ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਚਉਰਾਸੀਹ ਲੱਖ ਜੂਨਾਂ ਭਾਗ 4 ਏ :-
-: ਚਉਰਾਸੀਹ ਲੱਖ ਜੂਨਾਂ ਭਾਗ 4 ਏ :-
Page Visitors: 2801

-: ਚਉਰਾਸੀਹ ਲੱਖ ਜੂਨਾਂ ਭਾਗ 4 ਏ :-
ਇਹ ਲੇਖ ਚਮਕੌਰ ਸਿੰਘ ਬਰਾੜ ਦੇ ਲੇਖ “ਚਉਰਾਸੀਹ ਲੱਖ ਜੂਨਾਂ ਭਾਗ 4” ਸੰਬੰਧੀ ਚਮਕੌਰ ਸਿੰਘ ਨਾਲ ਚੱਲੇ ਵਾਰਤਾਲਾਪ ਸੰਬੰਧੀ ਹੈ।
(ਨੋਟ: ਵਿਚਾਰ ਵਟਾਂਦਰੇ ਨੂੰ ਲੇਖ ਰੂਪ ਵਿੱਚ ਲਿਖਣ ਵੇਲੇ ਮੁਖ ਵਿਚਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਕੁੱਝ ਗੱਲਾਂ ਨੂੰ ਬਦਲਣਾ ਅਤੇ ਘੱਟ-ਵੱਧ ਕਰਨਾ ਪਿਆ ਹੈ)
ਚਮਕੌਰ ਸਿੰਘ ਬਰਾੜ:-- “ਹੇ ਭਟਕੇ ਹੋਏ ਮਨ!
 ਭੜਕਿਆ-- ਭੂਤ ਕਾਲ ਕਿਰਦੰਤ ਹੈ ਪਰ ਵਰਤਿਆ ਵਿਸ਼ੇਸ਼ਣ ਦੇ ਰੂਪ ਵਿਚ ਹੈ।
 ਇਸ ਦੀ ਸਾਧਾਰਨ ਪੰਜਾਬੀ ਵਿਚ ਉਦਾਹਰਣ ਹੈ ਪੜਿਆ ਮਨ ਕਦੇ ਧੋਖਾ ਨਹੀਂ ਖਾਂਦਾ। ਪੜਿਆ ਏਥੇ ਭੂਤ ਕਾਲ ਕਿਰਦੰਤ ਹੈ ਪਰ ਵਰਤਿਆ ਵਿਸ਼ੇਸ਼ਣ ਬਣਾਕੇ। ਮਨ ਦੀ ਵਿਸ਼ੇਸ਼ਤਾ ਕਰਦਾ ਹੈ।”
ਜਸਬੀਰ ਸਿੰਘ ਵਿਰਦੀ:-- ਬਰਾੜ ਜੀ! ਜੇ ਤੁਸੀਂ ਮੰਨਦੇ ਹੋ ਕਿ ‘ਭੜਕਿਆ (ਭਟਕਿਆ) ਭੂਤਕਾਲ ਕਿਰਦੰਤ ਹੈ ਤਾਂ ਫੇਰ ‘ਭਟਕਿਆ’ ਨੂੰ ਸੰਬੋਧਨ ਕਰਕੇ ਗੱਲ ਕਿਵੇਂ ਕਰ ਸਕਦੇ ਹੋ? ਸੰਬੋਧਨ ਤਾਂ ਵਰਤਮਾਨ ਵਿਸ਼ੇਸ਼ਣ ਨਾਮ ਨੂੰ ਹੀ ਕੀਤਾ ਜਾ ਸਕਦਾ ਹੈ।ਜਦਕਿ ਤੁਸੀਂ ‘ਹੇ … ਭੜਕੇ ਹੋਏ ਮਨ!’ ਕਹਿਕੇ ਸੰਬੋਧਨ ਕਰ ਰਹੇ ਹੋ ਅਤੇ ‘ਭੜਕੇ ਹੋਏ’ ਨੂੰ ਭੂਤਕਾਲ ਵੀ ਦੱਸੀ ਜਾ ਰਹੇ ਹੋ?
