ਹਾਲੇ ਨਰੈਣੂ ਮਰਿਆ ਨਹੀਂ, ਮੈਂ ਵਿਚ ਉਹ ਜਿਊਂਦਾ ਹੈ
ਅੱਜ ਸਾਕਾ ਨਨਕਾਣਾ ਸਾਹਿਬ ਨੂੰ ਹੋਏ 95 ਸਾਲ ਦਾ ਸਮਾਂ ਗੁਜਰ ਗਿਆ ਹੈ ਤੇ ਪਿਛਲੇ ਪੰਜ ਦਾਹਕਿਆਂ ਤੋ ਗਲੋਬਲਾਇਜੇਸਨ ਦਾ ਜੋ ਦੋਰ ਚਲਿਆ ਸੀ ਉਹ ਹੁਣ ਦੇ ਸਮੇ ਵਿਚ ਇੰਟਰਨੇਟ ਦੀ ਦੁਨਿਆਂ ਨੇ ਇਸ ਕਦਰ ਤੇਜ ਕਰ ਦਿਤਾ ਹੈ ਜਿਸ ਨਾਲ ਹੁਣ ਇਹ ਦੁਨਿਆਂ ਵੀ ਨਿੱਕੀ ਜਿਹੀ ਹੀ ਜਾਪਣ ਲਗ ਪਈ ਹੈ। ਲੇਕਿਨ ਧਿਆਨ ਰਵੇ ਦੁਨਿਆਂ ਉਸੀ ਦੀ ਹੀ ਨਿੱਕੀ ਹੋਈ ਹੈ ਜਿਸਦੀ ਜੇਬ ਵਿਚ ਪੈਸੇ ਹਨ, ਨਹੀਂ ਤਾਂ ਇਸ ਧਰਤੀ ਤੇ ਵੀ ਹਾਲੇ ਅਰਬਾਂ ਦੀ ਗਿਣਤੀ ਵਿਚ ਲੋਕ ਢਿਡ ਭਰਨ ਨੂੰ ਤਰਸਦੇ ਹਨ। ਜਿਨ੍ਹਾਂ ਦੀ ਆਖਰੀ ਤੇ ਇਕੱਲੀ ਉਮੀਦ ਗੁਰੂ ਨਾਨਕ ਦੀ ਸਰਬੱਤ ਦੇ ਭਲੇ ਦੀ ਵਿਚਾਰਧਾਰਾ ਹੀ ਬੱਚੀ ਹੈ।
ਸਾਕਾ ਨਨਕਾਣਾ ਸਾਹਿਬ ਦਾ ਮੁਖ ਖਲਨਾਇਕ ਨਰੈਣੂ ਮਹੰਤ ਸੀ। ਇਸ ਨੂੰ ਮਨੁਖਤਾ ਦਾ ਇਤਿਹਾਸ ਕਦੀ ਵੀ ਮਾਫ ਨਹੀਂ ਕਰ ਸਕਦਾ ਤੇ ਨਾ ਹੀ ਕਰੇਗਾ ਕਿਉਕਿ ਉਸ ਦੀ ਦੁਸ਼ਟਤਾ ਨੇ ਸਾਰਿਆਂ ਹੱਦਾਂ ਟੱਪ ਦਿਤਿਆਂ ਸਨ ਤੇ ਉਸਦੀ ਦੁਸ਼ਤਾ ਨੇ ਹੀ ਉਸ ਨੂੰ ਮੌਤ ਦੀ ਨੀਂਦ ਸੁਵਾ ਦਿਤਾ ਸੀ। ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਨਰੈਣੁ ਮੋਤ ਦੀ ਨੀਂਦਰ ਸੋ ਗਿਆ? ਕਿ ਨਰੈਣੁ ਸਦਾ ਲਈ ਮੁਕ ਗਿਆ? ਕਿ ਨਰੈਣੁ ਗੁਰੂ ਨਾਨਕ ਦੇ ਅਗੇ ਮੱਥਾ ਟੇਕ ਗਿਆ?
ਲੇਕਿਨ ਕਦੀ ਕਦੀ ਤੇ ਮੈਨੂੰ ਅੱਜ ਵੀ ਨਰੈਣੁ ਦਿਸਦਾ ਹੈ ਮੇਰੇ ਵਿਚ ਹੀ ਚਲਦਾ ਫਿਰਦਾ ਤੇ ਕਦੀ ਮੈਨੂੰ ਦਿਸਦਾ ਹੈ ਮੇਰੇ ਵਿਚ ਹੀ ਪਲਰਦਾ ਹੋਇਆ ਤੇ ਕਦੀ ਕਦੀ ਤਾਂ ਮੈ ਹੀ ਨਰੈਣੁ ਬਣ ਖਲੋ ਜਾੰਦਾ ਹਾਂ ਜਦੋਂ ਮੈ ਗੁਰੂ ਨਾਨਕ ਦੇ ਸਿਧਾੰਤ ਦੇ ਅਗੇ ਹਿਕ ਤਾਣ ਮੋਰਚਾ ਲਾ ਦੇਂਦਾ ਵਾਂ। ਹੁਣ ਕਿਸੇ ਹੋਰ ਦੇ ਵੇਸ ਵਿਚ ਨਰੈਣੁ ਨੂੰ ਪਛਾਨਣ ਦੀ ਲੋਣ ਨਹੀਂ ਰਹ ਗਈ ਹੁਣ ਤਾਂ ਮੈਨੂੰ ਸ਼ੀਸ਼ੇ ਵਿਚੋ ਵੀ ਆਪਣੀ ਜਗ੍ਹਾਂ ਨਰੈਣੁ ਹੀ ਦਿਸਦਾ ਹੈ। ਬਸ ਭਰਮ ਤਾਂ ਇਨ੍ਹਾਂ ਹੀ ਰਹਿ ਜਾਂਦਾ ਹੈ ਕਿ ਹੁਣ ਮੈਂ ਨਰੈਣੂ ਨੂੰ ਹੀ ਖਾਲਸਾ ਪਛਾਣੀ ਜਾਉਂਦਾ ਹੈ ਕਿਉਕਿ ਹੁਣ ਨਰੈਣੁ ਤੇ ਗਲੋਬਲਾਇਜੇਸ਼ਨ ਦੀ ਸੋਚ ਪ੍ਰਭਾਵੀ ਹੋ ਗਈ ਹੈ ਤੇ ਮੇਰੇ ਅੰਦਰ ਵਸਦਾ ਨਰੈਣੂ ਹੁਣ ਇੰਟਰਨੇਟ ਦੇ ਗਿਆਨ ਦੀ ਵਰਤੋ ਵੀ ਬਾਖੂਬੀ ਜਾਣਦਾ ਹੈ ਤੇ ਉਸਦੇ ਕੋਲ ਪਹਿਲਾਂ ਤੋ ਵੱਧ ਪੈਸਾ ਤੇ ਤੇਜ ਹਥੀਆਰ ਤੇ ਤਾਕਤ ਹੈ। ਹੁਣ ਸਿੱਖ ਹੋਣ ਦੇ ਭਰਮ ਵਿਚ ਨਰੈਣੁ ਦੀ ਸੋਚ ਹੇਠਾਂ, ਮੈਂ ਪ੍ਰਵਾਹ ਨਹੀਂ ਕਰਦਾ, ਕੀ ਅਰਬਾਂ ਦੀ ਭੁਖੀ-ਧਰਯਾਈ ਲੋਕਾਈ ਲਈ ਪਰਮ ਅਨੰਦ ਦੀ ਆਖਰੀ ਕਿਰਣ ਗੁਰੂ ਨਾਨਕ ਦੀ ਸਰਬਤ ਦੇ ਭਲੇ ਦੀ ਸੋਚ ਹੀ ਹੈ। ਮੈਂ ਤਾਂ ਕੇਵਲ ਇਤਨੀ ਫਿਕਰ ਵਿਚ ਹੀ ਸਿੱਖ ਹੋਣ ਦੇ ਮੁਗਲਤੇ ਵਿਚ ਫੁਲਿਆ ਫੁਲਿਆ ਫਿਰਦਾ ਹਾਂ ਕਿ ਨਰੈਣੁ ਦੀ ਨਰੈਣੁਗੀਰੀ ਕਿਵੇਂ ਕਾਇਮ ਰਵੇ ਤੇ ਨਰੈਣੂ ਦੇ ਖੇਮੇ ਵਿਚ ਕੂਛ ਹੋਰ ਨਰੈਣੁ (ਦਰਗੁਣ) ਕਿਵੇ ਆ ਰਲਣ ਜਿਸ ਨਾਲ ਨਰੈਣੂ ਦਾ ਖੇਮਾਂ ਹੋਰ ਵਡਾ ਕਰਕੇ ਸਿੱਖੀ ਦਾ ਘਾਣ ਕਿਵੇ ਕਿਤਾ ਜਾ ਸਕੇ।
ਮੈਂ ਆਪਣੀ ਨਰੈਣੁਗੀਰੀ ਨੂੰ ਕਾਇਮ ਰਖਣ ਲਈ ਹਰ ਹਿਲਾ ਵਰਤਦਾ ਵਾਂ, ਮੈਂ ਆਪਣੀ ਗੱਲ ਨੂੰ ਮਨਣ ਮਨਵਾਉਣ ਲਈ ਸਭ ਝੂਠ ਸੱਚ ਬੋਲਦਾ ਵਾਂ, ਸ਼ਡਯੰਤਰ ਰਚਦਾ ਵਾਂ, ਦਲੀਲਾਂ ਦੇਂਦਾ ਵਾਂ, ਆਪਣੇ ਅੰਦਰ ਦੇ ਨਰੈਣੁ ਨੂੰ ਜੀਉਂਦੇ ਰਖਣ ਲਈ ਗੁਰੂ ਨਾਨਕ ਦੇ ਘਰ ਨੂੰ ਕੋਰਟਾਂ ਵਿਚ ਲੈ ਕੇ ਜਾਉਣ ਲਈ ਵੀ ਰਤਾ ਸੰਕੋਚ ਨਹੀਂ ਕਰਦਾ, ਤੇ ਆਪਣੀ ਨਰੈਣੁਗੀਰੀ ਲਈ ਮੈਂ ਇਕ ਸਿੱਖ ਦੇ ਗੂਰੂ ਨੂੰ ਆਪਣਿਆ ਝੂਠਿਆਂ ਸੋਵਾਂ ਦੇ ਭਾਂ ਵੇਚਣ ਵਿਚ ਵੀ ਮੈਂ ਨਹੀਂ ਡਰਦਾ। ਮੈਂ ਡਰਾ ਵੀ ਤੇ ਕਿਉ ਡਰਾ ਹਾਲੇ ਮੇਰੇ ਅੰਦਰ ਨਰੈਣੂ ਜੀਉਂਦਾ ਹੈ। ਲਿਖਾ ਤੇ ਮੈਂ ਹੋਰ ਕੀ-ਕੀ ਲਿਖਾ ਮੈਂ ਉਸ ਖੁਦਾ ਤੋ ਬਿਨਾ ਡਰੇ, ਬਿਨਾਂ ਮਨੁਖਤਾ ਤੇ ਤਰਸ ਖਾਦੇ ਆਪਣੇ ਅੰਦਰ ਦੇ ਨਰੈਣੁ ਨੂੰ ਜੀਉਂਦਾ ਰਖਣ ਲਈ ਦਿਨ ਰਾਤ ਮੇਹਨਤ ਕਰੀ ਫਿਰਦਾ ਵਾਂ, ਇਸ ਨਰੈਣੁ ਦੀ ਨਰੈਣੁਗੀਰੀ ਨੇ ਤੇ ਮੇਰਾ ਦਿਨ ਦਾ ਸਕੂਨ ਤੇ ਰਾਤਾਂ ਦੀ ਨੀਂਦਰ ਉਡਾਈ ਹੋਈ ਹੈ। ਕਿਧਰੇ ਨਰੈਣੂ ਮਰ ਨਾ ਜਾਵੇਂ।
