ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਹਰ ਬਸ਼ਰ ਬਿਕਨੇ ਕੋ ਤੈਆਰ ਖੜਾ...
ਹਰ ਬਸ਼ਰ ਬਿਕਨੇ ਕੋ ਤੈਆਰ ਖੜਾ...
Page Visitors: 2719

ਹਰ ਬਸ਼ਰ ਬਿਕਨੇ ਕੋ ਤੈਆਰ ਖੜਾ...
-: ਇੰਦਰਜੀਤ ਸਿੰਘ ਕਾਨਪੁਰ
ਹਰ ਬਸ਼ਰ ਬਿਕਨੇ ਕੋ ਤੈਆਰ ਖੜਾ, ਫਖ਼ਤ ਇਕ ਖ਼ਰੀਦਾਰ ਚਾਹੀਏ।
ਬਾਜ਼ਾਰ ਸਜਾ ਗੱਦਾਰੋਂ ਸੇ, ਇਕ ਬਹੁਤ ਬੜਾ ਗੱਦਾਰ ਚਾਹੀਏ।

ਜਥੇਦਾਰੀ ਪ੍ਰਥਾ ਦੇ ਨਾਮ 'ਤੇ ਕੌਮ ਵਿੱਚ ਪਾਇਆ ਜਾ ਰਿਹਾ ਗੰਦ, ਹੁਣ ਜੜੋਂ ਪੁੱਟ ਕੇ ਸੁੱਟ ਦੇਣ ਦਾ ਵਕਤ ਆ ਗਿਆ ਹੈ। ਜਦੋਂ ਤਕ ਇਹ ਜੱਥੇਦਾਰੀ / ਪੁਜਾਰੀਵਾਦੀ / ਪੋਪਵਾਦੀ ਵਿਵਸਥਾ ਜਾਰੀ ਰਹੇਗੀ, ਇਨ੍ਹਾਂ ਦਾ ਗਲਤ ਇਸਤੇਮਾਲ ਸਿਆਸੀ ਅਤੇ ਪੰਥ ਦੋਖੀ ਅਪਣੇ ਹਿਤਾਂ ਲਈ ਕਰਦੇ ਰਹਿਣਗੇ। ਇਹ ਪੁਜਾਰੀ ਕੌਮ ਦੀ ਸਰਵਉੱਚ ਅਥਾਰਟੀ ਬਣ ਕੇ ਕੌਮ ਦੀਆਂ ਜੜਾਂ ਵਿੱਚ ਤੇਲ ਪਾਉਦੇ ਰਹਿਣਗੇ ਅਤੇ ਹਮੇਸ਼ਾਂ ਵਾਂਗ ਉਹ ਹੀ ਫਤਵੇ ਜਾਰੀ ਕਰਣਗੇ, ਜੋ ਇਨ੍ਹਾਂ ਦੇ ਸਿਆਸੀ ਆਕਾ ਚਾਹੁਣਗੇ।
ਇਸ ਵਿਵਸਥਾ ਨੂੰ ਜੜੋਂ ਖਤਮ ਕਰ ਦੇਣ ਦੀ ਗੱਲ ਮੈਂ ਦਿੱਲੀ ਵਿੱਚ ਸਰਨਿਆਂ ਦੀ ਮੀਟਿੰਗ ਵਿੱਚ ਵੀ ਕਹੀ ਸੀ, ਤੇ ਸਰਨਾਂ ਭਰਾਵਾਂ ਨੂੰ ਸ਼ਾਇਦ ਉਸ ਵੇਲੇ ਬੁਰੀ ਵੀ ਲੱਗੀ ਸੀ, ਲੇਕਿਨ ਕੋਈ ਨਹੀਂ, ਸੱਚ ਤਾਂ ਕੌੜਾ ਲਗਦਾ ਹੀ ਹੈ।
ਇਹ ਲੋਗ ਕੌਣ ਹਨ ? ਇਹ ਕਿਵੇ ਅਤੇ ਕਿਥੇ ਉਗਦੇ ਹਨ ? ਇਨ੍ਹਾਂ ਨੂੰ ਕੌਮ ਦੀ ਮਰਜੀ ਤੋਂ ਬਿਨਾਂ ਕੌਮ ਦੇ ਮੱਥੇ 'ਤੇ ਕਿਸ ਚਾਲਾਕੀ ਨਾਲ ਮੱੜ੍ਹ ਦਿਤਾ ਜਾਂਦਾ ਹੈ ਕਿ ਇਹ ਕੌਮ ਦੇ "ਗੁਰੂ" ਬਣ ਬਹਿੰਦੇ ਹਨ। ਇਨ੍ਹਾਂ ਦਾ ਹਰ ਫੈਸਲਾ ਆਖਰੀ ਫੈਸਲਾ ਬਣ ਜਾਂਦਾ ਹੈ । ਇਨ੍ਹਾਂ ਤੇ ਤਾਂ ਸ਼ਾਇਦ ਰੱਬ ਦਾ ਵੀ ਹੁਕਮ ਨਹੀਂ ਚਲਦਾ !
