ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਚਉਰਾਸੀਹ ਲੱਖ ਜੂਨਾਂ ਭਾਗ 3 ਏ :-
-: ਚਉਰਾਸੀਹ ਲੱਖ ਜੂਨਾਂ ਭਾਗ 3 ਏ :-
Page Visitors: 2975

-: ਚਉਰਾਸੀਹ ਲੱਖ ਜੂਨਾਂ ਭਾਗ 3 ਏ :-
ਇਹ ਲੇਖ ਚਮਕੌਰ ਸਿੰਘ ਬਰਾੜ ਦੇ ਲੇਖ ‘ਚਉਰਾਸੀਹ ਜੂਨਾਂ’ ਦੇ ਸੰਬੰਧ ਵਿੱਚ (ਚਉਰਾਸੀਹ ਭਾਗ 3 ਤੋਂ ਅੱਗੇ) ਫੇਸ ਬੁੱਕ ਤੇ ਚੱਲੇ ਵਿਚਾਰ ਵਟਾਂਦਰੇ ਸੰਬੰਧੀ ਹੈ।
(ਨੋਟ: ਫੇਸ ਬੁੱਕ ਤੇ ਚੱਲੀ ਵਿਚਾਰ ਨੂੰ ਲੇਖ ਰੂਪ ਵਿੱਚ ਲਿਖਣ ਵੇਲੇ ਕਾਫੀ ਗੱਲਾਂ ਦਾ ਘਾਟਾ-ਵਾਧਾ ਕਰਨਾ ਪਿਆ ਹੈ।ਪਰ ਮੁੱਖ ਵਿਸ਼ੇ ਦੀ ਹੱਦ ਅੰਦਰ ਰਹਿੰਦੇ ਹੋਏ ਹੀ ਤਬਦੀਲੀਆਂ ਕੀਤੀਆਂ ਗਈਆਂ ਹਨ)
ਚਮਕੌਰ ਸਿੰਘ ਬਰਾੜ- ਪਹਿਲੀ ਤਾਂ ਗੱਲ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ ਕਿ ਤੁਸੀਂ ਮੰਨਦੇ ਹੋ ਕਿ ‘84 ਲੱਖ’ ਜੂਨਾਂ ਵਾਲਾ ਸੰਕਲਪ ਪਹਿਲਾਂ ਲਿਖੇ ਹਿੰਦੂ ਗ੍ਰੰਥਾਂ ਦਾ ਹੈ।ਦੂਜੀ ਗੱਲ, ਜਦੋਂ ਪੰਡਤ ਜਾਂ ਧਾਰਮਿਕ ਵਿਦਵਾਨ ਲਾਲਚ ਵਿੱਚ ਆ ਕੇ ਲੁਟ ਕਸੋਹ ਕਰਦਾ ਹੈ ਪਰ ਧਰਮ ਦੀ ਗਲ ਆਪਣੇ ਵਿਚਾਰ ਮੰਡਲ ਵਿਚ ਨਹੀਂ ਵਸਾਉਂਦਾ ਤਾਂ ਉਹ ਆਤਮਿਕ ਤੌਰ ਤੇ ਕੋਈ ਹੋਰ ਕੁੱਤੇ, ਲਾਚਚੀ ਜਾਨਵਰ ਦੀ ਜਿੰਦਗੀ ਜਿਉਂਦਾ ਹੈ। ਜੇ ਉਹ ਕੋਈ ਕੁਕਰਮ ਕਰਦਾ ਹੇ ਤਾਂ ਉਸੇ ਜਾਨਵਰ ਦੀ ਜਿੰਦਗੀ ਜਿਉਂਦਾ ਹੈ। ਜੇ ਕੋਠੀਆਂ ਮਹਿਲਾਂ ਦਾ ਲਾਲਚ ਕਰਦਾ ਹੈ ਤਾਂ ਉਹ ਪਰੇਤ ਦੀ ਜਿੰਦਗੀ ਜਿਉਂਦਾ ਹੈ। ਜੇ ਉਹ ਕਿਸੇ ਪਰਾਈ ਜਨਾਨੀ ਤੇ ਮਾੜੀ ਨਿਗਾਹ ਰਕਦਾ ਹੈ ਜਾਂ ਕੁਕਰਮ ਕਰਦਾ ਹੈ ਤਾਂ ਵੇਸਵਾ ਦੀ ਜਿੰਦਗੀ ਜਿਉਂਦਾ ਹੈ।ਜੇ ਧੀਆ ਪੁਤਰਾਂ ਦਾ ਲਾਲਚ ਕਰਦਾ ਹੈ ਤਾਂ ਉਹ ਸੂਰ ਦੀ ਜਿੰਦਗੀ ਜਿਉਂਦਾ ਹੈ। ਜੇ ਉਹ ਹੰਕਾਰੀ ਹੈ ਤਾਂ ਮੈਹੇਂ ਦੀ ਜਿੰਦਗੀ ਜਿਉਂਦਾ ਹੈ। ਏਸੇ ਜੀਵਨ ਵਿਚ 84 ਲੱਖਾ ਜੀਵਾ ਦੀ ਜਿੰਦਗੀ ਜਿਉਂ ਰਿਹਾ ਹੈ।ਤੀਜੀ ਗਲ ਤੁਸੀਂ ਮੇਰੀ ਉਦਾਹਰਣ ਦਿਤੀ ਹੈ ਮੈਂ ਏਸੇ ਜੀਵਨ ਵਿਚ ਜਦੋਂ ਦੀ ਡਾਕਟਰੀ ਸ਼ੁਰੂ ਕੀਤੀ ਹੈ ਉਸ ਸਮੇਂ ਜਿੰਨੀਆ ਮੈਂ ਗਲਤੀਆ ਕੀਤੀਆ ਹਨ ਉਨਾਂ ਨੂੰ ਕੋਈ ਵੀ ਮੇਟ ਨਹੀਂ ਸਕਦਾ। ਉਹ ਮੇਰੇ ਡਾਕਟਰੀ ਦੇ ਰਿਕਰਡ ਤੇ ਹਨ ਅਤੇ ਮੇਰੇ ਹਿਰਦੇ ਜਾਂ ਦਿਮਾਗ ਤੇ ਲਿਖੀਆ ਹਨ। ਉਨਾਂ ਨੂੰ ਕੋਈ ਵੀ ਮਿਟਾ ਨਹੀਂ ਸਕਦਾ। ਮੇਰੀਆ ਇੰਨਾ ਗਲਤੀਆ ਦਾ ਪਿਛਲੇ ਜਨਮ ਨਾਲ ਕੋਈ ਸੰਬੰਧ ਨਹੀਂ ਹੈ ਜੀ।
ਜਸਬੀਰ ਸਿੰਘ ਵਿਰਦੀ:- ਚਮਕੌਰ ਸਿੰਘ ਬਰਾੜ ਜੀ! ਤੁਸੀਂ ਆਪਣੇ ਭੂਤਕਾਲ ਵਿੱਚ ਜਿਹੜੀਆਂ ਗ਼ਲਤੀਆਂ ਕੀਤੀਆਂ ਉਹਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ।ਜਾਣੀ ਕਿ ਗੁਰੂ ਸਾਹਿਬ ਇਸ ਸੰਬੰਧੀ ਕਹਿ ਰਹੇ ਹਨ- “ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ”। ਜਾਣੀ ਕਿ ਗੁਰੂ ਸਾਹਿਬ ਸਾਨੂੰ ਕਿੰਨੀ ਵੱਡੀ ਅਤੇ ਨਿਵੇਕਲੀ ਗੱਲ ਸਮਝਾ ਰਹੇ ਹਨ ਕਿ ਜਿਹੜੇ ਕੰਮ ਆਪਾਂ ਕਰ ਚੁੱਕੇ ਹਾਂ ਉਹਨਾਂ ਨੂੰ ਮਿਟਾਇਆ ਨਹੀਂ ਜਾ ਸਕਦਾ।ਜਿਵੇਂ ਕਿ ਇਸ ਗੱਲ ਦਾ ਪਹਿਲਾਂ ਕਿਸੇ ਨੂੰ ਵੀ ਪਤਾ ਨਹੀਂ ਸੀ??????
