ਚਉਰਾਸੀਹ ਜੂਨਾਂ- (ਭਾਗ ੨)
ਅਗਲੀ ਉਦਾਹਰਣ:-
ਜਾ ਤੂ ਮੇਰੈ ਵਿਲ ਹੈ ਤਾ ਿਕਆ ਮੁਹਛੰਦਾ ॥
ਤੁਧੁ ਸਭੁ ਕਛਿੁ ਮੈਨੋ ਸਉਿਪਆ ਜਾ ਤੇਰਾ ਬੰਦਾ ॥
ਲਖਮੀ ਤੋਟ ਿਨ ਆਵਈ ਖਾਇ ਖਰਿਚ ਰਹੰਦਾ ॥
ਲਖ ਚਉਰਾਸੀਹ ਮੇਦਨੀ ਸਭ ਸੇਵ ਕਰੰਦਾ ॥
ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥ ਪੰਨਾ 1096
ਇਸ ਸ਼ਬਦ ਵਿੱਚ ੮੪ ਲੱਖ ਜੂਨਾਂ ਦੇ ਸਵਿਕਾਰਨ ਜਾਂ ਖੰਡਣ ਕਰਨ ਦਾ ਜ਼ਿਕਰ ਨਹੀਂ ਹੈ। ਵੱਖਰੇ ਵਿਸ਼ੇ ਤੇ ਗੱਲ ਕਹੀ ਹੈ। ਮਾਝ ਮਹਲਾ ੩ ॥
ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥
ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥੧॥ ਰਹਾਉ॥
ਲਖ ਚਉਰਾਸੀਹ ਜੀਅ ਉਪਾਏ ॥ ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥
ਕਿਲਿਬਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ॥ 6॥ ਪੰਨਾ 111 ਲਾਈਨ 1
ਤੁਸੀਂ ਲਿਖਿਆ ਹੈ - ਮੈਂ ਤੁਹਾਡੇ ਅਰਥਾਂ ਨਾਲ ਸਹਿਮਤ ਹਾਂ ਕਿ ਪ੍ਰਭੁ ਨੇ ਹੀ ਸਾਰੇ ਜੀਵ ਪੈਦਾ ਕੀਤੇ ਹਨ। ਜਿਸ ਤੇ ਗੁਰੂ ਮਿਹਰ ਦੀ ਨਜ਼ਰ ਕਰਦਾ ਹੈ ਉਹ ਸਚਿ ਦੇ ਨਾਲ ਜੁੜ ਜਾਂਦਾ ਹੈ। ਪਰ ਇਸ ਦੇ ਵਿੱਚ ਦੁਬਾਰਾ ਜਨਮ ਲੈਣ ਵਾਲੀ ਕਿਹੜੀ ਗੱਲ ਹੈ ਜਿਸਤੋਂ ਅਸੀ ਅੰਦਾਜਾ ਲਗਾ ਸਕੀਏ ਕਿ ਸਾਡਾ ਦੁਬਾਰਾ ਜਨਮ ਹੋਣਾ ਹੈ। ਗੂਰੂ ਸਾਹਿਬ ਨੇ ਚੋਰਾਸੀਹ ਲੱਖ ਇਸ ਕਰਕੇ ਵਰਤਿਆ ਕਿਉਂਕਿ ਉਦੋਂ ਉਨਾਂ ਲੋਕਾਂ ਦੀ ਬੋਲੀ ਹੀ ਚੋਰਾਸੀਹ ਲੱਖ ਵਾਲੀ ਸੀ। ਗੁਰੂ ਸਾਹਿਬ ਲੋਕਾਂ ਦੀ ਭਾਸ਼ਾ ਵਿੱਚ ਹੀ ਆਪਣਾ ਮੱਤ ਦੱਸ ਗਏ ਹਨ ਕੀ ਭਾਈ ਜਿਹੜਾ ਪ੍ਰਭੁ ਦੇ ਗੁਣ ਆਪਣੇ ਹਿਰਦੇ ਵਿੱਚ ਜਾਂ ਜੀਵਨ ਵਿੱਚ ਵਸਾ ਲੈਂਦਾ ਹੈ ਉਹ ਦਿਨਰਾਤ ਵਿਕਾਰਾਂ ਦੇ ਹੱਲਿਆਂ ਤੋਂ ਸੁਚੇਤ ਰਹਿੰਦਾ ਹੈ। ਹੇ ਭਾਈ ! ਮੈਂ ਅਜ਼ਿਹੇ ਜੀਵਾਂ ਤੋਂ ਕੁਰਬਾਨ ਜਾਂਦਾ ਹੈ।
ਮਨ ਕਾਹੇ ਭੂਲੇ ਮੂੜ ਮਨਾ ॥ ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥੧॥ ਰਹਾਉ ॥ {ਪੰਨਾ 432}
ਭਭੈ ਭਾਲਿਹ ਸੇ ਫਲੁ ਪਾਵਿਹ ਗੁਰ ਪਰਸਾਦੀ ਜਿਨ੍ ਕਉ ਭਉ ਪਇਆ ॥
ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥{ਪੰਨਾ 434}
