ਕੈਟੇਗਰੀ

ਤੁਹਾਡੀ ਰਾਇ

New Directory Entries


ਹਰਪ੍ਰੀਤ ਕੌਰ ਖਾਲਸਾ
8 ਮਾਰਚ ਨੂੰ ਮਹਿਲਾ ਦਿਵਸ ਤੇ ਵਿਸ਼ੇਸ਼ (ਭਾਗ 2) ‘ਜੇ ਧੀਆਂ ਮਾਰ ਮੁਕਾਉਗੇ ਤਾਂ ਬਹੂਆਂ ਕਿੱਥੋਂ ਲਿਆਵੋਗੇ’
8 ਮਾਰਚ ਨੂੰ ਮਹਿਲਾ ਦਿਵਸ ਤੇ ਵਿਸ਼ੇਸ਼ (ਭਾਗ 2) ‘ਜੇ ਧੀਆਂ ਮਾਰ ਮੁਕਾਉਗੇ ਤਾਂ ਬਹੂਆਂ ਕਿੱਥੋਂ ਲਿਆਵੋਗੇ’
Page Visitors: 2681

8 ਮਾਰਚ ਨੂੰ ਮਹਿਲਾ ਦਿਵਸ ਤੇ ਵਿਸ਼ੇਸ਼ (ਭਾਗ 2)
‘ਜੇ ਧੀਆਂ ਮਾਰ ਮੁਕਾਉਗੇ ਤਾਂ ਬਹੂਆਂ ਕਿੱਥੋਂ ਲਿਆਵੋਗੇ’
ਮਾਦਾ ਭਰੂਣ ਹੱਤਿਆ ਦੇ ਵਿਰੋਧ ਵਿੱਚ ਲਿਖੇ ਨਾਅਰੇ 'ਜੇ ਧੀਆਂ ਮਾਰ ਮੁਕਾਉਗੇ ਤਾਂ ਬਹੁਆਂ ਕਿੱਥੋਂ ਲਿਆਉਗੇ' ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਮਰਦ ਪ੍ਰਧਾਨ ਸਮਾਜ ਆਪਣੇ ਲਈ ਬਹੂਆਂ (ਪਤਨੀਆਂ) ਦੀ ਹੋ ਰਹੀ ਘਾਟ ਕਾਰਨ ਹੀ ਕਾਵਾਂ ਰੌਲੀ ਪਾ ਰਿਹਾ ਹੈ ਕਿ ਲੜਕਿਆਂ ਲਈ ਲੜਕੀਆਂ ਦੀ ਗਿਣਤੀ ਘੱਟ ਰਹੀ ਹੈ, ਉਂਝ ਇਸਦੀ ਲੜਕੀਆਂ ਪ੍ਰਤੀ ਕੋਈ ਹਮਦਰਦੀ ਨਹੀਂ ਹੈ ਜੇਕਰ ਲੜਕੀਆਂ ਦੀ ਗਿਣਤੀ ਲੜਕਿਆਂ ਨਾਲੋਂ ਦੁੱਗਣੀ ਹੋ ਜਾਵੇ, ਫਿਰ ਤਾਂ ਮਾਦਾ ਭਰੂਣ ਹੱਤਿਆ ਕਰਨਾ ਕੋਈ ਗੁਨਾਹ ਨਹੀਂ ਹੋਵੇਗਾ ? ਜਾਂ ਫਿਰ ਇੱਕ ਲੜਕੇ ਨੂੰ ਦੋ ਦੋ ਬਹੂਆਂ ਦਿੱਤੀਆਂ ਜਾ ਸਕਦੀਆਂ ਹਨ ? ਜਾਂ ਕੀ ਜੇ ਲੜਕੀਆਂ ਬਹੂਆਂ ਬਨਣ ਤੋਂ ਇਨਕਾਰ ਕਰ ਦੇਣ ਤਾਂ ਮਾਦਾ ਭਰੂਣ ਹੱਤਿਆ ਕੀਤੀ ਜਾ ਸਕਦੀ ਹੈ ?