ਦੂਸਰੀ ਗੱਲ- “ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ”- ਤੁਹਾਡੇ ਅਰਥ-- “ਉਹ ਆਪਣੇ ਪਹਿਲੇ ਕੀਤੇ ਕਰਮਾਂ ਦੇ ਹਿਸਾਬ ਕਿਤਾਬ ਦੀ ਕਮਾਈ ਹੀ ਖਟਦੇ ਹਨ ”
 ਬਰਾੜ ਜੀ! ਇਸ ਦਾ ਤਾਂ ਮਤਲਬ ਬਣਦਾ ਹੈ ਕਿ ਤੁਸੀਂ ਆਪਣੇ ਮੈਡੀਕਲ ਪਰੈਕਟਿਸ ਦੇ ਕੈਰੀਅਰ ਦੇ ਸ਼ੁਰੁਆਤੀ ਦੌਰ ਵਾਲੀਆਂ ਗ਼ਲਤੀਆਂ ਹੁਣ ਦੁਹਰਾਈ/ਕਮਾਈ ਜਾ ਰਹੇ ਹੋ ਅਤੇ ਆਪਣੀਆਂ ਪਹਿਲਾਂ ਵਾਲੀਆਂ ਕੀਤੀਆਂ ਗ਼ਲਤੀਆਂ ਦੀ ਖੱਟੀ ਖਾ ਰਹੇ ਹੋ ?
ਤੁਹਾਡੇ ਪਹਿਲੇ ਅਤੇ ਦੂਸਰੇ ਨੁਕਤੇ ਬਾਰੇ-- ਵੀਰ ਜੀ! ਵਧਾਈ ਦੇ ਪਾਤਰ ਤਾਂ ਤੁਸੀਂ ਵੀ ਹੋ, ਕਿਉਂਕਿ ਤੁਸੀਂ ਵੀ ਮੰਨਦੇ ਹੋ ਕਿ “੮੪ ਲੱਖ ਜੂਨਾਂ” ਵਾਲਾ ਸੰਕਲਪ ਪਹਿਲਾਂ ਲਿਖੇ ਹਿੰਦੂ ਧਰਮਾਂ ਦਾ ਸੰਕਲਪ ਹੈ।ਪਰ ਅਫਸੋਸ ਹੈ ਕਿ ਤੁਸੀਂ ਇਹ ਗੱਲ ਸਮਝਣ ਤੋਂ ਅਸਮਰਥ ਹੋ ਕਿ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ ਇਹ ਸੰਕਲਪ “ਜੂਨਾਂ” ਬਾਰੇ ਹੈ, ਨਾ ਕਿ ਮਨੁੱਖ ਦੇ ਨੀਵੇਂ ਆਚਰਣ ਬਾਰੇ।ਅਤੇ ਮਨੁਖ ਦੇ ਨੀਵੇਂ ਆਚਰਣ ਨੂੰ ਤੁਸੀਂ ਆਪਣੇ ਕੋਲੋਂ ਹੀ “ਜੂਨਾਂ” ਨਾਮ ਦੇ ਰੱਖਿਆ ਹੈ।ਤੁਸੀਂ “ਜੂਨਾਂ” ਵਾਲੇ ਸੰਕਲਪ ਨੂੰ ਆਤਮਕ ਅਤੇ ਆਚਰਣ ਵਾਲੇ ਸੰਕਲਪ ਨਾਲ ਜੋੜੀ ਜਾ ਰਹੇ ਹੋ।ਅਫਸੋਸ ਹੈ ਕਿ ਤੁਸੀਂ ਇਹ ਸਮਝਣ ਤੋਂ ਅਸਮਰਥ ਹੋ ਕਿ ਜੂਨਾਂ ਵਾਲੀ ਗੱਲ ਵੱਖਰੀ ਹੈ ਅਤੇ ਨੀਵੇਂ ਆਚਰਣ ਵਾਲੀ ਜ਼ਿੰਦਗ਼ੀ ਜਿਉਣਾ ਵੱਖਰੀ ਗੱਲ ਹੈ।
 ਬਰਾੜ ਜੀ! ਅਫਸੋਸ ਹੈ ਕਿ ਤੁਸੀਂ ਇਹ ਗੱਲ ਸਮਝਣ ਤੋਂ ਅਸਮਰਥ ਹੋ ਕਿ,  ਜੂਨਾਂ ਉਹ ਹਨ ਜਿਹਨਾਂ ਦੀ ਉਦਾਹਰਣ ਦੇ ਕੇ ਇਨਸਾਨ ਨੂੰ ਉਸ ਦੇ ਨੀਵੇਂ ਆਚਰਣ ਬਾਰੇ ਸਮਝਾਇਆ ਹੈ।ਜੂਨਾਂ, ਜੂਨਾਂ ਹਨ, ਮਨੁੱਖੀ ਸੁਭਾਅ ਜਾਂ ਆਚਰਣ ਜੂਨਾਂ ਨਹੀਂ ਹਨ।
ਬਰਾੜ ਜੀ! ਇਹ ਤਾਂ ਤੁਸੀਂ ਵੀ ਮੰਨਦੇ ਹੋ ਕਿ ੮੪ ਲੱਖ ਜੂਨਾਂ ਦਾ ਸੰਕਲਪ ਹਿੰਦੂ ਧਰਮ ਗ੍ਰੰਥਾਂ ਦਾ ਹੈ।ਅਤੇ ਤੁਸੀਂ ਇਹ ਵੀ ਮੰਨਦੇ ਹੋ ਕਿ ਗੁਰਬਾਣੀ ਜੂਨਾਂ ਦੀ ੮੪ ਲੱਖ ਗਿਣਤੀ ਨੂੰ ਸਵਿਕਾਰ ਨਹੀਂ ਕਰਦੀ।ਬਾਕੀ ਰਹੀ ਗੱਲ ਜੂਨਾਂ ਦੀ, ਤੁਹਾਡੇ ਮੁਤਾਬਕ ਗੁਰਬਾਣੀ ਜੂਨਾਂ ਵਿੱਚ ਪੈਣ ਦਾ ਵੀ ਖੰਡਣ ਕਰਦੀ ਹੈ।ਤਾਂ ਫੇਰ ਸਵਾਲ ਪੈਦਾ ਹੁੰਦਾ ਹੈ ਕਿ, ਜਦੋਂ ਗੁਰੂ ਸਾਹਿਬ ਜੂਨਾਂ ਦੀ ‘84 ਲੱਖ’ ਗਿਣਤੀ ਨੂੰ ਵੀ ਨਹੀਂ ਮੰਨਦੇ ਅਤੇ ਜੂਨਾਂ ਵਿੱਚ ਪੈਣ ਵਾਲੇ ਸੰਕਲਪ ਨੂੰ ਵੀ ਨਹੀਂ ਮੰਨਦੇ ਤਾਂ  ਗੁਰੂ ਸਾਹਿਬ ਨੂੰ  ਹਿੰਦੂ ਧਰਮ ਗ੍ਰੰਥਾਂ ਵਾਲੇ ‘੮੪ ਲੱਖ ਜਾਂ ੮੪ ਲੱਖ ਜੂਨਾਂ’ ਸ਼ਬਦ ਵਰਤਣ ਦੀ ਕੀ ਜਰੂਰਤ ਪੈ ਗਈ? ਇੱਕ ਗੱਲ ਹੋਰ- ‘84 ਲੱੱਖ ਜਾਂ 84 ਲੱਖ ਜੂਨਾਂ’ ਵਾਲੀਆਂ ਉਦਾਹਰਣਾਂ ਤਾਂ ਤੁਸੀਂ, ਜੂਨਾਂ ਵਿੱਚ ਪੈਣ ਵਾਲਾ ਸੰਕਲਪ ਰੱਦ ਕਰਨ ਦੇ ਸਮਰਥਨ ਲਈ ਹੀ ਦਿੱਤੀਆਂ ਹਨ ਅਤੇ ਦਿੰਦੇ ਹੋ? ਤਾਂ ਕੀ ਮਨੁੱਖ ਦੇ ਨੀਵੇਂ ਆਚਰਣ ਵਾਲੀਆਂ ਉਦਾਹਰਣਾਂ ਨਾਲ  ਜੂਨਾਂ ਵਿੱਚ ਪੈਣ ਵਾਲਾ ਸੰਕਲਪ ਰੱਦ ਕੀਤਾ ਜਾ ਸਕਦਾ ਹੈ? ਯਾਦ ਰੱਖੋ ਕਿ, ਗੁਰਬਾਣੀ ਵਿੱਚ ਕਈ ਥਾਈਂ ਸਿਰਫ ‘ਲਖ ਚਉਰਾਸੀਹ’ ਸ਼ਬਦ ਹੀ ਆਇਆ ਹੈ।ਉਸ ਨੂੰ ਤੁਸੀਂ ਨੀਵੇਂ ਆਚਰਣ ਵਾਲੀਆਂ ਜੂਨਾਂ ਨਾਲ ਕਿਵੇਂ ਮਿਲਾਉਂਦੇ ਹੋ? ਆਖਿਰ ਤਾਂ ‘ਲਖ ਚਉਰਾਸੀਹ’ ਨੂੰ ਮਨੁਖ ਦੇ ਅੰਦਰਲੀਆਂ ਜੂਨਾਂ ਅਰਥ/ ਭਾਵਾਰਥ ਘੜਨ ਲਈ ਤੁਹਾਨੂੰ ਹਿੰਦੂ ਧਰਮ ਦੇ ‘84 ਲੱਖ ਜੂਨਾਂ’ ਵਾਲੇ ਸੰਕਲਪ ਤੋਂ ਦੀ ਹੀ ਹੋ ਕੇ ਗੁਜ਼ਰਨਾ ਪੈਣਾ ਹੈ।ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ, ਨੀਵੇਂ ਆਚਰਣ ਵਾਲੀ ਗੱਲ ਆਪਣੀ ਥਾਂ ਵੱਖਰੀ ਹੈ ਅਤੇ ਜੂਨਾਂ ਵਾਲੀ ਗੱਲ ਆਪਣੀ ਥਾਂ ਤੇ ਵੱਖਰੀ।ਇਸ ਤਰ੍ਹਾਂ ਇਹ ਦੋ ਵੱਖ ਵੱਖ ਗੱਲਾਂ ਹਨ।
ਚਮਕੌਰ ਸਿੰਘ ਬਰਾੜ- ਜਸਬੀਰ ਸਿੰਘ ਜੀ! ਪੰਡਤ ਮੈਂ ਏਸ ਕਰਕੇ ਕਿਹਾ ਹੈ ਕਿਉਂਕਿ ਇਹ ਸ਼ਬਦ ਪੰਡਤ ਨੂੰ ਸੰਬੋਧਨ ਕਰਕੇ ਉਚਾਰਿਆ ਹੈ। ਬਾਕੀ ਇਹ ਗਲ ਸਾਡੇ ਤੇ ਹਰ ਇੱਕ ਤੇ ਢੁਕਦੀ ਹੈ। ਹਰ ਇੱਕ ਬੰਦਾ ਜਿਹੋ ਜਿਹੀ ਉਸਦੀ ਸੋਚ ਹੁੰਦੀ ਹੈ ਉਹੋ ਜਿਹਾ ਹਰ ਇੱਕ ਬੰਦਾ ਏਸੇ ਜੀਵਨ ਵਿਚ ਉਹ ਜਿੰਦਗੀ ਜਿਉਂਦਾ ਹੈ। ਏਸ ਸ਼ਬਦ ਵਿਚ ਕਿਤੇ ਵੀ ਨਹੀਂ ਕਿਹਾ ਕਿ ਇਸ ਜੀਵਨ ਦੀਆ ਕੀਤੀਆ ਨੇਕੀਆ ਜਾਂ ਗਲਤੀਆ ਉਹ ਕਿਸੇ ਹੋਰ ਜਨਮ ਵਿਚ ਭੁਗਤੇਗਾ। ਜਾਂ ਕਿਸੇ ਹੋਰ ਜਨਮ ਦੀਆ ਕਰਤੂਤਾ ਉਹ ਇਸ ਜਨਮ ਵਿਚ ਭੁਗਤ ਰਿਹਾ ਹੈ।ਜੇ ਆਚਰਣ ਨੀਵਾਂ ਹੋਵੇ ਤਾਂ ਉਸ ਦੀ ਸੋਚ 84 ਦੇ ਚੱਕਰਾਂ ਵਿਚ ਘੂੰਮਦੀ ਹੈ।
ਜਸਬੀਰ ਸਿੰਘ ਵਿਰਦੀ:- ਇਸ ਸ਼ਬਦ ਵਿੱਚ ਜੇ ਇਹ ਨਹੀਂ ਲਿਖਿਆ ਕਿ ਇਸ ਜਨਮ ਦੀਆਂ ਕਰਤੂਤਾਂ ਹੋਰ ਜਨਮ ਵਿੱਚ ਭੁਗਤੇਗਾ ਤਾਂ ਇਹ ਵੀ ਕਿਤੇ ਨਹੀਂ ਲਿਖਿਆ ਕਿ ਇਸੇ ਜਨਮ ਵਿੱਚ ਭੁਗਤੇਗਾ।ਇਸ ਗੱਲ ਦਾ ਹੀ ਤਾਂ ਨਿਰਣਾ ਇਸ ਵਿਚਾਰ ਵਟਾਂਦਰੇ ਦੇ ਜਰੀਏ ਕਰਨਾ ਹੈ।
ਤੁਸੀਂ ਲਿਖਿਆ ਹੈ- “ਹਰ ਇੱਕ ਬੰਦਾ ਜਿਹੋ ਜਿਹੀ ਉਸਦੀ ਸੋਚ ਹੁੰਦੀ ਹੈ ਉਹੋ ਜਿਹਾ ਹਰ ਇੱਕ ਬੰਦਾ ਏਸੇ ਜੀਵਨ ਵਿਚ ਉਹ ਜਿੰਦਗੀ ਜਿਉਂਦਾ ਹੈ।”
ਵੀਰ ਜੀ! ਇਸ ਗੱਲ ਤੋਂ ਮੈਂ ਕਦੋਂ ਮੁਨਕਰ ਹਾਂ ਕਿ ਜਿਹੋ ਜਿਹੀ ਕਿਸੇ ਦੀ ਸੋਚ ਹੈ, ਉਹੋ ਜਿਹੀ ਜ਼ਿੰਦਗ਼ੀ ਜਿਉਂਦਾ ਹੈ? ਪਰ ‘ਜਿਉਂਦਾ ਹੈ’ ਅਤੇ ‘ਫਲ਼ ਭੁਗਤਦਾ ਹੈ’ ਦਾ ਫਰਕ ਹੈ, ਇਹ ਗੱਲ ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ। ਨੀਵੇਂ ਆਚਰਣ ਵਾਲੀ ਸੋਚ ਅਧੀਨ ਬਿਤਾਏ ਜਾਂਦੇ ਜੀਵਨ ਨੂੰ ਤੁਸੀਂ ਗੁਰਬਾਣੀ ਵਿੱਚ ਆਏ- “ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥” ਨਾਲ ਮਿਲਾ ਰਹੇ ਹੋ। ਇਹੀ ਤਾਂ ਨਿਰਣਾ ਕਰਨਾ ਹੈ ਕਿ ਕੀ ਇਹੀ ਲੱਖ ਚਉਰਾਸੀਹ ਵਿੱਚ ਭ੍ਰਮਣਾ ਅਤੇ ਭ੍ਰਮਿ ਭ੍ਰਮਿ ਹੋਇ ਖੁਆਰ ਹੋਣਾ ਹੈ?