ਬਰਾੜ ਜੀ! ਜੋਗਿੰਦਰ ਸਿੰਘ ਤਲਵਾੜਾ ਨੇ ਭੂਤ ਕਾਲ ਕਿਰਦੰਤ ਦੇ ਵਿਸ਼ੇਸ਼ਣ ਰੂਪ ਵਿੱਚ ਵਰਤੇ ਜਾਣ ਬਾਰੇ ਜੋ ਲਿਖਿਆ ਹੈ, ਇਸ ਪ੍ਰਕਾਰ ਹੈ:--
“ ਭੂਤ-ਕਿਰਦੰਤ ਤੋਂ ਭਾਵ ਹੈ ਕ੍ਰਿਆ-ਮੂਲ ਤੋਂ ਬਣਿਆ ਅਜਿਹਾ ਸ਼ਬਦ ਜਿਸ ਦੀ ਬਣਤਰ ਵਿੱਚ ਭੂਤ ਕਾਲ ਦੀ ਦਿਖ ਤਾਂ ਭਾਵੇਂ ਹੋਵੇ ਪਰ ਉਸ (ਸ਼ਬਦ) ਦੀ ਵਰਤੋਂ ਕ੍ਰਿਆ ਦੀ ਬਜਾਏ ਵਿਸ਼ੇਸ਼ਣ ਦੇ ਤੌਰ ਤੇ ਕੀਤੀ ਗਈ ਹੋਵੇ।”
ਜਿਵੇਂ- “ਪੜੵ ਤੋਂ ਪੜਿੵਆ, ਬੋਲ ਤੋਂ ਬੋਲਿਆ, ਸੁਣ ਤੋਂ ਸੁਣਿਆ…”
“ਮਨ ‘ਵਿਛੁੜਿਆ’ ਹਰਿ ਮੇਲੀਐ ਨਾਨਕ ਇਹੁ ਸੁਆਉ॥”
“ਪਇਆ’ ਕਿਰਤੁ ਨ ਮੇਟੈ ਕੋਇ॥”
ਬਰਾੜ ਜੀ! ਏਥੇ ‘ਵਿਛੁੜਿਆ’ ਅਤੇ ‘ਪਇਆ’ ਦੀ ਭੁਤਕਾਲ ਦੀ ਦਿਖ ਸਾਫ ਨਜ਼ਰ ਆ ਰਹੀ ਹੈ।ਪਰ ਤੁਹਾਡੇ ਅਰਥਾਂ “ਹੇ ਲੱਖ ਚਉਰਾਸੀਹ ਵਿੱਚ ਭੜਕੇ ਹੋਏ ਮਨ!” ਵਿੱਚ ਭੂਤ ਕਾਲ ਦੀ ਦਿਖ ਕਿੱਥੇ ਹੈ?” ਬਲਕਿ ਵਰਤਮਾਨ ਕਾਲ ਵਿੱਚ ਸੰਬੋਧਨ ਨਜ਼ਰ ਆ ਰਿਹਾ ਹੈ।
ਤੁਸੀਂ ਲਿਖਿਆ ਹੈ:- “ਇਸ ਦੀ ਸਾਧਾਰਨ ਪੰਜਾਬੀ ਵਿਚ ਉਦਾਹਰਣ ਹੈ ਪੜਿਆ ਮਨ ਕਦੇ ਧੋਖਾ ਨਹੀਂ ਖਾਂਦਾ। ਪੜਿਆ ਏਥੇ ਭੂਤ ਕਾਲ ਕਿਰਦੰਤ ਹੈ ਪਰ ਵਰਤਿਆ ਵਿਸ਼ੇਸ਼ਣ ਬਣਾਕੇ। ਮਨ ਦੀ ਵਿਸ਼ੇਸ਼ਤਾ ਕਰਦਾ ਹੈ।”
ਪਰ ਵੀਰ ਜੀ! ‘ਪੜੵ’ ਧਾਤੂ ਤੋਂ ਭੂਤਕਾਲ ਕਿਰਦੰਤ, ਵਿਸ਼ੇਸ਼ਣ ਰੂਪ ‘ਪੜਿੵਆ’ ਬਣਦਾ ਹੈ, ਨਾ ਕਿ ‘ਪੜਤਿਆ’।ਇਸੇ ਤਰ੍ਹਾਂ ‘ਭ੍ਰਮ’ ਧਾਤੂ ਤੋਂ ਵਿਸ਼ੇਸ਼ਣ ਰੂਪ ‘ਭ੍ਰਮਿਆ’ ਬਣੇਗਾ ਨਾ ਕਿ ‘ਭ੍ਰਮਤਿਆ’।
ਪੜੇ ਮਨ ਨੂੰ ਸੰਬੋਧਨ ਕਰਨ ਲਈ, ‘ਹੇ ਪੜੇ ਮਨ!’ ਕਿਹਾ ਜਾਏਗਾ, ਨਾ ਕਿ ‘ਹੇ ਪੜਤਿਆ ਮਨ!’
