ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
“ਚਉਰਾਸੀਹ ਜੂਨਾਂ।” ਲੇਖ ਸੰਬੰਧੀ ----1----
“ਚਉਰਾਸੀਹ ਜੂਨਾਂ।” ਲੇਖ ਸੰਬੰਧੀ ----1----
Page Visitors: 2840

“ਚਉਰਾਸੀਹ ਜੂਨਾਂ।” ਲੇਖ ਸੰਬੰਧੀ
ਇਹ ਪੋਸਟ ਚਮਕੌਰ ਸਿੰਘ ਬਰਾੜ ਦੇ - “ਚਉਰਾਸੀਹ ਜੂਨਾਂ।” ਲੇਖ ਸੰਬੰਧੀ ਉਹਨਾਂ ਦੇ ਅਰਥਾਂ ਤੋਂ ਉਠੇ ਸਵਾਲਾਂ ਬਾਰੇ ਹੈ।ਲੇਖ ਲੰਬਾ ਹੋਣ ਕਰਕੇ ਇਸ ਨੂੰ ਹਿੱਸਿਆਂ ਵਿੱਚ ਵਿਚਾਰਿਆ ਜਾ ਰਿਹਾ ਹੈ।
-- 1 --
ਮਾਰੂ ਮਹਲਾ ੫ ਘਰੁ ੨
 ੴ ਸਿਤਗੁਰ ਪਰ੍ਸਾਿਦ ॥
 ਡਰਪੈ ਧਰਤਿ ਅਕਾਸੁ ਨਖ੍ਹਤ੍ਰਾ ਸਿਰ ਊਪਰਿ ਅਮਰੁ ਕਰਾਰਾ ॥
 ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦਰੁ ਬਿਚਾਰਾ
॥੧॥
 ਏਕਾ ਨਿਰਭਉ ਬਾਤ ਸੁਨੀ ॥
 ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ
॥੧॥ ਰਹਾਉ ॥
 ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥
 ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ
॥੨॥
 ਰਾਜਸੁ ਸਾਤਕੁ ਤਾਮਸੁ ਡਰਪਿਹ ਕੇਤੇ ਰੂਪ ਉਪਾਇਆ ॥
 ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ
॥੩॥
 ਸਗਲ ਸਮਗਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥
 ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ
॥੪॥੧॥ {ਪੰਨਾ 998-999}
ਚਮਕੌਰ ਸਿੰਘ ਬਰਾੜ ਜੀ ਤੁਸੀਂ ਲਿਖਿਆ ਹੈ - ਜੇ ਅਸ਼ੀ ਇਸ ਦਾ ਅੰਤ੍ਰੀਵ ਭਾਵ ਸਮਜਲਾਂਗੇ ਤਾਂ ਲਖ ਚਉਰਾਸੀਹ ਮਰਿ ਮਰਿ ਜਨਮੇ ਦੇ ਅਰਥ ਸਮਝ ਸਕਾਂਗੇ।
