ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਚੜਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ
ਚੜਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ
Page Visitors: 2668

ਚੜਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ
ਸਰਵਜੀਤ ਸਿੰਘ ਸੈਕਰਾਮੈਂਟੋ
ਭਾਰਤੀ ਸਮਾਜ ਵਿਚ ਮਨਾਏ ਜਾਂਦੇ ਬਹੁਤ ਸਾਰੇ ਦਿਨ-ਤਿਉਹਾਰਾਂ ੱਚ ਹੋਲੀ, ਚੰਦ ਦੇ ਕੈਲੰਡਰ ਮੁਤਾਬਕ ਸਾਲ ਦੇ ਆਖਰੀ ਦਿਨ, ਭਾਵ ਫੱਗਣ ਦੀ ਪੁੰਨਿਆ ਨੂੰ ਮਨਾਈ ਜਾਣ ਦਾ ਵਿਧਾਨ ਹੈ। ਹਿੰਦੂ ਮਿਥਿਹਾਸ ਨਾਲ ਸਬੰਧਿਤਕਈ ਕਥਾ ਕਹਾਣੀਆਂ, ਇਸ ਦਿਨ ਨਾਲ ਵੀ ਜੁੜੀਆਂ ਹੋਈਆਂ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਵਰਨਣ ਵੰਡ ਮੁਤਾਬਕ ਕਦੇ ਇਹ ਦਿਨ ਸ਼ੂਦਰਾਂ ਲਈ ਰਾਖਵਾਂ  ਹੁੰਦਾ ਸੀ। ਹੋਲੀ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਹੈ। ਹੋਰ ਇਨਕਲਾਬੀ ਫੈਸਲਿਆਂ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ੱਚ ਵੀ ਇਨਕਲਾਬੀ ਤਬਦੀਲੀ ਲਿਆਂਦੀ ਅਤੇ ਹੋਲੀ ਦਾ ਬਦਲ, ‘ਹੋਲਾ ਮਹੱਲਾ’  ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਸੰਗਤਾਂ ਨੂੰ ਕਰਮਕਾਂਡਾਂ ਵਿਚੋਂ ਕੱਢ ਕੇ ਗੁਲਾਮੀ ਦੇ ਦੀਆਂ ਜ਼ੰਜੀਰਾਂ ਨੂੰ ਕੱਟਣ ਲਈ, ਜੰਗਾਂ ਯੁੱਧਾਂ ਵੱਲ ਉਤਸ਼ਾਹਿਤ ਕਰਨ ਲਈ ਇਸ ਤਿਉਹਾਰ ਦਾ ਨਾਮ ਵੀ ਚੜ੍ਹਦੀ ਕਲਾ ਦਾ ਪ੍ਰਤੀਕ ਹੋਲਾ-ਮਹੱਲਾ ਰੱਖਿਆ।
