ਕੈਟੇਗਰੀ

ਤੁਹਾਡੀ ਰਾਇ

New Directory Entries


ਹਰਦੇਵ ਸਿੰਘ ਜਮੂੰ
ਗੁਰਮਤਿ ਮਿਸ਼ਨਰੀ ਸੋਚ ਦਾ ਅਧਾਰ???
ਗੁਰਮਤਿ ਮਿਸ਼ਨਰੀ ਸੋਚ ਦਾ ਅਧਾਰ???
Page Visitors: 2754

ਗੁਰਮਤਿ ਮਿਸ਼ਨਰੀ ਸੋਚ ਦਾ ਅਧਾਰ???
‘ਗੁਰ  ਪ੍ਰਸਾਦਿ' ਸਿੱਖੀ ਦੇ ਦਰਸ਼ਨ ਦਾ ਪਹਿਲਾ ਸਿਧਾਂਤ ਹੈ। ਭਾਵ: ਪਰਮਾਤਮਾ,ਜੈਸਾ ਕਿ ਉਹ ਹੈ, ਗੁਰੂ ਦੀ ਕਿਰਪਾ ਰਾਹੀਂ ਪ੍ਰਪਾਤ ਹੁੰਦਾ ਹੈ!
ਗੁਰਬਾਣੀ ਲਿਖਣ ਵਿਚ ਸਿੱਖ ਗੁਰੂ ਦੇ ਅਦਬ ਅੰਦਰ ਰਹਿੰਦਾ ਹੈ। ਮਸਲਨ ਬਾਣੀ ਹਵਾਲਾ ਟਾਈਪ ਕਰਨ ਵਿਚ ਗਲਤੀ ਨਾ ਹੋਵੇ  ਜਿਵੇਂ ਕਿ  ‘ੴ ਸਤਿਗੁਰ ਪ੍ਰਸਾਦਿ’  ਟਾਈਪ ਕਰਨ ਵੇਲੇ ਜਾਂ ਲਿਖਣ ਵੇਲੇ ਇਸ ਨੂੰ ਬਦਲਦੇ ਹੋਏ ਕਿਸੇ ਸ਼ਬਦ ਨੂੰ ਵਿਚੋਂ ਕੱਡਿਆ ਨਹੀ ਜਾ ਸਕਦਾ ਅਤੇ ਨਾ ਹੀ ਵਿਚ ਕੋਈ ਫ਼ਾਲਤੂ ਸ਼ਬਦ ਜੋੜਿਆ ਜਾ ਸਕਦਾ ਹੈ। ਇਸ ਅਦਬ ਨੂੰ ਲੱਗਭਗ ਹਰ ਲਿਖਾਰੀ ਜਾਣਦਾ ਹੈ ਅਤੇ ਇਸ ਦਾ ਪਾਲਨ ਕਰਦਾ ਹੈ।
ਪਰੰਤੂ ਜਿਸ ਵੇਲੇ ਕੋਈ ਸੱਜਣ ਆਪਣੇ ਆਪ ਨੂੰ ਜ਼ਿਆਦਾ ਗਿਆਨੀ ਸਮਝਣ ਲੱਗ ਪਵੇ ਤਾਂ ਉਹ, ਕਈਂ ਵਾਰ, ਆਪਣੇ ਹੋਸ਼ ਗੁਆ ਇਸ ਅਦਬ ਨੂੰ ਭੁੱਲ ਜਾਂਦਾ ਹੈ। ਮਸਲਨ ਇਕ ਗਿਆਨੀ ਅਖਵਾਉਂਦੇ ਸੱਜਣ ਜੀ ਨੇ  ‘ੴ ਸਤਿਗੁਰ ਪ੍ਰਸਾਦਿ’  ਨੂੰ ਆਪਣੀ ਵੈਬਸਾਈਟ ਪੁਰ ਵਰਤਣ ਵੇਲੇ ਉਸ ਵਿਚੋਂ 'ਸਤਿ' ਸ਼ਬਦ ਹਟਾ ਦਿੱਤਾ ਹੋਇਆ ਹੈ। ਬਾਣੀ ਵਿਚਲੇ ਆਏ  ‘ੴ ਸਤਿਗੁਰ ਪ੍ਰਸਾਦਿ’  ਨੂੰ ਕਿਸੇ ਵੀ ਥਾਂ ਵਰਤਦੇ ਅਜਿਹੀ ਬਜਰ ਕੋਤਾਹੀ ਨਹੀਂ ਕੀਤੀ ਜਾਣੀ ਚਾਹੀਦੀ।
ਐਸਾ ਕਿਉਂ ਹੈ ? ਇਸਦਾ ਮੁੱਖ ਕਾਰਣ ਗਿਆਨੀ ਜੀ ਦਾ ਆਪਣੇ ਆਪ ਨੂੰ ਹੀ ਗੁਰਬਾਣੀ ਦਾ ਸਭ ਤੋਂ ਵੱਡਾ ਗਿਆਤਾ ਸਮਝ ਕੇ ਹਉਮੇ ਵਿੱਚ ਭਰ ਜਾਣਾ ਹੈ। ਅਜਿਹੀ  ਸੋਚ ਦਾ ਅਧਾਰ ਗੁਰਮਤਿ ਨਹੀਂ! ਇਹ ਸਿੱਖੀ ਵਿਰੋਧੀ ਧਿਰਾਂ ਦਾ ਹੀ ਪੱਖ ਪੁਰਦੀ ਹੈ, ਅਤੇ ਜੇ ਕਰ ਉਨ੍ਹਾਂ ਨੂੰ ਅਜਿਹਾ ਨਾ ਕਰਨ ਦੀ ਬੇਨਤੀ ਕੀਤੀ ਜਾਏ, ਤਾਂ ਉਹ ਝੂਠੇ ਦੋਸ਼ ਮੜ ਕੇ ਆਪਣੇ ਦੋਸ਼ਾਂ ਤੇ ਪਰਦਾ ਪਾਉਂਦੇ ਹਨ।
ਹਰਦੇਵ ਸਿੰਘ, ਜੰਮੂ-੦੨.੦੨.੨੦੧੬
……………………………..
 ਟਿੱਪਣੀ :-   ਅਜਿਹੇ ਬੰਦਿਆਂ ਨੂੰ ਸੁਚੇਤ ਕਰਦੇ ਗੁਰੂ ਸਾਹਿਬ ਨੇ ਕਿਹਾ ਹੈ,
              ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥    (727)
            ਗਿਆਨੀ ਜੀ ਨੂੰ ਵੀ ਇਸ ਤੇ ਅਮਲ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ ।
                        ਅਮਰ ਜੀਤ ਸਿੰਘ ਚੰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.