‘ਭ੍ਰਮਿ ਭ੍ਰਮਿ ਹੋਇ ਖੁਆਰ; ਜੇ ਗੱਲ ਹਰ ਇਕ ਤੇ ਲਾਗੂ ਹੈ ਤਾਂ ਪੰਡਿਤ ਦੀ ਮਿਸਾਲ ਹੀ ਲੈ ਲੈਂਦੇ ਹਾਂ।
ਤੁਹਾਡੇ ਕਹਿਣ ਮੁਤਾਬਕ ਲਾਲਚੀ ਬਿਰਤੀ ਹੋਣ ਕਰਕੇ ਪੰਡਿਤ ਜੋਤਿਸ਼ ਪੁੱਛਣ ਵਾਲੇ ਨੂੰ ਡਰਾ ਧਮਕਾ ਕੇ ਲੁੱਟਦਾ ਹੈ।ਸੋ ਇਸ ਦਾ ਮਤਲਬ ਇਸ ਤਰ੍ਹਾਂ ਉਹ ੮੪ ਲੱਖ (/ਅਨੇਕਾਂ) ਜੂਨਾਂ ਜੀ ਰਿਹਾ ਹੈ।
ਬਰਾੜ ਜੀ! ਪੰਡਿਤ ਲੋਕਾਂ ਨੂੰ ਲੁੱਟਕੇ ਆਪਣੀ ਐਸ਼ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ।ਦਲਿਤ ਕਹਿ ਕੇ ਗਰੀਬ ਤੋਂ ਹਰ ਤਰ੍ਹਾਂ ਦੀ ਸੇਵਾ ਕਰਵਾਉਂਦਾ ਹੈ।ਦੇਵ ਦਾਸੀਆਂ ਦੇ ਨਾਂ ਤੇ ਆਪਣੀ ਕਾਮ ਵਾਸਨਾ ਤ੍ਰਿਪਤ ਕਰਦਾ ਹੈ।ਆਪਣੇ ਬਰਾਬਰ ਹੋਰ ਕਿਸੇ ਨੂੰ ਸਮਝਦਾ ਨਹੀਂ।ਜੇ ਉਸ ਨੂੰ ਤੁਸੀਂ ਜਾਂ ਕੋਈ ਵੀ ਹੋਰ ਇਸੇ ਜੀਵਨ ਵਿੱਚ ਕੋਈ ਜੂਨਾਂ ਜੀ ਰਿਹਾ ਕਹਿੰਦਾ ਹੈ ਤਾਂ ਕਹੀ ਜਾਵੇ, ਉਸ ਨੂੰ ਕੀ ਫਰਕ ਪੈਂਦਾ ਹੈ?
ਗੱਲ ਤਾਂ ਫੇਰ ਓਥੇ ਆ ਕੇ ਹੀ ਨਿਬੜਦੀ ਹੈ ਕਿ, ਕੀ ਇਹ ਗੁਰੂ ਸਾਹਿਬਾਂ ਦਾ ਸਿਧਾਂਤ ਹੈ? ਜੇ ਇਹ ਗੁਰੂ ਸਾਹਿਬਾਂ ਦਾ ਸਿਧਾਂਤ ਹੈ ਤਾਂ ਇਸ ਦਾ ਮਤਲਬ ਹੈ ਕਿ ਗੁਰੂ ਸਾਹਿਬਾਂ ਦਾ ਸਿਧਾਂਤ ਆਪਣੀ ਮਨ ਮਰਜੀ ਦੇ ਕਰਮ ਕਰਨ ਦੀ ਇਜਾਜਤ ਦਿੰਦਾ ਹੈ।ਜੇ ਇਹੀ “ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੂਆਰ ਹੈ” ਜੇ ਇਹੀ ਖੁਆਰੀ ਹੈ ਤਾਂ ਇਹ ਖੁਆਰੀ ਤਾਂ ਪੰਡਿਤ ਨੇ ਖੁਦ ਹੀ ਸਹੇੜੀ ਹੋਈ ਹੈ ਅਤੇ ਇਸ ਖੁਆਰੀ ਨਾਲ ਤਾਂ ਉਹ ਖੁਸ਼ ਹੈ।ਜੇ ਇਹ ਗੁਰੂ ਸਾਹਿਬਾਂ ਦਾ ਸਿਧਾਂਤ ਹੈ ਤਾਂ ਇਸ ਸਿਧਾਂਤ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ।ਜੇ ਪੈਂਦਾ ਹੈ ਤਾਂ ਦੱਸੋ?
ਮੈਂ ਬਾਰ ਬਾਰ ਕਹਿ ਰਿਹਾ ਹਾਂ ਕਿ ਜੇ ਗੁਰਬਾਣੀ ਵਿੱਚ ਮਰਨ ਤੋਂ ਬਾਅਦ ‘ਜੂਨਾਂ ਵਿੱਚ ਪੈਣ’ ਦਾ ਖੰਡਣ ਕੀਤਾ ਹੈ ਤਾਂ ਗੁਰਬਾਣੀ ਵਿੱਚੋਂ ਕੋਈ ਉਦਾਹਰਣ ਪੇਸ਼ ਕਰ ਦਿਉ।ਇਸ ਸੰਬੰਧੀ ਤੁਸੀਂ ਇਸ ਜੀਵਨ ਵਿੱਚ ਜਿਸ ਤਰ੍ਹਾਂ ਦੀ ਸੋਚ ਹੈ ਉਸੇ ਤਰ੍ਹਾਂ ਦਾ ਜੀਵਨ ਬਿਤਾ ਰਿਹਾ ਹੈ ਵਾਲੀਆਂ ਉਦਾਹਰਣਾਂ ਦੇਈ ਜਾ ਰਹੇ ਹੋ।
ਦੂਸਰੀ ਗੱਲ- ਜੇਕਰ ਜਿਹੋ ਜਿਹੀ ਜਿਸਦੀ ਸੋਚ ਹੈ ਉਹੋ ਜਿਹਾ ਹਰ ਇੱਕ ਬੰਦਾ ਏਸੇ ਜੀਵਨ ਵਿੱਚ  ਜਿੰਦਗੀ ਜਿਉਂਦਾ ਹੈ’  ਫੇਰ ਤਾਂ ਹਰ ਬੰਦੇ ਨੇ ਆਪਣੀ ਸੋਚ ਮੁਤਾਬਕ ਆਪਣੀ ਮਨ ਮਰਜ਼ੀ ਦਾ ਜੀਵਨ ਜਿਉਂ ਲਿਆ, ਫੇਰ ਰੌਲਾ ਕਿਸ ਗੱਲ ਦਾ? ਫੇਰ ਕਿਸੇ ਹੋਰ ਉਪਦੇਸ਼ ਦੀ ਕੀ ਜਰੂਰਤ?