ਅਰਥ- ਇਹ ਬਾਣੀ ਗੁਰੂ ਨਾਨਕ ਦੇਵ ਜੀ ਨੇ ਪੱਟੀ ਦੇ ਰੂਪ ਵਿੱਚ ਲਿਖੀ ਹੈ। ਅਸੀ ਰਹਾਉ ਵਾਲੀ ਪੰਗਤੀ ਨਾਲ ਰਲਾਕੇ ਹੀ ਅਰਥ ਕਰਨੇ ਹਨ { ਪਰੋਫ ਸਾਹਿਬ ਸਿੰਘ} ਔਖੇ ਸ਼ਬਦਾਂ ਦੇ ਅਰਥ-ਮਨ-ਹੇ ਮਨ! { ਸੰਬੋਧਕ ਕਾਰਕ ਇੱਕ ਵਚਨ ਨਾਂਵ ਹੈ}, ਕਾਹੇ-ਕਿਸ ਵਾਸਤੇ ਜਾਂ ਕਿਉਂ, ਭੂਲੇ---ਭੁੱਲਿਆਂ ਹੋਇਆ ਹੈਂ { ਸਮੀਪੀ ਭੁਤ ਕਾਲ ਦੀ ਕਿਰਿਆ ਹੈ}, ਮੂੜ-ਮੂਰਖ { ਗੁਣ ਵਾਚਕ ਵਿਸ਼ੇਸ਼ਣ ਹੈ}, ਮਨਾ-ਹੇ ਮਨਾ { ਸੰਬੋਧਕ ਕਾਰਕ ਇੱਕ ਵਚਨ ਪੁਲਿੰਗ ਨਾਂਵ ਹੈ}, ਜਬ-ਜਦੋਂ {ਕਾਲ ਵਾਚੀ ਕਿਰਿਆ ਵਿਸ਼ੇਸ਼ਣ ਹੈ},ਲੇਖਾ-ਹਿਸਾਬ ਕਿਤਾਬ ਜਾਂ ੳਨੳਲੇਸਸਿ {ਕਰਮ ਵਾਚਕ, ਇੱਕ ਵਚਨ, ਪੁਲਿੰਗ ਨਾਂਵ ਹੈ}, ਦੇਵਹਿ-ਦਿੰਦੇ ਹੈ ਜਾਂ ਦੇਵਣਗੇ { ਇਸ ਤਰਾਂ ਦੀ ਕਿਰਿਆ ਦੋਵਾਂ ਕਾਲਾਂ ਵਿੱਚ ਹੀ ਵਰਤੀ ਗਈ ਹੈ ਵਰਤਮਾਨ ਅਤੇ ਭਵਿਖਤ ਦੇ ਕਾਲ, ਬਹੁਵਚਨਮ ਮਧਮ ਪੁਰਖ ਦੀ, ਦੋਵਾਂ ਲਿੰਗਾਂ ਵਾਸਤੇ}, ਬੀਰਾ-ਹੇ ਭਰਾ ! {ਸੰਬੋਧਕ ਕਾਰਕ, ਇੱਕ ਵਚਨ, ਪੁਲਿੰਗ ਨਾਂਵ}, ਤਉ-ਤਾਂ ਓਸ ਵੇਲੇ { ਕਾਲ ਵਾਚੀ ਕਿਰਿਆ ਵਿਸ਼ੇਸ਼ਣ ਹੈ } ਪੜਿਆ-ਪੜਿਆ ਹੋਇਆ { ਭੂਤਕਾਲ ਕਿਰਦੰਤ ਨਾਂਵ ਹੈ }
ਅਰਥ-ਹੇ ਮਨ ! ਹੇ ਮੂਰਖ ਮਨ! ਤੂੰ ਕਿਵੇਂ ਭੁਲਿਆਂ ਹੋਇਆ ਹੈ ?{ ਬਹੁਤਾ ਆਪਣੇ ਆਪ ਨੂੰ ਸਿਆਣਾ ਨ ਕਹੈ} ਹੇ ਭਰਾ ! ਤੇਰੇ ਚੰਗੇ ਜਾਂ ਮਾੜੇ ਦਾ ਜਾਂ ਸਿਆਣਪ ਜਾਂ ਮੂਰਖਤਾ ਦਾ ਪਤਾ ਉਦੋਂ ਚਲਦਾ ਹੈ ਜਦੋਂ ਤੇਰੇ ਕੀਤੇ ਕੰਮਾਂ ਦਾ ਹਿਸਾਬ ਕਿਤਾਬ ਹੂੰਦਾ ਹੈ ਜਾਂ ਐਨਾਲਇਸਿਸ ਹੁੰਦੀ ਹੈ।
ਭਭੈ ਭਾਲਿਹ ਸੇ ਫਲੁ ਪਾਵਿਹ ਗੁਰ ਪਰਸਾਦੀ ਜਿਨ੍ ਕਉ ਭਉ ਪਇਆ ॥
ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥{ਪੰਨਾ 434}
ਔਖੇ ਸ਼ਬਦਾਂ ਦੇ ਅਰਥ---
ਭਭੈ-ਅੱਖਰ ਭੱਭੇ ਨਾਲ { ਕਰਣ ਕਾਰਕ, ਇੱਕ ਵਚਨ, ਪੁਲਿੰਗ ਨਾਂਵ ਹੈ}, ਭਾਲਹਿ-ਭਾਲਦੇ ਹਨ { ਵਰਤਮਾਨ ਬਹੁਵਚਨ ਦੀ ਕਿਰਿਆ ਹੈ}, ਸੇ-ਉਹ { ਬਹੁਵਚਨ ਅਨਿਪੁਰਖ, ਕਰਤਾ ਕਾਰਕ ਪੜਨਾਂਵ ਹੈ}; ਫਲੁ-ਫਲ ਜਾਂ ਲਾਭ { ਕਰਮ ਕਾਰਕ, ਇੱਕਵਚਨ, ਪੁਲਿੰਗ}; ਪਾਵਹਿ-ਪਾਉਂਦੇ ਹਨ { ਵਰਤਮਾਨ ਕਾਲ ਬਹੁਵਚਨ ਦੀ ਕਿਰਿਆ ਹੈ}, ਗੁਰ-ਗੁਰ ਦੀ { ਸੰਬੰਧ ਕਾਰਕ, ਇੱਕ ਵਚਨ, ਪੁਲਿੰਘ}, ਪਰਸਾਦੀ-ਮਿਹਰ ਜਾਂ ਕਿਰਪਾ ਨਾਲ { ਕਰਣ ਕਾਰਕ, ਇੱਕ ਵਚਨ, ਇਸਤਰੀ ਲਿੰਘ}, ਜਿਨ੍-ਜਿੰਨਾਂ --- {ਬਹੁਵਚਨ,ਪੜਨਾਂਵ, ਕਰਮ ਕਾਰਕ, ਪੁਲਿੰਗ}, ਭਉ-ਅਦਬ ਜਾਂ ਯਾਕੀਨ ਜਾਂ ਫੇਥ ( ਕਰਤਾ ਕਾਰਕ, ਇੱਕ ਵਚਨ, ਪੁਲਿੰਗ}, ਪਇਆ-ਹੋਇਆ ਹੈ ਜਾਂ ਬਣਿਆ ਹੈ { ਸਮੀਪੀ ਭੂਤ ਕਾਲ ਦੀ ਕਿਰਿਆ ਹੈ}, ਮਨਮੁਖ---- ਮਨਦੇ ਮਗਰ ਲੱਗਣ ਵਾਲੇ ਮਨੁਖ ਜਾਂ ਆਉਗੁਣਾਂ ਨਾਲ ਜੁੜੈ ਹੋਏ ਮਨੁਖ { ਕਰਤਾ ਕਾਰਕ, ਬਹੁਵਚਨ, ਪੁਲਿੰਗ}, ਫਿਰਹਿ-ਭੜਕਦੇ ਹਨ { ਵਰਤਮਾਨ ਬਹੁਵਚਨ ਦੀ ਕਿਰਿਆ } ਚੇਤਹਿ--- ਹਿਰਦੇ ਦਿਲ ਵਿੱਚ ਯਾਦ ਕਰਨਾ{ ਵਰਤਮਾਨ ਬਹੁਵਚਨ ਦੀ ਕਿਰਿਆ ਹੈ}, ਮੂੜੇ-ਮੂਰਖ ਮਨਮੁਖਾਂ ਨੂੰ { ਗੁਣ ਵਾਚਕ ਵਿਸ਼ੇਸ਼ਣ ਹੈ ਮਨਮਖ ਦਾ}, ਲਖ ਚਉਰਾਸੀਹ-ਚੌਰਾਸੀਹ ਲੱਖ ਦਾ { ਸੰਬੰਧਕਾਰਕ, ਬਹੁਵਚਨ, ਪੁਲਿੰਗ }, ਫੇਰੁ-ਚੱਕਰ ਜਾਂ ਫੇਰਾ ਜਾਂ ਗੇੜਾ { ਕਰਤਾ ਕਾਰਕ, ਇੱਕ ਵਚਨ ਪੁਲਿੰਗ ਹੈ },ਪਇਆ-ਪਇਆ ਹੋਇਆ ਹੈ { ਸਮੀਪੀ ਭੁਤ ਕਾਲ, ਇੱਕ ਵਚਨ ਦੀ ਕਿਰਿਆ ਹੈ॥
ਹੁਣ ਤੁਹਾਡੇ ਅਤੇ ਮੇਰੇ ਅਰਥਾਂ ਵਿੱਚ ਫਰਕ ਕਿਥੇ ਪੈ ਗਿਆ। ਤੁਸੀ ਮੂਰਖ ਮਨਮੁਖਾਂ ਨੂੰ ਕਰਤਾ ਬਣਾ ਲਿਆ ਹੈ। ਜੇ ਇਹ ਕਰਤਾ ਹੋਵੇ ਤਾਂ ਪਇਆ ਕਿਰਿਆ ਇੱਕ ਵਚਨ ਦੀ ਹੈ ਏਥੇ ਸ਼ਬਦ ਪਏ ਹੋਣਾ ਸੀ। ਦੂਜਾ ਫੇਰੁ ਦੀ ਥਾਂ ਫੇਰਿ ਹੋਣਾ ਸੀ ਭਾਵ ਚੱਕਰ ਵਿੱਚ { ਅਧਿਕਰਣਕਾਰਕ ਇੱਕਵਚਨ, ਪੁਲਿੰਗ } ਪਰ ਗੁਰੂ ਸਾਹਿਬ ਨੇ ਰਾਰੇ ਦੇ ਥੱਲੇ ਔਕੜੇ ਲਾਕੇ ਇਸ ਭੁਲੇਖੇ ਨੂੰ ਦੂਰ ਕਰ ਦਿੱਤਾ ਹੈ ਤਾਂ ਕਿ ਭੁਲੇਖਾ ਨ ਰਹਿ ਜਾਵੇ। ਰਾਰੇ ਹੇਠਾ ਔਕੜ ਨਾਲ ਇਹ ਜਾਂ ਤਾਂ ਕਰਤਾ ਕਾਰਕ ਜਾਂ ਕਰਮ ਕਰਕ ਹੀ ਬਣ ਸਕਦਾ ਹੈ। ਇਹ ਕਦੀ ਵੀ ਅਧਿਕਰਣ ਕਾਰਕ ਨਹੀ ਬਣ ਸਕਦਾ । {ਦੇਖੋ ਵਿਆਕਰਣ ਪਰੋਫ; ਸਾਹਿਬ ਸਿੰਘ}। ਸੋ ਮੇਰੀ ਸੋਚ ਮੁਤਾਬਕ ਤੁਹਾਡੇ ਕੀਤੇ ਹੋਏ ਅਰਥ ਕੁਝ ਓਪਰੇ ਲਗਦੇ ਹਨ। ਇਥੇ ਕਿਤੇ ਵੀ ਸਾਨੂੰ ਦੁਬਾਰਾ ਜਨਮ ਲੈਣ ਦੀ ਗਲੱ ਨਹੀ ਕਹੀ। ਸਗੋਂ ਇਸ ਸ਼ਬਦ ਵਿੱਚ ਗੁਰਮੁਖ ਅਤੇ ਮਨਮੁਖ ਦੇ ਵਿੱਚ ਫਰਕ ਦੱਸਿਆ ਹੈ। ਕਿ ਭਾਈ ਕਿਵੇਂ ਗੁਰਮੁਖ ਪਰਭੂ ਦੀ ਮਿਹਰ ਨਾਲ ਉਸ ਦਾ ਅਦਬ ਕਰਦੇ ਹਨ, ਉਸਨੂੰ ਹਰ ਥਾਂ ਲੱਭ ਲੈਂਦੇ ਹਨ ਅਤੇ ਫਲ ਪ੍ਰਾਂਪਤ ਕਰ ਲੈਂਦੇ ਹਨ। ਪਰ ਮਨਮੁਖ ਉਸ ਪ੍ਰਭੂ ਨੂੰ ਯਾਦ ਨਹੀ ਕਰਦੇ, ਭੜਕਦੇ ਹਨ ਅਤੇ ਉਨਾਂ ਨੂੰ ਚੌਰਾਸੀ ਦਾ ਚਕਰ ਹੀ ਪਇਆ ਰਹਿੰਦਾ ਹੈ ॥ ਸਾਡੀ ਅਣਹੋਣੀ ਇਹ ਹੈ ਕਿ ਜਿਥੇ ਵੀ ਸ਼ਬਦ ਚੋਰਾਸੀ ਆਗਿਆ ਅਸੀ ਬਦ ਕਿਸਮਤੀ ਨਾਲ ਉਸਨੂੰ ਦੁਬਾਰਾ ਜਨਮ ਲੈਣ ਨਾਲ ਜੋੜ ਦਿੱਤਾ। ਇਹ ਮੇਰੀ ਸੋਚ ਹੇ। ਹੋ ਸਕਦਾ ਤੁਸੀ ਇਸ ਨਾਲ ਸਹਿਮਤ ਨਾਂ ਹੋਵੋਂ। ਜੇ ਤੁਸੀ ਨਹੀ ਸਹਿਮਤ ਤਾਂ ਮੇਰੇ ਵਿੱਚ ਕਿਤੇ ਕਮੀਂ ਰਹਿ ਗਈ ਜਿਹੜਾ ਮੈਂ ਤੁਹਾਨੂੰ ਕਲੀਅਰ ਨਹੀਂ ਕਰ ਸਕਿਆ।
ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ ॥
ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ ॥
ਸੇ ਜਨ ਉਬਰੇ ਜਿਨ ਹਰਿ ਭਾਇਆ ॥
ਧੰਧਾ ਮੁਆ ਵਿਗੂਤੀ ਮਾਇਆ ॥
ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ ॥
ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ ॥
ਅਸਿਥਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ॥
ਗੁਣ ਕੀ ਮਾਰੀ ਹਉ ਮੁਈ ਸਬਿਦ ਰਤੀ ਮਨਿ ਚੋਟ ॥੪੩॥ {ਪੰਨਾ 936}
ਔਖੇ ਸ਼ਬਦਾਂ ਦੇ ਅਰਥ--- ਜੋ-ਜਿਹੜੇ { ਕਰਤਾ ਕਾਰਕ, ਬਹੁਵਚਨ, ਪੜਨਾਂਵ}, ਆਵਹਿ-ਆਉਂਦੇ ਹਨ ਜਾਂ ਜਨਮ ਲੈਂਦੇ ਹਨ { ਵਰਤਮਾਨ ਕਾਲ ਬਹੁਵਚਨ ਦੀ ਕਿਰਿਆ ਹੈ}, ਸੇ-ਉਹ {ਕਰਤਾ ਕਾਰਕ, ਬਹੁਵਚਨ,ਪੁਲਿੰਗ }, ਜਾਹਿ-ਜਾਂਦੇ ਹਨ { ਵਰਤਮਾਨ, ਬਹੁਵਚਨ ਦੀ ਕਿਰਿਆ }, ਫੁਨਿ-ਫਿਰ, ਆਏ-ਆਏ ਹੋਏ { ਭੂਤ ਕਾਲ ਕਿਰਦੰਤਕ}, ਗਏ-ਗਏ ਹੋਏ { ਭੂਤਕਾਲ ਕਿਰਦੰਤਕ } ਪਛਤਾਹਿ-ਪਛਤਾਉਂਦੇ ਹਨ { ਵਰਤਮਾਨ , ਬਹੁਵਚਨ ਦੀ ਕਿਰਿਆ}, ਲੱਖਚਉਰਾਸੀਹ – ਲੱਖ ਚੌਰਾਸੀ ਸਪੀਸੀਜ ਵਾਲੀ { ਸੰਬੰਧਕਾਰਕ, ਬਹੁਵਚਨ,},ਮੇਦਨੀ-ਧਰਤੀ { ਕਰਤਾਕਾਰਕ, ਇੱਕ ਵਚਨ,ਇਸਤਰੀ ਲਿੰਗ}, ਘਟੈ-ਘਟਦੀ { ਵਰਤਮਾਨ, ਇੱਕ ਵਚਨ ਦੀ ਕਿਰਿਆ ਹੈ,} ਵਧੈ-ਵਧਦੀ { ਵਰਤਮਾਨ, ਇੱਕ ਵਚਨ ਦੀ ਕਿਰਿਆ ਹੈ}, ਉਤਾਹਿ-ਉਤਾਂਹ ਵਲ ਨੂੰ ਜਾਂ ਉਪਰ ਵਲ ਨੂੰ {ਸੰਪਰਦਾਨ ਕਾਰਕ, ਇੱਕ ਵਚਨ, ਪੁਲਿੰਗ}
ਅਰਥ-ਏਥੇ ਘਟੈ ਅਤੇ ਵਧੈ ਦੋਵੇਂ ਕਿਰਿਆਵਾਂ ਇੱਕ ਵਚਨ ਦੀਆਂ ਹਨ। ਜੇ ਚੌਰਾਸੀਹ ਮਿਲੀਆਨ ਕਰਤਾਂ ਹੋਵੇ ਜਿਵੇਂ ਕਿ ਤੁਸੀ ਲਿਖਿਆ ਹੈ ਤਾਂ ਇਹ ਬਹੁਵਚਨ ਹੈ ਤਾਂ ਇਸਦੀਆਂ ਕਿਰਿਆਵਾਂ ਵੀ ਬਹੁਵਚਨ ਚਾਹੀਦੀਆਂ ਸੀ। ਫਿਰ ਇਹ ਸ਼ਬਦ ਘਟਹਿ ਅਤੇ ਵਧਹਿ ਹੋਣੇ ਚਾਹੀਦੇ ਸਨ। ਜਿਹੜੇ ਗੁਰੂ ਸਾਹਿਬ ਨੇ ਨਹੀ ਲਿਖੇ। ਇੰਨਾ ਦਾ ਕਰਤਾ ਮੇਦਨੀ ਹੈ ਜੋ ਇੱਕ ਵਚਨ ਹੈ। ਜਿਸਦਾ ਮਤਲਬ ਬਣ ਜਾਂਦਾ ਹੈ ਕਿ ਇਹ ਧਰਤੀ ਉਪਰਵਲ ਨੂੰ ਨਾਂ ਹੀ ਘਟਦੀ ਹੈ ਅਤੇ ਨਾਂ ਹੀ ਵਧਦੀ ਹੈ। ਇਹ ਚੋਰਾਸੀਹ ਲੱਖ ਜੀਵਾਂ ਵਾਲੀ ਧਰਤੀ ਕਿਸੇ ਦੇ ਮਰਨ ਜੰਮਣ ਨਾਲ ਘਟਦੀ ਨਹੀ ਅਤੇ ਨਾਂ ਹੀ ਵਧਦੀ ਹੈ। ਏਥੇ ਚੋਰਾਸੀ ਲੱਖ ਗਿਣਤੀ ਵਾਚਕ ਵਿਸ਼ੇਸ਼ਣ ਹੈ ਜਿਸਦਾ ਨਾਂਵ ਹੈ ਜੀਵ ਜੋ ਗੁਰੁ ਸਾਹਿਬ ਨੇ ਲਿਖਿਆ ਨਹੀ ਪਰ ਸ਼ਬਦ ਦੀ ਵਰਤੋਂ ਤੋਂ ਪਤਾ ਲਗਦਾ ਹੈ। ਏਥੇ ਚੋਰਾਸੀਹ ਲੱਖ ਜੂਨਾਂ ਜਾਂ ਜੀਵਾਂ ਜਾਂ ਸਪੀਸੀਜ਼ ਲਈ ਵਰਤਿਆ ਹੈ। ਪਰ ਦੁਬਾਰਾ ਜਨਮ ਲੈਣ ਵਾਲੀ ਗੱਲ ਇਸ ਪੂਰੇ ਸ਼ਬਦ ਵਿੱਚ ਹੀ ਨਹੀ ਕੀਤੀ। ਫੇਰ ਸਾਡੀ ਸਮਝ ਇੰਨੀ ਥੋੜੀ ਹੈ ਕਿ ਅਸੀ ਜਿਥੇ ਵੀ ਚੋਰਾਸੀਹ ਸ਼ਬਦ ਆ ਗਿਆ ਉਸ ਨੂੰ ਰੀਕਾਰਨੇਸ਼ਨ ਨਾਲ ਜੋੜ ਹੀ ਦਿੱਤਾ। ਮੈਂ ਹਰ ਸ਼ਬਦ ਨੂੰ ਪੂਰਾ ਦਾ ਪੂਰਾ ਲਿਖਦਾ ਹਾਂ। ਜੇ ਅਸੀ ਇੱਕ ਲਾਈਨ ਲਈਏ ਤਾਂ ਕਈ ਵਾਰੀ ਅਰਥਾਂ ਦੇ ਅਨਰਥ ਹੋ ਜਾਂਦੇ ਹਨ। ਪਰੌਫ: ਸਾਹਿਬ ਸਿੰਗ ਹੋਰਾਂ ਵੀ ਇਸ ਨੂੰ 84ਲੱਖ ਜੀਵਾਂ ਵਾਲੀ ਧਰਤੀ ਨਾਲ ਹੀ ਅਰਥ ਕੀਤੇ ਹਨ। ਪੂਰੇ ਅਰਥ-ਹੇ ਪਾਂਡੇ ! ਜਿਹੜੇ ਜੀਵ ਏਥੇ ਆਉਂਦੇ ਹਨ ਉਹ ਚਲੇ ਜਾਂਦੇ ਹਨ ਅਤੇ ਫਿਰ ਆਏ ਅਤੇ ਗਏ ਹੋਇ ਪਛਤਾਉਂਦੇ ਹਨ। ਪਰ ਚੋਰਾਸੀ ਲੱਖ ਜੀਵਾਂ ਵਾਲੀ ਧਰਤੀ ਨੂੰ ਕੋਈ ਫਰਕ ਨਹੀਂ ਪੈਂਦਾ। ਨਾ ਇਹ ਵਧਦੀ ਹੈ ਅਤੇ ਨ ਇਹ ਘਟਦੀ ਹੈ। ਉਨਾਂ ਵਿਚੋਂ ਸਿਰਫ ਉਹਨਾਂ ਜੀਵਾਂ ਦਾ ਜੀਵਨ ਕਾਮਯਾਬ ਹੋ ਗਿਆ ਜਿੰਨਾਂ ਨੈ ਪ੍ਰਭੂ ਨੂੰ ਆਪਣੇ ਹਿਰਦੇ ਦਿਲ ਵਿੱਚ ਵਸਾ ਲਿਆ । ਉਨਾਂ ਦਾ ਦੁਨਿਆਵੀ ਧੰਦਾ ਖਤਮ ਹੋ ਗਿਆ । ਉਨਾਂ ਨੂੰ ਵਿਕਾਰਾਂ ਵਾਲੀ ਉਲਝਾਣ ਜਾਂ ਮਾਇਆ ਵੀ ਖਰਾਬ ਨਹੀ ਕਰ ਸਕਦੀ। ਪਰ ਏਥੇ ਹਰ ਚੀਜ਼ ਨਾਸਵੰਤ ਹੈ ਤਾਂ ਫਿਰ ਕਿਸ ਨਾਲ ਪਿਆਰ ਪਾਇਆ ਜਾਵੇ। ਅੱਗੇ ਗੁਰੂ ਜੀ ਆਪਣਾ ਸਿਧਾਂਤ ਦੱਸ ਦਿੰਦੇ ਹਨ ਕਿ ਹੇ ਪਾਂਡੇ ! ਮੈ ਪਹਿਲਾਂ ਆਪਣੇ ਆਪ ਨੂੰ ਪੂਰੀ ਤਰਾਂ ਪ੍ਰਭੂ ਅੱਗੇ ਸਮਰਪੱਤ ਜਾਣੀ ਕਿ ਚੋਮਪਲੲਟੲ ਸੁਰਰੲਨਦੲਰ ਕਰਦਾ ਹਾਂ। ਹੇ ਪ੍ਰਭੂ ! ਤੂੰ ਹੀ ਇਕੱ ਅਚੱਲ ਹੈ। ਮੈਨੂੰ ਤਾਂ ਤੇਰਾ ਹੀ ਆਸਰਾ ਹੈ। ਹੇ ਪਾਂਡੇ ! ਪਰਭੂ ਦੇ ਗੁਣ ਅਪਣਾਉਣ ਨਾਲ ਹੀ ਹਉਮੈ ਮਰਦੀ ਹੈ । ਜੇ ਕੋਈ ਮਨੁਖ ਪ੍ਰਭੂ ਦੇ ਗੁਣਾਂ ਨਾਲ ਰੱਤਿਆ ਜਾਵੇ ਤਾਂ ਹੀ ਮਨ ਵਿੱਚ ਠੋਕਰ ਲਗਦੀ ਹੈ। ਅਤੇ ਤਾਂ ਹੀ ਰਾਮ ਦਾ ਨਾਮ ਹਿਰਦੇ ਵਿੱਚ ਵੜਦਾ ਹੈ { ਰਹਾਉ ਵਾਲੀ ਪੰਗਤੀ} ਕਿਉਂਕਿ ਇਹ ਸਾਰੀ ਬਾਣੀ ਇੱਕ ਪਾਂਡੇ ਨਾਲ ਗੱਲ ਬਾਤ ਚਲਦੀ ਸੀ। ਜਦੋਂ ਪਾਂਡਾ ਗੁਰੂ ਜੀ ਨੂੰ ਪੱਟੀ ਪੜਾਦਾ ਸੀ ਤਾਂ ਗੁਰੂ ਜੀ ਰਹਾਉ ਵਾਲੀ ਪੰਗਤੀ ਵਿੱਚ ਲਿਖਿਆ ਸੀ ਕੇ ਹੇ ਪਾਂਡੇ ! ਤੂੰ ਕੀ ਮੈਂਨੂੰ ਦੁਨਿਆਵੀ ਜੰਜਾਲ ਵਾਲੀ ਪੱਟੀ ਸਿਖਾਉਂਦਾ ਹੈਂ ਜੇ ਸਿਖਾਉਣੀ ਹੈ ਤਾਂ ਮੇਨੂੰ ਰਾਮ ਦੇ ਨਾਮ ਦੀ ਪਟੀ ਸਿਖਾ। ਜਿਵੇਂ ਮੈਂ ਪਹਿਲਾਂ ਵੀ ਲਿਖਿਆ ਸੀ ਕਿ ਇਸ ਵਾਸਤੇ ਬਹੁਤ ਸਮਾਂ ਅਤੇ ਮਿਹਨਤ ਚਾਹੀਦੀ ਹੈ। ਹੁਣ ਆਉਂਦੀ ਤੁਹਾਡੀ ਪੰਗਤੀ। ਸਿਰੀਰਾਗੁ ਮਹਲਾ ੩ ਘਰੁ ੧ ॥
ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥
ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥
ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥
ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥
ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥
ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥
ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥
ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥
ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥
ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥
ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥
ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥
ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥
ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥
ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥
ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥
ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥
ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥
ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥ -
ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੨੭ ਸ਼ਬਦ ਲੰਬਾ ਹੋਣ ਕਰਕੇ ਰਹਾਓ ਵਾਲੇ ਅਤੇ ਸੰਬੰਧਤ ਪਦ ਦੇ ਅਰਥ ਕਰਾਂਗੇ। ਹੇ ਮੇਰੇ ਰਾਮ! ਮੇਰਾ ਹਰੀ ਤੋਂ ਬਿਨਾਂ ਦੁਜਾ ਕੋਈ ਨਹੀਂ ਹੈ। ਭਾਵ ਮੈਂ ਪ੍ਰਭੂ ਤੋਂ ਬਿਨਾ ਕਿਸੇ ਨੂੰ ਨਹੀਂ ਮੰਨਦਾ।(ਉਸ) ਪ੍ਰਭੂ, ਸਤਿਗੁਰੂ ,ਪਵਿੱਤਰ ਅਤੇ ਸਦਾ ਥਿਰ ਰਹਿਣ ਵਾਲਾ ਹੈ। ਉਸਦਾ ਮਿਲਾਪ ਕੇਵਲ ਉਸਦੇ ਗੁਣਾ ਨਾਲ ਜੁੜਿਆ ਜਾਂ ਸ਼ਬਦ ਨਾਲ ਜੁੜਿਆ ਹੀ ਜਾਂ ਹੁਕਮ ਨਾਲ ਜੁੜਿਆ ਹੀ ਮਿਲਾਪ ਹੁੰਦਾ ਹੈ॥ 1॥ ਰਹਾਉ॥ ਦੂਜਾ ਪਹਿਰਾ। ਔਖੈ ਸ਼ਬਦਾਂ ਦੇ ਅਰਥ-ਪੜਿ ਪੜਿ-ਪੜ ਪੜ ਕੇ ਜਾਂ ਤੋਤਾ ਰਟਣ ਕਰਕੇ ( ਪੂਰਵ ਪੂਰਣ ਕਿਰਦੰਤ ਹੈ), ਪੰਡਿਤ-ਪੰਡਿਤ ਜਾਂ ਵਿਦਵਾਨ ( ਬਹੁਵਚਨ ਕਰਤਾ ਕਾਰਕ), ਜੋਤਕੀ -- ਜੋਤਿਸ਼ ਨੂੰ ਜਾਂ ਸ਼ਾਸ਼ਤਰਾਂ ਨੂੰ-(ਕਰਮ ਕਾਰਕ ਇਸਤਰੀ ਲਿੰਗ) ਵਾਦ-ਵਾਦ ਵਿਵਾਦ( ਸੰਬੰਧ ਕਾਰਕ), ਕਰਹਿ-ਕਰਦੇ ਹਨ ( ਵਰਤਮਾਨ ਬਹੁਵਚਨ ਦੀ ਕਿਰਿਆ ਹੈ) ਬਿਚਾਰੁ-ਵਿਚਾਰ ਜਾਂ ਚਰਚਾ ਨੂੰ ( ਕਰਮ ਕਾਰਕ, ਇੱਕ ਵਚਨ), ਮਤਿ ਬੁਧਿ-ਮਤ ਵਿਚ ਜਾਂ ਵਿਚਾਰਾਂ ਵਿਚਾ ਜਾਂ ਸੋਚ ਵਿਚ ( ਅਧਿਕਰਣ ਕਾਰਕ) ਨ-ਨਹੀ ( ਨਿਰਣਾਵਾਚੀ ਕਿਰਿਆ ਵਿਸ਼ੇਸ਼ਣ), ਭਵੀ-ਭਵਦਾ ਜਾਂ ਪੈਂਦਾ( ਵਰਤਮਾਨ ਕਾਲ ਦੀ ਕਿਰਿਆ), ਬੁਝਈ-ਬੁਝਦੇ ਜਾਂ ਸਮਝਦੇ ( ਵਰਤਮਾਨ ਕਾਲ ਦੀ ਕਿਰਿਆ ਹੈ), ਅੰਤਰਿ-ਅੰਦਰ ( ਸੰਬੰਧਕ) ਲੋਭ ਵਿਕਾਰੁ- ਲੋਭ ਦਾ ਵਿਕਾਰ ਹੈ, ਲਖ ਚਉਰਾਸੀਹ-84 ਲੱਖ ( ਨਿਸ਼ਚਿਤ ਗਿਣਤੀ ਵਾਚਕ ਵਿਸ਼ੇਸ਼ਣ), ਭਰਮਦੇ--- ਭੜਕਦੇ ਹਨ ( ਵਰਤਮਾਨ ਕਾਲ ਬਹੁਵਚਨ ਦੀ ਕਿਰਿਆ ਹੈ), ਭ੍ਰਮਿ ਭ੍ਰਮਿ-ਭੜਕ ਭੜਕ ਕੇ ( ਪੂਰਵ ਪੂਰਣ ਕਿਰਦੰਤ ਹੈ), ਹੋਇ-ਹੁੰਦੇ ਹਨ ( ਵਰਤਮਾਨ ਕਾਲ ਦੀ ਕਿਰਿਆ ਹੈ), ਖੁਆਰੁ-ਖਜਲ ( ਸੰਯੂਕਤ ਕਿਰਿਆ ਹੈ)ਪੂਰਬਿ – ਪਹਿਲੇ ਜੀਵਨ ( ਪਾਸਟ ਵਾਲਾ ਜੀਵਨ, ਇਹ ਪਾਸਟ ਕਲ ਵੀ ਸੀ ਅਤੇ ਪਰਸੋ ਵੀ ਸੀ ਅਤੇ ਕਈ ਸਾਲ ਪਹਿਲਾਂ ਵੀ ਸੀ। ਪਰ ਸਾਰਾ ਪਦ ਹੀ ਵਰਤਮਾਨ ਕਾਲ ਵਿਚ ਹੈ। ਸੋ ਅਸੀ ਪੰਡਤਾ ਦਾ ਏਸੇ ਜੀਵਨ ਵਿਚ ਕਮਾਇਆ ਹੈ ਹੀ ਕਹਾਂਗੇ ਕਿ ਪੂਰਬਿ ਵਿਚ ਕਮਾਇਆ), ਲਿਖਿਆ-ਜੋ ਕਮਾਈ ਕੀਤੀ ਸੀ ਉਸਦਾ ਹਿਸਾਬ ਕਿਤਾਬ ਲਿਖਿਆ( ਭੂਤ ਕਾਲ ਕਿਰਦੰਤ ਹੈ) ਕਮਾਵਣਾ-ਕਮਾਈ ( ਭਾਵ ਅਰਥ ਕਿਰਦੰਤ), ਕੋਇ-ਕੋਈ ਵੀ ( ਅਨਿਸ਼ਚਤੀ ਗਿਣਤੀ ਵਾਚਕ ਪੜਨਾਵ), ਮੇਟਣਹਾਰ-ਮੇਟਣ ਵਾਲਾ ( ਕਰਤਰੀ ਵਾਚ ਕਿਰਦੰਤ ਹੈ) ਅਰਥ ਬਣਗਏ-ਹੇ ਭਾਈ! ਪੰਡਤ ਜਾਂ ਵਿਦਵਾਨ ਲੋਕ ਸ਼ਾਸ਼ਤਰਾਂ ਅਤੇ ਜੋਤਿਸ਼ ਸ਼ਾਤਰਾਂ ਨੂੰ ਪੜ ਪੜ ਕੇ ਵਾਦ ਵਿਵਾਦ ਦੀ ਬਿਚਾਰ ਕਰਦੇ ਹਨ। ਉਨਾਂ ਦੀ ਸਮਝ ਜਾਂ ਸੋਚ ਵਿਚ ਜਾਂ ਵਿਚਾਰ ਮੰਡਲ ਵਿਚ ਇਹ ਗਲ ਨਹੀਂ ਵੜਦੀ ਅਤੇ ਨਾ ਹੀ ਉਹ ਸਮਝਦੇ ਹਨ ( ਕਿ ਇਸ ਨੂੰ ਵਿਚਾਰ ਮੰਡਲ ਵਿਚ ਪਾਉਣਾ ਹੈ) ਕਿਉਂਕਿ ਉਨਾਂ ਅੰਦਰ ਲੋਭ ਦਾ ਆਉਗੁਣ ਹੁੰਦਾ ਹੈ ( ਲਾਲਚੀ ਪੰਡਤ ਜਾਂ ਲਾਲਚੀ ਵਿਦਵਾਨ ਦੇ ਇਹ ਦਿਮਾਗ ਵਿਚ ਹੁੰਦੀ ਹੈ ਕਿ ਜੋਤਿਸ਼ ਪੁਛਣ ਵਾਲੇ ਨੂੰ ਕਿਵੇਂ ਡਰਾ ਧਮਕਾ ਕੇ ਪੈਸੇ ਵੱਧ ਤੋਂ ਵੱਧ ਬਿਟੋਰਨੇ ਹਨ। ਇਹ ਮਤ ਅੱਜ ਕੱਲ ਤਾ ਬਹੁਤ ਹੀ ਪ੍ਰਬਲ ਹੈ)(ਅੱਜ ਕਾਲ ਦਾ ਲਾਲਚੀ ਵਿਦਵਾਨ ਪੁਜਾਰੀ ਵੀ ਏਸੇ ਕੈਟਾ ਗਰੀ ਵਿਚ ਆਂਦਾ ਹੈ)(ਉਹ ਆਪ ਹੀ) 84 ਲੱਖ ਜੂਨਾਂ ਵਿਚ ਹੀ ਭੜਕਦੇ ਰਹਿੰਦੇ ਹਨ ਅਤੇ ਭੜਕ ਭੜਕ ਕੇ ਖੱਜਲ ਖੁਆਰ ਹੁੰਦੇ ਹਨ।ਉਹ ਆਪਣੇ ਪਹਿਲੇ ਕੀਤੇ ਕਰਮਾਂ ਦੇ ਹਿਸਾਬ ਕਿਤਾਬ ਦੀ ਕਮਾਈ ਹੀ ਖਟਦੇ ਹਨ।