ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਚੁਪ ਰਹਾਂ ਤਾ ਜਮੀਰ ਚਪੇੜਾਂ ਮਾਰਦੀ ਹੈ, ਬੋਲਾ ਤਾ ਅੱਗ ਲੱਗ ਜਾਂਦੀ ਹੈ !
ਚੁਪ ਰਹਾਂ ਤਾ ਜਮੀਰ ਚਪੇੜਾਂ ਮਾਰਦੀ ਹੈ, ਬੋਲਾ ਤਾ ਅੱਗ ਲੱਗ ਜਾਂਦੀ ਹੈ !
Page Visitors: 2733

ਚੁਪ ਰਹਾਂ ਤਾ ਜਮੀਰ ਚਪੇੜਾਂ ਮਾਰਦੀ ਹੈ, ਬੋਲਾ ਤਾ ਅੱਗ ਲੱਗ ਜਾਂਦੀ ਹੈ !
  ਜੋ ਲੋਗ (ਡਾਲਰ ਪ੍ਚਾਰਕ ) ਮੋਜੂਦਾ ਸਿੱਖ ਰਹਿਤ ਮਰਿਆਦਾ ਦੇ ਖਰੜੇ, ( ਜਿਸਨੂੰ ਕਦੀ ਵੀ ਪੂਰੇ ਪੰਥ ਵਲੋਂ ਪੂਰੀ ਤਰ੍ਹਾਂ ਪ੍ਰਵਾਨ ਨਹੀ ਕੀਤਾ ਗਿਆ l ਨਾਂ ਹੀ ਗੁਰਮਤਿ ਅਨੁਸਾਰ ਇਸ ਵਿੱਚ ਸੋਧਾਂ ਹੀ ਕੀਤੀਆ ਗਈਆਂ l ਇਥੋਂ ਤਕ ਕਿ ਸਿੱਖਾਂ ਦੇ ਦੋ ਤਖਤ ਹੀ ਇਸ ਦੀਆਂ ਧੱਜੀਆਂ ਉਡਾ ਰਹੇ ਹਨ l ਟਕਸਾਲਾਂ ਅਤੇ ਸੰਤ ਲਾਣਾਂ ਵੀ ਇਸ ਨੂੰ ਨਹੀ ਮੰਨਦਾ ) ਦੇ ਹਕ ਵਿੱਚ ਬੋਲ ਰਹੇ ਨੇ । ਕੀ ਉਨ੍ਹਾਂ ਦਾ ਇਹ ਸਟੈਂਡ ਜਾਇਜ ਹੈ ? ਕੀ ਉਹ ਅਪਣੇ ਅਤੇ ਕੋਮ ਨਾਲ ਬੇਈਮਾਨੀਂ
ਨਹੀ ਕਰ ਰਹੇ ?
  ਇਕ ਪਾਸੇ ਇਹ ਆਪ ਜਾਪ ਅਤੇ ਚੋਪਈ ਨੂੰ ਗੁਰਬਾਣੀ ਨਹੀ ਮਣਦੇ , ਉਸ ਨੂੰ ਅਪਣੇ ਨਿਜੀ ਜੀਵਨ ਵਿੱਚ ਪੜ੍ਹਦੇ ਨਹੀ !! ਦੂਜੇ ਪਾਸੇ ਰਹਿਤ ਮਰਿਆਦਾ ਦੀ ਆੜ ਲੈ ਕੇ ਕੀ ਇਹ ਉਨ੍ਹਾ ਕੱਚੀਆਂ ਰਚਨਾਵਾਂ ਨੂੰ ਭੋਲੇ ਭਾਲੇ ਸਿੱਖਾਂ ਦੇ ਨਿਤਨੇਮ ਨਾਲ ਜੋੜ ਕੇ ਉਨ੍ਹਾਂ ਨੂੰ ਮੂਰਖ ਨਹੀ ਬਣਾਂ ਰਹੇ ?