ਅੱਜ ਮੇਰੇ ਅੰਦਰ ਦਾ ਨਰੈਣੁ ਸਿੱਖੀ ਨੂੰ ਬਚਾਉਣ ਦੇ ਨਾਮ ਦੀ ਦੁਹਾਈ ਦਾ ਮੁਹ ਖੋਟਾ ਲਾ ਕੇ ਹੋਕਾ ਲਾਈ ਫਿਰਦਾ ਹੈ ਕਿ ਮੇਰੇ ਵਲੋ ਦਿਤੀ ਵਿਚਾਰਧਾਰਾਂ ਹੀ ਮਨੁਖਤਾ ਦਾ ਉਧਾਰ ਕਰ ਸਕਦੀ ਹੈ ਲੇਕਿਨ ਮੇਰਾ ਨਰੈਣੁ ਆਪਣੇ ਅਹੰਕਾਰ ਵਿਚ ਇਹ ਮਨੰਣ ਨੂੰ ਕਦੀ ਵੀ ਤਿਆਰ ਨਹੀਂ ਹੁੰਦਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਵਿਚਾਰਧਾਰਾ ਦਾ ਇਕ ਕਿਣਕਾਂ ਵੀ ਮੇਰੇ ਤੇ ਮੇਰੇ ਆਲੇ ਦੁਆਲੇ ਨੂੰ ਸਦਾ ਲਈ ਆਤਮਕ ਅਨੰਦ ਬਖਸ਼ ਸਕਦਾ ਹੈ। ਮੇਰਾ ਨਰੈਣੁ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਸ਼ਹੀਦੀ ਦੇ ਪਵਿਤਰ ਸੁਨੇਹੇ, ਧਰਮ ਦੀ ਅਜਾਦੀ, ਨੂੰ ਧਰਮ ਦੇ ਨਾਂ ਧੱਲੇ ਹੀ ਮੇਟਣ ਵਿਚ ਰੁਝਿਆ ਹੋਇਆ ਹੈ।
ਬਸ ਹੁਣ ਤਾਂ ਮੇਰਾ ਗੁਰੂ ਨਾਨਕ ਹੀ ਰਾਖਾ ਹੈ ਕਿ ਮੇਰੇ ਮਨ ਦੇ ਨਰੈਣੁ ਨੂੰ ਗੁਰੂ ਨਾਨਕ ਦੀ ਕਿਰਪਾ ਦਾ ਕਿਣਕਾ ਵੰਗਾਰ ਕੇ ਉਸ ਨੂੰ ਮਾਰ ਗਿਰਾਏ, ਨਹੀਂ ਤਾਂ ਮੇਰੇ ਅੰਦਰ ਦਾ ਨਰੈਣੁ ਕੇਵਲ ਮੈਨੂੰ ਹੀ ਨਹੀਂ ਮਾਰ ਮੁਕਾਏਗਾ ਬਲਕਿ ਗੁਰੂ ਨਾਨਕ ਦੇ ਪਵਿਤਰ ਸਿਧਾੰਤ ਨੂੰ ਖੇਰੂ ਖੇਰੂ ਕਰਣ ਦਾ ਵੀ ਜਤਨ ਜਰੂਰ ਕਰੇਗਾ।
ਮਨਮੀਤ ਸਿੰਘ ਕਾਨਪੁਰ
21-2-2016
ਮਨਮੀਤ ਸਿੰਘ ਕਾਨਪੁਰ
ਹਾਲੇ ਨਰੈਣੂ ਮਰਿਆ ਨਹੀਂ, ਮੈਂ ਵਿਚ ਉਹ ਜਿਊਂਦਾ ਹੈ
Page Visitors: 2781