ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
*ਰਾਮੁ ਦੀ ਮਹਿਮਾਂ, ਸ੍ਰੀ ਰਾਮ ਚੰਦ ਅਤੇ ਰਾਮ ਰੌਲਾ *
*ਰਾਮੁ ਦੀ ਮਹਿਮਾਂ, ਸ੍ਰੀ ਰਾਮ ਚੰਦ ਅਤੇ ਰਾਮ ਰੌਲਾ *
Page Visitors: 2765

*ਰਾਮੁ ਦੀ ਮਹਿਮਾਂ, ਸ੍ਰੀ ਰਾਮ ਚੰਦ ਅਤੇ ਰਾਮ ਰੌਲਾ *
*ਅਵਤਾਰ ਸਿੰਘ ਮਿਸ਼ਨਰੀ **510-432-5827
*
ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਸ਼ਬਦ ਰਾਮੁ ਅਤੇ ਰਾਮਚੰਦ ਜਿਨ੍ਹਾਂ ਬਾਰੇ ਭਾਜਪਾ ਆਗੂਆਂ ਅਤੇ ਧੁੰਮੇ ਵਰਗੇ ਸਾਧਾਂ ਵਲੋਂ ਵੋਟਾਂ ਦੀ ਰਾਜਨੀਤੀ ਨੂੰ ਲੈ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਰਾਮਚੰਦ੍ਰ ਜੀ ਕੀ ਉਸਤਤਿ ਕੀਤੀ ਗਈ ਹੈ। ਜਿਥੇ ਮਹਾਂਨ ਪੁਰਖਾਂ ਦੀਆਂ ਸਚਾਈਆਂ ਦਾ ਅਸੀਂ ਸਤਿਕਾਰ ਕਰਦੇ ਹਾਂ ਓਥੇ ਉਨ੍ਹਾਂ ਨਾਲ ਜੋੜੀਆਂ ਮਿਥਿਹਾਸਕ ਕਹਾਣੀਆਂ ਦਾ ਵਿਰੋਧ ਵੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਚੰਗੇ ਗੁਣ ਧਾਰਨ ਕਰਨ ਅਤੇ ਅਵਗੁਣ ਤਿਆਗਣ ਦਾ ਉਪਦੇਸ਼ ਹੈ-
*ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ**॥** (766)* ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਰਾਮ ਸ਼ਬਦ ਦਾ ਮਤਲਵ ਹਰ ਥਾਂ ਰਾਜਾ ਰਾਮ ਜਾਂ ਰਾਮ ਚੰਦ ਨਹੀਂ ਜੋ ਰਾਜਾ ਦਸਰਥ ਦੇ ਬੇਟੇ ਸਨ। ਰਾਮੁ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਰਮਿਆ ਹੋਇਆ, ਸਰਬ ਨਿਵਾਸੀ, ਪਾਰਬ੍ਰਹਮ ਅਤੇ ਕਰਤਾਰ। ਆਓ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਆਏ ਰਾਮੁ ਅਤੇ ਰਾਮਚੰਦ ਸ਼ਬਦਾਂ ਦੀ ਵਿਲੱਖਣਤਾ ਬਾਰੇ ਵਿਚਾਰ ਕਰੀਏ-
