ਪਾਪ-ਪੁੰਨ ਅਤੇ ਲਾਚਾਰੀ !(ਲੰਭੀ ਕਹਾਣੀ)
ਸੰਸਾਰ ਵਿਚ ਕਿਤਨੇ ਹੀ ਅਜਿਹੇ ਲੋਕ ਹਨ ਜੋ ਸਚਮੁਚ ਲਾਚਾਰ ਹਨ, ਭੁੱਖੇ ਅਤੇ ਬਿਮਾਰ ਹਨ !
ਪਰ ਨਿਸ਼ਾਨ ਨੇ ਉਸ ਸਵੇਰ ਜੋ ਤਮਾਸ਼ਾ ਵੇਖਿਆ, ਉਸਦਾ ਅਹਿਸਾਸ ਬੜਾ ਅਜੀਬ ਸੀ। ਜ਼ਮੀਨ ਤੇ ਬੈਠੇ ਇਕ ਲਾਚਾਰ ਬੰਦੇ ਤੋਂ ਦੋ-ਚਾਰ ਕਦਮ ਦੁਰ ਖੜੇ ਦੋ ਧਰਮੀ, ਆਪਸ ਵਿਚ ਉਲਝੇ ਹੋਏ ਸਨ।
'ਮੈਂ ਕਹਿੰਦਾ ਹਾਂ ਕਿ ਲਾਚਾਰ, ਭੁੱਖੇ ਅਤੇ ਬਿਮਾਰ ਦੀ ਮਦਦ ਕਰਨ ਨਾਲ ਪੁੰਨ ਮਿਲਦਾ ਹੈ, ਸਵਰਗ ਦੀ ਪ੍ਰਾਪਤੀ ਹੁੰਦੀ ਹੈ,’ ਕੁਰਤਾ ਪਾਏ ਸੱਜਣ ਬੜੀ ਗਰਮੀ ਨਾਲ ਬੋਲ ਰਹੇ ਸੀ।
'ਵੇਖੋ ਭਾਈ ਸਾਹਿਬ ਬਹੁਤ ਹੋ ਚੁੱਕਿਆ। ਦੁਨਿਆਂ ਨੂੰ ਪਾਪ-ਪੁੰਨ ਅਤੇ ਸਵਰਗ ਦੇ ਚੱਕਰ ਪਾ ਧੋਖਾ ਨਾ ਦਿਉ,’ ਕਮੀਜ਼ ਵਾਲੇ ਸੱਜਣ ਜੀ ਦਾ ਲਹਿਜ਼ਾ ਵੀ ਕੁੱਝ ਤਲਖ਼ ਜਿਹਾ ਹੀ ਸੀ।
ਨਿਸ਼ਾਨ ਸਮਝ ਗਿਆ ਕਿ ਬਹਿਸ ਲੰਭੇ ਸਮੇਂ ਤੋਂ ਚਲ ਰਹੀ ਸੀ, ਜਿਸ ਕਾਰਣ ਹੁਣ ਦੋਵੇਂ, ਇਕ ਦੂਜੇ ਨਾਲ ਗਰਮੀ ਖਾਣ ਤੇ ਉਤਰ ਆਏ ਸਨ। ਉੱਠਣ ਤੋਂ ਲਾਚਾਰ ਬੰਦਾ ਦੋਹਾਂ ਵੱਲ ਵੇਖ ਰਿਹਾ ਸੀ ਪਰ ਬਹਿਸ ਸੀ ਕਿ ਕਿਸੇ ਬੰਨੇ ਲੱਗਣ ਦਾ ਨਾਮ ਹੀ ਨਹੀਂ ਸੀ ਲੇ ਰਹੀ। ਲੰਭੀ ਤਕਰਾਰ ਉਪਰੰਤ, ਇਕਮਤ ਹੋਏ ਬਿਨ੍ਹਾਂ, ਦੋਹਾਂ ਘਰ ਦਾ ਰਾਹ ਫੜਿਆ ਤਾਂ ਲਾਚਾਰ ਨੇ ਨਿਸ਼ਾਨ ਵੱਲ ਵੇਖਿਆ।
'ਤੈਨੂੰ ਕੀ ਜਾਪਦਾ ਹੈ ਭਾਈ, ਦੋਹਾਂ ਵਿਚੋਂ ਕੋਣ ਠੀਕ ਸੀ?' ਨਿਸ਼ਾਨ ਨੇ ਉਤਸੁਕ ਹੋ ਕੇ ਲਾਚਾਰ ਨੂੰ ਪੁੱਛਿਆ।
'ਪਤਾ ਨਹੀਂ ਵੀਰਾ!’ ਲਾਚਾਰ ਨੇ ਉਤਰ ਦਿੱਤਾ। ‘ ਬਹਿਸ ਤਾਂ ਇਥੇ ਆ ਰੋਜ਼ ਕਰਦੇ ਹਨ, ਪਰ ਦੋਹਾਂ ਵਿਚੋਂ ਇਕ ਵੀ ਮੇਰੀ ਮਦਦ ਨਹੀਂ ਕਰਦਾ।’
ਨਿਸ਼ਾਨ ਸਮਝ ਚੁਕਾ ਸੀ ਕਿ ਦੇਵੇਂ ਆਪਣੇ ਲਈ ਝੱਗੜਦੇ ਸੀ।ਲਾਚਾਰੀ ਤਾਂ ਕੋਈ ਮੁੱਧਾ ਹੀ ਨਹੀਂ ਸੀ।
' ਦੋਹਾਂ ਵਿਚੋਂ ਠੀਕ ਉਹੀ ਨਾ ਹੁੰਦਾ ਜੋ ਉਸਦੀ ਮਦਦ ਕਰ ਜਾਂਦਾ?' ਨਿਸ਼ਾਨ ਲਾਚਾਰ ਦੇ ਚਿਹਰੇ ਵੱਲ ਵੇਖਦੇ ਸੋਚ ਰਿਹਾ