ਇੱਕ ਪ੍ਰਭੁ ਹੀ ਨਿਰਭਉ ਹੈ। ਹੋਰ ਸਾਰੀ ਸਰਿਸ਼ਟੀ ਉਸ ਤੋਂ ਡਰਦੀ ਹੇ ਅਤੇ ਉਸਦੇ ਹੁਕਮ ਵਿੱਚ ਰਹਿੰਦੀ ਹੈ । ਜਿਹੜਾ ਮਨੁਖ ਗੁਰੂ ਨੂੰ ਮਿਲ ਕੇ ਪ੍ਰਭੂ ਦੇ ਗੁਨਾਂ ਦਾ ਗਾਇਨ ਕਰਦਾ ਹੈ ਉਹ ਹੀ ਇਸ ਦੁਨੀਆਂ ਵਿੱਚ ਸੁਖੀ ਹੈ ਅਤੇ ਸਫਲ ਹੈ। ਉਹ ਪ੍ਰਭੂ ਭਗਤਾਂ ਦਾ ਸਾਥੀ ਹੈ ਅਤੇ ਭਗਤ ਉਸ ਦੀਆਂ ਨਜ਼ਰਾਂ ਵਿੱਚ ਜਸ ਖਟਦੇ ਹਨ।
ਸ਼ਬਦ ਦੀ ਸ਼ਬਦਾਵਲੀ ਦੇਖੀਏ ਤਾਂ ਪਤਾ ਚਲਦਾ ਹੈ ਕਿ ਇਹ ਸਾਰਾ ਸ਼ਬਦ ਗੁਰੂ ਜੀ ਜਾਂ ਤਾਂ ਕਿਸੇ ਧਾਰਮਿਕ ਨੇਤਾ ਨੂੰ ਸੰਬੋਧਨ ਜਾਂ ਫਿਰ ਓਸ ਸੁਆਲ ਦਾ ਜਵਾਬ ਦਿੰਦੇ ਹਨ ਜਿਸ ਵਿੱਚ ਕਿਸੇ ਨੇ ਦੂਜੇ ਧਰਮ ਦੀ ਮਿਥਿਆਸਕ ਕਹਾਣੀ ਜਾਂ ਸੋਚ ਬਾਬਤ ਕੀਤਾ ਹੈ।
ਗੁਰੂ ਸਾਹਿਬ ਉਦਾਹਰਣਾਂ ਦੇ ਕੇ ਦੱਸਦੇ ਹਨ ਕਿ ਦੇਖੌ ਭਾਈ,
ਧਰਤੀ, ਸਾਰੇ ਨਛੱਤਰ, ਪਾਉਣ ਪਾਣੀ ਬਸੰਤਰ, ਮਨੁਖ, ਦੇਵਤੇ, ਮਾਇਆ, ਧਰਮਰਾਜ, ਸਿਧ, ਜੋਗੀ ਸੰਨਿਆਸੀ, ਲੱਖ ਚੋਰਾਸੀਹ ਦੇ ਜੀਵ ਜਿਹੜੇ ਮਰਦੇ ਜੰਮਦੇ ਕਹੇ ਜਾਂਦੇ ਹਨ, ਗੱਲ ਕੀ ਸਾਰੀ ਸਰਿਸਟੀ ਹੀ ਉਸ ਤੋਂ ਡਰਦੀ ਹੈ ਅਤੇ ਉਸ ਦੇ ਹੁਕਮ ਵਿੱਚ ਹੈ। ਏਥੇ ਲੱਖ ਚੋਰਾਸੀਹ ਦੇ ਮਰ ਮਰ ਕੇ ਜਨਮ ਦੀ ਉਦਾਹਰਣ ਹੈ । ਇਹ ਉਸੇ ਤਰਾਂ ਦੀ ਉਦਾਹਰਣ ਜਿਵੇਂ ਕਾਮਧੇਨ ਗਊ ਦੀ, ਹਰੀ ਚੰਦਾਉਰੀ ਦੀ, ਸੁਰਗ ਨਰਕ ਦੀ, ਦੇਵੀ ਦੇਵਤਿਆਂ ਦੀ ਗੁਰੂ ਸਾਹਿਬ ਨੇ ਬਹੁਤ ਥਾਵਾਂ ਤੇ ਦਿਤੀ ਹੈ। ਗਹੁ ਨਾਲ ਦੇਖੋ ਇਸ ਲਾਈਨ ਦਾ ਉਦਾਹਰਣ ਤੋਂ ਸਿਵਾਏ ਇਸ ਸ਼ਬਦ ਦੇ ਅੰਤ੍ਰੀਵ ਭਾਵ ਨਾਲ ਕੋਈ ਸੰਬੰਧਹੈ।
ਹੁਣਇਸ ਲਾਈਨ ਪਦ ਦੇ ਅਰਥ ਕਰਦੇ ਹਾਂ। ਦੇਹਧਾਰ-ਸਾਰੇ ਜੀਵ ਜਿੰਨਾ ਦਾ ਸਰੀਰ ਹੇ ( ਕਰਤਾ ਕਾਰਕ ਬਹੁਵਚਨ), ਅਰੁ-ਅਤੇ ( ਯੋਜਕ) ਦੇਵਾ-ਦੇਵਤਾ ਲੋਗ ( ਕਰਤਾ ਕਾਰਕ, ਬਹੁਵਚਨ) ਡਰਪਹਿ-ਡਰਦੇ ਹਨ ( ਬਹੁਵਚਨ ਦੀ ਕਿਰਿਆ), ਸਿਧ ਸਾਧਿਕ-ਰਿਧੀਆ ਵਾਲੇ ਜੋਗੀ, ਡਰਿ-ਡਰ ਦੇ ਵਿਚ ਜਾਂ ਡਰ ਨਾਲ, ਮੁਇਆ-ਮ੍ਰਿਤੂ ਹੈ ਜਾਂ ਲਾਸ਼ ਹੈ( ਭੂਤਕਾਲ ਕਿਰਦੰਤ)। ਲਖ ਚਾਉਰਾਸੀਹ-84 ਲੱਖ ( ਨਿਸ਼ਚਤ ਗਿਣਤੀ ਵਾਚਕ ਵਿਸ਼ੇਸ਼ਣ ਹੈ),ਮਰਿ ਮਰਿ-ਮਰ ਮਰ ਕੇ( ਪੂਰਣ ਪੂਰਵ ਕਿਰਦੰਤ ਹੈ), ਜਨਮੇ-ਜਨਮਦੇ ਹਨ ( ਵਰਤਮਾਨ ਦਿ ਕਿਰਿਆ ਹੈ), ਫਿਰਿ ਫਿਰੀ-ਦੁਬਾਰਾ ਦੁਬਾਰਾ ( ਕਰਮ ਵਾਚੀ ਕਿਰਿਆ ਵਿਸ਼ੇਸ਼ਣ ਹੈ) ਜੋਨੀ-ਜੂਨਾ ਨਾਲ (ਕਰਣ ਕਾਰਕ) ਜੋਇਆ – ਜੋੜਿਆ ਗਇਆ (ਸਮੀਪੀ ਭੂਤ ਕਾਲ ਦੀ ਕਿਰਿਆ ਹੈ)
ਅੱਖਰੀ ਅਰਥ ਬਣਦੇ ਹਨ-ਕਿ ਦੇਹਧਾਰ ਸਾਰੇ ਜੀਵ ਅਤੇ ਦੇਵਤੇ ਸਾਰੇ ਹੀ ਡਰਦੇ ਹਨ ਭਾਵ ਹੁਕਮ ਵਿਚ ਹਨ। ਸਿਧ ਸਾਧਕ ਵੀ ਡਰਕੇ ਮੁਰਦਾ ਹਨ। 84 ਲੱਖ ਮਰ ਮਰ ਜੰਮਦੇ ਹਨ ਅਤੇ ਦੁਬਾਰਾ ਦੁਬਾਰਾ ਇੰਨਾ ਨੂੰ ਜੂਨਾ ਨਾਲ ਜੋੜਿਆ ਗਿਆ ਹੈ ॥
ਇਂਨੀ ਵਿੱਚਾਰ ਤੋਂ ਪਤਾ ਚਲਦਾ ਹੈ ਕਿ ਉਦਾਹਰਣ ਤੌਰ ਤੇ ਵਰਤੀ ਗੱਲ ਨੂੰ ਅਸ਼ਲੀਅਤ ਮੰਨ ਲੈਣਾ ਨਾਂ ਤਾਂ ਗੁਰੂ ਨਾਲ ਇਨਸਾਫ ਹੈ ਨਾਂ ਹੀ ਸੰਗਤ ਨਾਲ।
ਇਸ ਤਰਾਂ ਦਿਆ ਉਦਾਹਰਣਾਂ ਗੁਰੁ ਸਾਹਿਬ ਨੇ ਬਹਾ ਵਰਤੀਆ ਹਨ। ਕਿਉਂਕਿ ਓਸ ਵੇਲੇ ਦੇ ਮੂੰਹ ਚੜੀ ਹੋਈ ਗਲ ਸੀ। ਜਿਵੇਂ ਉਦਾਹਰਣ ਦੇ ਤੌਰ
ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥੧॥
ਧਨਾਸਰੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੬੯੨ ਪੂਰਾ ਸ਼ਬਦ ਪੜੋ।
