ਕੈਟੇਗਰੀ

ਤੁਹਾਡੀ ਰਾਇ



ਮਹਿਤਾਬ ਸਿੰਘ ਮੋਗਾ
--------ਸਿਆਣਾ ਮਾਂ ਪਿਓ---------
--------ਸਿਆਣਾ ਮਾਂ ਪਿਓ---------
Page Visitors: 2744

--------ਸਿਆਣਾ ਮਾਂ ਪਿਓ---------
'' ਗੁਰ ਨਾਨਕ ਬਾਂਹ ਪਕਰਿ ਹਮ ਰਾਖਾ "   (394)
ਅਕਸਰ ਸੰਸਾਰ ਵਿੱਚ ਵਿਚਰ ਦਿਆਂ ਇਕ ਗੱਲ ਆਮ ਸੁਣਨ ਜਾਂ ਦੇਖਣ ਨੂੰ ਮਿਲਦੀ ਹੈ ਕਿ ਜਿਥੇ ਵੀ ਭੀੜ ਹੋਵੇ ਉਥੇ ਮਾਂ ਪਿਓ ਬੱਚੇ ਦਾ ਵਿਸੇਸ ਧਿਆਨ ਰਖਦੇ ਹਨ ਤੇ ਬੱਚੇ ਨੂੰ ਆਖਦੇ ਹਨ ਕਿ ਮੇਰੀ ਉਗਲ ਫੜ ਲੈ । ਪਰ ਜਿਹੜੇ ਮਾਂ ਪਿਓ ਸਿਆਣੇ ਹੁੰਦੇ ਹਨ ਓਹ ਬੱਚੇ ਨੂੰ ਉਂਗਲ ਫੜਨ ਲਈ ਨਹੀ ਆਖਦੇ ਹਨ ਸਗੋ ਓਸ ਦੀ ਬਾਂਹ ਆਪ ਫੜ ਲੈਂਦੇ ਹਨ। ਬੱਚਾ ਤਾਂ ਮਾਸੂਮ ਤੇ ਅਣਜਾਣ ਹੁੰਦਾ ਹੈ, ਪਰ ਮਾਂ ਪਿਓ ਦੁਨੀਆਦਾਰੀ ਵਿਚ ਵਿਚਰਦੇ ਵਿਚਰਦੇ ਇਹ ਜਾਣਦੇ ਹਨ ਕਿ ਜਿਉਂ ਜਿਉਂ ਭੀੜ ਵਧੇਗੀ ਤਿਉਂ ਤਿਉਂ ਬੱਚੇ ਦੀ ਬਾਂਹ ਨੂੰ ਹੋਰ ਘੁਟਕੇ ਫੜਨੀ ਹੋਵੇਗੀ ਤੇ ਜੇਕਰ ਬੱਚੇ ਨੇ ਉਗਲ ਫੜੀ ਹੋਵੇ ਤਾਂ ਓਹ ਇਸ ਵਧਦੀ ਭੀੜ ਵਿਚ ਗੁੰਮ ਹੋ ਜਾਵੇਗਾ । ਇਸੇ ਤਰਾਂ ਸਾਹਿਬ ਸਾਨੂੰ ਆਪਣੇ ਅਣਜਾਣ ਬੱਚੇ ਸਮਝ ਕੇ ਹਮੇਸ਼ਾ ਸਾਨੂੰ ਸਾਡੀ ਬਾਂਹ ਤੂੰ ਫੜਕੇ ਰਖਦੇ ਹੈ ਤਾਂ ਕਿ ਕਿਤੇ ਅਸੀਂ ਉਸਦੇ ਬੱਚੇ ਅਣਜਾਣ ਰਾਹਾਂ ਤੇ ਪੈ ਜੀਵਨ ਬਰਬਾਦ ਨਾਂ ਕਰ ਲਈਏ ,,,, ਬਸ ਲੋੜ ਹੈ...
॥ ਸਲੋਕੁ ਮਃ ੩ ॥
ਸੇਖਾ ਚਉਚਕਿਆ ਚਉਵਾਇਆ ਏਹੁ ਮਨੁ ਇਕਤੁ ਘਰਿ ਆਣਿ ॥
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥
 ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥
ਆਸਾ ਮਨਸਾ ਜਲਾਇ  ਤੂ ਹੋਇ ਰਹੁ ਮਿਹਮਾਣੁ ॥
ਸਤਿਗੁਰ ਕੈ ਭਾਣੈ ਭੀ ਚਲਹਿ ਤਾ ਦਰਗਹ ਪਾਵਹਿ ਮਾਣੁ ॥
ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ
॥੧॥    { ਪੰਨਾ ੬੪੬ }
ਮਹਿਤਾਬ ਸਿੰਘ ਮੋਗਾ
……………………..
ਟਿੱਪਣੀ:- ਗੁਰੂ ਸਾਹਿਬ ਨੇ ਸਾਡੀ ਬਾਂਹ ਅਜਿਹੇ ਅਭੁੱਲ ਅਤੇ ਸਮਰੱਥ “ ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ” ਦੇ ਹੱਥ ਫੜਾਈ ਹੈ, ਜੇ ਸਾਨੂੰ ਅਜਿਹੇ ਗੁਰੂ ਤੇ ਵਿਸ਼ਵਾਸ ਨਹੀਂ, ਅਸੀਂ ਉਸ ਨੂੰ ਛੱਡ ਕੇ ਦੂਸਰਿਆਂ ਦੇ ਮਗਰ ਲੱਗੇ ਫਿਰਦੇ ਹਾਂ ਤਾਂ ਸਾਡੇ ਜੀਣ ਦਾ ਕੀ ਲਾਭ ???  ਫਿਰ ਤਾਂ ਸਾਡਾ ਜੀਵਨ ਫਿਟਕਾਰ ਯੋਗ ਹੀ ਹੈ।
                            ਅਮਰ ਜੀਤ ਸਿੰਘ ਚੰਦੀ
                              

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.