ਆਪਣਿਆਂ ਬੇਗਾਨਿਆਂ ਦਾ ਫਰਕ ?
ਸਰਦਾਰ ਜਪ ਸਿੰਘ
ਆਹ ਜਾਟ ਰਿਜ਼ਰਵੇਸ਼ਨ ਅੰਦੋਲਨ 'ਚ ਉਹਨਾਂ ਨੇ ਹਰਿਆਣੇ ਆਉਣ ਜਾਣ ਵਾਲੀਆਂ ਸਾਰੀਆਂ 700 ਟ੍ਰੇਨਾਂ ਰੱਦ ਕਰਵਾ ਦਿੱਤੀਆਂ, ਦਿੱਲੀ ਨੂੰ ਜਾ ਰਹੀ ਨਹਿਰ ਦਾ ਪਾਣੀ ਬੰਦ ਕਰਤਾ, ਜਿਹਦੇ ਨਾਲ ਦਿੱਲੀ ਵਿੱਚ ਪਾਣੀ ਲਈ ਹਾਹਾਕਾਰ ਮਚ ਗਈ, ਹਰਿਆਣੇ ਦੇ ਵਿੱਤ ਮੰਤਰੀ ਦਾ ਘਰ ਫੂਕਤਾ, ਸੀਨੀਅਰ ਪੁਲਸ ਅਫ਼ਸਰ ਸ਼ਰੇਆਮ ਕੁੱਟੇ, ਇਸ ਸਾਰੇ ਅੰਦੋਲਨ 'ਚ ਹਰਿਆਣੇ ਨੂੰ 20,000 ਕਰੋੜ ਦਾ ਨੁਕਸਾਨ ਹੋਇਆ।
ਇਸ ਸਭ ਕੁਛ ਹੋਣ ਤੋਂ ਬਾਅਦ ਵੀ ਹਰਿਆਣੇ ਦੇ DGP YP Singhal ਨੇ ਕਿਹਾ ਹੈ ਕੇ ਇਸ ਮਾਮਲੇ ਚ ਫ਼ੌਜ ਨੂੰ ਖੁੱਲ ਨਹੀਂ ਦਿੱਤੀ ਜਾ ਸਕਦੀ। ਹਰਿਆਣੇ ਦੇ ਉੱਪ ਮੁੱਖ ਸਕੱਤਰ ਪ੍ਰਣਾਬ ਕਿਸ਼ੋਰ ਦਾਸ ਨੇ ਕਿਹਾ ਹੈ ਕੇ ਇਹ ਇੱਕ ਸਿਆਸੀ ਮਾਮਲਾ ਹੈ ਜਿਸਨੂੰ ਫ਼ੌਜ ਨਾਲ ਨਹੀਂ ਨਜਿੱਠਿਆ ਜਾ ਸਕਦਾ। ਏਨਾਂ ਸਭ ਕੁਛ ਹੋਣ ਦੇ ਬਾਵਜੂਦ ਸਰਕਾਰ ਨੇ ਉਹਨਾਂ ਦੀਆਂ ਬਿਨਾਂ ਸ਼ਰਤੋਂ ਮੰਗਾਂ ਵੀ ਮਨਜ਼ੂਰ ਕਰ ਲਈਆਂ।
ਜਦੋਂ 1984 'ਚ ਪੰਜਾਬ ਦੇ ਹੱਕਾਂ ਲਈ ਧਰਮ ਯੁੱਧ ਮੋਰਚਾ ਲੱਗਿਆ, ਜਿੱਥੇ ਸਿੱਖਾਂ ਨੇ ਸਿਰਫ ਸ਼ਾਂਤਮਈ ਗ੍ਰਿਫਤਾਰੀਆਂ ਦਿੱਤੀਆਂ ਸਨ ਤੇ ਭਾਰਤ ਸਰਕਾਰ ਨੇ ਉਸਦੇ ਜਵਾਬ ਵਿੱਚ ਟੈਂਕਾਂ ਤੋਪਾਂ ਤੇ ਹਵਾਈ ਜਹਾਜ਼ਾਂ ਨਾਲ ਅਕਾਲ ਤਖ਼ਤ ਸਾਹਿਬ ਅਤੇ 37 ਹੋਰ ਇਤਿਹਾਸਿਕ ਗੁਰਦਵਾਰਿਆਂ ਤੇ ਹਮਲਾ ਕਰ ਦਿੱਤਾ ਸੀ, ਜਿਸਦੀ ਅੱਗ ਪੰਜਾਬ 'ਚ ਤਕਰੀਬਨ 10 ਸਾਲ ਬਲਦੀ ਰਹੀ ਤੇ ਲੱਖਾਂ ਨੌਜਵਾਨਾਂ ਦਾ ਸਰਕਾਰੀ ਕਤਲੇਆਮ ਕੀਤਾ ਗਿਆ। ਪੰਜਾਬ ਦੇ ਹੱਕਾਂ ਦੀ ਗੱਲ ਸਿਰਫ਼ ਸਿੱਖਾਂ ਦੇ ਹੱਕਾਂ ਦੀ ਗੱਲ ਨਹੀਂ ਸੀ, ਸਗੋਂ ਪੂਰੇ ਭਾਰਤ ਦੇ ਲੋਕਾਂ ਦੇ ਹੱਕਾਂ ਦੀ ਗੱਲ ਸੀ।
ਆਹ ਹੁੰਦਾ ਆਪਣਿਆਂ ਬੇਗਾਨਿਆਂ ਦਾ ਫ਼ਰਕ !!!