  ਕੀ ਇਹ ਉਨ੍ਹਾਂ ਦਾ ਦੋਗਲਾ ਕਿਰਦਾਰ ਨਹੀ ? ਆਪਣੀਆਂ ਦੁਕਾਨਾਂ ਚਲ ਦੀਆਂ ਰਖਣ ਲਈ , ਇਹ ਪਰਚਾਰਕ ਝੂਠ ਨਹੀ ਬੋਲ ਰਹੇ ? ਇਨ੍ਹਾ ਨੇ ਸਿੱਖ ਰਹਿਤ ਮਰਿਯਾਦਾ ਅਤੇ ਨਿਤਨੇਮ ਦੀਆਂ ਬਾਣੀਆਂ ਦੀ ਆੜ ਵਿੱਚ ਅਪਣਾਂ ਸਿਰ ਬਚਾਉਣ ਲਈ ਕੀ ਡਰਦਿਆ ਮਾਰਿਆਂ ਇਹ ਸਟੈਂਡ ਨਹੀ ਲਿਆ ਹੈ ? ਜਾਂ ਇਨਹਾਂ ਨੇ ਜਾਪ ਅਤੇ ਚੌਪਈ ਵਰਗੀਆਂ ਕੱਚੀਆਂ ਬਾਣੀਆਂ ਨੂੰ ਗੁਰਬਾਣੀ ਦਾ ਦਰਜਾ ਦੇ ਦਿਤਾ ਹੈ ? ਗੋਲ ਮੋਲ ਗੱਲਾਂ ਕਰਕੇ ਇਹ ਲੋਕਾਂ ਨੂੰ ਹੋਰ ਮੂਰਖ ਨਹੀ ਬਣਾਂ ਸਕਦੇ ! ਰਹਿਤ ਮਰਿਆਦਾ ਦਾ ਕਵਚ ਪਾ ਕੇ ਇਹ ਲੋਕਾਂ ਦੇ ਸਵਾਲਾ ਦੀ ਬੌਛਾਰ ਤੋਂ ਬਚ ਨਹੀ ਸਕਦੇ l
  ਇਨ੍ਹਾਂ ਨੂੰ ਤਾਂ ਹੁਣ ਸਿਧਾ ਇਹ ਐਲਾਨ ਕਰਨਾਂ ਪਵੇਗਾ ਕਿ ਨਿਤਨੇਮ ਵਿੱਚ ਵਾੜ ਦਿੱਤੀ ਗਈ ਚੋਪਈ ਅਤੇ ਜਾਪ ਨੂੰ ਇਹ ਗੁਰਬਾਣੀ ਮੰਨਦੇ ਹਨ ਕਿ ਨਹੀ ? ਜੇ ਇਹ ਇਨ੍ਹਾਂ ਰਚਨਾਵਾਂ ਨੂੰ ਗੁਰੂਬਾਣੀ ਨਹੀ ਮੰਨਦੇ ਤਾਂ ਇੱਸੇ ਤਰ੍ਹਾਂ ਸੰਗਤ ਵਿੱਚ ਆ ਕੇ ਐਲਾਨ ਕਰਣ l ਤੇ ਜੇ ਇਹ ਇਨ੍ਹਾ ਰਚਨਾਵਾਂ ਨੂੰ ਗੁਰਬਾਣੀ ਮੰਨਦੇ ਹਨ ਤਾਂ ਵੀ ਖੁੱਲੇ ਤੋਰ ਤੇ ਇਸ ਦਾ ਐਲਾਨ ਕਰਣ !
  ਹੁਣ ਕੋਮ ਹੋਰ ਮੂਰਖ ਬਨਣ ਦੀ ਪੋਜੀਸ਼ਨ ਵਿੱਚ ਨਹੀ ਹੈ ! ਹੁਣ ਰਹਿਤ ਮਰਿਆਦਾ ਨੂੰ ਢਾਲ ਬਣਾਂ ਕੇ ਤੁਸੀ ਪਰਚਾਰ ਨਹੀ ਕਰ ਸਕੋਗੇ, ਹੁਣ ਡਾਲਰ ਦੇਣ ਵਾਲੀ ਸੰਗਤ ਵੀ ਤੁਹਾਡੇ ਕੋਲੋ ਸਾਫ ਸਾਫ ਜਵਾਬ ਮੰਗਦੀ ਹੈ ਕਿ ਜਾਪ ਅਤੇ ਚੋਪਈ ਗੁਰਬਾਣੀ ਹੈ ਕਿ ਨਹੀ ? ਰਹਿਤ ਮਰਿਆਦਾ ਦੀ ਆੜ ਵਿੱਚ ਖਲੋਕੇ ਤੁਸੀ ਡਾਲਰ ਇਕੱਠੇ ਕਰੀ ਜਾਉਗੇ, ਉਹ ਵੇਲਾ ਹੁਣ ਨਹੀ ਰਿਹਾ l ਕੋਮ ਹੁਣ ਸਿਧੇ ਸਾਧੇ ਸਵਾਲ ਦਾ ਜਵਾਬ ਮੰਗਦੀ ਹੈ ਕਿ ਤੁਸੀ ਜਾਪ ਚੋਪਈ ਨੂੰ ਗਰਬਾਣੀਂ
ਮੰਨਦੇ ਹੋ ਕਿ ਨਹੀ ?
ਇੰਦਰਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.