ਹੋਲਾ ਮਹੱਲਾ:- ਸੰਗ੍ਯਾ-ਹਮਲਾ ਅਤੇ ਜਾਯ ਹਮਲਾ। ਹੱਲਾ ਅਤੇ ਹੱਲੇ ਦੀ ਥਾਂ। ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸਤ੍ਰ ਅਤੇ ਯੁੱਧਵਿਦ੍ਯਾ ਵਿੱਚ ਨਿਪੁਣ ਕਰਨ ਲਈ ਇਹ ਰੀਤਿ ਚਲਾਈ ਸੀ ਕਿ ਦੋ ਦਲ ਬਣਾਕੇ ਪ੍ਰਧਾਨ ਸਿੰਘਾਂ ਦੇ ਹੇਠ ਇੱਕ ਖਾਸ ਥਾਂ ਤੇ ਕਬਜ਼ਾ ਕਰਨ ਲਈ ਹਮਲਾ ਕਰਨਾ। ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤਬ (ੰੳਨੋੲੁਵਰੲ) ਦੇਖਦੇ ਅਤੇ ਦੋਹਾਂ ਦਲਾਂ ਨੂੰ ਸ਼ੁਭ ਸਿਖ੍ਯਾ ਦਿੰਦੇ ਸੇ। ਅਰ ਜੋ ਦਲ ਕਾਮਯਾਬ ਹੁੰਦਾ ਉਸ ਨੂੰ ਦੀਵਾਨ ਵਿੱਚ ਸਿਰੋਪਾ ਬਖਸ਼ਦੇ ਸਨ। (ਮਹਾਨ ਕੋਸ਼) ਵਿਦਵਾਨਾਂ ਦਾ ਮੱਤ ਹੈ ਕਿ ਹੋਲਾ ਮੁਹੱਲਾ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਆਨੰਦ ਪੁਰ ਸਾਹਿਬ ਵਿਖੇ, ਚੇਤ ਵਦੀ ਏਕਮ/17 ਚੇਤ ਸੰਮਤ 1757 ਬਿਕ੍ਰਮੀਨੂੰ (14 ਮਾਰਚ 1701 ਈ. ਜੂਲੀਅਨ) ਨੂੰ ਬੰਨਿਆਂ।ਹੋਲੀ ਦੀ ਥਾਂ ਇਕ ਨਵਾਂਤਿਉਹਾਰ, ਹੋਲਾ ਮੁਹੱਲਾ ਮਨਾਉਣ ਦਾ ਮਨੋਰਥ ਸਿੱਖਾਂ ਨੂੰ ਅਨਿਆਂ ਵਿਰੁਧ ਸੰਘਰਸ਼, ਜੁਲਮ ਉੱਤੇ ਸੱਚ ਦੀ ਜਿੱਤ ਦਾ ਸੰਕਲਪ ਦ੍ਰਿੜ ਕਰਵਾਉਣਾ ਸੀ।ਹੋਲਾ ਮਹੱਲਾ ਆਜ਼ਾਦੀ, ਬਹਾਦਰੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਖਾਲਸਾ ਬਣਾ, ਇਕ ਸ਼ਕਤੀਸ਼ਾਲੀ ਕੌਮ ਦੀ ਸਿਰਜਣਾ ਕੀਤੀ। ਗੁਰੂ ਜੀ ਨੇ ਸਮੇਂ ਦੀ ਮੰਗ ਅਨੁਸਾਰ ਮਨੁੱਖਤਾ ਦਾ ਮਨੋਬਲ ਉੱਚਿਆਂ ਚੁੱਕਣ ਦੇ ਨਾਲ-ਨਾਲ ਸਰੀਰਕ ਤੌਰ 'ਤੇ ਬਲਵਾਨ ਕਰਨ ਅਤੇਸ਼ਸਤਰਾਂਦੇ ਸਹੀ ਉਪਯੋਗਉੱਪਰ ਬਲ ਦਿੱਤਾ। ਮਹੱਲਾ ਇਕ ਪ੍ਰਕਾਰ ਦੀ ਮਸਨੂਈ ਲੜਾਈ ਹੈ।ਗੁਰੂ ਜੀ ਸਿੰਘਾਂ ਦੇ ਦੋ ਗਰੁਪ ਬਣਾ ਕੇ ਮਸਨੂਈ ਕਰਵਾਉਂਦੇ ਅਤੇ ਲੋੜ ਮੁਤਾਬਕ ਦਿਸ਼ਾ ਨਿਰਦੇਸ਼ ਪ੍ਰਦਾਨ ਕਰਦੇ ਸਨ।