ਬਰਾੜ ਜੀ! ਜੇ ਇਸੇ ਪੰਡਿਤ ਵਾਲੀ ਉਦਾਹਰਣ ਜੋ ਕਿ ਤੁਸੀਂ ਹੀ ਪੇਸ਼ ਕੀਤੀ ਹੈ, ਤੇ ਹੀ ਕੇਂਦ੍ਰਿਤ ਹੋ ਕੇ ਵਿਚਾਰ ਕਰ ਲਈਏ ਤਾਂ ਉਮੀਦ ਹੈ ਕਿ ਆਪਾਂ ਇਸ ਮੁੱਦੇ ਤੇ ਪਹੁੰਚ ਸਕਦੇ ਹਾਂ ਕਿ ਇਸ ਜਨਮ ਦੇ ਕੀਤੇ ਕਰਮਾਂ ਦਾ ਹਿਸਾਬ ਇਸੇ ਜਨਮ ਵਿੱਚ ਨਿਬੜੀ ਜਾਂਦਾ ਹੈ ਜਾਂ ਅਗਲੇ ਜਨਮ ਵਿੱਚ ਵੀ ਭੁਗਤਣਾ ਪੈ ਸਕਦਾ ਹੈ।
ਚਮਕੌਰ ਸਿੰਘ ਬਰਾੜ:- ਏਸ ਪੰਗਤੀ ਦੇ ਅਰਥਾ ਮੁਤਾਬਕ ਕੁਝ ਵੀ ਨਹੀਂ ਕਿਹਾ ਕੀ ਉਹ ਕੀ ਕਰੇਗਾ। ਬਲਕਿ ਕਿਹਾ ਹੈ ਉਹ ਕੀ ਕਰਦਾ ਹੈ। ਹੁਣ ਵਰਤਮਾਨ ਵਿਚ ਜਾਂ ਚਲੰਤ ਜਿਵਨ ਵਿਚ। ਦੂਜਾ ਮੈਂ ਕਿਥੇ ਕਿਹਾ ਹੈ ਇਹ ਗੁਰੂ ਦਾ ਸਿਧਾਂਤ ਹੈ ਕਿ ਪੰਡਿਤ ਕੀ ਕਰਦਾ ਹੈ। ਇਹ ਪੰਡਿਤ ਦਾ ਸਿਧਾਂਤ ਹੈ। ਉਹ ਜਿਹੋ ਜਿਹਾ ਕੰਮ ਕਰਦਾ ਹੈ ਨਾਲ ਦੀ ਨਾਲ ਭੁਗਤਦਾ ਹੈ। ਏਸ ਪੰਗਤੀ ਵਿਚ ਨਾ ਹੀ ਕਿਹਾ ਹੈ ਜਨਮ ਕੋਈ ਪਹਲਾਂ ਜਨਮ ਹੋਇਆ ਸੀ ਜਾਂ ਹੋਵੇਗਾ ਜਾਂ ਨਹੀਂ ਹੋਵੇਗਾ ਜਾਂ ਨਹੀਂ ਹੋਇਆ ਸੀ। ਜੇ ਤੁਹਾਨੂੰ ਲਗਦਾ ਹੈ ਤਾਂ ਅਰਥ ਕਰਕੇ ਪਾ ਦੇਵੋ। ਸਿਰਫ 84 ਸ਼ਬਦ ਨੂੰ ਗਿਣਤੀ ਚਲੰਤ ਉਦਾਹਰਣ ਦੇ ਤੌਰ ਤੇ ਵਰਤਿਆ ਹੈ।
ਜਸਬੀਰ ਸਿੰਘ ਵਿਰਦੀ:- “ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥” ਅਰਥ- ਉਹ ੮੪ ਲੱਖ (/ਅਨੇਕਾਂ) ਜੂਨਾਂ ਵਿੱਚ ਭਟਕਦੇ ਹਨ ਅਤੇ ਭਟਕ ਭਟਕ ਕੇ ਖੁਆਰ ਹੁੰਦੇ ਹਨ।
ਚਮਕੌਰ ਸਿੰਘ ਬਰੜ:- ਬਿਲਕੁਲ ਠੀਕ ਹੈ। ਹੁਣ (ਐਸ ਵੇਲੇ, ਵਰਤਮਾਨ ਕਾਲ ਵਿੱਚ) ਭਟਕਦੇ ਹਨ। ਅਤੇ ਭਟਕ ਭਟਕ ਖੁਆਰ ਹੁੰਦੇ ਹਨ ( ਐਸ ਵੇਲੇ)। ਹੁਣ ਤੁਹਾਡਾ ਅਤੇ ਮੇਰਾ ਕਹਿਣਾਂ ਹੈ ਕਿ ਹਿੰਦੂ ਧਰਮਾ ਦਾ ਸੰਕਲਪ ਹੈ। ਤੁਸੀਂ ਇਸ ਨੂੰ ਕਹਿੰਦੇ ਹੋ ਕਿ ਗੁਰਬਾਣੀ ਮੰਨਦੀ ਹੈ। ਮੈਂ ਕਹਿੰਦਾ ਹਾਂ ਕਿ ਨਹੀਂ ਮੰਨਦੀ । ਇਹ ਫਰਕ ਹੈ। ਕੀ ਇਸ ਨਾਲ ਸਹਿਮਤ ਹੋ?
ਜਸਬੀਰ ਸਿੰਘ ਵਿਰਦੀ:- ਲੱਗਦਾ ਹੈ ਤੁਸੀਂ ਵਰਤਮਾਨ ਜੀਵਨ ਨੂੰ ਹੀ ਵਿਆਕਰਣ ਦਾ ਵਰਤਮਾਨ ਕਾਲ ਸਮਝੀ ਬੈਠੇ ਹੋ।ਪਹਿਲਾਂ ਵਿਆਕਰਣ ਸੰਬੰਧੀ ਥੋੜੵੀ ਗੱਲ ਕਲੀਅਰ ਹੋ ਜਾਵੇ- ਵਿਆਕਰਣ ਅਨੁਸਰ ਜਿਹੜਾ ਕੰਮ ਵਰਤਮਾਨ ਕਾਲ ਵਿੱਚ ਜਾਰੀ ਹੈ ਉਸ ਨੂੰ ਵਰਤਮਾਨ ਕਾਲ ਕਹਿੰਦੇ ਹਨ।ਇਸ ਵਿੱਚ ਕੰਮ ਦੇ ਸ਼ੁਰੂ ਜਾਂ ਖਤਮ ਹੋਣ ਦੇ ਸਮੇਂ ਦੀ ਕੋਈ ਲਿਮਿਟ ਨਿਰਧਾਰਿਤ ਨਹੀਂ ਹੁੰਦੀ। ਜੇ ਕਿਸੇ ਫਿਕਰੇ ਵਿੱਚ ਕੋਈ ਕੰਮ ਜੁਗਾਂ ਜੁਗਾਂ ਤੋਂ ਹੁੰਦਾ ਆ ਰਿਹਾ ਕਿਹਾ ਹੈ ਤਾਂ ਉਹ ਵੀ ਵਰਤਮਾਨ ਕਾਲ ਕਿਹਾ ਜਾਏਗਾ (ਅਤੇ ਦੋ ਮਿੰਟ ਪਹਿਲਾਂ ਹੋ ਚੁੱਕਾ ਕੰਮ ਵੀ ਭੂਤ ਕਾਲ ਬਣ ਜਾਏਗਾ)।
ਜਿੰਨੀ ਦੇਰ ਜੀਵ (/ਮਨੁੱਖ) ਗੁਰੂ ਦੇ ਲੜ ਲੱਗਕੇ ਜੀਵਨ-ਮੁਕਤ ਨਹੀਂ ਹੋ ਜਾਂਦਾ, ਓਨੀ ਦੇਰ ਇਸਦਾ ਜੂਨਾਂ ਵਿੱਚ ਪੈਣ ਦਾ ਸਿਲਸਿਲਾ ਜਾਰੀ ਹੈ।ਅਤੇ ਜਾਰੀ ਹੋਣ ਦੇ ਨਾਤੇ ਇਸ ਨੂੰ ਵਰਤਮਾਨ ਕਾਲ ਵਿੱਚ ਹੀ ਬਿਆਨਿਆ ਜਾਏਗਾ।
ਮਿਸਾਲ ਦੇ ਤੌਰ ਤੇ-- ਕੋਈ ਵਿਅਕਤੀ ਜਿਹੜਾ ਆਤਮਾ ਨੂੰ ਅਮਰ ਮੰਨਦਾ ਹੈ।ਉਸ ਅਨੁਸਾਰ ਮੌਤ ਆਉਣ ਤੇ “ਸਰੀਰ ਖਤਮ ਹੋ ਜਾਂਦਾ ਹੈ ਪਰ ਆਤਮਾ ਕਦੇ ਨਹੀਂ ਮਰਦੀ।ਆਤਮਾ ਨਵਾਂ ਸਰੀਰਕ ਚੋਲਾ ਧਾਰ ਕੇ ਸੰਸਾਰ ਤੇ ਆ ਜਾਂਦੀ ਹੈ”
“ਆ ਜਾਂਦੀ ਹੈ” ਵੱਲ ਧਿਆਨ ਦਿਉ, ਇਸ ਨੂੰ ਤੁਸੀਂ ਕਿਹੜਾ ਕਾਲ ਮੰਨੋਗੇ?
