ਸਿੱਖੀ ਨੂੰ ਕਮਜ਼ੋਰ ਕਰ ਕੇ ਸਿੱਖਾਂ ਵਿਚ ਵੰਡੀਆਂ ਕਿਸਨੇ ਪਾਈਆਂ ?
ਗੁਰਮਤਿ ਤੋਂ ਭਟਕੇ ਹੋਏ ਸਿੱਖਾਂ ਨੂੰ ਕੁਝ ਸਵਾਲ ??
ਸਤਿਨਾਮ ਸਿੰਘ ਮੌਂਟਰੀਅਲ
ਫੋਨ:- 514-219-2525
ਜਿਹੜੇ ਮੇਰੇ ਵੀਰ ਇਹ ਸਮਝਦੇ ਹਨ ਕਿ ਤੱਤ ਗੁਰਮਤਿ ਦੇ ਪ੍ਰਚਾਰਕ ਸਿੱਖ ਕੌਮ ਵਿੱਚ ਵੰਡੀਆਂ ਪਾਉਂਦੇ ਹਨ ਤੇ ਸਿੱਖ ਕੌਮ ਨੂੰ ਕਮਜ਼ੋਰ ਕਰ ਰਹੇ ਹਨ, ਆਓ ਤੁਹਾਨੂੰ ਦੱਸੀਏ ਕਿ ਸਿੱਖ ਕੌਮ ਨੂੰ ਕਮਜ਼ੋਰ ਕਿਸ ਨੇ ਕੀਤਾ ਅਤੇ ਵੰਡੀਆਂ ਕਿਸ ਨੇ ਪਾਈਆਂ।
ਭਾਈ ਰਣਧੀਰ ਸਿੰਘ ਨੇ ਜੇਲ੍ਹ ਵਿੱਚੋ ਆਉਂਦਿਆਂ ਹੀ ਇੱਕ ਨਵਾਂ ਪੰਥ ਖੜਾ ਕਰ ਦਿੱਤਾ "ਅਖੰਡ ਕੀਰਤਨੀ ਜਥਾ" ਕਕਾਰਾਂ 'ਤੇ ਕਿੰਤੂ ਕਰਦਿਆਂ "ਕੇਸਕੀ" ਨੂੰ ਕਕਾਰ ਮੰਨਣ ਲੱਗ ਪਿਆ, ਕੇਸ ਤੇ ਕੇਸਕੀ ਦਾ ਬੇਲੋੜਾ ਝਗੜਾ ਖੜਾ ਕੀਤਾ ਗਿਆ, ਨਿਰੋਲ ਕੀਰਤਨ ਦਾ ਵੀ ਭੋਗ ਪਾ ਦਿੱਤਾ ਕੀਰਤਨ ਦੇ ਵਿੱਚੇ ਹੀ ਸਿਰ ਮਾਰ-ਮਾਰ ਕੇ ਵਾਹਿਗੁਰੂ-ਵਾਹਿਗੁਰੂ ਪੜ੍ਹਨ ਲੱਗ ਪਏ, ਰਾਗਮਾਲਾ ਦਾ ਬੇਲੋੜਾ ਵਿਰੋਧ, ਪੱਦਛੇਦ ਬੀੜਾਂ ਦਾ ਵਿਰੋਧ, ਕਥਾ ਦਾ ਵਿਰੋਧ......... ਕੀ ਇਹ ਸਭ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??