ਹੋਲੀ ਚੰਦ ਦੇ ਕੈਲੰਡਰ ਮੁਤਾਬਕ ਮਨਾਈ ਜਾਂਦੀ ਹੈ। ਚੰਦ ਦੇ ਸਾਲ ਦੇ 12 ਮਹੀਨੇ (ਚੇਤ ਤੋਂ ਫੱਗਣ) ਹੁੰਦੇ ਹਨ।ਇਹ ਤਿਉਹਾਰ ਸਾਲ ਦੇ ਆਖਰੀ ਮਹੀਨੇ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਤੋਂ ਅੱਗਲੇ ਦਿਨ ਭਾਵ ਚੇਤ ਮਹੀਨੇ ਦੇ ਪਹਿਲੇ ਦਿਨ ਹੋਲਾ ਮਹੱਲਾਅਰੰਭ ਕੀਤਾ ਸੀ। ਫੱਗਣ ਦੀ ਪੁੰਨਿਆ,ਇਹ ਦਿਨ ਚੰਦ ਦੇ ਸਾਲਦਾ ਆਖਰੀ ਦਿਨ ਹੁੰਦਾ ਹੈ। ਇਸ ਦਿਨ ਚੰਦ ਅਧਾਰਿਤ ਕੈਲੰਡਰ ਦਾ ਸਾਲ ਖਤਮ ਹੁੰਦਾ ਹੈ। ਗੁਰੂ ਜੀ ਨੇ ਇਸ ਤੋਂ ਅਗਲੇ ਦਿਨਭਾਵ ਨਵੇ ਸਾਲ ਦੇ ਅਰੰਭ ਵਾਲੇ ਦਿਨ, ਚੇਤ ਵਦੀ ਏਕਮਨੂੰ ਚੜਦੀ ਕਲਾ ਦਾ ਪ੍ਰਤੀਕ ‘ਹੋਲਾ ਮਹੱਲਾ’ ਮਨਾਉਣਾ ਅਰੰਭ ਕੀਤਾ ਸੀ। ਗੁਰੂ  ਕਾਲ ੱਚ ਚੰਦਰ-ਸੂਰਜੀ ਬਿਕ੍ਰਮੀ (ਲ਼ੁਨਸਿੋਲੳਰ) ਅਤੇ ਸੂਰਜੀ ਬਿਕ੍ਰਮੀ (ਸੋਲੳਰ) ਪ੍ਰਚੱਲਤ ਸਨ। ਦੋਵਾਂ ਕੈਲੰਡਰਾਂ ਦੇ 12 ਮਹੀਨੇ ਹੀ, ਚੇਤ ਤੋਂ ਫੱਗਣ ਹੀ ਹਨ ਪਰ ਸਾਲ ਦੀ ਲੰਬਾਈ ਵਿੱਚ ਫਰਕ ਹੈ। ਇਨ੍ਹਾਂ ਦੋ ਕੈਲੰਡਰਾਂ ਦੇ ਫਰਕ ਨੂੰ ਸਮਝਣਾ ਬਹੁਤ ਜਰੂਰੀ ਹੈ।
ਸੂਰਜੀ ਬਿਕ੍ਰਮੀ, ਇਹ ਸਾਲ 1 ਚੇਤ ਤੋਂ ਅਰੰਭ ਹੁੰਦਾ ਹੈ। ਇਸ ਸਾਲ ਦੀ ਲੰਬਾਈ 1964 ਈ.ਤੋਂ ਪਹਿਲਾ ਸੂਰਜੀ ਸਿਧਾਂਤ ਮੁਤਾਬਕ 365.2587 ਦਿਨ ਹੁੰਦੀ ਸੀ ਪਰ 1964 ਈ.ਤੋਂ ਪਿਛੋਂ ਦ੍ਰਿਕ ਗਿਣਤ ਸਿਧਾਂਤ ਮੁਤਾਬਕ ਇਸ ਸਾਲ ਦੀ ਲੰਬਾਈ 365.2563 ਦਿਨ ਮੰਨੀ ਗਈ ਹੈ। ਫੱਗਣ, ਇਸ ਸਾਲ ਦਾ ਆਖਰੀ ਮਹੀਨਾ ਹੁੰਦਾ ਹੈ। ਚੰਦਰ-ਸੂਰਜੀ ਬਿਕ੍ਰਮੀ (ਲ਼ੁਨਸਿੋਲੳਰ) ਚੇਤ ਵਦੀ 1 ਤੋਂ ਅਰੰਭ ਹੋ ਕੇ ਫੱਗਣ ਸੁਦੀ 15 ਭਾਵ ਫੱਗਣ ਦੀ ਪੁੰਨਿਆ ਨੂੰ ਖਤਮ ਹੋ ਜਾਂਦਾ ਹੈ। ਇਸ ਸਾਲ ਦੀ ਲੰਬਾਈ 354.37 ਦਿਨ ਹੁੰਦੀ ਹੈ। ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਦੋ ਸਾਲਾ ੱਚ ਇਹ ਫਰਕ 22 ਦਿਨ ਦਾ ਹੋ ਜਾਂਦਾ ਹੈ ਤਾਂ ਚੰਦ ਦੇ ਸਾਲ ਨੂੰ ਖਿੱਚ ਧੂਹ ਕੇ ਸੂਰਜੀ ਸਾਲ ਦੇ ਨੇੜੇ ਤੇੜੇ ਕਰਨ ਲਈ ਤੀਜੇ ਸਾਲ ਇਸ ੱਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਹੋ ਜਾਂਦੇ ਹਨ ਅਤੇ ਸਾਲ ਦੇ ਦਿਨ 383/384 ਹੋ ਜਾਂਦੇ ਹਨ। (2015 ੱਚ ਚੰਦ ਦੇ ਸਾਲ ਦੇ 13 ਮਹੀਨੇ ਸਨ, ਹਾੜ ਦੇ ਦੋ ਮਹੀਨੇ ਸਨ। 2018 ੱਚ ਵੀ ਚੰਦ ਦੇ ਸਾਲ ਦੇ 13 ਮਹੀਨੇ ਹੀ ਹੋਣਗੇ, ਜੇਠ ਦੇ ਦੋ ਮਹੀਨੇ ਹੋਣਗੇ। 19 ਸਾਲਾਂ ੱਚ ਅਜੇਹੇ 7 ਸਾਲ ਹੁੰਦੇ ਹਨ। ਇਸ ਲਈ ਹੋਲਾ ਮਹੱਲਾ ਹਰ ਸਾਲ ਬਦਲਵੀਂ ਤਾਰੀਖ ਨੂੰ ਆਉਂਦਾ ਹੈ। ਮਿਸਾਲ ਵਜੋਂ 2015ਈ ਵਿੱਚ ਇਹ ਦਿਹਾੜਾ 22 ਫੱਗਣ/6 ਮਾਰਚ, 2016 ਈ. ੱਚ 11ਚੇਤ/24ਮਾਰਚ,2017 ਈ. ੱਚ 30 ਫੱਗਣ/13ਮਾਰਚ ਨੂੰ ਅਤੇ 2018 ਈ. ਵਿਚ ਇਹ ਦਿਹਾੜਾ 19 ਫੱਗਣ/2ਮਾਰਚ ਨੂੰ ਆਵੇਗਾ। ਸ਼੍ਰੋਮਣੀ ਕਮੇਟੀ ਵੱਲੋਂ ਨਾਨਕ ਸ਼ਾਹੀ 548 ਕੈਲੰਡਰ ਦੇ ਨਾਮ ਹੇਠ ਜਾਰੀ ਕੀਤੇ ਗਏ ਬਿਕ੍ਰਮੀ ਕੈਲੰਡਰ  ਮੁਤਾਬਕ ਇਸ ਸਾਲ ਹੋਲਾ ਦੋ ਵਾਰੀ, 11 ਚੇਤ ਅਤੇ 30 ਫੱਗਣ ਨੂੰ ਆਵੇਗਾ।
ਇਥੇ ਹੀ ਵੱਸ ਨਹੀ, ਚੰਦ ਦੇ ਕੈਲੰਡਰ ਵਿੱਚ ਇਕ ਹੋਰ ਵੀ ਉਲਝਣ ਹੈ। ਚੰਦ ਦੇ ਮਹੀਨੇ ਵਿੱਚ ਦੋ ਪੱਖ ਹੁੰਦੇ ਹਨ ਇਕ ਹਨੇਰਾ ਪੱਖ ਭਾਵ ਵਦੀ ਪੱਖ ਅਤੇ ਦੂਜਾ ਚਾਨਣਾ ਪੱਖ ਭਾਵ ਸੁਦੀ ਪੱਖ। ਵਦੀ ਪੱਖ ਦਾ ਅਰੰਭ ਪੁੰਨਿਆ ਤੋਂ ਅਗਲੇ ਦਿਨ ਹੁੰਦਾ ਹੈ ਅਤੇ ਸੁਦੀ ਪੱਖ ਦਾ ਅਰੰਭ ਮੱਸਿਆ ਤੋਂ ਅਗਲੇ ਦਿਨ। ਚੰਦ ਦੇ ਮਹੀਨੇ ਨੂੰ ਪੁੰਨਿਆ ਤੋਂ ਪੁੰਨਿਆ, ਜਿਸ ਨੂੰ ਪੂਰਨਮੰਤਾ ਕਹਿੰਦੇ ਹਨ ਅਤੇ ਮੱਸਿਆ ਤੋਂ ਮੱਸਿਆ, ਜਿਸ ਨੂੰ ਅਮੰਤਾ ਕਹਿੰਦੇ ਹਨ, ਦੋਵੇਂ ਤਰ੍ਹਾਂ ਹੀ ਗਿਣੇ ਜਾਂਦੇ ਹਨ। ਉਤਰੀ ਭਾਰਤ ਵਿੱਚ ਮਹੀਨਾ ਪੁੰਨਿਆ ਤੋਂ ਪੁੰਨਿਆ ਭਾਵ ਪੂਰਨਮੰਤਾ ਹੁੰਦਾ ਹੈ ਅਤੇ ਦੱਖਣ ਭਾਰਤ ਵਿੱਚ ਅਮੰਤਾ ਭਾਵ ਮੱਸਿਆ ਤੋਂ ਮੱਸਿਆ ਗਿਣਿਆ ਜਾਂਦਾ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਤਰੀ ਭਾਰਤ ਵਿੱਚ ਮਹੀਨਾ ਤਾਂ ਪੁੰਨਿਆ ਤੋਂ ਅਗਲੇ ਦਿਨ ਭਾਵ ਵਦੀ ਏਕਮ ਤੋਂ ਅਰੰਭ ਹੁੰਦਾ ਹੈ ਪਰ ਸਾਲ ਦਾ ਅਰੰਭ ਮੱਸਿਆ ਤੋਂ ਅਗਲੇ ਦਿਨ, ਭਾਵ ਚੇਤ ਸੁਦੀ ਇਕ ਤੋਂ ਹੁੰਦਾਹੈ। ਸੰਮਤ 2072 ਬਿਕ੍ਰਮੀ ਦੇ ਆਖਰੀ ਮਹੀਨੇ ਭਾਵ ਫੱਗਣ ਦੀ ਪੁੰਨਿਆ ਤਾਂ 23 ਮਾਰਚ ਨੂੰ ਹੈ ਉਸ ਦਿਨ ਹੀ ਹੋਲੀ ਹੈ। ਚੇਤ ਦਾ ਅਰੰਭ, ਚੇਤ ਵਦੀ ਏਕਮ/24 ਮਾਰਚ ਤੋਂ ਹੁੰਦਾ ਹੈ ਪਰ ਸੰਮਤ 2074 ਬਿਕ੍ਰਮੀ ਦਾ ਅਰੰਭ ਚੇਤ ਸੁਦੀ ਏਕਮ/8ਅਪ੍ਰੈਲ ਤੋਂ ਹੋਵੇਗਾ। ਚੇਤ ਮਹੀਨੇ ਦੇ ਦੋਵੇਂ ਪੱਖ, ਦੋ ਵੱਖ-ਵੱਖ ਸਾਲਾਂ ਵਿਚ ਗਿਣੇ ਜਾਂਦੇ ਹਨ। ਚੇਤ ਦਾ ਪਹਿਲਾ ਅੱਧ,ਖਤਮ ਹੋ ਰਹੇ ਸਾਲ ਵਿੱਚ ਅਤੇ ਦੂਜਾ ਅੱਧ, ਅਰੰਭ ਹੋ ਰਹੇ ਸਾਲ ਵਿੱਚ ਗਿਣਿਆ ਜਾਂਦਾ ਹੈ। ਸੁਦੀ ਪੱਖ ਦੋਵੇਂ ਪਾਸੇ ਭਾਵ ਉਤਰੀ ਅਤੇ ਦੱਖਣੀ ਭਾਰਤ, ਇਕ ਹੁੰਦਾ ਹੈ ਪਰ ਵਦੀ ਪੱਖ ਵਿੱਚ ਇਕ ਮਹੀਨੇ ਦਾ ਫਰਕ ਪੈ ਜਾਂਦਾ ਹੈ। ਪਾਠਕ ਨੋਟ ਕਰਨ ਕਿ, ਬਿਪਰ ਵੱਲੋਂ ਬੁਣੇ ਗਏ ਇਸ ਮੱਕੜ ਜਾਲ ਨੂੰ ਬ੍ਰਾਹਮਣਵਾਦ ਕਿਹਾ ਜਾਂਦਾ ਹੈ ਨਾ ਕਿ ਚੰਦ ਨੂੰ। ਆਓ ਇਸ ਮੱਕੜ ਜਾਲ ਤੋਂ ਮੁਕਤ ਹੋਈਏ!