ਐਥੇ ਵੀ ਭਗਤ ਜਿ ਕੋਈ ਮੋਹਰਸ਼ਾਪ ਨਹੀਂ ਲਾਉਂਦੇ ਕਿ ਮਾਰਕੰਡੇ ਰਿਸ਼ੀ ਹਿਆ ਹੈ। ਸਿਰਫ ਪ੍ਰਚਲਤ ਉਦਾਹਰਣ ਦਿਤੀ ਹੈ॥
ਦੂਜੀ ਉਦਾਹਰਣ
ਦੇਵਾ ਪਾਹਨ ਤਾਰੀਅਲੇ
ਗਉੜੀ (ਭ. ਨਾਮਦੇਵ) ਗੁਰੂ ਗ੍ਰੰਥ ਸਾਹਿਬ - ਅੰਗ ੩੪੫
ਹੁਣ ਏਥੇ ਭਗਤ ਜੀ ਮੋਹਰਸ਼ਾਪ ਨਹੀਂ ਲਾਉਂਦੇ ਕਿ ਰਾਮ ਦੇਵਤੇ ਨੇ ਪਾਥਰ ਤਾਰ ਦਿਤੇ ਸੀ ਅਤੇ ਪਥਰਾ ਦਾ ਪੁਲ ਬਣਾ ਦਿਤਾ ਸੀ। ਸਾਰਾ ਸ਼ਬਦ ਲੋਕਾਂ ਦੀ ਬੋਲੀ ਵਾਲਾ ਹੀ ਦਿਤਾ। ਭਗਤ ਜੀ ਸਗੋਂ ਕਹਿੰਦੇ ਹੋ ਭਾਈ ਜਦੋਂ ਤੁਸੀ ਇੰਨਾ ਨੁੰ ਕਹਿੰਦੇ ਹੋ ਤਾਰ ਦਿਤਾ ਤਾਂ ਮੈਂ ਪ੍ਰਭੂ ਦਾ ਨਾਮ ਲੈਕੇ ਕਿਉਂ ਨਹੀਨ ਤਰ ਸਕਦਾ। ਪਰ ਸਾਡੇ ਪ੍ਰਚਾਰਕ ਅਤੇ ਪੁਜਾਰੀ ਇਹ ਕਹਿੰਦੇ ਨਹੀਂ ਥਕਦੇ ਕਿ ਸੁਦਾਮਾ ਕਿਰਿਸ਼ਨ ਨੇ ਤਾਰਿਆ ਜਾਂ ਪੱਥਰ ਮ ਨੇ ਤਾਰੇ। ਤਾਰੇ ਜਾਂ ਨਹੀਨ ਤਾਰੇ ਸਾਡਾ ਇਸ ਨਾਲ ਕੋਈ ਵਾਸਤਾ ਨਹੀਂ ॥ ਨਾਂ ਹੀ ਅਸੀ ਇਸ ਕੰਟਰੋਵਰਸੀ ਵਿੱਚ ਪੈਣਾ ਹੈ। ਭਗਤ ਜੀ ਨੇ ਤਾਂ ਸਿਰਫ ਉਦਾਹਰਣ ਦੇ ਤੌਰ ਤੇ ਵਰਤਿਆ ਹੈ।
ਕਾਮਧੇਨ, ਪਾਰਜਾਤ ਆਦਿ ਦੀ ਵੀ ਉਦਾਹਰਣ ਦਿਤੀ ਹੈ।
ਕਾਮਧੇਨ ਹਰਿ ਹਰਿ ਗੁਣ ਗਾਮ
ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੬੫ ਸਾਰਾ ਸ਼ਬਦ ਪੜੌ।
///////////////////////////////////
ਵਿਚਾਰ ਅਤੇ ਸਵਾਲ:-
ਚਮਕੌਰ ਸਿੰਘ ਜੀ! ਤੁਸੀ ਲਿਖਿਆ ਹੈ:-
“ਗੁਰੂ ਸਾਹਿਬ ਉਦਾਹਰਣਾਂ ਦੇ ਕੇ ਦੱਸਦੇ ਹਨ ਕਿ ਦੇਖੌ ਭਾਈ, ਧਰਤੀ, ਸਾਰੇ ਨਛੱਤਰ, ਪਾਉਣ ਪਾਣੀ ਬਸੰਤਰ, ਮਨੁਖ, ਦੇਵਤੇ, ਮਾਇਆ, ਧਰਮਰਾਜ, ਸਿਧ, ਜੋਗੀ ਸੰਨਿਆਸੀ, ਲੱਖ ਚੋਰਾਸੀਹ ਦੇ ਜੀਵ ਜਿਹੜੇ ਮਰਦੇ ਜੰਮਦੇ ਕਹੇ ਜਾਂਦੇ ਹਨ, ਗੱਲ ਕੀ ਸਾਰੀ ਸਰਿਸਟੀ ਹੀ ਉਸ ਤੋਂ ਡਰਦੀ ਹੈ ਅਤੇ ਉਸ ਦੇ ਹੁਕਮ ਵਿੱਚ ਹੈ। ਏਥੇ ਲੱਖ ਚੋਰਾਸੀਹ ਦੇ ਮਰ ਮਰ ਕੇ ਜਨਮ ਦੀ ਉਦਾਹਰਣ ਹੈ ।”
