ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਜੋ ਸ਼ਰਣ ਆਵੇ ਤਿਸ ਕੰਠ ਲਾਏ ! (ਨਿੱਕੀ ਕਹਾਣੀ)
ਜੋ ਸ਼ਰਣ ਆਵੇ ਤਿਸ ਕੰਠ ਲਾਏ ! (ਨਿੱਕੀ ਕਹਾਣੀ)
Page Visitors: 2742

ਜੋ ਸ਼ਰਣ ਆਵੇ ਤਿਸ ਕੰਠ ਲਾਏ ! (ਨਿੱਕੀ ਕਹਾਣੀ)
ਲੈ ਬਈ, ਹੁਣ ਜਗਦੀਸ਼ ਟਾਈਟਲਰ ਦੀ ਚਿੱਠੀ ਵੀ ਆ ਗਈ ਬਿਨਾ ਸ਼ਰਤ ਮਾਫ਼ੀ ਲਈ ! "ਜੋ ਸ਼ਰਣ ਆਵੇ ਤਿਸ ਕੰਠ ਲਾਏ" ਆਖ ਕੇ ਸੌਦਾ ਸਾਧ ਨੂੰ ਬਿਨਾ ਪੇਸ਼ੀ ਦੇ ਹੀ ਮੁਆਫੀ ਦੇਣ ਵਾਲੇ ਜੱਥੇਦਾਰ ਹੁਣ ਜਗਦੀਸ਼ ਟਾਈਟਲਰ ਦੀ ਚਿਠੀ ਤੋਂ ਬਾਅਦ "ਜੋ ਸ਼ਰਣ ਆਵੇ ਤਿਸ ਕੰਠ ਲਾਏ" ਆਖ ਕੇ ਮੁਆਫੀ ਦੇਣਗੇ ?
(ਹਰਜੀਤ ਸਿੰਘ ਨੇ ਪੁਛਿਆ)
ਹਰਪਾਲ ਸਿੰਘ : ਜਲ੍ਹਿਆਂਵਾਲੇ ਬਾਗ਼ ਦੇ ਗੁਨਾਹਗਾਰ ਜਨਰਲ ਡਾਇਰ ਦਾ ਅਕਾਲ ਤਖ਼ਤ ਤੇ ਸਨਮਾਨ ਕੀਤੇ ਜਾਣ ਦੀ ਮਿਸਾਲ ਸਾਡੇ ਸਾਹਮਣੇ ਹੀ ਹੈ ਜਿਸਨੂੰ ਬਿਨਾ ਸ਼ਰਣ ਆਏ ਨੂੰ ਘਰ ਬੈਠੇ ਮਾਫ਼ ਕਰ ਦਿੱਤਾ ਗਿਆ, ਤੇ ਮਜੀਠੀਆ ਵਰਗੀ ਮਿਸਾਲ ਵੀ ਹੈ ਜਿਸਨੂੰ ਨਿੱਕੀ ਜਿਹੀ ਗਲਤੀ ਆਖ ਕੇ ਮਾਫੀਨਾਮਾ ਮਿਲ ਗਿਆ । ਦੂਜੇ ਪਾਸੇ ਪ੍ਰੋ. ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ, ਪ੍ਰੋਫੇਸਰ ਦਰਸ਼ਨ ਸਿੰਘ ਆਦਿ ਵਰਗੇ ਕੇਸ ਵੀ ਸਾਹਮਣੇ ਹਨ, ਜਿਨ੍ਹਾਂ ਵਿੱਚ "ਜੋ ਸ਼ਰਣ ਆਵੇ ਤਿਸ ਕੰਠ ਲਾਏ" ਸਿਧਾਂਤ ਭੁਲਾ ਦਿੱਤਾ ਗਿਆ ! ਇਸ ਤੋਂ ਸਾਫ ਪਤਾ ਲਗਦਾ ਹੈ ਕਿ ਗੁਰੂ ਸਿਧਾਂਤ ਨੂੰ ਭੁਲਾ ਕੇ ਅੱਜਕਲ ਹੁਕਮਨਾਮੇ ਮਹਿਜ ਵੋਟ ਰਾਜਨੀਤੀ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਜਾਂਦੇ ਹਨ। ਸਾਡੇ ਸਾਹਮਣੇ ਭਾਈ ਘਨਈਆ ਜੀ ਦਾ ਉਦਾਹਰਣ ਹੈ ਜਿਨ੍ਹਾਂ ਨੇ ਦੁਨਿਆਵੀ ਧਾਰਣਾ ਵਿੱਚ ਨਿਸ਼ਕਾਮ ਸੇਵਾ ਕਰਕੇ "ਜੋ ਸ਼ਰਣ ਆਵੇ ਤਿਸ ਕੰਠ ਲਾਏ" ਨੂੰ ਹੰਡਾ ਕੇ ਵਿਖਾਇਆ ਤੇ ਦੂਜੇ ਪਾਸੇ ਗੁਰੂ ਦੀ ਮੱਤ ਨੂੰ ਆਪਨੇ ਜੀਵਨ ਵਿੱਚ ਢਾਲਣ ਕਰਕੇ ਗੁਰੂ ਜੀ ਨੇ "ਜੋ ਸ਼ਰਣ ਆਵੇ ਤਿਸ ਕੰਠ ਲਾਏ" ਭਾਵ ਹੁਕਮ ਵਿੱਚ ਰਹਿਣ ਕਰਕੇ ਉਨ੍ਹਾਂ ਨੂੰ ਆਪਣੇ ਗੱਲ ਨਾਲ ਲਾਇਆ!
