ਕੈਟੇਗਰੀ

ਤੁਹਾਡੀ ਰਾਇ



ਅਤਿੰਦਰ ਪਾਲ ਸਿੰਘ ਖਾਲਸਤਾਨੀ
ਮਾਨ ਦੇ “ਜੱਟ-ਲੈਂਡ” ਦੇ ਜੱਟ ਵਾਦੀ ਧੌਂਸ ਦੇ ਅਤਿਆਚਾਰੀ ਧੌਂਸੇ ਨੇ ਖਾਲਸੇ ਦੇ ਖਾਲਿਸਤਾਨ ਨੂੰ ਪੈਰੀਂ ਮਧੋਲ ਸੁੱਟਿਆ
ਮਾਨ ਦੇ “ਜੱਟ-ਲੈਂਡ” ਦੇ ਜੱਟ ਵਾਦੀ ਧੌਂਸ ਦੇ ਅਤਿਆਚਾਰੀ ਧੌਂਸੇ ਨੇ ਖਾਲਸੇ ਦੇ ਖਾਲਿਸਤਾਨ ਨੂੰ ਪੈਰੀਂ ਮਧੋਲ ਸੁੱਟਿਆ
Page Visitors: 3430

ਮਾਨ ਦੇ ਜੱਟ-ਲੈਂਡਦੇ ਜੱਟ ਵਾਦੀ ਧੌਂਸ ਦੇ ਅਤਿਆਚਾਰੀ ਧੌਂਸੇ ਨੇ ਖਾਲਸੇ ਦੇ ਖਾਲਿਸਤਾਨ ਨੂੰ ਪੈਰੀਂ ਮਧੋਲ ਸੁੱਟਿਆ
23 ਮਾਰਚ 2016 ਨੂੰ, ਹੌਲੇ ਮਹੱਲੇ ਤੇ ਸ. ਸਿਮਰਨਜੀਤ ਸਿੰਘ ਮਾਨ ਨੇ ਇੱਕ ਬਹੁਤ ਹੀ ਅਹਿਮ ਮਤਾ, "ਪੰਜਾਬ ਨੂੰ ਵੱਡਾ ਕਰਨ ਦੇ ਨਾਲ ਜਾਟ ਲੈਂਡਦੇ ਨਾਮ ਤੇ ਇੱਕ ਵੱਖਰਾ ਸੂਬਾ ਐਲਾਨਿਆ ਜਾਵੇ”; ਪੰਜਾਬ ਨੂੰ "ਜੱਟ ਲੈਂਡਬਣਾ ਦੇਣ ਦਾ ਮਤਾ, ਬਿਨਾ ਕਿਸੇ ਵਿਰੋਧ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਹਾਜ਼ਰ ਸੰਗਤਾਂ ਅਤੇ ਆਪਣੀ ਪਾਰਟੀ ਦੇ ਪਹਿਲੀ, ਦੂਜੀ ਅਤੇ ਤੀਜੀ ਕਤਾਰ ਦੇ ਲੀਡਰਾਂ ਤੋਂ ਹੱਥ ਖੜੇ ਕਰਵਾ ਕੇ ਸਰਬ ਸੰਮਤੀ ਨਾਲ ਪਾਸ ਕੀਤਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਸ੍ਰੀ ਮਾਨ ਨੇ "ਖ਼ਾਲਸਤਾਨਦੀ ਜਿੱਤੀ ਜਾ ਚੁੱਕੀ ਸੰਵਿਧਾਨਿਕ ਜੰਗ ਨੂੰ ਲੋਕ ਕਚਹਿਰੀ ਵਿਚੋਂ ਹਰਾਉਣ ਲਈ "ਸਿੱਖ ਕੌਮ ਵੱਲੋਂ ਇੱਕਮੁੱਠ ਤਾਕਤ ਮਿਲਣ ਤੋਂ ਬਾਅਦਹਮੇਸ਼ਾ ਹੀ ਇੰਜ ਮਿੱਥ ਕੇ ਧੋਖਾ ਦਿੱਤਾ ਹੈ। ਪਹਿਲਾਂ ਭਾਰਤੀ ਸੰਸਦ ਵਿਚ "ਖ਼ਾਲਸਤਾਨਦਾ ਮਤਾ ਰੱਖਣ ਲਈ ਜਾਣ ਤੋਂ ਮੁੱਕਰ ਕੇ, ਫਿਰ ਖ਼ਾਲਸਤਾਨੀ ਏਜੰਡੇ ਨੂੰ ਹਰਾਉਣ ਲਈ ਵੋਟਾਂ ਦਾ ਬਾਈਕਾਟ ਕਰਵਾ ਕੇ; ਫਿਰ ਆਪਣੇ ਖ਼ਾਲਿਸਤਾਨਦੀ ਥਾਂ ਤੇਅੰਮ੍ਰਿਤਸਰ ਐਲਾਨ ਨਾਮੇਰਾਹੀਂ ਕੌਮੀ ਨਿਸ਼ਾਨਾਂ ਭਰਮ ਭੁਲੇਖਿਆਂ ਵਿਚ ਪਾ ਮਰਵਾ ਦੇਣ ਲਈ ਬਦਲਵਾ ਕੇ, ਫਿਰ ਅੰਮ੍ਰਿਤਸਰ ਐਲਾਨ ਨਾਮੇ ਤੋਂ ਵੀ ਭਗੌੜਾ ਹੋ ਕੇ ਕਦੇ ਵੀ ਇਸ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਮਿਥੇ ਨਿਸ਼ਾਨੇ ਲਈ ਵੋਟਾਂ ਨਾ ਮੰਗ ਕੇ ਤੇ ਅੰਤ ਇਸ ਦੀ ਥਾਂ "ਆਜ਼ਾਦੀ, ਆਜ਼ਾਦੀ, ਆਜ਼ਾਦੀਦਾ ਦਿਸ਼ਾਹੀਣ ਮਤਾ ਲਿਆ ਕੇ, ਫਿਰ ਇਸ ਤੋਂ ਵੀ ਭਗੌੜਾ ਹੋ ਕੇਕਾਂਗਰਸ ਪਾਰਟੀ ਦੇ ਬਸਤੇ ਚੁੱਕ ਕੇ ਬਾਦਲਕਿਆਂ ਨੂੰ ਹਰਾਉਣਾ ਹੈਦੇ ਫਰਵਰੀ 2007 ਦੀਆਂ ਚੋਣਾਂ ਵਿਚ ਕੰਮ ਕਰ ਕੇ; ਤੇ ਹੁਣ ਫਿਰ "ਸਰਬੱਤ ਖ਼ਾਲਸਾਦਾ ਵੱਡਾ ਭਰਮ ਪੈਦਾ ਕਰਕੇ, ਮਿਲੀ ਤਾਕਤ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਪਤੀ ਕਰਵਾਉਣ ਤੋਂ ਬਾਅਦ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੀ ਤਾਬਿਆ ਵਿਚ ਸਰਬੱਤ ਖ਼ਾਲਸਾ ਦੀ ਸਮੁੱਚੀ ਤਾਕਤ ਨੂੰ ਬਿਠਾ ਕੇ ਗੁਰਮਤਿ ਸਿਧਾਂਤ, ਸੰਕਲਪ ਅਤੇ ਮਾਰਗ ਤੋਂ ਵਿਪਰੀਤ ਜਾਤੀਵਾਦੀ ਮਤੇ ਰਾਹੀਂ ਇੱਕ ਵਾਰ ਫਿਰ "ਖ਼ਾਲਸਤਾਨਨੂੰ ਖਾਲਿਸਤਾਨਸਾਬਤ ਕਰ ਦੇਣ ਲਈ ਤੇ ਇਸ ਦੇ ਏਜੰਡੇ ਨੂੰ ਹਮੇਸ਼ਾ ਲਈ ਮੁੜ ਦਫ਼ਨ ਕਰਵਾ ਦੇਣ ਲਈ "ਜਾਟ ਲੈਂਡਦਾ ਮਤਾ ਪਾਸ ਕਰਵਾ ਕੇ, ਕੌਮ ਦੇ ਇਸ ਮਹਾਨ ਖ਼ਾਲਿ ਸਤਾਨੀ ਡੋਗਰੇ ਜਰਨੈਲ ਨੇ ਆਪਣਾ ਅਸਲ ਚਿਹਰਾ ਬੁਰਕੇ ਤੋਂ ਬਾਹਰ ਲੈ ਆਉਂਦਾ ਹੈ। ਸੰਸਾਰ ਭਰ ਦੇ ਸਿੱਖਾਂ ਨੂੰ ਇੱਕ ਮੱਤ ਹੋ ਕੇ ਉੱਚੀ ਆਵਾਜ਼ ਵਿਚ ਪੁਰੀ ਨਿਡਰਤਾ ਨਾਲ ਆਪਣਾ ਮੱਤ ਸਪਸ਼ਟ ਕਰਨ ਦਾ ਸਮਾਂ ਆ ਗਿਆ ਹੈ ਕਿ ਉਹ ਫ਼ੈਸਲਾ ਦੇਣ ਕਿ ਕੀ ਸਿੱਖ "ਜਾਟ ਲੈਂਡਨਾਮ ਦਾ ਸੂਬਾ ਚਾਹੁੰਦੇ ਹਨ ?
