ਹੁਣ ਕਈਆਂ ਨੂੰ ਸਚ ਹਾਜਮ ਨਹੀ ਹੋਣਾ ਤੇ ਕਈਆਂ ਦੇ ਹਿਰਦੇ ਵਿਲੂਧੜੇ ਜਾਣਗੇ ਪਰ ਸਚ ਨੇ ਸਚ ਹੀ ਰਹਿਣਾ
ੴ
ਮੈ ਜਿਸ ਵਿਸ਼ੇ ਤੇ ਲਿਖਣ ਜਾਂ ਰਹੀ ਹਾਂ,ਉਸ ਲਈ ਮੈ ਪਹਿਲਾ ਹੀ ਅਪਣੇ ਸਾਰੇ ਸੀ ਸਤਕਾਰ ਯੋਗ ਵੀਰਾ ਤੇ ੳੁਹਨਾ ਲੱਕੜ ਸਿਰੇ ਵਿਦਵਾਨਾਂ ਤੋਂ ਨਿਮਰਤਾ ਸਹਿਤ ਹੱਥ ਜੋੜ ਕੇ ਮੁਆਫੀ ਮੰਗਦੀ ਹਾਂ,ਕਿਉਂਕਿ ਹੁਣ ਸਿੱਖ ਧਰਮ ਵਿਚਾਰ ਦੀ ਬਜਾਏ ਤਕਰਾਰ ਜਿਆਦਾ ਹੁੰਦੀ ਹੈ।
ਸੋ ਅੱਜ ਦਾ ਵਿਸ਼ੇ ਹੈ ਕਿ ਧੰਨ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ,ਧੰਨ ਧੰਨ ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ ਨੂੰ "ਦੇਵ"ਕਹਿਣਾ ਸਹੀ ਹੈ।ਗੁਰੂ ਨਾਨਕ ਸਾਹਿਬ ਦੇ ਨਾਂ ਨਾਲ "ਦੇਵ" ਸ਼ਬਦ ਨਹੀ ਲੱਗਦਾ ਪਰ ਅਸੀ ਧੱਕੇ ਨਾਲ "ਗੁਰੂ ਨਾਨਕ ਦੇਵ"ਕਹੀ ਜਾਂਵਾਂਗੇ।ਜੇ ਕੋਈ ਦੱਸੇ ਕਿ ਦੇਵ ਸ਼ਬਦ ਦੇਵਤਾਵਾਦ ਦਾ ਪ੍ਰਤੀਕ ਹੈ ਤਾਂ ਅਸੀਂ ਉਸਦੀ ਸੁਣਨੀ ਹੀ ਨਹੀ।ਜੇ ਮੇ ਕਹਿ ਦੇਵਾ ਮਿਹਰਬਾਨ ਵਾਲੀ ਜਨਮਸਾਖੀ,ਭਾਈ ਬਾਲੇ ਵਾਲੀ ਜਨਮ ਸਾਖੀ ਤੇ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਵਿਚ ਕਿਤੇ ਵੀ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ"ਦੇਵ" ਨਹੀ ਵਰਤਿਆ ਤਾਂ ਅਸੀਂ ਮੰਨਣਾ ਹੀ ਨਹੀ।ਅਰਦਾਸ ਵਿਚ ਵੀ ਗਰੂ ਜੀ ਦੇ ਨਾਂ ਨਾਲ "ਦੇਵ" ਸ਼ਬਦ ਨਹੀ ਹੈ। ਭਾਈ ਗੁਰਦਾਸ ਜੀ ਤੇ ਜਿੰਨੀਆਂ ਪੁਰਾਣੀਆਂ ਭੱਟਾਂ ਦੀਆਂ ਵਹੀਆਂ ਹਨ ,ਕਿਤੇ ਦੇਵ ਨਹੀ ਸ਼ਬਦ ਨਹੀ ਲਿਖਿਆ।ਕੇਸਰ ਸਿੰਘ ਛਿੱਬਰ,ਸਰੂਪ ਸਿੰਘ ਕੋਸ਼ਿਸ਼,ਰਤਨ ਸਿੰਘ ਭੰਗੂ,ਸੁਖਬਾਸੀ ਰਾਮ ਬੇਦੀ,ਤੇ ਹੋਰ ਲਿਖਾਰੀਆਂ ਦੀਆ ਲਿਖਤਾ ਵਿਚ ਕਿਤੇ ਦੇਵ ਨਹੀ ਲਿਖਿਆ ਗਿਆ।
ਪਰ ਜਦੋ1969 ਵਿਚ ਜਦੋ ਅਮਿਰਤਸਰ ਵਿਚ ਯੂਨੀਵਰਸਿਟੀ ਹੋਦ ਵਿਚ ਅਾੲੀ ਤਾਂ ਇਸਦਾ ਨਾਮ ਗੁਰੂ ਨਾਨਕ ਯੂਨੀਵਰਿਸਟੀ ਹੀ ਰਖਿਆ ਗਿਆ ਸੀ, ੳੁਦੋ ਸਾਰੇ ਡੀ ੲੇ ਵੀ ਤੇ ਸਨਾਤਮ ਧਰਮ ਕਾਲਜਾਂ ਨੇ ਇਸ ਨਾਲ ਜੁੜਨ ਤੋ ਨਾਂਹ ਕਰ ਦਿਤੀ ਸੀ, ਫਿਰ ਇਹ ਮੰਗ ਰਖੀ ਗੲੀ ਕਿ ਇਸਦਾ ਨਾਂਅ ਸੁਧਾਰਕੇ ਇਸ ਨੂੰ ਗੁਰੂ ਨਾਨਕ ਦੇਵ ਲਿਖਿਆ ਜਾੲੇ, ਜਿਨ੍ਹਾਂ ਕੋਲ 1970 ਤੋ 1974 ਤਕ ਸਰਟੀਫੀਕੇਟ ਹਨ, ੳੁਹ ਦੇਖ ਸਕਦੇ ਹਨ,ਕਿ ੳੁਥੇ " ਦੇਵ"ਸ਼ਬਦ ਦੀ ਵਰਤੋ ਨਹੀ ਕੀਤੀ ਗਈ। ਅੰਮ੍ਰਿਤਸਰ ਵਿਚ ਯੂਨੀਵਰਸਿਟੀ ਬਣੀ ਤਾਂ ਬ੍ਰਾਹਮਣਵਾਦੀਆਂ ਦੇ ਜਿੱਦ ਅੱਗ ਝੁਕਦਿਆਂ ਇਸਦਾ ਨਾਂ ਗੁਰੂ ਨਾਨਕ 'ਦੇਵ' ਯੂਨੀਵਰਸਿਟੀ ਰੱਖਿਆ ਗਿਆ ਤੇ ਇੰਝ ਪੜ੍ਹੇ ਲਿਖੇ ਤਬਕੇ ਵਿਚ ਇਹ ਦੇਵਤਾਵਾਦ ਦਾ ਪ੍ਰਤੀਕ ਸ਼ਬਦ ਪੱਕਾ ਹੋਗਿਆ। ਹੁਣ ਵੀ ਜਦ ਕੋਈ ਮਰਜ਼ੀ ਵਾਚ ਲਵੇ ਕਿ ੧੯੭੦ ਤੋਂ ਪਹਿਲਾਂ ਗੁਰੂ ਨਾਨਕ ਦੇਵ ਬਹੁਤ ਘੱਟ ਲਿਖਿਆ ਮਿਲੇਗਾ ਪਰ ਮਗਰੋਂ ਇਹ ਕੰਮ ਜੋਰਾਂ ਤੇ ਚੱਲਿਆ।
ਇਕ ਹੋਰ ਗੱਲ ਯੂਕੇ ਵਿਚ ਕਈ ਗੁਰ ਸਿੱਖਾ ਕੋਲ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀਆਂ ਫੋਟੋਆਂ ਹਨ। ਪਰ ਕਿਸੇ ਉਪਰ ਵੀ ਗੋਲਡਨ ਟੈਪਲ ਜਾਂ ਹਰਿਮੰਦਰ ਸਾਹਿਬ ਨਹੀਂ ਲਿਖਿਆ ਸਿਰਫ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਲਿਖਿਆ ਹੋਇਆ ਸੀ। ਜਦਕਿ ਹੁਣ"ਹਰਿਮੰਦਰ ਸਾਹਿਬ " ਲਿਖਿਆ ਹੁੰਦਾ ਹੈ ਜਿਸਨੂੰ ਅੰਗਰੇਜੀ ਵਿਚ ਬੜਾ ਲਿਸ਼ਕਾਕੇ ਗੋਲਡਨ "ਟੈਂਪਲ਼" ਲਿਖਦੇ ਹਨ।