ਬਰਾੜ ਜੀ! ਇਕ ਥਾਂ ਤੁਸੀਂ ਕਹਿੰਦੇ ਹੋ ਇਹ ਸਾਰੀਆਂ ਉਦਾਹਰਣਾਂ ਹਨ।ਦੂਜੇ ਥਾਂ ਕਹਿੰਦੇ ਹੋ ਸਾਰੀ ਸ੍ਰਿਸ਼ਟੀ ਉਸ ਤੋਂ ਡਰਦੀ ਹੈ।
ਬਰਾੜ ਜੀ! ਜੇ ਇਹ ਸਾਰੀਆਂ ਉਦਾਹਰਣਾਂ ਹਨ ਤਾਂ ਇਹਨਾਂ ਤੋਂ ਬਿਨਾਂ ਹੋਰ ਕਿਹੜੀ ਸਾਰੀ ਸ੍ਰਿਸ਼ਟੀ ਹੈ ਜਿਸਦੇ ਡਰਨ ਦੀ ਅਤੇ ਉਸ ਦੇ ਹੁਕਮ ਵਿੱਚ ਹੋਣ ਦੀ ਗੱਲ ਉਪਰ ਵਾਲੀਆਂ ਉਦਾਹਰਣਾਂ ਦੇ ਕੇ ਸਮਝਾਈ ਗਈ ਹੈ?
ਆਪਣਾ ਪੱਖ ਸਹੀ ਸਾਬਤ ਕਰਨ ਲਈ ਪੰਨਾ ੬੯੨ ਵਾਲੀ ਤੁਸੀਂ ਜਿਹੜੀ ਉਦਾਹਰਣ ਦਿੱਤੀ ਹੈ, ਉਸ ਵਿੱਚ ਤਾਂ ਗੱਲ ਬਿਲਕੁਲ ਸਾਫ ਹੈ
ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ
 ਇਥੇ ਉਦਾਹਰਣਾਂ ਦੇ ਕੇ, ਬੰਦੇ ਨੂੰ ਇਸ ਬਿਨਸਣਹਾਰ ਦੇਹੀ ਤੇ ਝੂਠਾ ਮਾਣ ਕਰਨ ਸੰਬੰਧੀ ਸਿਖਿਆ ਦਿੱਤੀ ਹੈ।ਅਤੇ ਦੇਖੋ ਇਥੇ ਜਿਹੜੀਆਂ ਉਦਾਹਰਣਾਂ ਦਿੱਤੀਆਂ ਹਨ ਉਹ ਸਾਰੀਆਂ ਭੂਤਕਾਲ ਦੀਆਂ ਹਨ, ਜਿੱਥੇ ਆਪਣੀ ਗੱਲ ਕਹੀ ਹੈ ਉਹ ਵਰਤਮਾਨ ਕਾਲ ਵਿੱਚ ਹੈ।ਤੁਸੀਂ ਵਿਚਾਰ ਅਧੀਨ ਸ਼ਬਦ ਵਿੱਚ ਕਿਵੇਂ ਅੰਦਾਜਾ ਲਗਾਇਆ ਕਿ ਇਹ ਸਿਰਫ ਉਦਾਹਰਣਾਂ ਹਨ?
ਤੁਹਾਡੇ ਅਰਥ- “ਲੱਖ ਚੌਰਾਸੀਹ ਦੇ ਜੀਵ ਜਿਹੜੇ ਮਰਦੇ ਜੰਮਦੇ **ਕਹੇ ਜਾਂਦੇ ਹਨ**…”
ਤੁਸੀਂ ਕਹਿੰਦੇ ਹੋ-“ਮੈਂ ਇਸ ਗੱਲ ਦੀ ਪੂਰੀ ਤਰਾਂ ਪਾਲਣਾਂ ਕੀਤੀ ਹੈ ਕਿ ਮੈਂ ਆਪਣੀ ਮੱਤ ਨਾ ਵਰਤਾਂ। ” ਵੀਰ ਜੀ! ਹੋਰ ਆਪਣੀ ਮੱਤ ਕਿਵੇਂ ਵਰਤੀ ਦੀ ਹੈ?
