ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਇਸ ਕੋਮ ਨੂੰ ਹੁਣ ਰੱਬ ਹੀ ਬਚਾਏ , ਤੇ ਬਚਾਏ !
ਇਸ ਕੋਮ ਨੂੰ ਹੁਣ ਰੱਬ ਹੀ ਬਚਾਏ , ਤੇ ਬਚਾਏ !
Page Visitors: 2664

ਇਸ ਕੋਮ ਨੂੰ ਹੁਣ ਰੱਬ ਹੀ ਬਚਾਏ , ਤੇ ਬਚਾਏ !
१९८४ ,१९८५ ਦੇ ਘੱਲੂਕਾਰੇ ਵਿਚ ਮਾਰੇ ਗਏ १००००० ਸਿੱਖਾਂ ਦੀ ਮੌਤ ਦਾ ਜਿੱਮੇਵਾਰ ਕੋਨ ਸੀ ? ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਹੋਏ ਹਮਲੇ ਲਈ ਜਿੱਮੇਵਾਰ ਕੋਨ ਸੀ ? ਕੀ ਉਸ ਧਰਮ ਯੁਧ ਮੋਰਚੇ ਨਾਲ ਪੰਜਾਬ ਵਿਚ ਸਿੱਖੀ ਸ਼ਿਖਰ ਤੇ ਪਹੁੰਚ ਗਈ ਜਾ ਅੱਜ ਤਕ ਨਮੋਸ਼ੀਆਂ ਹੀ ਝੱਲ ਰਹੀ ਹੈ ? ਇਨੀਆਂ ਸਹਾਦਤਾਂ ਦੇ ਕੇ , ਪੰਜਾਬ ਅਤੇ ਸਿਖੀ ਨੂੰ ਕੀ ਮਿਲਿਆ? ਪਤਿਤਪੁਨਾਂ, ਚੋਧਰ ਅੰਧ ਵਿਸ਼ਵਾਸ਼ ਅਤੇ ਨਸ਼ਿਆਂ ਵਿੱਚ ਗਰਕ ਹੋਈ ਸਿੱਖੀ ? ਅਜ ਪੜਚੋਲ ਕਰਣ ਦਾ ਵੇਲਾ ਹੈ , ਕਿ ਇਨ੍ਹਾਂ ਹਾਲਾਤਾਂ ਦਾ ਅਸਲ ਜਿੁਮੇਵਾਰ ਕੋਣ ਹੈ? ਕਿਸੇ ਸ਼ਖਸ਼ਿਅਤ ਦੀਆਂ ਫੋਟੋਆਂ ਲਾਅ ਕੇ ਕਥਿਤ ਖਾਲਿਸਤਾਨ ਦੇ ਦੋ ਚਾਰ ਨਾਰੇ ਲਾਅ ਦੇਣ ਨਾਲ ਤੁਹਾਡੀਆਂ ਦੁਕਾਨਾਂ ਤੇ ਚੱਲ ਸਕਦੀਆ ਨੇ, ਸਿੱਖੀ ਨਹੀ !
ਤੁਸਾਂ ਖਾਲਿਸਤਾਨ ਕੀ ਬਨਾਉਣਾਂ ਹੈ ? ਤੁਸੀ ਤਾਂ ਕੌਮ ਨੂੰ ਅੱਜ ਤਕ ਖਾਲਿਸਤਾਨ ਦਾ ਨਕਸ਼ਾ ਵੀ ਬਨਾਂ ਕੇ ਨਹੀ ਦਿਖਾ ਸਕੇ ! ਜੇ ਬਨ ਵੀ ਗਿਆ ਤਾ ਉਥੇ ਕਿਸ ਸਿੱਖ ਨੂੰ ਵਸਾਉ ਗੇ ? ਪਤਿਤਪੁਨੇ ਤੇ ਨਸ਼ਿਆ ਵਿੱਚ ਗਲਤਾਨ ਸਿੱਖ ਨੋਜੁਆਨੀ ਨੂੰ ? ਚੋਧਰ ਅਤੇ ਪੰਥ ਦੋਖੀ ਗੰਗੂਆ ਦੇ ਨਾਲ ਰਲੇ ਸਿਆਸਤ ਦਾਨਾਂ ਨੂੰ ? ਨੰਗੀਆ ਟੰਗਾਂ ਵਾਲੇ ਭੰਗ ਪੀਂਣੇ ਦਸਮ ਗ੍ੰਥੀਆਂ ਨੂੰ ? ਤੁਸੀ ਤਾ ਹੁਣ ਹੀ ਭਰਾਮਾਰੂ ਜੰਗਾਂ ਲਈ ਕਮਰ ਕੱਸੀ ਕਰੀ ਬੈਠੇ ਹੋ ! ਇਕ ਦੂਜੇ ਦੀਆਂ ਜੁਬਾਨਾਂ ਵੱਡ੍ਹਨ ਤੇ ਜਾਨੋ ਮਾਰਨ ਦੇ ਫਤਵੇ ਜਾਰੀ ਕਰੀ ਫਿਰਦੇ ਹੋ ! ਕਥਿਤ ਦਸਮ ਗ੍ੰਥ ਨੂੰ ਅਪਨੇ ਇਕੋ ਇਕ ਗੁਰੂ ਦਾ ਸ਼ਰੀਕ ਬਨਾਈ ਬੈਠੇ ਹੋ !