*ਹੇਠਾਂ ਅਰਥਾਂ ਸਮੇਤ ਗੁਰਬਾਣੀ ਦੀਆਂ ਤੁਕਾਂ ਦੀ ਵਿਚਾਰ*
1.* *ਰਮਤ ਰਾਮ ਸਭ ਰਹਿਓ ਸਮਾਇ॥ (865)* ਰਾਮ ਸਰਬ ਨਿਵਾਸੀ ਹੈ *
2.* *ਸਭੈ ਘਟਿ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੇ ਰੇ॥ … ਘਟਿ ਘਟਿ ਰਾਮੁ ਸਮਾਨਾ ਰੇ॥ (988)* ਸਭਨਾ ਵਿੱਚ ਓਹੀ ਬੋਲ ਰਿਹਾ ਹੈ *
3.* *ਸਾਧੋ ਇਹੁ ਤਨੁ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤ ਹੈ ਸਾਚੋ ਤਾਹਿ ਪਛਾਨੋ॥ (1186) *ਸਰੀਰ ਮਿਥਿਆ ਹੈ ਰਾਮ ਸਦਾ ਹੈ *
4.* *ਰਾਮੁ ਰਾਮੁ ਕਰਤਾ ਸਭਿ ਜਗ ਫਿਰੈ ਰਾਮੁ ਨ ਪਾਇਆ ਜਾਇ॥ (555)* ਤੋਤਾ ਰਟਨੀ ਨਾਲ ਰਮੇ ਹੋਏ ਰਾਮ ਭਗਵਾਨ ਨੂੰ ਪਾਇਆ ਨਹੀਂ ਜਾ ਸਕਦਾ। *
5.* ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮੈ ਏਕੁ ਬਿਚਾਰੁ॥ ਸੋਈ ਰਾਮੁ ਸਭੈ ਕਹੈ ਸੋਈ ਕਉਤਕਹਾਰੁ॥ (1374) *ਇੱਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ ਇਹ ਹੈ ਸਰਬ-ਵਿਆਪੀ ਰਾਮ  ਪਰ ਇੱਕ ਰਾਮ ਕਉਤਕਹਾਰ ਭਾਵ ਰਾਸਧਾਰੀਏ ਰਾਸਾਂ ਪਾਉਂਦੇ ਰਾਮ ਲੀਲਾ ਖੇਡਦੇ ਸਮੇਂ ਜਪਦੇ ਹਨ ਜੋ ਦਸਰਥ ਦਾ ਬੇਟਾ ਰਾਮ ਅਵਤਾਰ ਹੈ *
6.* ਰਾਮੁ ਰਾਮੁ ਕਰਤਾ ਸਭ ਜਗੁ ਫਿਰੈ, ਰਾਮ ਨਾ ਪਾਇਆ ਜਾਇ॥ ਅਗਮੁ ਅਗੋਚਰੁ ਅਤਿ ਵਡਾ ਅਤੁਲ ਨਾ ਤੁਲਿਆ ਜਾਇ॥ (555) *ਰਾਮ ਰਾਮ ਸਾਰਾ ਸੰਸਾਰ ਰਟੀ ਜਾ ਰਿਹਾ ਹੈ ਇਵੇਂ ਰਾਮ ਨਹੀਂ ਪਾਇਆ ਜਾ ਸਕਦਾ ਕਿਉਂਕਿ ਉਹ ਅਪਹੁੰਚ, ਇੰਦ੍ਰੀਆਂ ਦੀ ਪਕੜ ਤੋਂ ਬਾਹਰ ਸਭ ਤੋਂ ਵੱਡਾ ਅਤੇ ਅਤੁੱਲ ਹੈ *
7. ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਨਾ ਉਹ ਮਰਹਿ ਨਾ ਠਾਗੇ ਜਾਹਿ॥ ਜਿਨ ਕੈ ਰਾਮੁ ਵਸੈ ਮਨ ਮਾਹਿ॥ *ਇਹ ਜਪੁਜੀ ਸਾਹਿਬ ਜੀ ਦੀ ਪੰਗਤੀ ਹੈ ਅਰਥ ਹਨ ਜਿਨ੍ਹਾਂ ਦਾ ਮਨ ਰੱਬੀ ਰਾਮ ਦੀ ਮਹਿਮਾ ਵਿੱਚ ਸੀਤਾ ਗਿਆ ਭਾਵ ਜੁੜ ਗਿਆ ਉਹ ਆਤਮਕ ਮੌਤੇ ਨਹੀਂ ਮਰਦੇ ਤੇ ਨਾਂ ਹੀ ਸੰਸਾਰੀ ਮੋਹ ਮਾਇਆ ਨਾਲ ਠੱਗੇ ਜਾਂਦੇ ਹਨ। ਇਥੇ ਸੀਤਾ ਸ਼ਬਦ ਦਾ ਅਰਥ ਰਾਮਚੰਦ ਦੀ ਧਰਮ ਪਤਨੀ ਸੀਤਾ ਅਤੇ ਰਾਮ ਦਾ ਅਰਥ ਸ੍ਰੀ ਰਾਮਚੰਦ੍ਰ ਨਹੀਂ, ਧੱਕੇ ਨਾਲ ਡੇਰੇਦਾਰ ਗਲਤ ਅਰਥ ਕਰੀ ਜਾ ਰਹੇ ਹਨ।
 ਸੋ ਉਪ੍ਰੋਕਤ ਤੁਕਾਂ ਵਿੱਚ ਆਇਆ ਰਾਮ ਸ਼ਬਦ ਨਿਰੰਕਾਰ ਪ੍ਰਭੂ ਦਾ ਲਖਾਇਕ ਹੈ ਅਤੇ ਹੇਠਲੀਆਂ ਤੁਕਾਂ ਵਿੱਚ ਦਸਰਥ ਦਾ ਬੇਟਾ
 ਰਾਜਾ ਰਾਮ ਚੰਦ ਜੀ-
*1. ਨਾਨਕ ਨਿਰਭਉ ਨਿਰੰਕਾਰੁ ਹੋਰਿ ਕੇਤੇ ਰਾਮ ਰਵਾਲ॥ ਕੇਤੀਆਂ ਕੰਨ੍ਹ ਕਹਾਣੀਆਂ ਕੇਤੇ ਬੇਦ ਬਿਚਾਰ॥(464)* ਭਾਵ ਇੱਕ ਨਿਰੰਕਾਰ ਪ੍ਰਭੂ ਹੀ ਭੈ ਰਹਿਤ ਹੈ ਹੋਰ ਕਿਤਨੇ ਰਾਮ ਉਸ ਦੀ ਚਰਨ ਧੂੜ ਹਨ ਅਤੇ ਕਿਤਨੀਆਂ ਹੀ ਕ੍ਰਿਸ਼ਨ ਦੀਆਂ ਕਹਾਣੀਆਂ ਹਨ।
*2. ਪਾਡੇ ਤੁਮਰਾ ਰਾਮ ਚੰਦ ਸੋ ਭੀ ਆਵਤੁ ਦੇਖਿਆ ਥਾ॥ ਰਾਵਣ ਸੇਤੀ ਸਰਬਰ ਹੋਈ ਘਰ ਕੀ ਜਇ ਗਵਾਈ ਥੀ॥ (875)* ਭਗਤ ਨਾਮਦੇਵ ਜੀ ਦਰਸਾ ਰਹੇ ਹਨ ਕਿ ਹੇ ਪਾਂਡੇ! ਤੁਹਾਡਾ ਰਾਮ ਚੰਦ ਜੋ ਰਾਵਣ ਕੋਲ ਸੀਤਾ ਗਵਾ ਭੈਠਾ ਸੀ ਉਹ ਵੀ ਦੇਖਿਆ ਗਿਆ। 
*3. ਰੋਵੈ ਰਾਮ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ (953)* ਰਾਮ ਚੰਦ, ਸੀਤਾ ਅਤੇ ਲਛਮਣ ਦੇ ਵਿਛੋੜੇ ਤੇ ਆਪਣੇ ਆਪ ਨੂੰ ਇਕੱਲਾ ਸਮਝ ਕੇ ਰੋਣ ਲੱਗਾ ।
*4. ਰਾਮ ਝੁਰੈ ਦਲ ਮੇਲਵੈ ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ ਮਨਿ ਤਨਿ ਜੁਝੁ ਅਪਾਰ॥ (1412)* ਰਾਮ ਝੂਰਦਾ ਹੋਇਆ ਰਾਵਣ ਤੋਂ ਸੀਤਾ ਛਡਵਾਉਣ ਲਈ ਹਨੂੰਮਾਨ ਦੀ ਬਾਂਦਰ ਸੈਨਾ ਨੂੰ  ਯਾਦ ਕਰਨ ਲੱਗਾ ।