 “ਲਖ ਚਉਰਾਸੀਹ ਮਰਿ ਮਰਿ ਜਨਮੇ ਫਿਰਿ ਫਿਰਿ ਜੋਨੀ ਜੋਇਆ
 ਤੁਕ ਵਿੱਚ ਜਾਂ ਸਾਰੇ ਸ਼ਬਦ ਵਿੱਚੋਂ ਕਿਹੜੇ ਲਫਜ਼/ ਲਫਜ਼ਾਂ ਨਾਲ ਤੁਸੀਂ **ਕਹੇ ਜਾਂਦੇ ਹਨ** ਭਾਵਾਰਥ ਕਰ ਲਏ?
ਕਾਮਧੇਨ, ਹਰਿਚੰਦਉਰੀ, ਸੁਰਗ ਨਰਕ, ਦੇਵੀ ਦੇਵਤਿਆਂ ਨੂੰ ਗੁਰਬਾਣੀ ਵਿੱਚ ਜਿਹਨਾਂ ਅਰਥਾਂ ਵਿੱਚ ਲਿਆ ਗਿਆ ਹੈ, ਇਹਨਾਂ ਬਾਰੇ ਗੁਰਬਾਣੀ ਵਿੱਚੋਂ ਹੀ ਸੇਧ ਮਿਲਦੀ ਹੈ।
ਪਰ ਸਾਰੀ ਗੁਰਬਾਣੀ ਵਿੱਚ “ਚੳਰਾਸੀ ਲੱਖ ਜੂਨਾਂ” ਨੂੰ ਕਹੇ ਜਾਂਦੇ ਹਨ ਜਾਂ ਨਕਾਰਨ ਦੀ ਗੱਲ ਦਿਖਾ ਦਿਉ ਕਿੱਥੇ ਲਿਖੀ ਹੈ?
੩੪੫ ਪੰਨੇ ਵਾਲੀ ਉਦਾਹਰਣ ਵਿੱਚ ਵੀ ਜਿੱਥੇ ਉਦਾਹਰਣਾਂ ਦਿੱਤੀਆਂ ਹਨ ਉਹ ਭੁਤਕਾਲ ਦੀਆਂ ਹਨ ਜਿੱਥੇ ਆਪਣੀ ਗੱਲ ਆਖੀ ਹੈ-
“ਰਾਮ ਕਹਤ ਜਨ ਕਸ ਨ ਤਰੇ ॥੧॥”
 ਉਹ ਸੰਭਾਵੀ ਭਵਿਖਤ ਕਾਲ ਵਿੱਚ ਹੈ।
ਚਮਕੌਰ ਸਿੰਘ ਬਰਾੜ ਜੀ! ਜੇ ਤਾਂ ਤੁਸੀਂ ਵਿਚਾਰ ਅਧੀਨ ਸ਼ਬਦ ਵਿੱਚ ਦਰਜ ਸਾਰੀਆਂ ਉਦਾਹਰਣਾਂ ਕਹਿੰਦੇ ਹੋ ਤਾਂ ਇਸ ਦਾ ਮਤਲਬ ਧਰਤੀ, ਸਾਰੇ ਨਛੱਤਰ, ਪਾਉਣ ਪਾਣੀ ਬਸੰਤਰ, ਮਨੁਖ, ਦੇਵਤੇ, ਅਸਲ ਵਿੱਚ ਡਰਦੇ ਹਨ ਅਤੇ ਹੁਕਮ ਵਿੱਚ ਹਨ ਜਾਂ ਨਹੀਂ ਇਹ ਕੋਈ ਜਰੂਰੀ ਨਹੀਂ ਜਿਵੇਂ ਮਾਰਕੰਡੇ ਤੇ ਕੋ ਅਧਿਕਾਈ ਵਾਲੇ ਸ਼ਬਦ ਵਿੱਚ ਦਿੱਤੀਆਂ ਪੱਥਰ ਤਰਨ ਵਾਲੀ ਗੱਲ ਦੀ ਕੋਈ ਅਸਲੀਅਤ ਹੈ ਜਾਂ ਨਹੀਂ ਕੋਈ ਜਰੂਰੀ ਨਹੀਂ ।
ਜਸਬੀਰ ਸਿੰਘ ਵਿਰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.