ਕਾਂਸੀ ਦੇ ਬ੍ਰਾਹਮਣਾਂ ਦੀ ਪੈਦਾ ਕੀਤੀ ਡਮਡਮੀ ਟਕਸਾਲ ਨੇ ਸਿੱਖਾਂ ਦੇ ਕਛਹਿਰੇ ਦਾ ਸਬੰਧ ਹਨੂੰਮਾਨ ਨਾਲ ਜੋੜਿਆ, ਗੁਰੂਆਂ ਦੀਆਂ ਕੁਲਾਂ ਦਾ ਸਬੰਧ ਹਿੰਦੂਆਂ ਦੇ ਅਵਤਾਰਾਂ ਨਾਲ ਜੋੜਿਆ, ਭਗਤਾਂ ਦਾ ਤੇ ਗੁਰਸਿੱਖਾਂ ਦਾ ਸਬੰਧ ਹਿੰਦੂ ਰਿਸ਼ੀਆਂ ਦੇ ਵਰ ਸਰਾਪ ਨਾਲ ਜੋੜਿਆ, ਰਾਗਮਾਲਾ ਦਾ ਬੇਲੋੜਾ ਸਮਰਥਨ ਕਰਨਾ, ਗੁਰੂ ਗਰੰਥ ਸਾਹਿਬ ਜੀ 'ਤੇ ਕਿੰਤੂ ਕਰਦਿਆਂ ਲਿਖਿਆ ਕਿ ਮੌਜੂਦਾ ਬੀੜ ਵਿੱਚ ਪੰਦਰਾਂ ਸੌ ਗਲਤੀਆਂ ਹਨ........ ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??
ਅੰਗਰੇਜ਼ੀ ਫੌਜ ਵਿੱਚ ਤਿਆਰ ਕੀਤੇ ਗਏ ਅਤਰ ਸਿੰਘ ਮਸਤੂਆਣਾ ਨੇ ਸੱਭ ਤੋਂ ਪਹਿਲਾਂ ਆਪਣੇ ਨਾਮ ਨਾਲ 'ਸੰਤ 'ਬ੍ਰਹਮਗਿਆਨੀ 'ਮਹਾਂਪੁਰਖ ਲਗਵਾਉਣਾ ਸੁਰੂ ਕੀਤਾ, ਇਸ ਨੇ ਵੀ ਨਿਰੋਲ ਕੀਰਤਨ ਦਾ ਭੋਗ ਪਾ ਕੇ ਕੱਚੀਆਂ ਮਨਘੜਤ ਧਾਰਨਾ ਲਾਕੇ ਸਿੱਖਾਂ ਨੂੰ ਗੁਰਬਾਣੀ ਕੀਰਤਨ ਨਾਲ਼ੋ ਤੋੜਿਆਂ ਤੇ ਗੁਰਬਾਣੀ ਵਿਚਾਰਨ ਦੀ ਜਗ੍ਹਾ ਸਮਾਧੀਆਂ ਲਾਉਣ ਲੱਗ ਪਿਆ ਅਤੇ ਇਸ ਨੇ ਸਿੱਖਾਂ ਦਾ ਕੀਮਤੀ ਸਮਾਂ (ਕਦੇ ਕਿਤੇ ਕਦੇ ਕਿਤੇ) ਯਾਤਰਾਮਾਂ ਤੇ ਬਰਬਾਦ ਕੀਤਾ....... ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??
ਅੰਗਰੇਜ਼ ਸਰਕਾਰ ਦੇ ਪਿੱਠੂ ਭੁਪਿੰਦਰ ਸਿਉਂ ਪਟਿਆਲੇ ਵਾਲ਼ੇ ਦੀ ਪਦਾਇਸ਼ ਅਖੌਤੀ ਸਾਧ ਨੰਦ ਸਿਉਂ ਨਾਨਕਸਰੀਏ ਨੇ ਖਾਲਸੇ ਦੇ ਨਿਸ਼ਾਨ ਸਾਹਿਬ ਦਾ ਭੋਗ ਪਾਇਆ, ਗੁਰੂਆਂ ਤੋਂ ਚਲੀ ਆ ਰਹੀ ਲੰਗਰ ਦੀ ਮਰਿਆਦਾ ਦਾ ਭੋਗ ਪਾਇਆ, ਖਾਲਸੇ ਦੇ ਜੈਕਾਰੇ ਦਾ ਭੋਗ ਪਾਇਆ, ਕੜਾਹ ਪ੍ਰਸ਼ਾਦਿ ਦੀ ਦੇਗ ਦਾ ਭੋਗ ਪਾਇਆ ਗਿਆ, ਕਕਾਰ ਕਿਰਪਾਨ ਤੇ ਕੰਘਾ ਜਨਿਊ ਦੀ ਨਕਲ ਤੇ ਧਾਗੇ ਨਾਲ ਬੰਨ੍ਹ ਕੇ ਗਲ਼ਾ ਵਿੱਚ ਪਵਾਉਣਾ ਸ਼ੁਰੂ ਕੀਤਾ, ਅਖੌਤੀ ਛੋਟੀਆਂ ਜਾਤਾਂ ਨੂੰ ਅਮਿ੍ਤ ਛਕਾਉਣਾ ਬੰਦ ਕੀਤਾ, ਅਰਦਾਸ ਵਿੱਚ ਤਬਦੀਲੀ ਕੀਤੀ ਗਈ, ਸੁਖਮਨੀ ਸਾਹਿਬ ਵਿੱਚ ਮਨਘੜਤ ਤੁਕਾਂ ਲਿਖਕੇ ਕੇ ਗੁਰਬਾਣੀ ਵਿੱਚ ਰਲ਼ਾ ਪਾਇਆ ਗਿਆ....... ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??
ਅੰਗਰੇਜ਼ ਫੌਜ ਵਿੱਚੋਂ ਹੀ ਪੈਦਾ ਹੋਏ ਇੱਕ ਹੋਰ ਸਾਧ ਈਸ਼ਰ ਸਿਉਂ ਰਾੜੇਵਾਲੇ ਨੇ ਵੀ ਸਿੱਖ ਸਿਧਾਂਤਾਂ ਨੂੰ ਖਤਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਢੋਲਕੀ ਚਿਮਟਿਆਂ ਨਾਲ ਕੱਚੀਆਂ ਧਾਰਨਾ ਨਾਲ ਲਾਏ ਆਪਣੇ ਅਖਾੜਿਆਂ ਨੂੰ ਕੀਰਤਨ ਦਾ ਨਾਮ ਦੇ ਦਿੱਤਾ ਗਿਆ, ਦਸ ਗੁਰੂਆਂ ਤੇ ਸ਼ਹੀਦ ਸਿੰਘਾਂ ਦੇ ਅਮੋਲਕ ਇਤਿਹਾਸ ਨੂੰ ਛੱਡਕੇ 'ਬ੍ਰਹਮਾ 'ਵਿਸ਼ਨੂ 'ਮਹੇਸ਼' ਪਾਰਵਤੀ 'ਸ਼ਿਵਜੀ 'ਸੁਦਾਮਾਂ 'ਹਰੀਚੰਦ 'ਨਾਰਦ....ਆਦਿ ਹਿੰਦੂ ਮਿਤਿਹਸਕ ਪਾਤਰਾਂ ਦੀਆਂ ਕਹਾਣੀਆ ਹੀ ਸੁਣਾਉਂਦਾ ਰਿਹਾ, ਭੂਤਾਂ ਪਰੇਤਾਂ ਦੇ ਡਰ ਸਿੱਖਾ ਦੇ ਅੰਦਰ ਪੈਦਾ ਕਰਦਾ ਰਿਹਾ, ਆਪਣੇ ਆਪ ਨੂੰ ਗੁਰੂ ਨਾਨਕ ਦੀ ਰੂਪ ਅਖਵਾਉਂਦਾ ਰਿਹਾ......... ਕੀ ਇਹ ਸਿੱਖੀ ਨੂੰ ਕਮਜ਼ੋਰ ਕਰਨਾ ਤੇ ਸਿੱਖਾਂ ਵਿੱਚ ਵੰਡੀਆਂ ਪਾਉਣਾ ਨਹੀਂ ਸੀ??
