ਪੰਥਕ ਏਕਤਾ ਤੇ ਦਰਪੇਸ਼ ਚਨੋਤਿਆਂ
ਸਿੱਖ ਪੰਥ ਦੀਆਂ ਦਰਪੇਸ਼ ਚਨੌਤਿਆਂ ਵਿਚੋ, ਪੰਥਕ ਏਕਤਾ ਅੱਜ ਸਭ ਤੋ ਵਡੀ ਚਨੌਤੀ ਬਣ ਕੇ ਉਬਰੀ ਹੈ। ਅੱਜ ਦੇ ਦੋਰ ਦੀਆਂ ਸਿੱਖ ਪੰਥ ਦੀਆਂ ਸਮਸਿਆਵਾਂ ਤੇ ਜੇ ਵਿਚਾਰ ਕਰਣਾ ਅਰੰਭ ਕਰੀਏ ਤਾਂ ਸਭ ਤੋ ਵਡੀ ਸਮਸਿਆਂ ਹੀ ਪੰਥਕ ਏਕਤਾ ਦੀ ਘਾਟ ਹੈ। ਪੰਥਕ ਏਕਤਾ ਕੇਵਲ ਅੱਜ ਦੇ ਸਮੇ ਦੀ ਹੀ ਚਨੌਤੀ ਨਹੀਂ ਹੈ, ਇਸ ਸਮਸਿਆਂ ਨਾਲ ਖਾਲਸਾ ਪੰਥ ਦੀ ਸਾਜਨਾ ਦੇ ਕੂਝ ਸਮੇ ਬਾਦ ਹੀ, ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਦੋ ਚਾਰ ਹੋਣਾ ਪਿਆ ਸੀ। ਅਜੋਕੇ ਸਮੇ ਵਿਚ ਇਸ ਦਾ ਮੁਖ ਕਾਰਣ, ਜੋ ਵਿਦਵਾਨ ਕੋਮ ਨੂੰ ਚਾਨਣ ਮੁਨਾਰਾ ਦੇਣ ਦੀ ਕੋਸਿਸ਼ ਕਰ ਰਹੇ ਹਨ ਉਨ੍ਹਾਂ ਵਿਚੋ ਬਹੁਤਿਆਂ ਦਾ ਪੰਥਕ ਏਕਤਾ ਦੇ ਦਰਦ ਤੋ ਸਖਣੇ ਹੋਣਾ ਹੈ। ਜਿਸ ਕਰਕੇ ਉਨ੍ਹਾਂ ਤੋ ਪੰਥਕ ਏਕਤਾ ਦੀ ਆਸ ਭਾਲਣ ਦੀ ਉਮੀਦ ਕਰਣਾ ਤਾਂ ਕੇਵਲ ਇਕ ਸੁਫਣਾ ਮਾਤਰ ਹੈ। ਜੇ ਕੋਈ ਪੰਥ ਦਰਦੀ ਆਪਣੇ ਚਾਰ ਚੁਫੇਰੇ ਵੇਖੇ ਤਾਂ ਉਸ ਨੂੰ ਆਪਣੇ ਆਲੇ ਦੁਆਲੇ ਚੋਧਰਸ਼ਾਹੀ ਦੇ ਭੁਖੇ ਲੁਮਣੇ ਬੜੀ ਹੀ ਅਸਾਨੀ ਨਾਲ ਦਿਸਣ ਲਗ ਜਾਣਗੇ। ਇਹ ਲੁਮਣੇ ਹਰ ਪੰਥਕ ਸਮਸਿਆਂ ਨੂੰ ਆਪਣੇ ਹਿਤ ਵਿਚ ਵਰਤ ਕੇ ਆਪਣੇ ਹਿਤ ਸੁਵਲੇ ਕਰਣ ਵਿਚ ਹੀ ਰੁਝੇ ਰਹਿੰਦੇ ਹਨ । ਇਨ੍ਹਾਂ ਲੁਮਣਿਆਂ ਲਈ ਪੰਥਕ ਸਮਸਿਆਵਾਂ ਦਾ ਹਲ ਕੋਈ ਮਤਲਬ ਨਹੀਂ ਰਖਦਾ ਹੈ।
ਇਨ੍ਹਾਂ ਲੁਮਣਿਆ ਦੇ ਹਿਤ ਵੀ ਬੜੇ ਤੁਛ ਹੀ ਹੁੰਦੇ ਹਨ। ਇਨ੍ਹਾਂ ਦਾ ਮਨੋਰਥ ਕੇਵਲ ਤੇ ਕੇਵਲ ਆਪਣੀ ਚੋਧਰਸ਼ਾਹੀ, ਪ੍ਰਧਾਨਗਿਆਂ ਤੇ ਸੱਕਤਰਿਆਂ ਕਾਇਮ ਰਖਣ ਤਕ ਦਾ ਹੀ ਨਿਜੀ ਸਵਾਰਥ ਹੁੰਦਾ ਹੈ। ਇਦਾਂ ਦੇ ਲੁਮਣਿਆਂ ਤੋ ਪੰਥਕ ਏਕਤਾ ਦੀ ਉਮੀਦ ਕਰਣਾ ਤਾਂ ਨਿਰੀ ਵਿਅਰਥ ਹੋਵੇਗੀ, ਕਿਉਕਿ ਇਨ੍ਹਾਂ ਲੁਮਣਿਆਂ ਦੀ ਨਜਰ ਵਿਚ ਤਾਂ ਹਰ ਪੰਥਕ ਸਮਸਿਆਂ ਨੂੰ ਆਪਣੇ ਹਿਤ ਲਈ ਵਰਤਣਾਂ ਹੀ ਇਕ ਸੁਨਿਹਰੀ ਮੋਕਾ ਹੁੰਦਾ ਹੈ। ਹੁਣ ਤਾਂ ਪੰਥਕ ਏਕਤਾ ਲਈ ਖਾਲਸਾ ਪੰਥ ਨੂੰ ਸਜਾਉਣ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਨਤੱਵ ਨੂੰ ਆਪ ਸਿੱਖਾਂ ਨੇ ਹੀ ਰੋਲ ਦਿੱਤਾ ਹੈ ਤੇ ਬਚਿਆਂ ਖੁਚਿਆਂ ਪਿਆਰ ਤੇ ਉਮੀਦ ਸੁਧਾਰਾਂ ਦੇ ਨਾਂ ਥੱਲੇ ਰੋਲਣ ਨੂੰ ਤਿਆਂਰ ਹਨ।
ਜੋ ਪਾਣੀ ਚਲਦਾ ਰਹਿੰਦਾ ਹੈ ਉਹ ਤਾਂ ਨਿਰਮਲ ਬਣਿਆਂ ਰਹਿੰਦਾ ਹੈ ਤੇ ਜੋ ਖੜ ਜਾਵੇ ਉਸ ਵਿਚੋ ਬਦਬੂ ਆਉਣੀ ਇਕ ਸੁਭਾਵਿਕ ਕਿਰਿਆ ਹੈ। ਸਿੱਖ ਪੰਥ ਦੀ ਹਾਲਤ ਵੀ ਪਿਛਲੇ ਕਈ ਦਹਾਕਿਆਂ ਤੋ ਰੁਕੇ ਪਾਣੀ ਵਰਗੀ ਬਣੀ ਹੋਈ ਹੈ। ਸਿਖਾਂ ਨੇ ਆਪਣੇ ਬੋਧਿਕ ਵਿਗਾਸ ਅਤੇ ਵਿਕਾਸ ਨੂੰ ਪਿਛਲੇ ਲੱਮੇ ਸਮੇ ਤੋ ਰੋਕਿਆਂ ਹੋਇਆਂ ਹੈ। ਕਿਸੇ ਵੀ ਤਰੀਕੇ ਨਾਲ ਸਿਖਾਂ ਨੇ ਆਪਣੇ ਧਾਰਮਕ ਮਸਲਿਆ ਦੇ ਹਲ ਲਈ ਕੋਈ ਤਰੀਕਾ ਨਹੀਂ ਭਾਲਿਆਂ ਹੈ। ਸਿੱਖਾਂ ਦੀਆਂ ਸਮਸਿਆਵਾਂ ਆਪੇ ਆਉਂਦਿਆਂ ਨੇ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਸਮੇ ਲੰਘਣ ਨਾਲ ਆਪੇ ਹੀ ਹੱਲ ਹੋ ਜਾਉਂਦਿਆਂ ਹਨ ਨਹੀਂ ਤਾਂ ਜਿਆਦਾਤਰ ਪੰਥ ਨੂੰ ਨੁਕਸਾਨ ਦੇ ਕੇ ਨਿਪਟ ਜਾਉਂਦਿਆ ਹਨ। ਸਿੱਖਾਂ ਕੋਲ ਇਦਾਂ ਦਾ ਕੋਈ ਮਾਧਿਅਮ ਹੀ ਨਹੀਂ ਹੈ ਜਿਥੇਂ ਉਹ ਆਪਣਿਆਂ ਸਮਸਿਆਵਾਂ ਦਾ ਹਲ ਕਰ ਸਕਣ। ਕੇਵਲ ਤੇ ਕੇਵਲ ਉਹੀ ਪੁਰਾਣਾ ਤਰੀਕਾ ਹੈ ਜਿਸ ਨੂੰ ਵੀ ਸਿੱਖਾਂ ਨੇ ਆਪਣੀ ਸੂਝ ਬੂਝ ਨਾਲ ਨਹੀਂ ਬਣਿਆਂ, ਉਹ ਤਾਂ ਆਪਣੇ ਆਪ ਹੀ ਆਪਣੀ ਹੋਂਦ ਵਿਚ ਆਇਆ ਸੀ। ਉਸ ਪੰਥਕ ਪਲੇਟਫਾਰਮ ਦਾ ਪੰਥਕ ਏਕਤਾ ਲਈ ਕੋਈ ਬਹੁਤੀ ਵਿਕਾਸ ਨਹੀਂ ਹੋਇਆ ਜਿਸ ਕਰਕੇ ਇਹ ਸਿਸਟਮ ਵੀ ਸਮੇ ਦਾ ਹਾਣੀ ਨਹੀ ਬਣ ਸਕਿਆ ਤੇ ਅੱਜ ਪੂਰੇ ਤਰੀਕੇ ਨਾਲ ਫੇਲ ਹੁੰਦਾ ਨਜਰ ਆ ਰਿਹਾ ਹੈ।
ਗੁਰੂ ਸਾਹਿਬ ਨੇ ਇਹ ਪਿਉ ਦਾਦੇ ਦਾ ਖਜਾਨਾ ਤੇ ਪੰਥਕ ਮਹਲ ਸਾਨੂੰ ਹੰਢਾਣ ਲਈ ਬਖਸ਼ਿਆ ਜਿਸ ਨਾਲ ਅਸੀਂ ਉਸ ਅਕਾਲ ਪੁਰਖ ਦੀ ਰਾਜ ਸੱਤਾ ਦਾ ਅਨੰਦ ਮਾਣ ਸਕੀਏ ਲੇਕਿਨ ਹੋ ਇਹ ਰਿਹਾ ਹੈ ਕਿ ਅਸੀ ਇਸ ਪੰਥਕ ਮਹਲ ਦੀ ਸਾਫ ਸਫਾਈ (ਸੁਧਾਰਾਂ) ਦੇ ਨਾਂ ਹੇਠਾਂ ਬਹੁਤ ਕੁਛ (ਪੰਥਕ ਰਹੁ ਰੀਤਾਂ) ਨੂੰ ਉਖਾੜ ਫੇਕਿਆ ਹੈ ਤੇ ਹੁਣ ਅਸੀਂ ਇਸਦੇ ਸਭ ਤੋ ਵਡੇ ਹਿੱਸੇ ਤੇ ਮੁਰੰਮਤ ਲਈ ਹਥੋਣਾ ਵਰਤਣ ਦੀ ਤਿਆਰੀ ਕਰੀ ਫਿਰਦੇ ਹਾਂ, ਜੋ ਪੰਥਕ ਏਕਤਾ ਵਿਚ ਏਸੀ ਚੋਟ ਦੇਵੇਗੀ ਜਿਸ ਦੀ ਭਰਪਾਈ ਕਰ ਸਕਣਾਂ ਕੋਈ ਸੋਖਾਂ ਕੰਮ ਨਹੀਂ ਹੋਵੇਗਾ। ਇਦਾਂ ਦੀਆਂ ਚੋਟਾਂ ਪੰਥਕ ਮਹਲ ਵਿਚ ਅਸੀ ਪਹਿਲਾਂ ਵੀ ਮਾਰਿਆ ਸੀ ਜਿਸ ਦੇ ਨਤੀਜੇ ਅੱਜ ਵੀ ਆ ਰਹੇ ਹਨ।