ਤੁਸੀਂ ਲਿਖਿਆ ਹੈ- “ਬਿਲਕੁਲ ਠੀਕ ਹੈ। ਹੁਣ (ਐਸ ਵੇਲੇ, ਵਰਤਮਾਨ ਕਾਲ ਵਿੱਚ) ਭਟਕਦੇ ਹਨ। ।”
ਵੀਰ ਜੀ! ਇਸ ਭਟਕਣ ਨੂੰ ਤੁਸੀਂ ਏਸ ਮੌਜੂਦਾ ਜੀਵਨ ਵਿੱਚ ਹੀ ਭਟਕਣਾ ਮੰਨੀ ਜਾ ਰਹੇ ਹੋ।ਸ਼ਬਦ ਵਿੱਚ ਜੂਨਾਂ ਵਿੱਚ ਭ੍ਰਮਣ ਦੀ ਗੱਲ ਕੀਤੀ ਗਈ ਹੈ।ਇਸ ਲਈ ਜਦੋਂ ਤੋਂ ਜੂਨਾਂ ਵਿੱਚ ਪਿਆ ਹੋਇਆ ਹੈ, ਓਦੋਂ ਤੋਂ ਹੀ ਭਟਕ ਰਿਹਾ ਹੈ।ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ, ‘ਵਰਤਮਾਨ ਜੀਵਨ’ ਅਤੇ ‘ਵਿਆਕਰਣ ਦਾ ਵਰਤਮਾਨ ਕਾਲ’ ਦੋਨਾਂ ਵਿੱਚ ਫਰਕ ਹੈ ਇਹ ਫਰਕ ਸਮਝਣ ਦੀ ਕੋਸ਼ਿਸ਼ ਕਰੋ,ਤੁਸੀ ਦੋ ਵੱਖ ਵੱਖ ਗੱਲਾਂ ਨੂੰ ਰਲ-ਗੱਡ ਕਰੀ ਜਾ ਰਹੇ ਹੋ।
ਤੁਸੀਂ ਲਿਖਿਆ ਹੈ- “ ਹੁਣ ਤੁਹਾਡਾ ਅਤੇ ਮੇਰਾ ਕਹਿਣਾਂ ਹੈ ਕਿ ਹਿੰਦੂ ਧਰਮ ਦਾ ਸੰਕਲਪ ਹੈ। ਤੁਸੀਂ ਇਸ ਨੂੰ ਕਹਿੰਦੇ ਹੋ ਕਿ ਗੁਰਬਾਣੀ ਮੰਨਦੀ ਹੈ। ਮੈਂ ਕਹਿੰਦਾ ਹਾਂ ਕਿ ਨਹੀਂ ਮੰਨਦੀ”
ਨਹੀਂ ਵੀਰ ਜੀ! ਮੈਂ ਜੋ ਕਿਹਾ ਹੈ ਪਹਿਲਾਂ ਉਸ ਨੂੰ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰੋ- ਮੈਂ “੮੪ ਲੱਖ ਜੂਨਾਂ” ਵਾਲਾ ** ਸ਼ਬਦ** ਹਿੰਦੂ ਧਰਮ ਗ੍ਰੰਥਾਂ ਤੋਂ ਆਇਆ ਕਿਹਾ ਹੈ, **ਸੰਕਲਪ ਨਹੀਂ**।ਹਾਂ ਇਹ ਗੱਲ ਵੱਖਰੀ ਹੈ ਕਿ ਹਿੰਦੂ ਧਰਮ ਵੀ ਜੂਨਾਂ ਵਿੱਚ ਪੈਣ ਦੇ ਸੰਕਲਪ ਨੂੰ ਮੰਨਦਾ ਹੈ ਅਤੇ ਗੁਰਮਤਿ ਵੀ।ਪਰ ਗੁਰਮਤਿ ਦਾ ਜੂਨਾਂ ਵਿੱਚ ਪੈਣ ਦਾ ਸੰਕਲਪ ਹਿੰਦੂ ਧਰਮ ਨਾਲੋਂ ਬਿਲਕੁਲ ਵੱਖਰਾ ਹੈ।
ਮੇਰਾ ਕਹਿਣਾ ਇਹ ਹੈ ਕਿ ਹਿੰਦੂ ਧਰਮ ਵਿੱਚ “੮੪ ਲੱਖ” ਸ਼ਬਦ **ਜੂਨਾਂ** ਲਈ ਵਰਤਿਆ ਗਿਆ ਹੈ।ਇਸ ਲਈ ਗੁਰੂ ਸਾਹਿਬਾਂ ਨੇ ਵੀ ਜਿੱਥੇ ‘੮੪ ਲੱਖ’ ਸ਼ਬਦ ਵਰਤਿਆ ਹੈ ਉਹ ਪ੍ਰਚੱਲਤ ਬੋਲੀ ਤੋਂ ਪ੍ਰਤੀਕ ਵਜੋਂ **ਜੂਨਾਂ** ਨਾਲ ਸੰਬੰਧਤ ਵਿਸ਼ੇ ਲਈ ਵਰਤਿਆ ਹੈ।ਕਿਉਂਕਿ ‘੮੪ ਲੱਖ’ ਸ਼ਬਦ ਹਿੰਦੂ ਧਰਮ ਵਿੱਚ ਜੂਨਾਂ ਲਈ ਵਰਤਿਆ ਗਿਆ ਹੈ, ਸੋ ਗੁਰਬਾਣੀ ਵਿੱਚ ਜਿੱਥੇ ਵੀ ‘84 ਲੱਖ’ ਸ਼ਬਦ ਆਇਆ ਹੈ, ਇਸ ਦਾ ਮਤਲਬ ਗੁਰੂ ਸਾਹਿਬ *ਜੂਨਾਂ* ਬਾਰੇ ਗੱਲ ਕਰ ਰਹੇ ਹਨ।
ਹੁਣ ਫਰਕ ਦਰਅਸਲ ਇਹ ਹੈ ਕਿ ‘ਜੂਨਾਂ ਵਿੱਚ ਪੈਣ’ ਵਾਲਾ ਸੰਕਲਪ ਹਿੰਦੂ ਧਰਮ ਦਾ (ਵੀ) ਹੋਣ ਕਰਕੇ ਤੁਸੀਂ ਇਸ ਨੂੰ ਮੁਢੋਂ ਹੀ ਰੱਦ ਕਰੀ ਜਾ ਰਹੇ ਹੋ ਅਤੇ ਗੁਰਬਾਣੀ ਦੇ ਅਰਥਾਂ ਨੂੰ ਆਪਣੀ ਸੋਚ ਮੁਤਾਬਕ ਮੋੜ ਦੇਈ ਜਾ ਰਹੇ ਹੋ। ਜਦਕਿ ਮੈਂ ਹਿੰਦੂ ਧਰਮ ਅਤੇ ਗੁਰਮਤਿ ਦੇ ਸੰਕਲਪ ਦੇ ਫਰਕ ਨੂੰ ਸਮਝਦਾ ਹੋਇਆ ਗੱਲ ਕਰ ਰਿਹਾ ਹਾਂ।ਕਿਉਂਕਿ ਜੂਨਾਂ ਵਿੱਚ ਪੈਣ ਵਾਲਾ ਸੰਕਲਪ ਹਿੰਦੂ ਧਰਮ ਦਾ ਹੈ, ਸਿਰਫ ਇਸ ਲਈ ਹੀ ਮੈਂ ਇਸ ਨੂੰ ਮੁਢੋਂ ਹੀ ਰੱਦ ਨਹੀਂ ਕਰਦਾ।
ਪਾਠਕਾਂ ਨਾਲ ਵੀ ਅਤੇ ਤੁਹਾਡੇ ਨਾਲ ਵੀ ਇੱਕ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ ਹਾਂ-
ਗੁਰਮਤਿ ਨੇ ੮੪ ਲੱਖ, “ਗਿਣਤੀ” ਨੂੰ ਦੋ ਪਹਿਲੂਆਂ ਤੋਂ ਰੱਦ ਕੀਤਾ ਹੈ-
ਇੱਕ- ਉਸ ਦੀ ਕੁਦਰਤ ਬੇਅੰਤ ਹੈ ਇਸ ਲਈ ਜੀਵਾਂ ਦੀ ਗਿਣਤੀ ਦੀ 84 ਲੱਖ ਜਾਂ ਕੋਈ ਹੋਰ ਹੱਦ ਨਹੀਂ ਮਿਥੀ ਜਾ ਸਕਦੀ।ਅਤੇ ਦੂਸਰਾ- ਗੁਰਮਤਿ ਅਨੁਸਾਰ ਕੋਈ ਬੱਝਵਾਂ ਫਾਰਮੁਲਾ ਨਹੀਂ ਕਿ ੮੪ ਲੱਖ ਜੂਨਾਂ ਤੋਂ ਬਾਅਦ ਮਨੁੱਖਾ ਜਨਮ ਮਿਲਣਾ ਹੈ।ਬਲਕਿ ਇਹ ਉਸ ਦੇ ਹੁਕਮ ਤੇ ਨਿਰਭਰ ਹੈ।
ਤੁਸੀਂ ਲਿਖਿਆ ਹੈ- “ਹਰ ਇੱਕ ਬੰਦਾ ਜਿਹੋ ਜਿਹੀ ਉਸਦੀ ਸੋਚ ਹੁੰਦੀ ਹੈ ਉਹੋ ਜਿਹਾ ਹਰ ਇੱਕ ਬੰਦਾ ਏਸੇ ਜੀਵਨ ਵਿਚ ਉਹ ਜਿੰਦਗੀ ਜਿਉਂਦਾ ਹੈ।”
ਵੀਰ ਜੀ! ਜੇ ਹਰ ਬੰਦਾ ਆਪਣੀ ਸੋਚ ਮੁਤਾਬਕ ਜ਼ਿੰਦਗੀ ਜਿਉਂਦਾ ਹੈ ਅਤੇ ਆਪਣੀ ਸੋਚ ਮੁਤਾਬਕ ਜ਼ਿੰਦਗੀ ਜਿਉਂ ਕੇ ਚਲਾ ਜਾਂਦਾ ਹੈ।ਇਸ ਜੀਵਨ ਵਿੱਚ ਕੀਤੇ ਚੰਗੇ ਮਾੜੇ ਕੰਮਾਂ ਦਾ ਕਦੇ ਕੋਈ ਲੇਖਾ ਨਹੀਂ ਹੁੰਦਾ ਜਾਂ ਹੋਣਾ, ਤਾਂ ਫੇਰ ਬੰਦੇ ਨੂੰ ਹੋਰ ਕੀ ਚਾਹੀਦਾ ਹੈ, ਉਸ ਨੂੰ ਗੁਰਬਾਣੀ ਜਾਂ ਕੋਈ ਉਪਦੇਸ਼ ਸੁਣਨ, ਮੰਨਣ ਦੀ ਕੀ ਜਰੂਰਤ ਹੈ?
ਤੁਸੀਂ ਲਿਖਿਆ ਹੈ- “ਮੈਂ ਕਿਥੇ ਕਿਹਾ ਹੈ ਇਹ ਗੁਰੂ ਦਾ ਸਿਧਾਤ ਹੈ ਕਿ ਪੰਡਿਤ ਕੀ ਕਰਦਾ ਹੈ। ਇਹ ਪੰਡਿਤ ਦਾ ਸਿਧਾਂਤ ਹੈ। ਉਹ ਜਿਹੋ ਜਿਹਾ ਕੰਮ ਕਰਦਾ ਹੈ ਨਾਲ ਦੀ ਨਾਲ ਸਿਧਾਂਤ ਭੁਗਤਦਾ ਹੈ।”
ਬਰਾੜ ਜੀ! ਇਹ ਗੱਲ ਜਰਾ ਠੀਕ ਤਰ੍ਹਾਂ ਸਮਝਾਉਣ ਦੀ ਖੇਚਲ ਕਰੋਗੇ ਕਿ ਇਸ ਸ਼ਬਦ ਵਿੱਚ ਪੰਡਿਤ ਦਾ ਸਿਧਾਂਤ ਦਰਜ ਹੈ?
“ਜੇ ਕੋਠੀਆਂ ਮਹਿਲਾਂ ਦਾ ਲਾਲਚ ਕਰਦਾ ਹੈ ਤਾਂ ਉਹ ਪਰੇਤ ਦੀ ਜਿੰਦਗੀ ਜਿਉਂਦਾ ਹੈ। ਜੇ ਉਹ ਕਿਸੇ ਪਰਾਈ ਜਨਾਨੀ ਤੇ ਮਾੜੀ ਨਿਗਾਹ ਰਕਦਾ ਹੈ ਜਾਂ ਕੁਕਰਮ ਕਰਦਾ ਹੈ ਤਾਂ ਵੇਸਵਾ ਦੀ ਜਿੰਦਗੀ ਜਿਉਂਦਾ ਹੈ।ਜੇ ਧੀਆ ਪੁਤਰਾਂ ਦਾ ਲਾਲਚ ਕਰਦਾ ਹੈ ਤਾਂ ਉਹ ਸੂਰ ਦੀ ਜਿੰਦਗੀ ਜਿਉਂਦਾ ਹੈ। ਜੇ ਉਹ ਹੰਕਾਰੀ ਹੈ ਤਾਂ ਮੈਹੇਂ ਦੀ ਜਿੰਦਗੀ ਜਿਉਂਦਾ ਹੈ। ਏਸੇ ਜੀਵਨ ਵਿਚ 84 ਲੱਖਾ ਜੀਵਾ ਦੀ ਜਿੰਦਗੀ ਜਿਉਂ ਰਿਹਾ ਹੈ।”
ਬਰਾੜ ਜੀ! ਜੇ ਇਹ ਪੰਡਿਤ ਦਾ ਸਿਧਾਂਤ ਹੈ ਤਾਂ ਗੁਰਬਾਣੀ ਵਿੱਚ ਕਿੱਥੇ ਅਤੇ ਕਿਸ ਤਰ੍ਹਾਂ ਦਰਜ ਹੈ? ਠੀਕ ਤਰ੍ਹਾਂ ਸਮਝਾਣਾ ਜੀ।
ਤੁਹਾਡੇ ਮੁਤਾਬਕ ਗੁਰਬਾਣੀ ਵਿੱਚ ਲੱਖ ਚਉਰਾਸੀਹ ਇਸੇ ਜਨਮ ਵਿੱਚ ਲਈ ਹੈ ਤਾਂ ਸਮਝਾਉਣ ਦੀ ਖੇਚਲ ਕਰੋ ਕਿ ਤੁਹਾਡੇ ਅਰਥਾਂ ਵਾਲੀ, ਇਸੇ ਜਨਮ ਵਿੱਚ ਚਉਰਾਸੀ ਲੱਖ ਜੂਨਾਂ ਦੀ ਗੱਲ ਕਿੱਥੇ ਅਤੇ ਕਿਵੇਂ ਕਹੀ ਹੈ? ਕੋਈ ਗੁਰਬਾਣੀ ਉਦਾਹਰਣ ਪੇਸ਼ ਕਰੋ, ਜਿਸ ਨਾਲ ਸਾਬਤ ਹੋਵੇ ਕਿ ਇਹ ਲੱਖ ਚਉਰਾਸੀਹ ਇਸੇ ਜਨਮ ਵਿੱਚ ਲਈ ਹੈ।
ਬਰਾੜ ਜੀ! ਬਿਹਤਰ ਹੋਵੇਗਾ ਜੇ ਆਪਾਂ ਵਿਚਾਰ ਨੂੰ ਮੁਖ ਵਿਸ਼ੇ ਦੁਆਲੇ ਹੀ ਕੇਂਦ੍ਰਿਤ ਰੱਖੀਏ। 
ਸੋ ਮਿਹਰਬਾਨੀ ਕਰਕੇ “ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥” ਬਾਰੇ ਦਿੱਤੇ ਮੇਰੇ ਵਿਚਾਰਾਂ ਬਾਰੇ ਆਪਣਾ ਪ੍ਰਤੀਕਰਮ ਦਿਉ ਅਤੇ ਨਾਲ ਗੁਰਬਾਣੀ ਉਦਾਹਰਣ/ ਉਦਾਹਰਣਾਂ ਸਹਿਤ ਖੁਲਾਸਾ ਕਰੋ ਕਿ “ਲੱਖ ਚਉਰਾਸੀ ਭਰਮਦੇ” ਇਸੇ ਜਨਮ ਵਿੱਚ ਲਈ ਕਿਵੇਂ ਹੈ?