ਸਤਿਕਾਰ ਯੋਗ ਖਾਲਸਾ ਜੀ, ਜਿਵੇ ਕਿ ਉੱਪਰ ਪੜ੍ਹ ਚੁੱਕੇ ਹੋ ਕਿ ਹੋਲੀ ਸਾਲ ਦੇ ਆਖਰੀ ਦਿਨ ਮਨਾਈ ਜਾਂਦੀ ਸੀ ਅਤੇ ਗੁਰੂ ਸਾਹਿਬ ਨੇ ਹੋਲਾ ਮਹੱਲਾ ਨਵੇ ਸਾਲ ਦੇ ਪਹਿਲੇ ਦਿਨ ਤੋਂ ਅਰੰਭ ਕੀਤਾ ਸੀ। ਇਸ ਲਈ ਹੁਣ ਜਦੋ ਅਸੀਂ ਚੰਦ ਦਾ ਕੈਲੰਡਰ ਪੱਕੇ ਤੌਰ ਹੀ ਛੱਡ ਚੁਕੇ ਹਾਂ ਅਤੇ ਸੂਰਜੀ ਕੈਲੰਡਰ ਨੂੰ ਅਪਣਾ ਲਿਆ ਹੈ ਤਾਂ ਹੋਲਾ ਨਵੇ ਸਾਲ ਦੇ ਪਹਿਲੇ ਦਿਨ ਭਾਵ 1 ਚੇਤ ਨੂੰ ਮਨਾਉਣਾ ਚਾਹੀਦਾ ਹੈ।ਨਾਨਕਸ਼ਾਹੀ  ਕੈਲੰਡਰ, ਜੋ ਕਿ ਸੂਰਜੀ ਕੈਲੰਡਰ ਹੈ, ਜਿਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ, ਜਿਸ ਦਾ ਅਰੰਭ 1 ਚੇਤ ਤੋਂ ਹੁੰਦਾ ਹੈ, ਮੁਤਾਬਕ ‘ਹੋਲਾ ਮਹੱਲਾ’ ਹਰ ਸਾਲ 1 ਚੇਤ/14 ਮਾਰਚ ਨੂੰ ਆਵੇਗਾ। ਹੁਣ ਸਾਨੂੰ ਇਹ ਵੇਖਣ ਲਈ ਕਿ ਚੇਤ ਵਦੀ ਏਕਮ ਕਿਸ ਤਾਰੀਖ ਨੂੰ ਆਵੇਗੀ, ਹਿੰਦੂ ਵਿਦਵਾਨਾਂ ਵੱਲੋਂ ਤਿਆਰ ਕੀਤੀ ਗਈ ਜੰਤਰੀ ਦੀ ਉਡੀਕ ਨਹੀ ਕਰਨੀ ਪਵੇਗੀ।
ਸਮੂਹ  ਸੰਗਤ ਨੂੰ ਨਵੇ ਸਾਲ, 1 ਚੇਤ (14 ਮਾਰਚ)ਸੰਮਤ 548 ਨਾਨਕਸ਼ਾਹੀ ਦੀਆ ਲੱਖ-ਲੱਖ ਵਧਾਈਆਂ।
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.