ਦਲਜੀਤ ਦੀ ਪਹਿਲੀ ਹਿੰਦੀ ਫਿਲਮ ‘ਉੱਡਦਾ ਪੰਜਾਬ’ ਨੇ ਉਡਾਈ ਬਾਦਲ ਸਰਕਾਰ ਦੀ ਨੀਂਦ
ਚੰਡੀਗੜ੍ਹ, 22 ਅਪ੍ਰੈਲ (ਪੰਜਾਬ ਮੇਲ)- ਕਰੀਨਾ ਕਪੂਰ ਤੇ ਦਲਜੀਤ ਦੁਸਾਂਝ ਦੀ ਪਹਿਲੀ ਹਿੰਦੀ ਫ਼ਿਲਮ ‘ਉੱਡਦਾ ਪੰਜਾਬ’ ਨੇ ਪੰਜਾਬ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ। ਫ਼ਿਲਮ ਦਾ ਟ੍ਰੇਲਰ ਉਸ ਸਮੇਂ ਰਿਲੀਜ਼ ਹੋਇਆ ਜਦੋਂ ਪੰਜਾਬ ਸਰਕਾਰ ਦੇ ਮੰਤਰੀ ਲੋਕਾਂ ਨੂੰ ਨਸ਼ੇ ਦੇ ਮੁੱਦੇ ਉੱਤੇ ਸਫ਼ਾਈ ਦੇਣ ਵਿੱਚ ਰੁੱਝੇ ਹੋਏ ਹਨ। ਸਰਕਾਰ ਦੀ ਦਲੀਲ ਹੈ ਕਿ ਸੂਬੇ ਨੂੰ ਨਸ਼ੇ ਲਈ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਹੈ।
ਅਜਿਹੇ ਵਿੱਚ ਚੋਣਾਂ ਤੋਂ ਠੀਕ ਪਹਿਲਾਂ ਰਿਲੀਜ਼ ਫ਼ਿਲਮ ਮੌਜੂਦਾ ਸਰਕਾਰ ਦੀ ਪੋਲ ਖੋਲ੍ਹ ਸਕਦੀ ਹੈ। ਇਸ ਤੋਂ ਡਰੀ ਸਰਕਾਰ ਇਸ ਉੱਤੇ ਪਾਬੰਦੀ ਵੀ ਲਾ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਪੰਜਾਬ ਦਾ ਗ੍ਰਹਿ ਵਿਭਾਗ ਫ਼ਿਲਮ ਬਾਰੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਛੇਤੀ ਹੀ ਰਿਪੋਰਟ ਸੌਂਪੇਗਾ। ਫ਼ਿਲਮ ‘ਉੱਡਦਾ ਪੰਜਾਬ’ ਦੇ ਟ੍ਰੇਲਰ ਵਿੱਚ ਦਾਅਵਾ ਕੀਤਾ ਹੈ ਕਿ ਪੰਜਾਬ ਦੀ 70 ਫ਼ੀਸਦੀ ਜਵਾਨੀ ਇਸ ਸਮੇਂ ਨਸ਼ੇ ਦਾ ਸ਼ਿਕਾਰ ਹੋਈ ਹੈ। ਇਸ ਕਰਕੇ ਬਦਨਾਮੀ ਤੋਂ ਡਰੀ ਅਕਾਲੀ ਸਰਕਾਰ ਫ਼ਿਲਮ ਨੂੰ ਚੋਣਾਂ ਦੇ ਇਸ ਮਾਹੌਲ ਵਿੱਚ ਬੈਨ ਕਰਨ ਦੀ ਸਕੀਮ ਬਣਾ ਰਹੀ ਹੈ।
ਪੰਜਾਬ ਵਿੱਚ ਨਸ਼ੇ ਦੇ ਆਧਾਰ ਉੱਤੇ ਬਣੀ ਫ਼ਿਲਮ 17 ਜੂਨ ਨੂੰ ਰਿਲੀਜ਼ ਹੋਣੀ ਹੈ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਅੱਠ ਮਹੀਨੇ ਬਚੇ ਹਨ। ਅਜਿਹੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਲਈ ਨਸ਼ਾ ਇੱਕ ਵੱਡਾ ਮੁੱਦਾ ਹੈ। ਦੋਹਾਂ ਹੀ ਪਾਰਟੀਆਂ ਦੀ ਦਲੀਲ ਹੈ ਕਿ ਮੌਜੂਦਾ ਸਰਕਾਰ ਕਾਰਨ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਵਧਿਆ ਹੈ। ਅਜਿਹੇ ਵਿੱਚ ਫ਼ਿਲਮ ‘ਉੱਡਦਾ ਪੰਜਾਬ’ ਅਕਾਲੀ ਦਲ ਲਈ ਵੱਡੀ ਮੁਸੀਬਤ ਬਣ ਸਕਦੀ ਹੈ। ਫ਼ਿਲਮ ਦੇ ਟ੍ਰੇਲਰ ਵਿੱਚ ਪੰਜਾਬ, ਪੰਜਾਬ ਦੀ ਮੌਜੂਦਾ ਤੇ ਪੁਲਿਸ ਦੀ ਭੂਮਿਕਾ ਨੂੰ ਦਿਖਾਇਆ