ਹੋਰ ਦੇਖੋ ਸਿਤਮ ਦੀ ਗੱਲ ਇਨ੍ਹਾਂ ਸਾਰਿਆਂ ਨੇ ਹੀ ਆਪਣੀਆਂ ਆਪਣੀਆਂ ਮਰਿਯਾਦਾਆਵਾਂ ਤਿਆਰ ਕੀਤੀਆਂ, ਆਪਣੇ ਆਪਣੇ ਗੁਰਬਾਣੀ ਦੇ ਗੁਟਕੇ ਸ਼ਬਦ ਵੱਧ ਘੱਟ ਕਰਕੇ ਛਪਵਾਏ, ਆਪਣਾ ਆਪਣਾ ਪਹਿਰਾਵਾ ਤੇ ਉਸ ਦਾ ਰੰਗ ਵੀ ਵੱਖਰਾ ਵੱਖਰਾ ਕੀਤਾ, ਅੱਜ ਵੀ ਇਹ ਲੋਕ ਅੰਦਰਖਾਤੇ ਇੱਕ ਦੂਜੇ ਨਾਲ ਵਿਰੋਧੀ ਚੱਲ ਰਹੇ ਹਨ, ਪੂਰੀ ਸਿੱਖ ਕੌਮ ਸਭ ਕੁਝ ਦੇਖਦੀ ਤੇ ਜਾਣਦੀ ਹੋਈ ਵੀ ਚੁਪ ਹੈ, ਭੇਡਾਂ ਦੀ ਤਰਾਂ ਸਿਰ ਸੁੱਟ ਕੇ ਜਰ ਰਹੀ ਹੈ।
ਆਓ ਹੁਣ ਉਹਨਾਂ ਪ੍ਰਚਾਰਕਾਂ ਦੀ ਗੱਲ ਕਰੀਏ ਜਿਨ੍ਹਾਂ ਨੂੰ ਤੁਸੀਂ ਵੰਡੀਆਂ ਪਾਉਣ ਵਾਲੇ ਸਮਝਦੇ ਹੋ, ਕੀ ਜਿਹੜੇ ਪ੍ਰਚਾਰਕ 'ਇੱਕ ਪੰਥ 'ਇੱਕ ਗਰੰਥ 'ਇੱਕ ਮਰਿਆਦਾ 'ਇੱਕ ਅੰਮਿ੍ਤ' ਇੱਕ ਗੁਰੂ 'ਇੱਕ ਬਾਣੀ ਅਤੇ ਇੱਕ ਸਿਧਾਂਤ ਦੀ ਗੱਲ ਕਰਦੇ ਹਨ ਕੀ ਉਹ ਪੰਥ ਨੂੰ ਕਮਜ਼ੋਰ ਕਰਦੇ ਤੇ ਪੰਥ ਵਿੱਚ ਵੰਡੀਆਂ ਪਾਉਂਦੇ ਹਨ?????
ਵਿਰੋਧ ਕਰਨ ਵਾਲੇ ਵੀਰੋ ਇੱਕ ਬਾਰ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਬੈਠਕੇ ਇਮਾਨਦਾਰੀ ਨਾਲ ਸੋਚਿਓ ਕਿ ਪੰਥ ਵਿੱਚ ਵੰਡੀਆਂ ਕਿਸ ਨੇ ਪਾਈਆਂ ਹਨ, ਜੇ ਫਿਰ ਵੀ ਸਮਝ ਨਾ ਆਈ ਤਾਂ ਸਮਝ ਲੈਣਾ ਕਿ ਸਾਡਾ ਹਾਲੇ ਗੁਰੂ ਨਾਲ ਤਾਲਮੇਲ ਨਹੀਂ ਬਣਿਆ,
ਭਾਈ ਗੁਰਦਾਸ ਜੀ ਦਾ ਫੈਸਲਾ ਹੈ-
ਸਤਿਗੁਰ ਸਾਹਿਬੁ ਛਡਿ ਕੈ ਮਨਮੁਖੁ ਹੋਇ ਬੰਦੇ ਦਾ ਬੰਦਾ ।
ਸਤਿਨਾਮ ਸਿੰਘ ਮੌਂਟਰੀਆਲ
ਸਿੱਖੀ ਨੂੰ ਕਮਜ਼ੋਰ ਕਰ ਕੇ ਸਿੱਖਾਂ ਵਿਚ ਵੰਡੀਆਂ ਕਿਸਨੇ ਪਾਈਆਂ ?
Page Visitors: 2958