ਪੰਜਾਬ ਤੇ ਹਰਿਆਣਾ ਹਾਈ ਕੋਰਟ ਸਿੱਖਾਂ ‘ਤੇ ਵੱਡਾ ਫੈਂਸਲਾ
ਹਣ ਕ੍ਰਿਪਾਨ ਧਾਰਣ ਕਰਕੇ ਕੋਰਟ ‘ਚ ਹੋ ਸਕਣਗੇ ਪੇਸ਼
ਚੰਡੀਗੜ•, 17 ਮਾਰਚ (ਪੰਜਾਬ ਮੇਲ)- ਸਿੱਖ ਕ੍ਰਿਪਾਨ ਧਾਰਨ ਕਰਕੇ ਕੋਰਟ ਵਿਚ ਪੇਸ਼ ਹੋ ਸਕਣਗੇ। ਅੰਬਾਲਾ ਦੇ ਸੈਸ਼ਨ ਜੱਜ ਵਲੋਂ ਸਿੱਖ ਨੌਜਵਾਨ ਦਿਲਾਵਰ ਸਿੰਘ ਨੂੰ ਕ੍ਰਿਪਾਨ ਉਤਾਰ ਕੇ ਕੋਰਟ ਵਿਚ ਪੇਸ਼ ਹੋਣ ਦੇ ਹੁਕਮ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੁਧਵਾਰ ਨੂੰ ਖਾਰਜ ਕਰ ਦਿੱਤਾ। ਜਸਟਿਸ ਐਚਐਸ ਸਿੱਧੂ ਨੇ ਅੰਬਾਲਾ ਦੀ ਕੋਰਟ ਦਾ ਇਸ ਸਬੰਧ ਵਿਚ ਲਿਆ ਫ਼ੈਸਲਾ ਸਹੀ ਨਾ ਮੰਨਦੇ ਹੋਏ ਖਾਰਜ ਕਰ ਦਿੱਤਾ। ਕੋਰਟ ਨੇ ਕਿਹਾ ਕਿ ਸਿੱਖਾਂ ਦੇ ਲਈ ਕ੍ਰਿਪਾਨ ਧਾਰਣ ਕਰਨ ਦਾ ਅਧਿਕਾਰ ਸੰਵਿਧਾਨ ਵਿਚ ਦਿੱਤਾ ਗਿਆ ਹੈ। ਅਜਿਹੇ ਵਿਚ ਕ੍ਰਿਪਾਨ ਉਤਾਰਨ ਦੇ ਲਈ ਨਹੀਂ ਕਿਹਾ ਜਾ ਸਕਦਾ। ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ‘ਤੇ ਲੱਗੀ ਰੋਕ ਨੂੰ ਹਟਾਉਂਦੇ ਹੋਏ ਅੱਗੇ ਸੁਣਵਾਈ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ।
ਅੰਬਾਲਾ ਨਿਵਾਸੀ ਦਿਲਾਵਰ ਸਿੰਘ ਵਲੋਂ ਪਟੀਸ਼ਨ ਦਾਇਰ ਕਰਕੇ ਕਿਹਾ ਗਿਆ ਕਿ 18 ਅਪ੍ਰੈਲ ਨੂੰ ਉਨ•ਾਂ ਹੱਤਿਆ ਦੇ ਇਕ ਮਾਮਲਾ ਵਿਚ ਗਵਾਹੀ ਦੇ ਲਈ ਅੰਬਾਲਾ ਕੋਰਟ ਵਿਚ ਬੁਲਾਇਆ ਗਿਆ ਸੀ। ਕੋਰਟ ਵਿਚ ਸੁਣਵਾਈ ਦੇ ਦੌਰਾਨ ਜੱਜ ਨੇ ਕਿਹਾ ਕਿ ਤੁਹਾਡੀ ਕ੍ਰਿਪਾਨ ਬਾਹਰ ਤੋਂ ਸਾਫ ਦਿਖਾਈ ਦੇ ਰਹੀ ਹੈ। ਅਜਿਹੇ ਵਿਚ ਇਸ ਨੂੰ ਉਤਾਰ ਕੇ ਆਓ ਫੇਰ ਗਵਾਹੀ ਹੋਵੇਗੀ। ਪਟੀਸ਼ਨਰਕਤਾ ਨੇ ਕਿਹਾ ਕਿ ਇਹ ਉਸ ਦੇ ਧਰਮ ਨਾਲ ਜੁੜੀ ਗੱਲ ਹੈ। ਅਜਿਹੇ ਵਿਚ ਕ੍ਰਿਪਾਨ ਉਤਾਰਨ ਦਾ ਕੋਈ ਮਤਲਬ ਨਹੀਂ ਸੀ। ਜੱਜ ਨੇ ਉਨ•ਾਂ ਦੇ ਬਿਆਨ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨ ਵਿਚ ਅੰਬਾਲਾ ਕੋਰਟ ਦੇ ਫ਼ੈਸਲੇ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਗਿਆ ਕਿ ਧਾਰਾ 25 ਦੇ ਤਹਿਤ ਕ੍ਰਿਪਾਨ ਨੂੰ ਸ਼ਸਤਰ ਨਹੀਂ ਮੰਨਿਆ ਗਿਆ ਹੈ।