( ਇੰਨਾ ਦੇ ਕੀਤੇ ਹੋਏ ਕੰਮਾ ਦਾ ਹਿਸਾਬ ਕਿਤਾਬ) ਕੋਈ ਵੀ ਮੇਟ ਨਹੀਂ ਸਕਦਾ। ਮੈਨੂੰ ਇਸ ਦਿਤੀ ਪੰਗਤੀ ਵਿਚ ਕੋਈ ਵੀ ਗਲ ਨਹੀਂ ਦਿਸਦੀ ਜਿਸ ਵਿਚ ਕਿਹਾ ਗਇਆ ਹੋਵੇ ਕਿ ਪਹਲਾਂ ਜਨਮ ਹੋਇਆ ਸੀ ਅਤੇ ਅੱਗੇ ਜਨਮ ਹੋਵੇਗਾ। ਹਾਂ ਰੈਫਰੈਨਸ ਲਈ ਉਦਾਹਰਣ ਦਿਤੀ ਹੈ ਜੋ ਮਨੁਖ ਆਉਗੁਣਾ ਵਿਚ ਜੁੜੇ ਹੋਏ ਹਨ ਉਹ ਜੂਨਾਂ ਵਿਚ ਭੜਕਦੇ ਹਨ। ਦੇਖਣ ਵਾਲੀ ਗਲ ਹੈ ਭੜਕਦੇ ਹਨ। ਵਰਤਮਨ ਕਾਲ। ਪਦ ਚੌਥਾ ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥ ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥ ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥ ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥ - ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ - ਅੰਗ ੨੭ ਜਿਸ ਪ੍ਰਭੂ ਨੇ ਲੱਖ ਚੋਰਾਸੀ (ਵਾਲੀ ਸਰਿਸਟੀ) ਸਿਰਜੀ ਹੈ ਉਹ ਸਾਰਿਆ ਨੂੰ ਆਸਰਾ ਦਿੰਦਾ ਹੈ। ਇਸ ਵਿਚ ਕਿਹੜੀ ਗੱਲ ਹੈ ਜੋ ਦਸਦੀ ਹੋਵੇ ਕਿ ਪਹਿਲਾਂ ਜਨਮ ਹੋਇਆ ਹੇ ਅਤੇ ਅੱਗੇ ਹੋਵੇਗਾ। ਹੁਣ ਦੂਜਾ ਸੁਆਲ ਸੀ ਕਿ ਇਹ ਕਿਵੇਂ ਸਿਧ ਕੀਤਾ ਜਾਵੇ ਕਿ 48 ਲੱਖ ਜਾਂ ਗੁਰਬਾਣੀ ਦਾ ਸਿਧਾਤ ਨਹੀਂ ਹੈ। ਸਿਰਫ ਇਹ ਰੈਫਰੈਨਸ ਲਈ ਹੀ ਵਰਤਿਆ ਹੈ ਜਿਵੇਂ ਕਿ ਕੁਝ ਹੋਰ ਵੀ ਓਸ ਵੇਲੇ ਦੇ ਰੈਫਰੈਂਸ ਵਰਤੇ ਹਨ ਉਦਾਰਹਣ ਦੇ ਤੌਰ ਤੇ, ਪਾਰਜਾਤ, ਸ਼ੇਸ਼ਨਾਗ, ਕਾਮਧੇਨ, ਹਰੀ ਚੰਦੋਰੀ, ਗਨਕਾ, ਸੁਦਾਮਾ ਆਦਿ ਏਸ ਤਰਾਂ ਇਹ ਵਿ ਰੈਫਰੈਂਸ ਵਾਸਤੇ ਵਰਤਿਆ ਹੈ। ਦੂਜਾ ਕਾਰਨ । ਗੁਰਬਾਣੀ ਅਨਿਕ ਜੋਨਿ ਵਾਲਾ ਸਿਧਾਂਤ ਦਿੰਦੀ ਹੈ। ਅਨਿਕ ਜੋਨਿ 13 ਵਾਰੀ ਗੁਰਬਾਣੀ ਵਿਚ ਆਇਆ ਹੈ ॥ ਇਸ ਦੀਆ ਅਗੇ ਮੈਂ ਉਦਾਹਰਣਾ ਦੇ ਚੁਕਿਆ ਹਾਂ ਅਤੇ ਅੱਜ ਇਕ ਹੀ ਦੇਵਾਂਗਾ,
ਅਨਿਕ ਜੋਨਿ ਜਨਮੈ ਮਰਿ ਜਾਮ ॥ ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੬੪
ਹੁਣ ਅਸੀ ਫੈਸਲਾ ਕਰਨਾ ਹੈ ਕਿ ਅਨਿਕ ਜੂਨਾਂ ਹਨ ਜਾਂ 84 ਲੱਖ ਜੂਨਾ ਹਨ॥ - ਅਸੀ ਜੇ ਸਮਝਦੇ ਹਾਂ ਕਿ ਗੁਰਬਾਣੀ ਹਮੇਸ਼ਾ ਵਾਸਤੇ ਸੱਚ ਹੈ ਅਤੇ ਸਚ ਰਹੇਗੀ।ਅੱਜ ਵੀ ਇਹ ਸੱਚ ਹੋਣਾ ਚਾਹਿਦਾ ਹੈ। ਅੱਜ ਵੀ ਇਹ ਸਾਬਤ ਹੋ ਗਿਆ ਹੈ ਕਿ ਜੂਨਾਂ ਅਣਗਿਣਤ ਹਨ। ਹਰ ਸਾਲ ਗਿਣਤੀ ਨਵੀਆ ਜੂਨਾਂ ਦੀ ਵਧਦੀ ਜਾਂਦੀ ਹੈ॥ ਤਾਂ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ 84 ਲੱਖ ਹੀ ਜੂਨਾਂ ਹਨ। ਹਾਂ ਗੁਰਬਾਣੀ ਵਿਚੱ ਲੋਕਾਂ ਦੀ ਬੋਲੀ ਵਿਚ ਰੈਫਰੈਂਸ ਜਰੂਰ ਦਿਤਾ ਹੈ ਜਿਵੇਂ ਉਪਰ ਲਿਖੇ ਸ਼ਬਦਾ ਦਾ ਦਿਤਾ ਹੈ।"
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
ਚਉਰਾਸੀਹ ਜੂਨਾਂ- (ਭਾਗ ੨)
Page Visitors: 3015