 *5. ਮਨ ਮਹਿ ਝੂਰੈ ਰਾਮ ਚੰਦ ਸੀਤਾ ਲਛਮਣ ਜੋਗੁ॥ ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ॥ (1412)* ਰਾਮਚੰਦ ਮਨ ਵਿੱਚ ਝੂਰਦਾ ਹੈ ਕਿ ਹੁਣ ਸੀਤਾ ਲਛਮਣ ਜੋਗੀ ਰਹਿ ਗਈ ਹਨੂੰਮਾਨ ਨੂੰ ਯਾਦ ਕੀਤਾ ਤਾਂ ਉਹ ਸੰਜੋਗਾਂ ਵੱਸ ਆ ਗਿਆ ।
*6. ਰਾਮ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥ (1428) *ਵੱਡੇ ਪ੍ਰਵਾਰਾਂ ਵਾਲੇ ਰਾਮ ਤੇ ਰਾਵਣ ਭੀ ਇਸ ਸੰਸਾਰ ਤੋਂ ਚਲੇ ਗਏ।
ਨੋਟ-ਨਿਰੰਕਾਰ ਪ੍ਰਮੇਸ਼ਰ ਤਾਂ ਕਦੇ ਜੰਮਦਾ-ਮਰਦਾ ਨਹੀਂ, ਖਾਂਦਾ-ਪੀਂਦਾ ਤੇ ਰੋਂਦਾ ਨਹੀਂ ਰਾਮ ਚੰਦ ਸਰੀਰ ਕਰਕੇ ਜੰਮਿਆਂ-ਮਰਿਆ ਅਤੇ ਵਿਛੋੜੇ ਵਿੱਚ ਰੋਂਦਾ ਵੀ ਰਿਹਾ ਪਰ ਭਰਮਾਂ ਵਿੱਚ ਭੁੱਲੇ ਹੋਏ ਲੋਕ ਹੀ ਇਹ ਕੱਚੀਆਂ ਗੱਲਾਂ ਕਰਦੇ ਹਨ ਕਿ ਨਿਰੰਕਾਰ ਜੰਮਦਾ-ਮਰਦਾ ਹੈ-
*ਭ੍ਰਮ ਭੂਲੇ ਨਰ ਕਰਤ ਕਚਰਾਇਣੁ॥ ਜਨਮ ਮਰਣ ਤੇ ਰਹਿਤ ਨਰਾਇਣੁ॥ (**1136)*
*ਰਾਮੁ ਅਤੇ ਰਾਜਾ ਰਾਮ ਵਿੱਚ ਫਰਕ*
ਰਮਿਆਂ ਹੋਇਆ ਰਾਮ ਸਭ ਨਾਲ ਪਿਆਰ ਕਰਦਾ ਹੈ ਪਰ ਰਾਜਾ ਰਾਮ ਸ਼ੂਦਰਾਂ ਦਾ ਤ੍ਰਿਸਕਾਰ ਕਰਦਾ ਸੀ ਜਿਸ ਨੇ ਸ਼ੰਬੂਕ ਨਾਮੀ ਸ਼ੂਦਰ ਨੂੰ ਬ੍ਰਾਹਮਣਾਂ ਦੇ ਕਹਿ ਖੂਹ ਵਿੱਚ ਸੁਟਵਾ ਕੇ ਮਾਰ ਦਿੱਤਾ ਸੀ, ਕਿਉਂਕਿ ਉਹ ਸਰਬਨਿਵਾਸੀ ਰਾਮ ਦਾ ਨਾਮ ਜਪਦਾ ਸੀ ਬ੍ਰਾਹਮਣਇਜ਼ਮ ਅਨੁਸਾਰ ਸ਼ੂਦਰ ਨਾਮ ਨਹੀਂ ਜਪ ਸਕਦਾ। ਰਮੇ ਹੋਏ ਰਾਮ ਦਾ ਕੋਈ ਮਾਈ ਬਾਪ ਨਹੀਂ ਰਾਜਾ ਰਾਮ ਦੇ ਸਰੀਰਕ ਤੌਰ ਤੇ ਮਾਤਾ ਪਿਤਾ ਦਸਰਥ ਤੇ ਕੌਸ਼ਲਿਆ ਹਨ। ਸਰਬ ਨਿਵਾਸੀ ਰਾਮ ਸਾਰੀ ਦੁਨੀਆਂ ਦਾ ਰਾਜਾ ਹੈ ਪਰ ਰਾਜਾ ਰਾਮ ਤਾਂ ਅਯੁੱਧਿਆ ਸ਼ਹਿਰ ਦਾ ਰਾਜਾ ਹੀ ਮੰਨਿਆਂ ਜਾਂਦਾ ਹੈ ਜਿਸ ਨੇ ਧੋਬੀ ਦੇ ਕਹੇ ਤੇ ਸਤਵੰਤੀ ਸੀਤਾ ਜੀ ਨੂੰ ਘਰੋਂ ਕੱਢ ਕੇ ਅਗਨ ਪ੍ਰੀਖਿਆ ਵਿੱਚ ਪਾ ਦਿੱਤਾ ਸੀ। ਰਾਮ ਸਦਾ ਹੈ ਪਰ ਰਾਮ ਚੰਦ੍ਰ ਰਾਜਾ ਰਾਮ ਅੱਜ ਨਹੀਂ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਯੁੱਧਿਆ ਦੇ ਰਾਜੇ ਰਾਮ ਦਾ ਨਾਂ ਕੇਵਲ ਅੱਠਕੁ ਵਾਰ ਆਇਆ ਹੈ ਜਦ ਕਿ ਰਮੇ ਹੋਏ ਰਾਮ ਭਗਵਾਨ ਪ੍ਰਭੂ ਦਾ ਨਾਂ ਬਹੁਤ ਵਾਰੀ ਆਇਆ ਹੈ ਜਿਸ ਦੇ ਅਰਥ ਦਸਰਥ ਦਾ ਬੇਟਾ ਰਾਜਾਰਾਮ ਕਰੀ ਜਾਣਾ ਭਾਰੀ ਭੁੱਲ ਤੇ ਮੂਰਖਤਾ ਦੀ ਹੱਦ ਹੈ। ਬਾਕੀ ਜੋ ਰਾਮ ਸੇਤੂ ਦਾ ਰੌਲਾ ਹੈ ਕਿ ਵਾਂਦਰ ਸੈਨਾ ਤੋਂ ਰਾਮ ਸੇਤੂ ਪੁਲ ਬਣਵਾਇਆ ਸੀ ਜਰਾ ਸੋਚੋ ਬਾਂਦਰ ਘਰ ਬਣਾਉਂਦੇ ਜਾਂ ਉਜਾੜਦੇ ਹਨ!
.........................................
ਟਿਪਣੀ :-

       ਦੋਹਾਂ ਰਾਮ ਦੇ ਇਕ ਤੁਕ ਵਿਚ ਦਰਸ਼ਨ ਕਰੋ ਜੀ   
                    ਰਾਮਾ ਰਮ ਰਾਮੈ ਅੰਤੁ ਨ ਪਾਇਆ ॥
             ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ 1॥ਰਹਾਉ॥
    ਅਰਥ:-  ਹੇ ਪ੍ਰਭੂ ਅਸੀਂ ਜੀਵ ਤੇਰੇ ਬੱਚੇ ਹਾਂ, ਤੇਰੇ ਪਾਲੇ ਹੋਏ ਹਾਂ, ਤੂੰ ਸਭ ਤੋਂ ਵੱਡਾ ਪੁਰਖ ਹੈਂ। ਤੂੰ ਸਾਡਾ ਪਿਤਾ ਹੈਂ, ਤੂੰ ਸਾਡੀ ਮਾਤਾ ਹੈਂ। (ਤੇਰਾ ਅੰਤ ਕੋਈ ਨਹੀਂ ਪਾ ਸਕਦਾ)  ਤੇਰਾ, ਹਰ ਥਾਂ ਰਮੇ ਹੋਏ ਦਾ, ਹਰ ਥਾਂ ਵਿਆਪਕ ਰਾਮ ਦਾ ਅੰਤ ਤਾਂ ਰਾਮ (ਦਸ਼ਰਥ ਦਾ ਪੁਤ੍ਰ) ਵੀ ਨਹੀਂ ਪਾ ਸਕਿਆ ।           
                                         ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.