ਪੰਜਾਬ ਤੋਂ ਬਾਹਰ ਦੇ ਤਖਤਾਂ ਦੇ ਜੱਥੇਦਾਰਾਂ ਵੱਲੋਂ ਮਾਨ ਦੇ ਥਾਪੇ ਅਖੌਤੀ ਜੱਥੇਦਾਰਾਂ ਦਾ ਕੀਤਾ ਗਿਆ ਸਵਾਗਤ ਅਤੇ ਉਨ੍ਹਾਂ ਦਵਾਰਾ ਇਨ੍ਹਾਂ ਨੂੰ ਸਵੀਕਾਰ ਕਰ ਲੈਣਾ, ਇਸ ਗੱਲ ਦਾ ਪੱਕਾ ਸਬੂਤ ਹੈ ਕਿ ਇਹ ਆਰ. ਐਸ.ਐਸ. ਦੀ ਬਨਾਈ "ਟੀਮ ਬੀ" ਹੈ ਅਤੇ ਕੌਮ ਤੇ ਕਾਬਿਜ ਹੋ ਚੁਕੀ ਹੈ। ਹੁਣ ਬਾਦਲਕਿਆਂ ਦੀ "ਟੀਮ ਏ " ਐਕਸਪਾਇਰ ਹੋ ਚੁਕੀ ਹੈ। ਹੁਣ ਇਸ ਜੋ ਪੂਰੀ ਤਰ੍ਰਾਂ ਹੋਂਦ ਵਿੱਚ ਆ ਚੁਕੀ ਹੈ ਅਤੇ ਸਵੀਕਾਰ ਕੀਤੀ ਜਾ ਚੁਕੀ ਹੈ । ਟੀਮ ਬੀ ਨੂੰ ਨਕਾਰਨ ਦੀ ਹਿੰਮਤ ਬਾਦਲਕਿਆਂ ਵਿੱਚ ਵੀ ਨਹੀਂ ਹੈ । ਝੇਲੋ ਹੁਣ ਇਨ੍ਹਾਂ ਨੰਗੀਆਂ ਟੰਗਾਂ ਵਾਲੇ ਬੁਰਛਾਗਰਦਾਂ ਨੂੰ ! ਜੋ ਆਰ .ਐਸ. ਐਸ. ਦਾ ਉਹ ਹਰ ਅਜੈਂਡਾ ਹੁਣ ਲਾਗੂ ਕਰਣਗੇ, ਜੋ ਜਥੇਦਾਰਾਂ ਦੀ "ਟੀਮ ਏ" ਲਾਗੂ ਨਹੀਂ ਕਰ ਸਕੀ। ਬਾਦਲਕਿਆਂ ਨੇ ਵੀ ਕੁਝ ਦਿਨਾਂ ਵਿੱਚ ਆਰ.ਐਸ.ਐਸ ਦੀ ਮੋਹਰ ਲੱਗੀ ਇਸ ਟੀਮ ਨੂੰ ਮਾਨਤਾ ਦੇ ਦੇਣੀ ਹੈ ।
ਹੋਰ ਧਿਆਨ ਦਿਉ, ਇਸ ਟੀਮ ਦਾ ਨਿਰਮਾਤਾ ਆਰ. ਐਸ.ਐਸ. ਹੀ ਹੈ, ਕਿਉਂਕਿ ਬਿਆਸਾ ਵਾਲੇ ਡੇਰੇ ਵਿੱਚ ਆਰ.ਐਸ.ਐਸ ਦਾ ਮੁੱਖੀ ਕੋਈ ਬਿਲਿਅਰਡ ਜਾਂ ਟੇਬਲ ਟੈਨਿਸ ਖੇਡਣ ਹਵਾਈ ਜਹਾਜ 'ਤੇ ਥੋੜੀ ਹੀ ਆਇਆ ਸੀ। ਇਹ ਟੀਮ ਬੀ ਹੀ ਬਨਾਉਣ ਆਇਆ ਸੀ । ਇਸ ਟੀਮ ਦੇ, ਦੋ ਅੰਪਾਇਰ ਹਨ, ਮਾਨ ਅਤੇ ਦਾਦੂਵਾਲ, ਜਿਨ੍ਹਾਂ ਦੀ ਪੱਕੀ ਯਾਰੀ ਗੂੜ੍ਹੀ ਗੰਡ ਤੁੱਪ ਬਿਆਸਾ ਡੇਰੇ ਦੇ ਮੁੱਖੀ ਨਾਲ ਜਗ ਜਾਹਿਰ ਹੋ ਚੁਕੀ ਹੈ।
ਹੋ ਜਾਉ ਤਿਆਰ ਨਵੀਆਂ ਮੁਸੀਬਤਾਂ ਝੇਲਣ ਨੂੰ !
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.