ਇਸੇ ਤਰ੍ਹਾਂ, ਭੂਤ ਕਾਲ, ਵਿਸ਼ੇਸ਼ਣ ਰੂਪ ਭ੍ਰਮੇ ਹੋਏ ਮਨ ਨੂੰ ਸੰਬੋਧਨ ਕਰਨ ਲਈ ‘ਭ੍ਰਮੇ ਮਨ!’ ਕਿਹਾ ਜਾਏਗਾ ਨਾ ਕਿ ‘ਭ੍ਰਮਤਿਆ ਮਨ!’ 
ਭਮ੍ਰਤਿਆ, ਵਿਸ਼ੇਸ਼ਣ ਰੂਪ ਵਿੱਚ ਵਰਤਿਆ ਗਿਆ ਹੈ ਤਾਂ ਇਸ ਵਿੱਚੋਂ ਇਸ ਦਾ ‘ਭੂਤ ਕਾਲ ਕਿਰਦੰਤ’ ਰੂਪ ਮਨਫੀ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਜੇ ‘ਭੂਤ ਕਾਲ ਕਿਰਦੰਤ ਰੂਪ’ ਮਨਫੀ ਨਹੀਂ ਕੀਤਾ ਜਾ ਸਕਦਾ ਤਾਂ ਕਿਸੇ ‘ਭੂਤ ਕਾਲ ਕਿਰਦੰਤ’ ਨੂੰ ਵਰਤਮਾਨ ਕਾਲ ਵਿੱਚ ਸੰਬੋਧਨ ਕਿਵੇਂ ਕੀਤਾ ਜਾ ਸਕਦਾ ਹੈ?
ਚਮਕੌਰ ਸਿੰਘ ਬਰਾੜ:-- “ਭ੍ਰਮਤਿਆ ਦਾ ਮੂਲ ਧਾਤੂ *ਭ੍ਰਮਤ* ਹੈ। ਇਸ ਤੋਂ ਬਣਿਆ ਹੈ ਭ੍ਰਮਤਿਆ ਜਿਹੜਾ ਕਿ ਭੁਤਕਾਲ ਕਰਿਦੰਤ ਜਾਂ ਕਿਰਿਆਫਲ ਕਿਰਿਆ ਕਿਰਦੰਤ ਹੈ ਜਿਸ ਨੂੰ ਵਿਸ਼ੇਸ਼ਣ ਬਣਾਕੇ ਵਰਤਿਆ ਹੈ।
ਪੜਿਆ ਦੀ ਮੂਲ ਧਤੂ ਹੈ ਪੜ ਅਤੇ ਪੜਤਿਆ ਦੀ ਮੂਲ ਧਾਤੂ ਹੈ *ਪੜਤ*।
ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥੧॥
ਜਸਬੀਰ ਸਿੰਘ ਵਿਰਦੀ:-- ਵੀਰ ਜੀ! ਕਿਸੇ ਲਿਖਤ ਦਾ ਕੋਈ ਹਵਾਲਾ ਦਿਉਗੇ!
 ਕਿ ‘ਭ੍ਰਮਤ’ ਅਤੇ ‘ਪੜਤ’ ਧਾਤੂਆਂ ਹਨ?
ਚਮਕੌਰ ਸਿੰਘ ਬਰਾੜ:-- ਭਾਈ ਤਲਵਾੜਾ ਜੀ ਪੰਨਾ ਨੰਬਰ 581—ਤੇ, --
 ‘ਜਿਹੜੇ ਮੂਲ ਸ਼ਬਦਾਂ ਤੋਂ ਕ੍ਰਿਆ ਦੇ ਵੱਖ ਵੱਖ ਰੂਪ ਬਣਦੇ ਹੋਣ ਉਨਾਂ ਨੂੰ ਕ੍ਰਿਆ ਮੂਲ ਜਾਂ ਧਾਤੂ ਆਖਦੇ ਹਨ।
ਜਸਬੀਰ ਸਿੰਘ ਵਿਰਦੀ:-- ਵੀਰ ਜੀ! ਇਸ ਤੋਂ ਤੁਸੀਂ ਕਿਵੇਂ ਅੰਦਾਜਾ ਲਗਾ ਲਿਆ ਕਿ ‘ਪੜੵਤਿਆ’ ਦਾ ਕ੍ਰਿਆ-ਮੂਲ ਜਾਂ ਧਾਤੂ ‘ਪੜੵਤ’ ਹੈ? ਬੇਨਤੀ ਹੈ ਕਿ ਧਾਤੂ ਜਾਂ ਕ੍ਰਿਆ ਮੂਲ ਬਾਰੇ ਪਹਿਲਾਂ ਤੁਸੀਂ ਥੋੜ੍ਹਾ ਪੜੵ ਲਵੋ, ਫੇਰ ਅੱਗੇ ਕਮੈਂਟ ਪਾਵੋ ਤਾਂ ਬਿਹਤਰ ਹੋਵੇਗਾ।ਐਵੇਂ ਤੁੱਕਿਆਂ ਨਾਲ ਗੱਲ ਨਾ ਕਰੋ।
ਹਰਜਿੰਦਰ ਸਿੰਘ ਘੜਸਾਣਾ:-- ਹਾਂ ਜੀ ਵੀਰ ਜੀ ! ਪ੍ਰਾਕ੍ਰਿਤ ਦੇ 'भ्रम' (ਭ੍ਰਮ) ਧਾਤੂ ਤੋਂ ਵਿਸ਼ੇਸ਼ਣ ਰੂਪ ਵਿੱਚ 'ਭ੍ਰਮਤਿਆ' ਭੂਤ ਕਿਰਦੰਤ ਹੈ। ਇਸ ਦਾ ਵਰਤਮਾਨ ਕਿਰਦੰਤ ਆਕਾਰਾਂਤ-ਅੰਤ ਨਾਸਕੀ ਕੀਤਿਆਂ ਬਣਦਾ ਹੈ। ਇਸੇ ਤਰ੍ਹਾਂ ਪ੍ਰਾਕ੍ਰਿਤ ਵਿਚ 'पठाविअ' (ਪਠਾਵਿਅ) ਦਾ ਮੂਲ ਧਾਤੂ ਸੰਸਕ੍ਰਿਤ ਵਿਚ 'ਪਠ' ਬਣਿਆ,ਜਿਸ ਤੋਂ 'ਪੜਤਿਆ' ਸ਼ਬਦ ਭੂਤ ਕਿਰਦੰਤ ਹੋਂਦ ਵਿਚ ਆਇਆ !!
ਜਸਬੀਰ ਸਿੰਘ ਵਿਰਦੀ:- ਚਮਕੌਰ ਸਿੰਘ ਬਰਾੜ ਜੀ! ਹਰਜਿੰਦਰ ਸਿੰਘ ਘੜਸਾਣਾ ਮੁਤਾਬਕ ਵੀ, ‘ਭ੍ਰਮਤਿਆ’ ਦਾ ਮੂਲ ਧਾਤੂ “ਭ੍ਰਮ” ਹੈ ਨਾ ਕਿ ‘ਭ੍ਰਮਤ’ ਅਤੇ “ਪੜਤਿਆ” ਦਾ ਮੂਲ ਧਾਤੂ ‘ਪਠ’ ਹੈ ‘ਪੜਤ’ ਨਹੀਂ।ਇਸ ਬਾਰੇ ਤਾਂ ਸ਼ਾਇਦ ਤੁਹਾਡੀ ਤਸੱਲੀ ਹੋ ਹੀ ਗਈ ਹੋਣੀ ਹੈ।
ਹੁਣ ਆਪਣੀ ਚੱਲਦੀ ਵਿਚਾਰ ਬਾਰੇ:-- ਜੋਗਿੰਦਰ ਸਿੰਘ ਤਲਵਾੜਾ ਮੁਤਾਬਕ:- “ਭੂਤ-ਕਿਰਦੰਤ ਤੋਂ ਭਾਵ ਹੈ ਕ੍ਰਿਆ-ਮੂਲ ਤੋਂ ਬਣਿਆ ਅਜਿਹਾ ਸ਼ਬਦ ਜਿਸ ਦੀ ਬਣਤਰ ਵਿੱਚ ਭੂਤ ਕਾਲ ਦੀ ਦਿਖ ਤਾਂ ਭਾਵੇਂ ਹੋਵੇ, ਪਰ ਉਸ (ਸ਼ਬਦ) ਦੀ ਵਰਤੋਂ ਕ੍ਰਿਆ ਦੀ ਬਜਾਏ ਵਿਸ਼ੇਸ਼ਣ ਦੇ ਤੌਰ ਤੇ ਕੀਤੀ ਗਈ ਹੋਵੇ”
ਜੋਗਿੰਦਰ ਸਿੰਘ ਜੀ ਦੀਆਂ ਦਿੱਤੀਆਂ ‘ਇ + ਅ’ ਉਦਾਹਰਣਾਂ ਵਿੱਚੋਂ ਇਕ-ਦੋ ਉਦਾਹਰਣਾਂ ਪੇਸ਼ ਕਰ ਰਿਹਾ ਹਾਂ--- ਪੜੵ- ਪੜਿੵਆ, ਸੁਣ- ਸੁਣਿਆ ..
“ਮਨੁ ‘ਵਿਛੁੜਿਆ’ ਹਰਿ ਮੇਲੀਏ ਨਾਨਕ ਇਹੁ ਸੁਆਉ॥” (‘ਵਿਛੁੜਿਆ’, ਨਾ ਕਿ ‘ਵਿਛੁੜਤਿਆ’)
ਇਸੇ ਤਰ੍ਹਾਂ ਆਪਣੀ ਚੱਲਦੀ ਵਿਚਾਰ ਵਿੱਚ “ਭ੍ਰਮਤਿਆ” ਭੂਤ-ਕਿਰਦੰਤ, ਵਿਸ਼ੇਸ਼ਣ ਨਹੀਂ ਬਲਕਿ ਕ੍ਰਿਆ ਹੈ।ਜੇ ਵਿਸ਼ੇਸ਼ਣ ਹੁੰਦਾ ਤਾਂ ਇਹ “ਭ੍ਰਮਿਆ’ ਹੋਣਾ ਸੀ।ਜੋ ਕਿ ਨਹੀਂ ਹੈ।
ਚਮਕੌਰ ਸਿੰਘ ਬਰਾੜ:-- ਇਸ ਦਾ ਮਤਲਬ ਤੁਹਾਨੂੰ ਹਰਜਿੰਦਰ ਸਿੰਘ ਘੜਸਾਣਾ ਤੇ ਯਕੀਨ ਨਹੀਂ ਹੈ ਕਿ ‘ਭ੍ਰਮਤਿਆ’ ‘ਭੁਤ ਕਾਲ ਕਿਰਦੰਤ’ ਹੈ ਪਰ ਵਿਸ਼ੇਸ਼ਣ ਰੂਪ ਵਿੱਚ ਵਰਤਿਆ ਗਿਆ ਹੈ”।
ਜਸਬੀਰ ਸਿੰਘ ਵਿਰਦੀ:-- ਘੜਸਾਣਾ ਜੀ ਨੇ ਮਦਦ ਕੀਤੀ, ਉਹਨਾਂ ਦਾ ਬਹੁਤ ਧੰਨਵਾਦ ਹੈ।ਵਿਆਕਰਣ ਦੇ ਮਾਹਰ ਹੋਣ ਦੇ ਨਾਤੇ ਮੈਂ ਉਹਨਾਂ ਦੀ ਕਦਰ ਕਰਦਾ ਹਾਂ।ਪਰ ਜਰੂਰੀ ਨਹੀਂ ਕਿ ਉਹਨਾਂ ਦੀ ਹਰ ਗੱਲ ਨਾਲ ਸਹਿਮਤ ਹੋਇਆ ਜਾਵੇ।
ਤੁਸੀਂ ਵੀ ਤੇ ਪ੍ਰੋ: ਸਾਹਿਬ ਸਿੰਘ ਜੀ ਦੀ ਵਿਆਕਰਣ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਅਤੇ ਨਾ ਹੀ ਪੂਰੀ ਤਰ੍ਹਾਂ ਅਸਿਹਮਤ ਹੋ।ਸੋ ਇਹ ਜਰੂਰੀ ਨਹੀਂ ਕਿ ਕਿਸੇ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਜਾਂ ਪੂਰੀ ਤਰ੍ਹਾਂ ਅਸਿਹਮਤ ਹੋਇਆ ਜਾਵੇ।
ਮੈਂ ‘ਧਾਤੂ’ ਬਾਰੇ ਘੜਸਾਣਾ ਜੀ ਤੋਂ ਜਾਣਕਾਰੀ ਮੰਗੀ ਸੀ।ਅਤੇ “ਧਾਤੂ” ਬਾਰੇ ਉਹਨਾਂ ਨੇ ਜੋ ਜਾਣਕਾਰੀ ਦਿੱਤੀ ਹੈ ਮੈਂ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ।