ਕਥਿਤ ਖਾਲਿਸਤਾਨ ਦੇ ਦਮਗੱਜੇ ਮਾਰਣ ਵਾਲਿਉ! ਤੁਸਾਂ ਤੇ ਆਪਸ ਵਿੱਚ ਹੀ ਲੜ ਲੜ ਕੇ ਸਰ ਜਾਂਣਾਂ ਹੈ l ਖਾਲਿਸਤਾਨ ਤੁਸਾਂ ਕੀ ਬਨੌਨਾਂ ਹੈ ? ਅਪਣੀ ਵਖਰੀ ਹੋਂਦ ਅਤੇ ਪ੍ਰਭੂਸੱਤਾ ਦੀ ਨਿਸ਼ਾਨੀ, ਨਾਨਕ ਸ਼ਾਹੀ ਕੈਲੰਡਰ ਨੂੰ ਤੁਸਾਂ ਆਪ ਕਤਲ ਕਰ ਦਿੱਤਾ, ਤੁਸਾ ਖਾਲਿਸਤਾਨ ਬਨਾਂਉਨਾਂ ਹੈ ? ਕਿਸਨੂੰ ਬਨਾਉਗੇ ਉਸ ਦਾ ਰਾਸ਼ਟਰਪਤੀ ? ਰਾਧਾ ਸਵਾਮੀ ਡੇਰਾ ਮੁੱਖੀ ਨਾਲ ਦੋਸਤੀ ਦੀਆ ਪੀੰਗਾ ਚਾੜ੍ਹਨ ਵਾਲੇ ਸਿਮਰਨਜੀਤ ਸਿੰਘ ਮਾਨ ਨੂੰ, ਜਿਸ ਦੇ ਡੇਰੇ ਤੇ ਸਿੱਖਾ ਨੂੰ ਹਿੰਦੂ ਮਤ ਜਜਬ ਕਰ ਲੈਣ ਦਾ ਅਜੈਂਡਾ ਮਿੱਥੀ ਬੈਠੇ ਮੋਹਨ ਭਾਗਵਤ ਦਾ ਹੈਲੀਕਾਪਟਰ ਉਚੇਚੇ ਤੋਰ ਤੇ ਉਤਰਦਾ ਹੈ ਤੇ ਸਿੱਖੀ ਦੀਆਂ ਜੜਾਂ ਵਿੱਚ ਤੇਲ ਪਾਂਉਣ ਦੀਆਂ ਸਕੀਮਾਂ ਮਿੱਥੀਆਂ ਜਾਂਦੀਆਂ ਨੇ ?
ਭਲਿਉ ਕੁਝ ਅਪਣੀ ਅਕੱਲ ਨੂੰ ਹੱਥ ਮਾਰੋ ! ਲਾਈ ਲੱਗਾ ਵਾੰਗ, ਹਰ ਬੰਦੇ ਦੇ ਮਗਰੋ ਮਗਰ ਨਾਂ ਤੁਰ ਪਿਆ ਕਰੋ ! ਕਰਤਾਰ ਦੀ ਬਖਸ਼ੀ ਵਿਵੇਕ ਬੁਧਿ ਦਾ ਇਸਤਮਾਲ ਵੀ ਕਰ ਲਿਆ ਕਰੋ ! ਸ਼ਕਸ਼ੀਅਤਾਂ ਦੇ ਮਗਰ ਭਜੱਣ ਨਾਲੋ ਜੇ ਅਪਣੇ ਇਕੋ ਇਕ ਗੁਰੂ ਗ੍ੰਥ ਸਾਹਿਬ ਨਾਲ ਹੀ ਜੁੜ ਜਾਂਦੇ ਤਾ ਵੀ ਤੁਹਾਨੂੰ ਕੋਈ ਰਾਹ ਦਿਸ ਪੈਂਦੀ ! ਤੁਸੀ ਤਾਂ ਇਕ ਸੁਹਾਗਨ ਹੋ ਕੇ ਦੁਹਾਗਨ ਬਣ ਚੁਕੇ ਹੋ ,ਅਸ਼ਲੀਲ ਤੇ ਹਿੰਦੂ ਮਿਥਹਾਸ ਵਾਲੇ ਪੋਥੇ ਨੂੰ ਅਪਣਾਂ ਦੂਜਾ ਖਸਮ ਬਣਾਂ ਕੇ ਤੁਸੀ ਅਪਣੇ ਕੰਤ ਤੋਂ ਬੇਮੁਖ ਹੋ ਚੁਕੇ ਹੋ l ਇਸ ਕੌਮ ਨੂੰ ਹੁਣ ਕਰਤਾਰ ਹੀ ਬਚਾਏ ਤੇ ਬਚਾਏ !
ਇੰਦਰਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.