ਹਰਜੀਤ ਸਿੰਘ : ਆਪਣੀ ਕੁੱਕੜੀ ਚੰਗੀ ਹੋਵੇ ਤਾਂ ਬਾਹਰ ਆਂਡੇ ਕਿਉਂ ਦੇਵੇ? ਮੈਨੂੰ ਭਾਰੀ ਅਫਸੋਸ ਹੈ ਕੀ ਮੈਂ ਆਪਣੇ ਬੱਚਿਆਂ ਸਾਹਮਣੇ ਇਹ ਨਹੀਂ ਆਖ ਸਕਦਾ ਕੀ ਅਜੋਕੇ ਸਮੇਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਸਿਆਸਤ ਦਾ ਕੇਂਦਰੀ ਅਸਥਾਨ ਹੈ ਕਿਓਂ ਕੀ "ਨਾ ਤਾਂ ਓਥੇ ਸਿੱਖ ਬੈਠਦੇ ਹਨ ਨਾ ਗੁਰਮਤ ਅਨੁਕੂਲ ਸਿਆਸਤ ਦੀ ਕੋਈ ਬਾਨਗੀ ਦਿਖਦੀ ਹੈ .... ਕਹਿੰਦੇ ਹਨ ਕੀ ਮਨੁੱਖੀ ਸ਼ਰੀਰ ਵਿੱਚੋਂ ਜਦੋਂ ਧੁਰਾ ਭਾਵ ਨਾਭੀ ਹਿਲ ਜਾਂਦੀ ਹੈ ਤਾਂ ਧਰਨ ਪੈ ਜਾਂਦੀ ਹੈ ਜਿਸ ਨਾਲ ਮਨੁੱਖ ਦੀ ਹਾਲਤ ਮਾੜੀ ਹੋ ਜਾਂਦੀ ਹੈ, ਭਾਵੇਂ ਦਿਸਣ ਵਿੱਚ ਮਨੁੱਖ ਸਿਹਤਮੰਦ ਨਜਰੀ ਆਉਂਦਾ ਹੈ ! ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੁੰਦੀ ਸਿੱਖ ਸਿਆਸਤ ਵੀ ਇਸ ਵੇਲੇ ਆਪਣਾ ਧੁਰਾ ਛੱਡ ਚੁਕੀ ਹੈ ਤੇ ਬੀਮਾਰ ਪੈ ਗਈ ਹੈ !
ਹਰਪਾਲ ਸਿੰਘ : ਜਿਹੜੀਆਂ ਕੌਮਾਂ ਆਪਣਿਆਂ ਨਾਲ ਇਨਸਾਫ਼ ਨਹੀਂ ਕਰ ਸਕਦੀਆਂ, ਉਨ੍ਹਾਂ ਨੂੰ ਆਪਣੇ ਨਾਲ ਹੋਈ ਬੇਇਨਸਾਫੀ ਦਾ ਗਿਲਾ ਨਹੀਂ ਕਰਨਾ ਚਾਹੀਦਾ ! "ਪਾਣੀ ਵਿੱਚ ਸੋਟਾ ਮਾਰਿਆਂ ਪਾਣੀ ਦੋ ਨਹੀਂ ਹੋ ਜਾਂਦੇ" ਨੂੰ ਸਮਝ ਕੇ ਸਿੱਖਾਂ ਨੂੰ ਆਪਸੀ ਏਕੇ ਵੱਲ ਵਧਣਾ ਚਾਹੀਦਾ ਹੈ ਵਰਨਾ ਅੱਜ ਕਲ ਤਾਂ ਹਾਲਾਤ "ਆਪਣੀਆਂ ਦੇ ਮੈਂ ਗਿੱਟੇ ਭੰਨਾਂ ਚੁੰਮਾਂ ਪੈਰ ਪਰਾਇਆਂ ਦੇ" ਵਾਲਾ ਹਾਲ ਵਾਲੀ ਹੈ !
"ਸੇਰ ਦੁੱਧ ਤੇ ਵੀਹ ਸੇਰ ਪਾਣੀ ਘੁੰਮਰ-ਘੁੰਮਰ ਫਿਰੇ ਮਧਾਣੀ" ਵਾਂਗ ਮਨਮਤ ਜਿਆਦਾ ਹੈ ਤੇ ਗੁਰਮਤ ਘੱਟ, ਤਾਂ ਫਿਰ ਗੁਰਮਤ ਅਨੁਕੂਲ ਫੈਸਲੇ ਕਿਵੇਂ ਆਉਣਗੇ ? ਅੱਜ ਵੀ ਨਾਂ ਜਾਗੇ ਤਾਂ ਫਿਰ "ਕੱਲ੍ਹ ਕਰਨਾ ਸੋ ਅੱਜ ਕਰ, ਅੱਜ ਕਰਨਾ ਸੋ ਹੁਣ। ਉਮਰ ਹੱਡਾਂ ਨੂੰ ਖਾ ਰਹੀ ਜਿਉਂ ਲੱਕੜੀ ਨੂੰ ਘੁਣ।" ਵਾਲਾ ਹਾਲ ਹੋਵੇਗਾ ! ਭਾਰੀ ਅਫਸੋਸ ਹੈ ! (ਅੱਖਾਂ ਦੀ ਗਿੱਲੀ ਨੁੱਕਰ ਸਾਫ਼ ਕਰਦੇ ਹੋਏ ਹਰਜੀਤ ਸਿੰਘ ਨੇ ਕਿਹਾ)

 ਬਲਵਿੰਦਰ ਸਿੰਘ ਬਾਈਸਨ
http://nikkikahani.com/
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.