 
ਅੱਜ ਵੱਡੀ ਪੱਧਰ ਤੇ ਸ਼ੋਰ ਪਾਇਆ ਜਾ ਰਿਹਾ ਹੈ ਕਿ ਇੱਕ ਹਜਾਰ ਲੜਕਿਆਂ ਦੇ ਪਿੱਛੇ ਲੜਕੀਆਂ ਦੀ ਗਿਣਤੀ ਅੱਠ ਸੌ ਰਹਿ ਗਈ ਹੈ  ਆਦਿ ਆਦਿ । ਅੱਜ ਇੰਨ੍ਹਾਂ ਮਾਦਾ ਭਰੂਣਾਂ (ਲੜਕੀਆਂ) ਦੇ ਹਮਦਰਦਾਂ ਨੂੰ ਕੋਈ ਪੁੱਛੇ ਕਿ ਕੀ ਸਾਡੇ ਦੇਸ਼ ਖਾਸ ਕਰਕੇ ਅਜੋਕੇ ਪੰਜਾਬ ਅੰਦਰ ਸੌ ਪ੍ਰਤੀਸ਼ਤ ਲੜਕੇ ਵਿਆਹ ਦੇ ਯੋਗ ਹਨ ? ਅੱਜ ਲੜਕੀਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੀ ਲੜਕੀਆਂ ਵਾਲਿਆਂ ਨੂੰ ਵੱਡੀ ਪੱਧਰ ਤੇ ਭਾਲ ਕਰਨ ਉਪਰੰਤ ਵੀ ਨਸ਼ਿਆਂ ਤੋਂ ਰਹਿਤ ਲੜਕੇ ਨਹੀਂ ਮਿਲਦੇ । ਅੱਜ ਲਗਭਗ  ਪੰਜਾਹ ਪ੍ਰਤੀਸ਼ਤ ਲੜਕੇ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਜਿੰਨ੍ਹਾਂ ਵਿੱਚੋਂ ਵੀਹ ਪ੍ਰਤੀਸ਼ਤ ਲੜਕੇ ਤਾਂ ਵਿਆਹੁਣ ਦੇ ਯੋਗ ਵੀ ਨਹੀਂ ਹਨ ਇਸਤਰੀ ਨੂੰ ਅਖੌਤੀ ਬਰਾਬਰਤਾ ਦੇਣ ਦੇ ਨਾਅਰੇ ਲਾਉਣ ਵਾਲੇ ਠੇਕੇਦਾਰ ਜੋ ਹਜਾਰ ਲੜਕੀ ਪੈਦਾ ਕਰਵਾਉਣੀ ਚਾਹੁੰਦੇ ਹਨ ਉਹ ਦੋ ਸੌ ਲੜਕੀ ਵਾਸਤੇ ਕੀ ਪ੍ਰਬੰਧ ਕਰਨਗੇ ? ਜਾਂ ਕੀ ਦੋ ਸੌ ਲੜਕੀ ਨੂੰ ਦੋ ਸੌ ਨਸ਼ੇੜੀ ਲੜਕਿਆਂ ਦੀ ਹਵਸ ਪੂਰੀ ਕਰਨ ਅਤੇ ਉਨ੍ਹਾਂ ਤੋਂ ਕੁੱਟ ਖਾ ਖਾ ਕੇ ਨਰਕ ਭਰੀ ਜਿੰਦਗੀ ਜਿਉਣ ਲਈ ਛੱਡ ਦਿੱਤਾ ਜਾਵੇਗਾ ? ਮਾਦਾ ਭਰੂਣ ਹੱਤਿਆ ਦੇ ਵਿਰੋਧੀਆਂ ਨੂੰ ਜਨਮੀਆਂ ਹੋਈਆਂ ਲੜਕੀਆਂ ਦੇ ਜਿਉਣ ਅਤੇ ਉਹਨਾ ਦੀ ਸੁਰੱਖਿਆ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ । ਇੱਥੇ ਤਾਂ ਜੇ ਕੋਈ ਗਰੀਬ ਮਾਂ ਬਾਪ ਨਾ ਚਾਹੁੰਦੇ ਹੋਏ ਵੀ ਆਪਣੀ ਲੜਕੀ ਦਾ ਰਿਸ਼ਤਾ ਕੁੱਝ ਕੁ ਨਾ ਮਾਤਰ ਪੈਸੇ ਲੈ ਕੇ ਕਰ ਦਿੰਦਾ ਹੈ ਤਾਂ ਉਸਨੂੰ ਸਾਡੇ ਸਮਾਜ ਵਿੱਚ ਬਹੁਤ ਮਾੜਾ ਗਿਣਿਆ ਜਾਂਦਾ ਹੈ ਅਤੇ ਕਈ ਪੀਹੜੀਆਂ ਉਨ੍ਹਾਂ ਨੂੰ ਕੁੜੀਆਂ ਦੇ ਪੈਸੇ ਲੈਣ ਦੇ ਮੇਹਣੇ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮੁੰਡੇ ਵਾਲੇ ਅਮੀਰ ਹੁੰਦੇ ਹੋਏ ਵੀ ਬਗੈਰ ਲੋੜ ਤੋਂ ਧੀਆਂ ਵਾਲਿਆਂ ਤੋਂ ਸ਼ਰੇਆਮ ਲੱਖਾਂ ਰੁਪਏ ਲੈ ਕੇ ਵੀ ਇੱਜਤਦਾਰ ਕਹਾਉਂਦੇ ਹਨ । ਦੇਖੋ ਮਰਦ ਪ੍ਰਧਾਨ ਸਮਾਜ ਦੀ ਦੋਗਲੀ ਨੀਤੀ, ਧੀਆਂ ਦੇ ਪੈਸੇ ਲੈਣ ਵਾਲੇ ਬੇਇੱਜਤੇ ਅਤੇ ਪੁੱਤਾਂ ਦੇ ਪੈਸੇ ਲੈਣ ਵਾਲੇ ਇੱਜਤਦਾਰ ਵਾਹ ਕਿਆ ਬਾਤ ਹੈ !
 
ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਮਿਲੀ ਬਰਾਬਰਤਾ ਇੱਥੇ ਸਪੱਸ਼ਟ ਹੁੰਦੀ ਹੈ ਜਿੱਥੇ ਚੰਗੀਆਂ ਧੀਆਂ ਦੇ ਮਾਪੇ ਇੱਜਤਦਾਰ ਨਹੀਂ ਹੋ ਸਕਦੇ ਅਤੇ ਮਾੜੇ ਪੁੱਤਰਾਂ ਦੇ ਮਾਪੇ ਬੇਇੱਜਤੇ ਨਹੀਂ ਹੋ ਸਕਦੇ ਫਿਰ ਕੌਣ ਧੀਆਂ ਨੂੰ ਪੈਦਾ ਕਰਕੇ ਬੇਇੱਜਤੀ ਕਰਵਾਉਣੀ ਚਾਹੇਗਾ ? ਅੱਜ ਲੜਕੀਆਂ ਕਿਤੇ ਵੀ ਸੁਰੱਖਿਅਤ ਨਹੀਂ ਹਨ । ਅੰਮ੍ਰਿਤਸਰ ਦੇ ਛੇਹਰਟਾ ਥਾਣੇ ਨੇੜੇ ਸਹਾਇਕ ਸਬ ਇੰਸਪੈਕਟਰ ਰਵਿੰਦਰਪਾਲ ਸਿੰਘ ਨੂੰ ਗੁੰਡਿਆਂ ਨੇ 5 ਦਸੰਬਰ 2012 ਨੂੰ ਇਸ ਕਰਕੇ ਗੋਲੀ ਮਾਰ ਦਿੱਤੀ ਸੀ ਕਿ ਉਹ ਆਪਣੀ ਧੀ ਰੌਬਿਨਜੀਤ ਕੌਰ ਨਾਲ ਹੋ ਰਹੀ ਛੇੜਛਾੜ ਨੂੰ ਰੋਕਦਾ ਸੀ । ਕੀ ਦੋਸ਼ ਸੀ ਰਵਿੰਦਰਪਾਲ ਸਿੰਘ ਦਾ ? ਬੱਸ ਇਹੀ ਦੋਸ਼ ਸੀ ਕਿ ਉਹ ਇੱਕ ਜਵਾਨ ਧੀ ਦਾ ਪਿਉ ਸੀ । ਉਸਨੇ ਮਾਦਾ ਭਰੂਣ ਹੱਤਿਆ ਕਰਾਉਣ ਦੀ ਥਾਂ ਆਪਣੀ ਧੀ ਨੂੰ ਪੜ੍ਹਾ-ਲਿਖਾ ਕੇ ਪੁੱਤਰਾਂ ਵਾਂਗ ਪਾਲਿਆ ਸੀ । ਇਸਦੀ ਕੀਮਤ ਉਸਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ । ਅੱਜ ਜਦੋਂ ਇੱਕ ਪੁਲਿਸ ਅਫਸਰ ਦੀ ਧੀ ਵੀ ਸੁਰੱਖਿਅਤ ਨਹੀਂ ਹੈ, ਫਿਰ ਆਮ ਜਾਂ ਗਰੀਬ ਦੀ ਧੀ ਦੀ ਕੀ ਹਾਲਤ ਹੋਵੇਗੀ, ਇਸਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ । ਹੁਣ ਜਾਟ ਰਾਖਵਾਂਕਰਣ ਦੇ ਨਾਮ ਤੇ ਹਰਿਆਣੇ ਵਿੱਚ ਹੋਈ ਗੁੰਡਾ ਗਰਦੀ ਸਮੇ ਕਿਸ ਤਰਾਂ ਔਰਤਾਂ ਨਾਲ ਬਲਾਤਕਾਰ ਕੀਤੇ ਗਏ ਹਨ ਸਾਡੇ ਦੇਸ਼ ਦੀਆਂ ਸਰਕਾਰਾਂ ਚੁੱਪ ਹਨ , ਸਿਰਸਾ ਡੇਰੇ ਦੇ ਸੌਦਾ ਸਾਧ ਵੱਲੋਂ ਗੁਰੂ ਗੋਬਿੰਦ ਸ਼ਿੰਘ ਜੀ ਦੀ ਫੋਟੋ ਦੀ ਨਕਲ ਕਰਨ ਤੇ ਮਰਨ ਮਾਰਨ ਤੇ ਉਤਰਨ ਵਾਲੀ ਸਿੱਖ ਕੌਮ ਹੁਣ ਚੁੱਪ ਹੈ । ਛੇੜ ਛਾੜ ਅਤੇ ਬਲਾਤਕਾਰ ਆਦਿ ਇਸਤਰੀਆਂ ਨਾਲ ਹੁੰਦੇ ਧੱਕਿਆਂ ਦੀਆਂ ਮਨੁੱਖਤਾ ਨੂੰ ਸ਼ਰਮਸਾਰ ਕਰਦੀਆਂ ਘਟਨਾਵਾਂ ਹਰ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ । ਘਰਾਂ ਤੋਂ ਲੈ ਕੇ ਸਕੂਲਾਂ, ਕਾਲਜਾਂ, ਬੱਸਾਂ, ਰਸਤਿਆਂ, ਥਾਣਿਆਂ, ਜੇਲ੍ਹਾਂ, ਗੁਰਦੁਆਰਿਆਂ, ਮੰਦਰਾਂ, ਡੇਰਿਆਂ ਆਦਿ ਵਿੱਚ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ । ਜਦੋਂ ਸਾਡੀਆਂ ਸਰਕਾਰਾਂ ਪੁਲਿਸ ਪ੍ਰਸ਼ਾਸ਼ਨ ਅਤੇ ਸਮਾਜ ਅੱਠ ਸੌ ਲੜਕੀ ਨੂੰ ਸੁਰੱਖਿਆ ਨਹੀਂ ਦੇ ਸਕਦਾ ਫਿਰ ਇਨ੍ਹਾਂ ਨੂੰ ਕੀ ਹੱਕ ਹੈ ਕਿ ਇਹ ਇੱਕ ਹਜਾਰ ਲੜਕੀ ਪੈਦਾ ਕਰਨ ਦੀ ਵਕਾਲਤ ਕਰਨ ? ਮੇਰੇ ਇਸ ਲੇਖ ਦਾ ਮਕਸਦ ਇਹ ਨਹੀਂ ਹੈ ਕਿ ਮਾਦਾ ਭਰੂਣ ਹੱਤਿਆ ਹੋਣੀ ਚਾਹੀਦੀ ਹੈ, ਮਾਦਾ ਭਰੂਣ ਹੱਤਿਆ ਇੱਕ ਬਹੁਤ ਵੱਡਾ ਗੁਨਾਹ ਹੈ ਜਿਸ ਦਾ ਡੱਟ ਕੇ ਵਿਰੋਧ ਵੀ ਹੋਣਾ ਚਾਹੀਦਾ ਹੈ ਪਰ ਸਾਨੂੰ ਅਣ ਜੰਮੀਆਂ ਧੀਆਂ (ਮਾਦਾ ਭਰੂਣਾਂ) ਦੇ ਹਮਦਰਦਾਂ ਨੂੰ ਜਨਮ ਤੋਂ ਬਾਅਦ ਦੀ ਧੀਆਂ ਦੀ ਦਰਦਾਂ ਭਰੀ ਕੁਰਲਾਹਟ ਕਿਉਂ ਨਹੀਂ ਸੁਣਾਈ ਦਿੰਦੀ ।
  
ਮਰਦ ਅਤੇ ਔਰਤ ਗ੍ਰਹਿਸਥੀ ਗੱਡੀ ਦੇ ਦੋ ਪਹੀਏ ਹਨ, ਦੋਹਾਂ ਵਿੱਚ ਹਰ ਪਹਿਲੂ ਤੇ ਬਰਾਬਰਤਾ ਹੋਣੀ ਅੱਤ ਜਰੂਰੀ ਹੈ । ਇਹ ਬਰਾਬਰਤਾ ਸਿਰਫ ਲਿੰਗ ਅਨੁਪਾਤ ਲਈ ਹੀ ਹੋਣੀ ਜਰੂਰੀ ਨਹੀਂ ਸਗੋਂ ਬਰਾਬਰਤਾ ਦੇ ਅਧਿਕਾਰਾਂ ਲਈ ਵੀ ਜਰੂਰੀ ਹੈ । ਲੜਕੀ ਦਾ ਆਪਣਾ ਕਿਤੇ ਵੀ ਘਰ ਨਹੀਂ ਹੁੰਦਾ, ਮਾਪਿਆਂ ਦੇ ਘਰ ਲੜਕੀ ਬੇਗਾਨਾ ਧਨ ਹੁੰਦੀ ਹੈ ਅਤੇ ਸੁਹਰਿਆਂ ਦੇ ਘਰ ਬੇਗਾਨੀ ਧੀ ਹੀ ਰਹਿੰਦੀ ਹੈ । ਅੱਜ ਲੋੜ ਹੈ ਲੜਕੀਆਂ (ਇਸਤਰੀ ਜਾਤੀ) ਨੂੰ ਅਸਲੀਅਤ ਵਿੱਚ ਸਮਾਜਿਕ, ਆਰਥਿਕ ਅਤੇ ਧਾਰਮਿਕ ਬਰਾਬਰਤਾ ਦੇਣ ਦੀ ਅਤੇ ਲੜਕੀਆਂ ਪ੍ਰਤੀ ਆਪਣੀ ਮਾਨਸਿਕਤਾ ਬਦਲਣ ਦੀ । ਜਦੋਂ ਧੀਆਂ ਮਾਪਿਆਂ ਲਈ ਕਿਸੇ ਕਿਸਮ ਦਾ ਬੋਝ ਨਹੀਂ ਰਹਿਣਗੀਆਂ ਫਿਰ ਕੋਈ ਵੀ ਮਾਂ ਬਾਪ ਮਦਾ ਭਰੂਣ ਹੱਤਿਆ ਕਰਵਾਉਣ ਬਾਰੇ ਸੋਚੇਗਾ ਵੀ ਨਹੀਂ । ਜਿੰਨਾ ਚਿਰ ਗੁੰਡੇ ਅਨਸਰਾਂ ਤੋਂ ਆਪਣੀ ਧੀ ਦੀ ਇੱਜਤ ਬਚਾਉਣ ਲਈ ਬਾਪ ਨੂੰ ਗੁੰਡੇ ਅਨਸਰਾਂ ਤੋਂ ਗੋਲੀਆਂ ਖਾ ਕੇ ਮਰਨਾ ਪਵੇਗਾ ਅਤੇ ਲੜਕੀ ਦਾ ਵਿਆਹ ਕਰਨ ਸਮੇਂ ਦਾਜ (ਦਹੇਜ) ਰੂਪੀ ਦੰਡ ਭਰਨਾ ਪਵੇਗਾ, ਉਨਾ ਚਿਰ ਮਾਦਾ ਭਰੂਣ ਹੱਤਿਆ ਬੰਦ ਨਹੀਂ ਹੋਵੇਗੀ ਕਿਉਂਕਿ ਕੌਣ ਚਾਹੁੰਦਾ ਹੈ ਕਿ ਗੁੰਡੇ ਅਨਸਰ ਉਸ ਦੀ ਧੀ ਨੂੰ ਚੁੱਕ ਕੇ ਲੈ ਜਾਣ ਜਾਂ ਲੜਕੀ ਪੈਦਾ ਕਰਕੇ ਪਾਲ ਪਲੋਸ ਕੇ ਕਿਸੇ ਨੂੰ ਦੇਣ ਲਈ ਵੀ ਉਸ ਨੂੰ ਕਿਸੇ ਦਾ ਹਾੜੇ ਕੱਢਣੇ ਪੈਣ ਅਤੇ ਧੀ ਜੰਮਣ ਦੇ ਗੁਨਾਹ ਵਿੱਚ ਉਸਨੂੰ ਲੜਕੇ ਵਾਲਿਆਂ ਨੂੰ ਧੀ ਦੇ ਨਾਲ ਨਾਲ ਲੱਖਾਂ ਰੁਪਏ ਦੇ ਕੇ ਵੀ ਨੀਵਾਂ ਹੋਣਾ ਪਵੇ । ਇਸ ਲਈ ਜਿੰਨਾ ਚਿਰ ਮਾਦਾ ਭਰੂਣ ਹੱਤਿਆ ਦੇ ਕਾਰਨ ਔਰਤਾਂ ਦੀ ਨਾ ਬਰਾਬਰੀ ਨੂੰ ਖਤਮ ਕਰਕੇ ਲੜਕੀਆਂ ਨੂੰ ਲੜਕਿਆਂ ਵਾਂਗ ਹਰ ਪੱਖ ਤੋਂ ਬਰਾਬਰਤਾ ਨਹੀਂ ਦਿੱਤੀ ਜਾਂਦੀ ਉਨਾ ਚਿਰ ਮਾਦਾ ਭਰੂਣ ਹੱਤਿਆਵਾਂ ਨੂੰ ਰੋਕਣਾ ਸੰਭਵ ਨਹੀਂ ਹੋਵੇਗਾ ।
 
ਅਲਟਰਾ ਸਾਊਂਡ ਮਸ਼ੀਨਾਂ ਰਾਹੀਂ ਕੀਤੀ ਜਾਂਦੀ ਲਿੰਗ ਜਾਂਚ ਤੇ ਪਾਬੰਦੀ ਲਾਉਣ ਜਾਂ ਮਾਦਾ ਭਰੂਣ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਵਿਰੁੱਧ ਕੇਸ ਦਰਜ ਕਰਕੇ, ਅਜਿਹੇ ਕਾਨੂੰਨੀ ਧੱਕੇ ਨਾਲ ਲੜਕੀਆਂ ਨੂੰ ਕਿਸੇ ਦੇ ਘਰ ਜਬਰਦਸਤੀ ਪੈਦਾ ਨਹੀਂ ਕਰਵਾਇਆ ਜਾ ਸਕਦਾ । ਅਜਿਹੇ ਧੱਕੇ ਦਾ ਖਮਿਆਜਾ ਵੀ ਗਰੀਬ ਪਰਿਵਾਰਾਂ (ਲੋਕਾਂ) ਨੂੰ ਹੀ ਭੁਗਤਣਾ ਪੈਂਦਾ ਹੈ ਕਿਉਂਕਿ ਅਲਟਰਾ ਸਾਉਂਡ ਮਸ਼ੀਨਾਂ ਵਾਲੇ ਆਮ ਖਾਸ ਗਰੀਬਾਂ ਦੀ ਤਾਂ ਅਜਿਹੀ ਜਾਂਚ ਕਰਦੇ ਹੀ ਨਹੀਂ, ਜੇ ਕੋਈ ਚਾਹੁੰਦਾ ਵੀ ਹੋਵੇ ਤਾਂ ਉਹ ਲਿੰਗ ਜਾਂਚ ਤੇ ਪਾਬੰਦੀ ਲੱਗਣ ਕਾਰਨ ਇਸ ਦੀ ਮਹਿੰਗੀ ਹੋਈ ਫੀਸ ਦੇਣ ਤੋਂ ਅਸਮੱਰਥ ਹੋਣ ਕਾਰਨ, ਮਜਬੂਰੀ ਵੱਸ ਹੋਣ ਵਾਲੇ ਬੱਚੇ ਨੂੰ ਪੈਦਾ ਕਰਨਾ ਹੀ ਠੀਕ ਸਮਝਦਾ ਹੈ ਬਾਅਦ ਵਿੱਚ ਭਾਵੇਂ ਉਸਨੂੰ ਬੱਚਾ ਰੂੜੀਆਂ ਜਾਂ ਝਾੜੀਆਂ ਵਿੱਚ ਹੀ ਕਿਉਂ ਨਾ ਸੁੱਟਣਾ ਪਵੇ । ਅਮੀਰ ਲੋਕਾਂ ਤੇ ਅਜਿਹੀਆਂ ਕਾਨੂੰਨੀ ਪਾਬੰਦੀਆਂ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਹ ਪੈਸੇ ਦੇ ਜੋਰ ਨਾਲ ਸਭ ਕੁੱਝ ਖਰੀਦਣ ਦੇ ਅਤੇ ਦਾਜ ਦੇਣ ਦੇ ਸਮੱਰਥ ਹੁੰਦੇ ਹਨ ।
  
ਫਿਰ ਵੀ ਜੇ ਅਸੀਂ ਅਸਲੀਅਤ ਨੂੰ ਸਮਝੇ ਬਗੈਰ ਅਜਿਹੀਆਂ ਕਾਨੂੰਨੀ ਪਾਬੰਦੀਆਂ ਦੇ ਸਹਾਰੇ ਲੜਕੀਆਂ ਦੀ ਗਿਣਤੀ ਵਿੱਚ ਵਾਧਾ ਕਰ ਵੀ ਲਵਾਂਗੇ (ਕੁੱਝ ਵਾਧਾ ਹੋਇਆ ਵੀ ਹੈ) ਤਾਂ ਵੀ ਇਹ ਕੋਈ ਵੱਡੀ ਪ੍ਰਾਪਤੀ ਨਹੀਂ ਹੋਵੇਗੀ, ਪ੍ਰਾਪਤੀ ਤਾਂ ਇਸ ਵਿੱਚ ਹੈ ਕਿ ਅਸੀਂ ਸਮਾਜ ਦੀ ਮਾਨਸਿਕਤਾ ਬਦਲ ਕੇ ਇਸ ਵਿੱਚੋਂ ਮੁੰਡੇ ਕੁੜੀ ਦੇ ਅੰਤਰ ਨੂੰ ਹੀ ਖਤਮ ਕਰ ਦੇਈਏ । ਧੀਆਂ ਦੇ ਮਾਪੇ ਸਮਾਜ ਵਿੱਚ ਨੀਵੇਂ ਨਾ ਹੋਣ, ਪੁੱਤਾਂ ਦੇ ਮਾਪੇ ਸਮਾਜ ਵਿੱਚ ਉੱਚੇ ਨਾ ਹੋਣ, ਕੋਈ ਕਿਸੇ ਦਾ ਗੁਲਾਮ ਨਾ ਹੋਵੇ ਕੋਈ ਕਿਸੇ ਤੇ ਨਿਰਭਰ ਨਾ ਹੋਵੇ, ਇਸਤਰੀ ਅਤੇ ਪੁਰਸ਼ ਇੱਕ ਦੂਜੇ ਦੇ ਪੂਰਕ ਹੁੰਦੇ ਹੋਏ ਹਰ ਪੱਖ ਤੋਂ ਬਰਾਬਰਤਾ ਦਾ ਆਨੰਦ ਮਾਨਣ ਫਿਰ ਨਾ ਹੀ ਕੋਈ ਮਾਦਾ ਭਰੂਣ ਹੱਤਿਆ ਕਰਵਾਉਣ ਵਾਰੇ ਸੋਚੇਗਾ ਅਤੇ ਨਾ ਹੀ ਮਾਦਾ ਭਰੂਣ ਹੱਤਿਆ ਤੇ ਪਾਬੰਦੀ ਲਾਉਣੀ ਪਵੇਗੀ ।
  