ਜੇਕਰ ਸਿੱਖ ਇਨਸਾਨੀਅਤ ਲਈ ਹੱਕਾਂ ਦੀ ਗੱਲ ਕਰਨ ਤਾਂ ਓਹ ਭਾਰਤ ਦੇ "ਏਕਤਾ ਅਤੇ ਅਖੰਡਤਾ" ਨੂੰ ਖ਼ਤਰਾ ਹੋ ਜਾਂਦਾ, ਤੇ ਜੇਕਰ ਉਹ ਅੱਧਾ ਹਰਿਆਣਾ ਵੀ ਫ਼ੂਕ ਦੇਣ, ਅਰਬਾਂ ਦਾ ਨੁਕਸਾਨ ਕਰ ਦੇਣ, ਦਿੱਲੀ ਦੀ ਸੰਘੀ ਘੁੱਟ ਦੇਣ, ਤਾਂ ਓਹ ਫਿਰ ਵੀ ਸੱਚੇ ਦੇਸ਼ ਭਗਤ !!!
"ਹਮ ਆਹ ਭੀ ਭਰਤੇ ਹੈਂ ਤੋਂ ਹੋ ਜਾਤੇ ਹੈਂ ਬਦਨਾਮ, ਵੋਹ ਕਤਲ ਭੀ ਕਰ ਦੇਂ ਤੋ ਚਰਚਾ ਨਹੀਂ ਹੋਤਾ"
With thanks from 'Khalsa News'
…………………………….
ਟਿੱਪਣੀ:- ਬਰਾਹਮਣ ਦੇ ਰਾਜ ਵਿਚ ਕੋਈ ਕਿਸੇ ਦਾ ਆਪਣਾ ਨਹੀਂ ਹੁੰਦਾ। ਜੇ ਹਿੰਦੂ ਬਰਾਦਰੀ ਤੋਂ ਬਾਹਰਲੀ ਗੱਲ ਛੱਡ ਵੀ ਦੇਈਏ ਤਾਂ ਵੀ ਸ਼ੂਦਰ-ਵੈਸ਼-ਖੱਤਰੀ, ਸਾਰੇ ਬਰਾਹਮਣ ਦੇ ਗੁਲਾਮ ਹਨ, ਕਿਉਂਕਿ ਮਨੂ ਸਿਮ੍ਰਤੀ ਅਨੁਸਾਰ, ਦੁਨੀਆ ਵਿਚ ਸਭ ਕੁਝ ਬ੍ਰਾਹਮਣ ਦਾ ਹੈ, ਅਤੇ ਇਹ ਸਾਰੇ ਬਰਾਹਮਣ ਦਾ ਦਿੱਤਾ ਹੀ ਖਾਂਦੇ ਹਨ। ਹੁਣ ਬਰਾਹਮਣ ਦੀ ਗੱਲ ਹੀ ਕਰ ਲਵੋ, ਬਰਾਹਮਣਾਂ ਵਿਚ ਹੀ ਬਹੁਤ ਸਾਰੀਆਂ ਵੰਡੀਆਂ ਹਨ ਜਿਨ੍ਹਾਂ ਦੇ ਆਧਾਰ ਤੇ ਉਹ ਉੱਚੇ ਅਤੇ ਨੀਵੇਂ ਹਨ। ਸਾਡੇ ਇਲਾਕੇ ਵਿਚ ਦੋ ਬ੍ਰਾਹਮਣ ਨੇਤਾ ਹਨ, ਇਕ ਪੰਤ ਤੇ ਇਕ ਤਿਵਾੜੀ, ਪੰਤ ਵੱਡੀ ਧੋਤੀ ਵਾਲਾ ਹੈ ਅਤੇ ਤਿਵਾੜੀ ਛੋਟੀ ਧੋਤੀ ਵਾਲਾ, ਤਿਵਾੜੀ ਵੱਡੀ ਧੋਤੀ ਪਾਉਣ ਦਾ ਅਧਿਕਾਰੀ ਨਹੀਂ ਹੈ। ਇਹ ਹਰਿਆਣੇ ਦੇ ਜਾਟ ਅੰਦੋਲਨ ਵਿਚ ਵੀ ਕੋਈ ਕਿਸੇ ਦਾ ਆਪਣਾ ਨਹੀਂ, ਜ਼ਰਾ ਵੇਖੋ, ਕਿਸ-ਕਿਸ ਦੀ ਸਾੜ-ਫੂਕ ਹੋ ਰਹੀ ਹੈ। ਨੇਤੇ ਪੁਲਸ ਅਤੇ ਫੌਜ ਨੂੰ ਕਿਵੇਂ ਵਰਤ ਰਹੇ ਹਨ ? ਭਾਰਤ ਪਹਿਲਾਂ ਵੀ ਇਵੇਂ ਹੀ ਗੁਲਾਮ ਹੋਇਆ ਸੀ, ਇਵੇਂ ਹੀ ਹੁਣ ਹੋਣਾ ਹੈ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਬੰਗਾਲ ਦਾ ਅੰਦੋਲਨ, ਆਸਾਮ ਦਾ ਅੰਦੋਲਨ, ਰਾਜਸਥਾਨ, ਕਸ਼ਮੀਰ, ਗੁਜਰਾਤ, ਤਮਿਲਨਾਡੂ, ਅਤੇ ਉੱਤਰ ਪਰਦੇਸ਼ ਵਿਚ ਜੋ ਕੁਝ ਹੋ ਰਿਹਾ ਹੈ, ਉਹ ਤਾਂ ਅਲੱਗ, ਦਿੱਲੀ ਵਿਚ ਤਾਂ ਕਿਸੇ ਮੁਸਲਮਾਨ, ਸਿੱਖ ਜਾਂ ਈਸਾਈ ਦੀ ਹਕੂਮਤ ਨਹੀਂ, ਫਿਰ ਵੀ ਉਸ ਨੂੰ ਬਦਨਾਮ ਕਰਨ ਵਿਚ ਕੇਂਦਰੀ ਸਰਕਾਰ, ਅਲੈਕਟ੍ਰਾਨਿਕ ਅਤੇ ਪ੍ਰਿੰਟ ਮੀਡੀਆ ਲੱਗਾ ਹੋਇਆ ਹੈ, ਇਹ ਕਿਸ ਚੀਜ਼ ਦੇ ਸੰਕੇਤ ਹਨ ? ਵਿਚਾਰੋ ਅਤੇ ਭਾਰਤ ਨੂੰ ਬਚਾਉਣ ਦਾ ਉਪਰਾਲਾ ਕਰੋ, ਇਹ ਹਿੰਦੂ ਤਾਂ ਬਾਹਰੋਂ ਆਏ ਹੋਏ ਹਨ, ਤੁਹਾਡੀ ਤਾਂ ਪੈਦਾਇਸ਼ ਹੀ ਭਾਰਤ ਵਿਚ ਹੋਈ ਹੈ, ਤੁਹਾਡਾ ਤਾਂ, ਭਾਰਤ ਤੋਂ ਬਾਹਰਲੇ ਕਿਸੇ ਇਲਾਕੇ ਨਾਲ ਕੋਈ ਵਾਸਤਾ ਨਹੀਂ ਹੈ। ਇਹ ਭਾਰਤ ਤੁਹਾਡਾ ਆਪਣਾ ਵਤਨ ਹੈ, ਤਦ ਹੀ ਤਾਂ ਤੁਸੀਂ ਇਸ ਲਈ ਏਨੀਆਂ ਸ਼ਹਾਦਤਾਂ ਦਿੱਤੀਆਂ ਹਨ, ਸੰਭਾਲੋ ਆਪਣੇ ਵਤਨ ਨੂੰ। ਇਸ ਨੂੰ ਹਿੰਦੁਸਤਾਨ ਬਣਾ ਕੇ ਹਿੰਦੂਆਂ ਦਾ ਵਤਨ ਨਾ ਬਣਨ ਦਿਉ।
ਅਮਰ ਜੀਤ ਸਿੰਘ ਚੰਦੀ
............................................
Comment:-These Jatt people of haryaana are being used by the BJP & RSS to win the war of Hindi,Hindu,Hinostan (Hindu Rashter),but watch when this Rashter War is won then 5% Brahman (RSS) will rule over 95% population of India & relish their supremacy as a super class( Brahmans)as designated by MANU SIMRATI GRANTH of Hinduism.At that time Jaats & every other Indian who are helping them will know & feel that they have made a mistake by axing their own foot under the shadow of their own ignorance.My Indian friends, then it will be too late to reverse it & we all will be slaves of BRAHMANS for the centuries to come.Please,pause, think & realize that you taking a path against yourself????????
Prem Singh
ਸਰਦਾਰ ਜਪ ਸਿੰਘ
ਆਪਣਿਆਂ ਬੇਗਾਨਿਆਂ ਦਾ ਫਰਕ ?
Page Visitors: 2635