ਜਿਵੇਂ ਕਹਿ ਰਹੇ ਹੋਣ ਕਿ 'ਇਹ ਇਕ ਮੰਦਰ ਹੈ' ਸਵਰਨ ਮੰਦਰ? ਇਹ ਮੰਦਰ ਤੇ ਦੇਵ ਕਹਿਕੇ ਗੁਰੂਆਂ ਨੂੰ ਹਿੰਦੂ ਅਵਤਾਰਾਂ ਦੀ ਲੜੀ ਵਿਚ ਦਰਸਾਕੇ,ਗੁਰ ਗੰਥ ਸਾਹਿਬ ਨੂੰ ਪੰਜਵਾਂ ਵੇਦ ਕਹਿਕੇ,ਜਪੁਜੀ ਸਾਹਿਬ ਨੂੰ ਗੀਤਾ ਦਾ ਛੋਟਾ ਰੂਪ ਕਹਿਕੇ ਅਸੀ ਕੀਹਦਾ ਕੰਮ ਸੌਖਾ ਕਰ ਰਹੇ ਹਾਂ।
ਕੀ ਆਰ.ਐਸ. ਐਸ. ਨੂੰ ਸਾਡੇ ਵਰਗੇ ਲੱਕੜ ਸਿਰੇ ਤੇ ਮੂਰਖ ਲੱਭਣੇ ਨੇ ਜੋ ਗੁਰੂਘਰਾਂ ਵਿਚ ਆਈ ਸ਼ਰਧਾਲੂ ਸੰਗਤ ਦਾ ਹਿੰਦੂਕਰਨ ਕਰੀ ਜਾਂਦੇ ਹਨ।ਧੰਨ ਗੁਰੂ ਕੇ ਸਿਖ ,ਅਕਲ ਕੇ ਪੱਕੇ ਵੈਰੀ।ਪਰ ਸਾਨੂੰ ਕੋਈ ਜਿੰਨਾ ,ਮਰਜ਼ੀ ਸਮਝਾਈ ਜਾਵੇ ਅਸੀ ਗੁਰੂ ਸਾਹਿਬ ਨੂੰ "ਦੇਵ"ਹੀ ਕਹਿਣਾ ਹੈ।ਹੋਰ ਭੁਲ ਚੁਕ ਲਈ ਮੁਆਫੀ ਜਿੰਨਾ ਨੂੰ ਇਹ ਵਿਚਾਰ ਹਜਮ ਨਾਂ ਹੋਣ ਉਹ ਸਮਾ ਕੱਢ ਕੇ ਇਤਿਹਾਸਕ ਤੱਥਾ ਦੀ ਪੜਤਾਲ ਕਰ ਸਕਦੇ ਹਨ।
ਵਹਿਗਰੂ ਜੀ ਕਾ ਖਾਲਸਾ।।
ਵਹਿਗਰੂ ਜੀ ਕੀ ਫਤਹਿ।।
ਧੰਨਵਾਦ ਸਹਿਤ
ਹਰਲੀਨ ਕੌਰ ਬਰਮਿੰਘਮ
………………………….
ਟਿੱਪਣੀ:- ਸਾਰੇ ਹੀ ਸਿੱਖ ਮਾਇਆ ਦੀ ਚਕਾ-ਚੌਂਧ ਵਿਚ ਫਸ ਕੇ ਵਿਕ ਨਹੀਂ ਗਏ ਹਨ, ਅਜੇ ਵੀ ਬਹੁਤ ਸਾਰੇ ਸਿੱਖੀ ਨੂੰ ਗੁਰਮਤਿ ਅਨੁਸਾਰ ਸੁਰਜੀਤ ਕਰਨ ਲਈ ਆਪਣੀ ਪੂਰੀ ਵਾਹ ਲਾ ਰਹੇ ਹਨ, ਹਾਲਾਂਕਿ ਉਨ੍ਹਾਂ ਦੀ ਗਿਣਤੀ, ਗੁਰੂ ਸਾਹਿਬ ਦੇ ਕਹੇ ਅਨੁਸਾਰ ‘ਕੋਟਨ ਮੈ ਨਾਨਕ ਕੋਊ’ ਹੀ ਹੈ। ਪਰ ਸਚਾਈ ਇਕ ਦਿਨ ਪ੍ਰਗਟ ਹੋ ਕੇ ਹੀ ਰਹਿਣੀ ਹੈ।
ਅਮਰ ਜੀਤ ਸਿੰਘ ਚੰਦੀ
ਹਰਲੀਨ ਕੌਰ ਬਰਮਿੰਘਮ
ਹੁਣ ਕਈਆਂ ਨੂੰ ਸਚ ਹਾਜਮ ਨਹੀ ਹੋਣਾ ਤੇ ਕਈਆਂ ਦੇ ਹਿਰਦੇ ਵਿਲੂਧੜੇ ਜਾਣਗੇ ਪਰ ਸਚ ਨੇ ਸਚ ਹੀ ਰਹਿਣਾ
Page Visitors: 3293