ਮੈਂ ਤੁਹਾਡੇ ਕੋਲੋਂ ਪੁੱਛਿਆ ਸੀ- “ਵੀਰ ਜੀ! ਇਹ ਗੱਲ ਜਰਾ ਠੀਕ ਤਰ੍ਹਾਂ ਸਮਝਾਉਣ ਦੀ ਖੇਚਲ ਕਰੋਗੇ ਕਿ ਇਸ ਸ਼ਬਦ ਵਿੱਚ ਪੰਡਿਤ ਦਾ ਕੀ ਸਿਧਾਂਤ ਅਤੇ ਕਿਸ ਤਰ੍ਹਾਂ ਦਰਜ ਹੈ?” ਮੇਰੇ ਸਵਾਲ ਦਾ ਜਵਾਬ ਦਿੱਤੇ ਬਿਨਾਂ ਹੀ ਤੁਸੀਂ ਮੇਰੇ ਤੇ ਸਵਾਲ ਕਰ ਦਿੱਤੇ ਹਨ।ਮਿਹਰਬਾਨੀ ਕਰਕੇ ਪਹਿਲਾਂ ਮੇਰੇ ਵੱਲੋਂ ਕੀਤੇ ਸਵਾਲਾਂ ਦੇ ਜਵਾਬ ਦਿਉ ਫੇਰ ਅੱਗੇ ਵਧੋ ਜੀ।
ਬਲਵਿੰਦਰ ਕੌਰ:- ਚਮਕੌਰ ਸਿੰਘ ਬਰਾੜ ਕੋਲ ਕੋਈ ਜਵਾਬ ਨਹੀਂ ਹੈ। ਜਵਾਬ ਇਸ ਕਰਕੇ ਨਹੀਂ ਹੈ ਕਿਉਂਕਿ ਇਹ ਕਿਸੇ ਜਗਾਹ ਜਾਕੇ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹਨ, ਇਹ ਅਕਲ ਨੂੰ ਸਭਤੋਂ ਉਪੱਰ ਸਮਝਦੇ ਹਨ। ਇਸ ਸੰਸਾਰ ਵਿੱਚ ਬਹੁਤ ਕੁਝ ਹੈ ਜੋ ਅਕਲ ਦੀ ਪਕੜ ਵਿੱਚ ਨਹੀਂ ਹੈ ਉਧਾਰਣ ਦੇ ਤੌਰ ਤੇ ਮਾਨਸਿਕ ਦੁਖ ਮਨੁੱਖ ਨੂੰ ਕਿਉਂ ਹੋ ਜਾਂਦਾ ਹੈ ਕਿਸੇ ਦੇ ਤੁਹਾਡੇ ਬਾਰੇ ਬੁਰਾ ਬੋਲਣ ਤੇ ਤੁਹਾਨੂੰ ਦੁਖ ਕਿਉਂ ਲੱਗਦਾ ਹੈ ਜਦਕਿ ਬੁਰਾ ਬੋਲਣ ਵਾਲੇ ਨੇ ਤੁਹਾਨੂੰ ਸਪਰਸ਼ ਵੀ ਨਹੀਂ ਕੀਤਾ ਹੁੰਦਾ, ਇਹ ਉਹ ਗੱਲਾਂ ਹਨ ਜੋ ਅਕਲ ਦੀ ਪਕੜ ਵਿੱਚ ਨਹੀਂ ਆ ਸਕਦੀਆਂ।
ਕੰਵਰਜੀਤ ਸਿੰਘ:- ਬੀਬੀ ਜੀ! ਜੇ ਬਰਾੜ ਨੇ ਗੁਰਬਾਣੀ ਪੜੵੀ ਹੁੰਦੀ ਤਾਂ ਏਨੀ ਤਕਰਾਰ ਨਾ ਕਰਦਾ।ਇਹ ਹਉਮੈ ਹੈ, ਜੋ ਕਹਿ ਰਹੀ ਹੈ ਮੈਂ ਠੀਕ ਹਾਂ, ਬਾਕੀ ਸਭ ਗ਼ਲਤ।ਗੁਰਬਾਣੀ ਪੜੵਨੀ ਅਤੇ ਗੁਰਬਾਣੀ ਦਾ ਗਿਆਨ ਵਿੱਚ ਇਹੀ ਫਰਕ ਹੈ।ਆਪ ਠੀਕ ਕਹਿ ਰਹੇ ਹੋ ਕਿ ਇਹ ਰੱਬ ਦੀ ਹੋਂਦ ਤੋਂ ਮੁਨਕਰ ਹੈ।
ਨੋਟ: ਇਸ ਤੋਂ ਅੱਗੇ ਕਾਫੀ ਲੰਬੀ ਚੌੜੀ ਵਿਚਾਰ ਚੱਲੀ ਸੀ।ਜੋ ਕਿ ਅਸਲ ਵਿੱਚ ਵਿਚਾਰ ਨਾ ਹੋ ਕੇ ਸਿਰਫ ਬਹਿਸ ਹੀ ਸੀ।ਚਮਕੌਰ ਸਿੰਘ ਬਰਾੜ ਵੱਲੋਂ ਮੁਖ ਨੁਕਤੇ ਤੇ ਕੇਂਦ੍ਰਿਤ ਕੋਈ ਵੀ ਵਿਚਾਰ ਨਾ ਹੋ ਕੇ ਵਿਸ਼ੇ ਨੂੰ ਉਲਝਾਉਣ ਅਤੇ ਜਾਣ ਬੁਝ ਕੇ ਤਨਾਵ ਵਾਲਾ ਮਾਹੌਲ ਪੈਦਾ ਕਰਨ ਦੀ ਹੀ ਕੋਸ਼ਿਸ਼ ਕੀਤੀ ਗਈ ਸੀ।ਜਿਸ ਨੂੰ ਕਿ ਏਥੇ ਦਰਜ ਕਰਨਾ ਉਚਿਤ ਨਹੀਂ ਸਮਝਦਾ।
ਜਸਬੀਰ ਸਿੰਘ ਵਿਰਦੀ                         19-02-2016
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.