ਸੰਸਾਰ ਭਰ ਦੇ ਸਿੱਖਾਂ ਵਿਚਲੇ ਉਸ ਵਰਗ ਵੱਲੋਂ ਜੋ ਅੱਜ ਤਕ ਸ੍ਰੀ ਮਾਨ ਨੂੰ ਉਸ ਦੇ ਭਰਮਵਾਦੀ ਖ਼ਾਲਿਸਤਾਨਦਾ ਇੱਕ ਮਾਤਰ ਲੀਡਰ ਅਤੇ ਵਫ਼ਾਦਾਰ ਮੰਨਦੇ ਚਲੇ ਆ ਰਹੇ ਹਨ; ਉਨ੍ਹਾਂ ਦੇ ਮੂੰਹ ਤੇ ਮਾਰਿਆਂ ਗਿਆ ਇਹ ਕਰਾਰਾ ਜੱਟ ਵਾਦੀ ਛਿੱਤਰਸ਼ਾਇਦ ਹੀ ਹੈ ਕਿ ਉਨ੍ਹਾਂ ਦੀ ਮੂੜ੍ਹ ਮੱਤੀਂ ਮਾਨਪ੍ਰਸਤੀ ਦੀ ਅੰਨ੍ਹੀ ਸ਼ਰਧਾ ਨੂੰ ਕਦੇ ਬਦਲ ਸਕੇ ! ਸ੍ਰੀ ਮਾਨ ਵੱਲੋਂ ਇਹ ਜੱਟ ਵਾਦੀ ਛਿੱਤਰਮਾਰ ਕੇ ਸਿੱਖ ਕੌਮ ਤੇ ਡਾਢਾ ਅਹਿਸਾਨ ਕਰ ਦਿਖਾਇਆ ਹੈ। ਮੈਂ ਉਸ ਦਾ ਅਤੇ ਉਸ ਦੀ ਪਾਰਟੀ ਵਿਚਲੇ ਸਮੂਹ ਨੰਪੂਸਕ ਲੋਕਾਂ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ "ਗੁਰਮਤਿ ਮਰਿਆਦਾਨੂੰ "ਜੱਟ ਲੈਂਡਦੇ ਜੱਟ ਵਾਦੀ ਛਿੱਤਰਵਿਚ "ਮੰਨੂਵਾਦੀਧਰਮ ਨਿਆਏ ਦਾ "ਮਾਨ ਵਾਦੀਸਰਬ ਸੰਮਤੀ ਨਾਲ ਮਤਾਸੋਧਿਆ ਤੇ ਪਰੋਸਿਆ ਹੈ। ਬਲਿਹਾਰੇ ਸਿੱਖੋ...ਤੁਹਾਡੇ ਬਲਿਹਾਰੇ....
ਸਿੱਖਾਂ
ਵੱਲੋਂ ਆਪਣੀ ਧਰਮ ਸੰਸਦ ਰਾਹੀਂ ਆਪਣੇ ਪੂਰਨ ਬਹੁਮਤ ਨਾਲ ਥਾਪੀ ਗਈ ਸਿੱਖ ਲੀਡਰਸ਼ਿਪ ਵੱਲੋਂ ਹੀ ਸਿੱਖਾਂ ਨੂੰ ਅੱਗੇ ਵਧਣ ਦੀ ਥਾਂ ਤੇ ਬਾਰ ਬਾਰ ਨਿਰਨਾਇਕ ਸਮੇਂ ਤੇ ਪਿਛਾਂਹ ਖਿੱਚ ਲਿਆ ਜਾਂਦਾ ਹੈ। ਮੰਨੂ ਵਾਦੀਆਂ ਤੇ ਮਾਨ ਵਾਦੀਆਂ ਵਿਚ ਹੁਣ ਜਦ ਕੋਈ ਫ਼ਰਕ ਬਚਿਆ ਹੀ ਨਹੀਂ ਹੈ ਤਾਂ ਫਿਰ ਕੀ ਹੁਣ "ਅਜਾਤ ਹੈ ਅਜਾਦ ਹੈਦੇ "ਗੁਰਮਤਿ ਸਿਧਾਂਤ, ਸੰਕਲਪ ਧਾਰੀ ਖ਼ਾਲਸਾ ਧਰਮਧਾਰੀਮਨੁੱਖ ਨੂੰ ਇਸ ਮੰਨੂ ਵਾਦ ਤੇ ਚਾੜ੍ਹੀ ਜਾ ਚੁੱਕੀ ਮਾਨ ਵਾਦੀ "ਜਾਟ ਲੈਂਡੀਬੌਧਿਕਤਾ, ਮਨੋਬਿਰਤੀ, ਪ੍ਰਬੰਧਕੀ ਅਤੇ ਪ੍ਰਸ਼ਾਸਕੀ ਨਿਜ਼ਾਮ ਅਤੇ ਖੇਤਰ ਤੋਂ ਆਜ਼ਾਦ ਕਰਵਾਉਣਾ, ਸਿੱਖਾਂ ਦੀ ਸਭ ਤੋਂ ਪਹਿਲੀ ਅਤੇ ਸ਼੍ਰੋਮਣੀ ਲੋੜ ਨਹੀਂ ਬਣ ਗਈ ਹੈ ? ਕੀ ਸੰਸਾਰ ਵਿਆਪੀ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਨੂੰ ਦੁਬਾਰਾ ਫਿਰ ਹੁਣ ਆਪਣੀ ਗੱਲ ਬਾਬਰ ਕੀਆਂਦੇ ਖ਼ਿਲਾਫ਼ ਇਸ ਪਾਪ ਦੀ ਜੰਞ ਲੈ ਚੜ੍ਹੇ ਆਉਂਦੇ ਤਲਾਨੀਆਂ ਵਾਸੀ ਅਰੂੜ੍ਹ ਸਿੰਹੁ ਦੀ ਰੂਹ ਧਾਰੇ ਲਾੜੇ ਦੇ ਖ਼ਿਲਾਫ਼ "ਧਰਮ ਜੁੱਧਕਰਕੇ ਨਾਨਕਵਾਦੀ ਧਰਮ ਦੀ "ਪੱਤਦੀ ਰੱਖਿਆ ਕਰਨਾ; ਹਰ ਸਿੱਖ ਦਾ ਫ਼ਰਜ਼ ਨਹੀਂ ਬਣ ਗਿਆ ਹੈ ?  ਹੋਰ ਜਿਹੜੇ ਸਿੱਖ ਆਪਣੇ ਆਪ ਨੂੰ ਖ਼ਾਲਸਤਾਨੀ ਅਖਵਾਉਂਦੇ, ਮੰਨਦੇ ਹਨ ਉਨ੍ਹਾਂ ਦਾ ਤਾਂ ਇਹ "ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇਵਰਗਾ "ਸਿਰ ਧੜਦੀ ਬਾਜ਼ੀ ਲਾ ਦੇਣ ਵਾਲਾ ਸਮਾਂ, ਉਨ੍ਹਾਂ ਸਾਹਮਣੇ ਲੈ ਆਉਂਦਾ ਗਿਆ ਹੈ । ਜੇ ਤੁਸੀਂ "ਮੰਨੂ ਵਾਦੀ ਮਾਨ ਵਾਦਦੇ ਸਾਧ ਲਾਣੇ ਵਾਂਗ ਅੰਧਵਿਸ਼ਵਾਸੀਅੰਨ੍ਹੇ, ਬੋਲੇ, ਗੁੰਗੇਸਮਰਥਕ ਹੋ ਤਾਂ ਫਿਰ ਤੁਹਾਨੂੰ ਹਾਲੇ ਵੀ ਨਾਨਕਵਾਦੀ ਸਿੱਖਾਂ ਨੂੰ "ਸਿੱਖਜਨਬਣਾ ਦੇਣ ਵਾਲਾ ਤੁਹਾਡਾ ਇਹ ਗਾਂਧੀਵਾਦੀ ਹਰੀਜਨ’ "ਮੰਨੂਵਾਦੀ ਮਾਨ” "ਅਸ਼ੋਕ ਮਹਾਨਹੀ ਜਾਪੇਗਾ, ਜਿੰਨੇ ਖ਼ੁਦ "ਰਾਜਾਬਣਨ ਲਈ ਆਪਣੇ ਸਾਰੇ ਭਰਾ ਅਤੇ ਧਰਮ ਸ਼ਾਸਤਰ, ਨੀਤੀਆਂ ਅਤੇ ਸਿਧਾਂਤ ਖੂਹ ਵਿਚ ਸੁੱਟ ਕੇ ਮਾਰ ਮੁਕਾਏ ਸਨ। ਸਿੱਖ ਸਮਾਜ ਵਿਚ ਵੀ 26 ਜਨਵਰੀ 1986 ਤੋਂ ਲੈ ਕੇ 10 ਨਵੰਬਰ 2015 ਤਕ ਦੇ ਸਰਬੱਤ ਖ਼ਾਲਸਿਆਂ ਦੀ ਜੁੰਡਲੀ ਰਾਹੀਂ ਅਜਿਹਾ ਹੀ ਵਾਪਰ ਰਿਹਾ ਹੈ। ਸਿੱਖ ਸਮਾਜ ਦੀ ਸਿਆਸੀ, ਧਾਰਮਿਕ ਅਤੇ ਸਮਾਜਿਕ ਸ਼੍ਰੋਮਣੀ ਸੰਸਥਾ ਨਾ ਹੋਣ ਦੇ ਬਾਵਜੂਦ ਵੀ ਇਸ ਨੂੰ ਮਿਲੀ ਹੋਈ ਭਰਮਿਤ ਮਾਨਤਾ ਦੇ ਬਾਵਜੂਦ, ਸਰਬੱਤ ਖ਼ਾਲਸਾ ਵੱਲੋਂ ਚੁਣੇ ਹੋਏ ਆਗੂਆਂ ਨੇ ਹੀ ਸਰਬੱਤ ਖ਼ਾਲਸਿਆਂ ਦੀ ਹੋਂਦ, ਲੋੜ ਅਤੇ ਵਿਵਸਥਾ ਤੇ ਹੀ ਪ੍ਰਸ਼ਨ ਚਿੰਨ੍ਹ ਲਾ ਦਿੱਤੇ ਹਨ। ਜੇ ਤੁਸੀਂ ਮਾਨਕਿਆਂ ਨੂੰ ਫੇਸ ਬੁੱਕ ਜਾਂ ਹੋਰ ਕਿਸੇ ਸੋਸ਼ਲ ਮੀਡੀਏ ਤੇ ਸਵਾਲ ਕਰ ਕੇ "ਗੁਰਮਤਿ ਰੌਸ਼ਨੀਵਿਚ ਜਵਾਬ ਮੰਗੋਂ ਤਾਂ ਉਨ੍ਹਾਂ ਦਾ ਇੱਕੋ ਇੱਕ ਸਰਬ ਪ੍ਰਵਾਨਿਤ ਮਾਨ ਮਤਾਹੈ ਕਿ "ਤੁਹਾਨੂੰ ਤੁਹਾਡੀ ਸੋਚ ਮੁਬਾਰਕ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ”!
ਆਪਣੀ ਜੱਟ ਰਾਸ਼ਟਰਵਾਦ ਦੀ
ਪ੍ਰਤੀਨਿਧ ਰੂਹ ਦੀ ਆਵਾਜ਼ ਨੂੰ ਬਾਹਰ ਲਿਆ ਕੇ ਮੁੱਖ ਅਤੇ ਲਿਖਤ ਰਾਹੀਂ ਪ੍ਰਗਟਾਉਣ ਲਈ ਜੱਟਾਂ ਦੇ ਨਵੇਂ ਨਾਦਰਸ਼ਾਹ ਸ੍ਰੀ ਸਿਮਰਨਜੀਤ ਸਿੰਘ ਮਾਨ ਦਾ ਪਹਿਲੀ ਵਾਰ ਸੱਚ ਬੋਲਣ ਲਈ ਮੈਂ ਧੰਨਵਾਦ ਕਰਦਾ ਹਾਂ। ਪਰ ਸ਼ਾਇਦ ਉਨ੍ਹਾਂ ਨੂੰ ਅਤੇ ਉਨ੍ਹਾਂ ਵਰਗੇ ਹੀ ਦੰਭੀ ਉਨ੍ਹਾਂ ਦੇ ਲਾਣੇ ਬਾਣੇ ਨੂੰ ਪਤਾ ਨਹੀਂ ਕਿ ਜੱਟ ਹੁੰਦੇ ਕੌਣ ਹਨ ? ਤੇ ਕੀ ਇਹ ਭਾਰਤੀ ਪੰਜਾਬ ਦੇ ਮੂਲ ਵਾਸੀ ਵੀ ਹਨ ਜਾਂ ਇੱਥੇ ਧਾੜਵੀ ਵਿਦੇਸ਼ੀ ਕਬੀਲੇ ਧਾਰੀ ਹਨ ? ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਪੰਨਾ 1181-82 ਵਿਚ ਲਿਖਦੇ ਹਨ ਕਿ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.