ਅਖੀਰ ਵਿੱਚ ਮੈਂ  ਭੈਣਾਂ ਨੂੰ ਵੀ ਬੇਨਤੀ ਕਰਨੀ ਚਾਹਾਂਗੀ ਕਿਉਂਕਿ ਕੁੱਝ ਘਾਟਾਂ ਮੇਰੀਆਂ ਭੈਣਾਂ ਅਤੇ ਧੀਆਂ ਵਿੱਚ ਵੀ ਹਨ । ਬਹੁਤ ਸਾਰੀਆਂ ਸਾਡੀਆਂ ਬੱਚੀਆਂ ਵੀ ਨਸ਼ਿਆਂ ਦੀ ਦਲਦਲ ਵਿੱਚ ਗਰਕ ਹੋ ਚੁੱਕੀਆਂ ਹਨ । ਬਹੁਤ ਸਾਰੀਆਂ ਕਾਮ ਵੱਸ ਹੋ ਕੇ ਆਪਣੀਆਂ ਇੱਜਤਾਂ ਗੁਆ ਬੈਠਦੀਆਂ ਹਨ । ਫਿਰ ਆਪਣੇ ਔਗੁਣ ਛੁਪਾਉਣ ਲਈ ਬਲਾਤਕਾਰ ਜਾਂ ਦਾਜ ਦੇ ਝੂਠੇ ਪਰਚੇ ਦਰਜ ਕਰਵਾ ਦਿੰਦੀਆਂ ਹਨ । ਇਹ ਵੀ ਬਹੁਤ ਮਾੜੀਆਂ ਗੱਲਾਂ ਹਨ । ਇਸਤਰੀਆਂ ਨੂੰ ਵੀ ਚਾਹੀਂਦਾ ਹੈ ਕਿ ਉੇਹ ਵੀ ਆਪਣੀਆਂ ਕਮੀਆਂ ਨੂੰ ਦੂਰ ਕਰਨ ਅਤੇ ਅਣਖ ਵਾਲੀ ਜਿੰਦਗੀ ਜਿਉਣ । ਬੇਸ਼ੱਕ ਮਰਦ ਅੱਜ ਇਸਤਰੀ ਤੇ ਭਾਰੂ ਹੈ, ਪਰ ਮਰਦ ਵੀ ਪਲਦਾ ਤਾਂ ਇਸਤਰੀ ਦੀ ਗੋਦ (ਬੁੱਕਲ) ਵਿੱਚ ਹੀ ਹੈ । ਹਰ ਇੱਕ ਨੇ ਇਸਤਰੀ ਦੀ ਗੋਦ ਵਿੱਚੋਂ ਹੀ ਉੱਠ ਕੇ ਅੱਗੇ ਵੱਧਣਾ ਹੈ। ਇਸ ਲਈ ਮੇਰੀਆਂ ਭੈਣਾਂ ਨੂੰ ਚਾਹੀਂਦਾ ਹੈ ਕਿ ਮਰਦਾਂ ਲਈ ਨੁਮਾਇਸ਼ੀ ਵਸਤੂਆਂ ਬਣ ਕੇ ਨਾ ਜਿਉਣ, ਆਪਣੀ ਜਿੰਮੇਵਾਰੀ ਸੰਭਾਲਣ, ਆਪਣੇ ਬੱਚਿਆਂ ਨੂੰ ਬੁੱਕਲ ਵਿੱਚ ਬਹਾ ਕੇ ਗੰਦੀਆਂ ਫਿਲਮਾਂ, ਗੰਦੇ ਗੀਤ ਸੁਨਾਉਣ ਦੀ ਥਾਂ ਗੁਰਬਾਣੀ, ਗੁਰੂ ਨਾਨਕ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.