ਅੱਜ ਇਸ ਪੰਥਕ ਮਹਲ ਦੀ ਸਭ ਤੋ ਵਡੀ ਲੋੜ ਇਸ ਮਹਲ ਵਿਚ ਇਸ ਦੇ ਵਾਰਿਸਾਂ ਨੁੰ ਲਿਆਉਣ ਦੀ ਹੈ ਲੇਕਿਨ ਸਾਡਾ ਸਾਰਾ ਧਿਆਨ ਇਤਿਹਾਸ ਪੁਰਸ਼ ਬਨਣ ਵਿਚ ਲਗਾ ਹੋਇਆ ਹੈ ਕਿ ਅਸੀਂ ਇਤਿਹਾਸ ਪੁਰਸ਼ ਕਿਵੇ ਬਣ ਜਾਈਏ, ਸਾਡਾ ਨਾਂ ਇਤਿਹਾਸ ਵਿਚ ਕਿਦਾਂ ਕੂ ਲਿਖਿਆ ਜਾਵੇ, ਅਸੀਂ ਇਹ ਭੁਲ ਚੁਕੇ ਹਾਂ ਕਿ ਇਸ ਕੋਮ ਦੇ ਬਥੇਰੇ ਸਿੱਖ ਇਦਾ ਦੇ ਵੀ ਹਨ ਜਿਨ੍ਹਾਂ ਨੇ ਹਾਲੇ ਤਕ ਉਨ੍ਹਾਂ ਦਾ ਆਪਣਾ ਮੱਕਾ (ਗੁਰੂ ਨਾਨਕ ਦੇ ਨਿਰਮਲ ਸਿਧਾੰਤ ਨੂੰ ਨਹੀਂ ਦੇਖਿਆ) ਵੀ ਨਹੀਂ ਦੇਖਿਆ, ਉਨ੍ਹਾਂ ਲਈ ਸਭ ਤੋ ਵਡਾ ਸੁਧਾਰ ਤਾਂ ਇਹ ਹੋਵੇਗਾ ਕਿ ਉਨ੍ਹਾਂ ਨੂੰ ਵੀ ਇਸ ਪੰਥਕ ਮਹਲ ਦਾ ਵਾਰਿਸ ਸਮਝੀਆਂ ਜਾਵੇਂ। ਅੱਜ ਸਭ ਤੋ ਵਡੀ ਲੋੜ ਕੋਮੀ ਪਰੰਪਰਾਵਾਂ ਦੇ ਸੁਧਾਰ ਦੀ ਹੈ ਜਿਸ ਨਾਲ ਸਮੇ ਸਮੇ ਤੇ ਆਉਣ ਵਾਲਿਆਂ ਪੰਥਕ ਚਨੋਤਿਆ ਨੂੰ ਨਜੀਠੀਆ ਜਾ ਸਕੇ ਤੇ ਨਾਲ ਹੀ ਗੁਰੂ ਗ੍ਰੰਥ - ਗੁਰੂ ਪੰਥ ਦੇ ਨਿਰਮਲ ਸਿਧਾੰਤਾਂ ਨੂੰ ਮਨੁਖਤਾ ਦੀ ਭਲਾਈ ਹਿਤ ਪ੍ਰਚਾਰਿਆ ਜਾ ਸਕੇ, ਜਿਸ ਨਾਲ ਹਰ ਇਕ ਪ੍ਰਾਣੀ ਮਾਤਰ ਨੁੰ ਦੁਨਿਆਂ ਦੇ ਇਸ ਨਵੇਕਲੇ ਧਰਮ ਦੇ ਮਨੁਖੀ ਸਿਧਾੰਤਾਂ ਦਾ ਲਾਹਾ ਮਿਲ ਸਕੇ। ਪਰ ਅਫਸੋਸ ਇਸ ਗਲ ਦਾ ਹੈ ਕਿ ਮਨੁਖੀ ਅਧਿਕਾਰਾਂ ਦੇ ਹਾਮੀ ਪੰਥ ਵਿਚ ਅੱਜ ਇਸ ਗੱਲ ਦਾ ਬੈਰਿਅਰ ਲਗ ਗਿਆਂ ਹੈ ਕਿ ਪੰਥ ਦੇ ਸੁਧਾਰ ਦੀ ਹਾਮੀ ਧਿਰਾਂ ਵੀ ਆਪਸ ਵਿਚ ਪੰਥਕ ਸੁਧਾਰ ਲਈ ਗੱਲ (ਵਿਚਾਰ ਚਰਚਾ) ਤਕ ਨਹੀਂ ਕਰਦਿਆਂ ਤੇ ਨਾ ਹੀ ਉਨ੍ਹਾਂ ਦੇ ਆਪਸ ਵਿਚ ਮਿਲਵਰਤਣ ਦੀ ਕੋਈ ਉਮੀਦ ਦਿਸਦੀ ਹੈ ਕਿਉਕਿ ਅੱਜ ਰਹ ਕੋਈ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦਾ ਵਾਰਿਸ ਸਮਝਦਾ ਹੈ ਤੇ ਉਹ ਇਹ ਭੁਲ ਬੈਠਦਾ ਹੈ ਕਿ ਮੇਰੇ ਹਾਣ ਤੇ ਬੈਠਣ ਵਾਲਾ ਵੀ ਗੁਰੂ ਗੋਬਿੰਦ ਸਿੰਘ ਦਾ ਹੀ ਵਾਰਿਸ ਹੈ, ਮੇਰੇ ਨਾਲ ਬੈਠਾ ਸਿੱਖ ਵੀ ਗੁਰੂ ਗ੍ਰੰਥ ਸਾਹਿਬ ਲਈ ਉਦਾਂ ਹੀ ਪਿਆਰ ਅਤੇ ਸਤਿਕਾਰ ਰਖਦਾ ਹੈ ਜਿਦਾਂ ਕਿ ਮੈ ਆਪਣੇ ਮਨ ਵਿਚ ਰਖੀ ਬੈਠਾ ਵਾ। ਪਰ ਦੁਖਾੰਤ ਇਸ ਗਲ ਦਾ ਹੈ ਕਿ ਆਪਣੇ ਨੂੰ ਤਾਂ ਮੈਂ ਗੁਰੂ ਗੋਬਿੰਦ ਸਿੰਘ ਦਾ ਵਾਰਿਸ ਸਮਝਦਾ ਹੈ ਤੇ ਦੂਸਰੇ ਨੂੰ ਪੰਥ ਦ੍ਰੌਹੀ। ਬਸ ਮੇਰੇ ਅਹੰਕਾਰ ਨੇ ਹੀ ਮੇਰੀ ਮਤ ਨੂੰ ਹੀ ਪੰਥਕ ਏਕਤਾ ਦੀ ਬੇੜੀ ਵਿਚ ਛੇਕ ਕਰਣ ਲਈ ਪ੍ਰਿਰਆ ਹੋਇਆ ਹੈ। ਬਸ ਲੋੜ ਹੈ ਆਪਣੀ ਹਸਤੀ ਨੂੰ ਪਛਾਨਣ ਦੀ ਇਕ ਮੈ ਇਕ ਨਿਮਾਣਾ ਜਿਹਾ ਸਿੱਖ ਹਾਂ ਨਾ ਕਿ ਮੈ ਕੋਈ ਏਸਾ ਪੰਥ ਸੁਧਾਰਕ ਕਿ ਜਿਸਦੇ ਮੋਢਿਆ ਤੇ ਸਾਰੀ ਕੋਮ ਦਾ ਭਾਰ ਆ ਡਿਗਾ ਹੋਵੇ। ਪੰਥ ਦਾ ਸੁਧਾਰ ਤੇ ਪੰਥ ਦੀਆਂ ਉਚੇਰਿਆਂ ਰੀਤਾਂ ਨਾਲ ਹੀ ਹੋ ਸਕਦਾ ਹੈ ਨਾ ਕਿ ਮੇਰੇ ਅਤੇ ਮੇਰੇ ਕੁਛ ਲੋਕਾਂ ਨਾਲ ਕਿਉਕਿ ਅਸੀਂ ਪੰਥ ਦਾ ਹਿੱਸਾ ਹੋ ਸਕਦੇ ਹਾਂ ਸਮੁਚਾ ਪੰਥ ਨਹੀਂ। ਸਾਨੂੰ ਪੰਥ ਦੀ ਚੜਦੀ ਕਲਾਂ ਲਈ ਪੰਥਕ ਏਕਤਾ ਦੀ ਦਿਲੋ ਦਰਕਾਰ ਹੋਣੀ ਚਾਹੀਦੀ ਹੈ। ਇਹ ਯਾਦ ਰਖਣਾਂ ਹੋਵੇਗਾ ਜੇ ਪੰਥਕ ਮਹਲ ਵਿਚ ਅਸੀਂ ਆਪ ਹੀ ਤਰੇਣ ਪਾਈ ਤਾਂ ਭਲਾ ਕਿਸੇ ਦਾ ਨਹੀਂ ਹੋਣਾ, ਤਾਂ ਕੇਵਲ ਹਾਰਣਾ ਤੇ ਮਨੁਖਤਾ ਨੇ ਹੈ ਜੋ ਸਿੱਖੀ ਦੇ ਨਿਰਮਲ ਸਿਧਾੰਤਾਂ ਤੋ ਵਾਂਝੀ ਰਹਿ ਜਾਵੇਗੀ ਭਾਵੇ ਅਸੀਂ ਇਤਿਹਾਸਕ ਪੁਰਸ਼ ਜਰੂਰ ਬਣ ਜਾਵਾਗੇ।
ਮਨਮੀਤ ਸਿੰਘ ਕਾਨਪੁਰ
ਮਨਮੀਤ ਸਿੰਘ ਕਾਨਪੁਰ
ਪੰਥਕ ਏਕਤਾ ਤੇ ਦਰਪੇਸ਼ ਚਨੋਤਿਆਂ
Page Visitors: 2875