ਘੜਸਾਣਾ ਜੀ ਨੇ ਆਪਣੇ ਕਮੈਂਟ ਵਿੱਚ ਗੱਲ ਖੋਲੵਕੇ ਨਹੀਂ ਸਮਝਾਈ ਕਿ ‘ਭ੍ਰਮਤਿਆ’ ‘ਵਿਸ਼ੇਸ਼ਣ’ ਦੇ ਰੂਪ ਵਿੱਚ ਕਿਵੇਂ ਵਰਤਿਆ ਹੈ।ਜਦਕਿ ਆਪਣੀ ਚਲਦੀ ਵਿਚਾਰ ਵਿੱਚ ਸ਼ੁਰੂ ਤੋਂ ਇਹੀ ਨੁਕਤਾ ਚੱਲਿਆ ਆ ਰਿਹਾ ਹੈ ਕਿ ਜੋਗਿੰਦਰ ਸਿੰਘ ਤਲਵਾੜਾ ਨੇ ਕ੍ਰਿਆ ਮੂਲ ਜਾਂ ਧਾਤੂ ਨਾਲ ‘ਇ + ਅ’ ਜਾਂ ‘i + ਅ’ ਲਗਾਣ ਨਾਲ ਵਿਸ਼ੇਸ਼ਣ ਹੋਣ ਦੀ ਗੱਲ ਕੀਤੀ ਹੈ। ਘੜਸਾਣਾ ਨੂੰ ਮੇਰਾ ਸਵਾਲ ਸਿਰਫ ‘ਭ੍ਰਮਤਿਆ’ ਦੀ *ਧਾਤੂ* ਬਾਰੇ ਸੀ ਅਤੇ ‘ਧਾਤੂ’ ਬਾਰੇ ਉਹਨਾਂ ਨੇ ਜੋ ਦੱਸਿਆ ਹੈ ਉਸ ਨਾਲ ਮੇਰੀ ਤਸੱਲੀ ਹੈ।‘ਭ੍ਰਮਤਿਆ’ ਦੀ ਧਾਤੂ ‘ਭ੍ਰਮ’ ਹੋਣ ਨਾਲ ‘ਭ੍ਰਮ + i + ਆ = ਭ੍ਰਮਿਆ’ ਬਣਦਾ ਹੈ ਨਾ ਕਿ ‘ਭ੍ਰਮਤਿਆ’।
ਦੇਖੋ ਜੋਗਿੰਦਰ ਸਿੰਘ ਤਲਵਾੜਾ ਨੇ ‘ਤਿਆ’ ਅੰਤਿਕ ਕ੍ਰਿਆ ਬਾਰੇ ਕੀ ਲਿਖਿਆ ਹੈ-
“ਭੂਤਕਾਲੀ ਕ੍ਰਿਆਵਾਂ ਦੀ ਬਣਤਰ—
…ਕ੍ਰਿਆ ਮੂਲ ਦੇ ਅੰਤ ਵਿੱਚ- ‘ਤ, ਤਾ, ਤੋ, ਤਿਓ, ਤਿਆ’ ਜੋੜਿਆਂ…
ਤਲਵਾੜਾ ਜੀ ਨੇ, ਇਸ ਦੇ ਲਈ ਉਦਾਹਰਣ ਦਿੱਤੀ ਹੈ:--
ਪੁਲਿੰਗ—ਪਿਛੇਤਰ ‘ਤਿਆ:-
“ਗੁਰ ਕੈ ਸਬਦਿ ਮਨੁ ‘ਜੀਤਿਆ’ ਗਤਿ ਮੁਕਤਿ ਘਰੈ ਮਹਿ ਪਾਇ॥”
ਸੋ, ਜੋਗਿੰਦਰ ਸਿੰਘ ਤਲਵਾੜਾ ਮੁਤਾਬਕ ‘ਭ੍ਰਮਤਿਆ’ ਭੁਤ ਕਾਲ ਦੀ ‘ਕਿਰਿਆ’ ਹੈ, ‘ਵਿਸ਼ੇਸ਼ਣ ਰੂਪ ਵਿੱਚ ਵਰਤਿਆ ਕਿਰਦੰਤ ਨਹੀਂ’।
 ਜਸਬੀਰ ਸਿੰਘ ਵਿਰਦੀ                                                    
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.