ਕੌਮ ਦੀ ਹਾਲਤ ਵੇਖ ਕੇ ਮੈਂ ਦੁਵਿਧਾ ਦੇ ਦਲਦਲ ਵਿੱਚ ਬੁਰੀ ਤਰ੍ਹਾਂ ਫੰਸ ਚੁਕਾ ਹਾਂ !
ਭਲਿਉ ਕੋਈ ਤਾਂ ਕਡ੍ਹੋ ਮੈਨੂੰ ਇਸ ਦਲਦਲ ਵਿੱਚੋ ! ! (ਇਕ ਆਮ ਸਿੱਖ ਦੀ ਵਿਅਥਾ)
ਕੁਝ ਦਿਨਾਂ ਤੋਂ ਮੈ ਬੜਾ ਹੈਰਾਨ ਹਾਂ ਕਿ ਜੇ ਮੈਂ ਅਪਣੀਆਂ ਪੋਸਟ ਵਿੱਚ ਇਹ ਲਿਖਦਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਨਾਨਕ ਦੇ ਹੀ ਦਸਵੇ ਰੂਪ ਸਨ ਅਤੇ ਉਹ
"ੴਸਤਿ ਗੁਰ ਪ੍ਰਸਾਦਿ ॥"
ਅਤੇ ਇਕ ਨਿਰੰਕਾਰ ਕਰਤੇ ਦੇ ਪੁਜਾਰੀ ਸਨ, ਉਹ ਕਿਸੇ ਕਾਲੀ ਜਾਂ ਕਾਲਕਾ ਦੇਵੀ ਦੇ ਉਪਾਸਕ ਨਹੀ ਹੋ ਸਕਦੇ , ਜੋ ਇਹ ਲਿਖ ਕੇ ਦੇਵੀ ਦੀ ਪੂਜਾ ਕਰਣ
ਅਥ ਦੇਵੀ ਜੂ ਕੀ ਉਸਤਤ ਕਥਨੰ । ਜੈ ਦੇਵੀ ਭੇਵੀ ਭਾਵਾਣੀ । ਭਉ ਖੰਡੀ ਦੁਰਗਾ ਸਰਬਾਣੀ ।
ਕੇਸਰੀ ਆਬਾਹੀ ਕਊ ਮਾਰੀ । ਭੈਖੰਡੀ ਭੈਰਵਿ ਉੱਧਾਰੀ ।੪੫।
ਅਕਲੰਕਾ ਅੱਤ੍ਰੀ ਛਤ੍ਰਾਣੀ । ਮੋਹਣੀਅੰ ਸਰਬੰ ਲੋਕਾਣੀ ।
ਰਕਤਾਗੀ ਸਾਗੀ ਸਾਵਿਤ੍ਰੀ । ਪਰਮੇਸ੍ਰੀ ਪਰਮਾ ਪਾਵਿਤ੍ਰੀ ।੪੬। ਅਖੌਤੀ ਦਸਮ ਗਰੰਥ : ਪੰਨਾ ੧੨੮੩ ਪੰ. ੮
ਇਹ ਪੋਸਟ ਪਾਂਉਦਿਆ ਹੀ ਮੈਨੂੰ ਭੇਡੂ ਅਤੇ ਬਚਿੱਤਰੀਏ ਸਿੱਖ ਰੱਜ ਰੱਜ ਕੇ ਗਾਲ੍ਹਾਂ ਕਡ੍ਹਦੇ ਹਨ ਅਤੇ ਕਹਿੰਦੇ ਹਨ ਇਹ ਆਰ.ਐਸ. ਐਸ. ਦਾ ਅਜੈਟ ਹੈ । ਇੱਥੇ ਕਾਲੀ ਦੁਰਗਾ ਭਵਾਨੀ ਅਤੇ ਭਗਉਤੀ "ਅਕਾਲਪੁਰ" ਨੂੰ ਹੀ ਕਹਿਆ ਗਿਆ ਹੈ !
..................
ਜੇ ਇਨ੍ਹਾਂ ਦੀਆਂ ਗਾਲ੍ਹਾਂ ਤੇ ਲਾਨ੍ਹਤਾਂ ਤੋਂ ਸੜਦਾ ਮਾਰਾ ਮੈਂ ਇਹ ਲਿਖਣ ਲੱਗ ਪਿਆ ਹਾਂ ਕਿ "ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਵਿੱਚ ਚੰਡੀ ਤੇ ਕਾਲੀ ਦੇਵੀ ਦੀ ਕਈ ਨਾਵਾਂ ਨਾਲ ਉਸਤਤਿ ਕੀਤੀ । ਜਿਵੇਂ , ਰੁਪਾ, ਅੰਬਕਾ, ਸੀਤਲਾ, ਤੋਤਲਾ, ਭਵਾਨੀ, ਕਾਲਕਾ, ਮਾਇਆ, ਜੋਗ ਮਾਇਆ, ਜੰਭਰਾ, ਭੈਰਵੀ , ਸ਼ਿਵਾ, ਕਾਲੀ, ਹਿੰਗੁਲਾ, ਪਿੰਗੁਲਾ ,ਦੁਰਗਾ, ਭੈਰਵੀ, ਭੈਰਵਿ, ਸਾਵਿਤ੍ਰੀ, ਪਰਮੇਸ੍ਰੀ, ਪਾਵਿਤ੍ਰੀ, ਅੱਛਰਾ, ਪੱਛਰਾ, ਮਹਾ ਬਾਹਣੀ, ਅਸਤ੍ਰਣੀ ।
ਇਨ੍ਹਾਂ ਰਚਨਾਵਾਂ ਤੋਂ ਇਹ ਸਾਬਿਤ ਹੂੰਦਾ ਹੈ ਕਿ ਗੁਰੂ ਸਾਹਿਬ ਦੇਵੀ ਦੇ ਉਪਾਸਕ ਸਨ ਇੱਸੇ ਲਈ ਦਸਮ ਬਾਣੀ ਵਿੱਚ ਉਨ੍ਹਾਂ ਨੇ ਸੈੰਕੜੇ ਪੰਨਿਆਂ "ਪਾਤਸਾਹੀ 10" ਦੇ ਸਿਰਲੇਖ ਹੇਠ ਦੇਵੀ ਉਸਤਤਿ ਰਚਨਾਵਾਂ ਲਿਖਿਆਂ ਹਨ । ਤੇ ਕਿਸੇ " ਭਾਈ ਗੁਰਦਾਸ ਦੂਜਾ ਨਾਗਪੂਰੀ" ਵੀ ਉਨ੍ਹਾਂ ਦੀ ਇਸ ਗੱਲ ਨੂੰ ਪ੍ਰੋੜਤਾ ਦਿੰਦਾ ਹੋਇਆ ਕਹਿੰਦਾ ਹੈ
"ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ"
ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ "
ਤਾਂ ਵੀ ਇਹ ਮੈਨੂੰ ਉਹ ਇੰਜ ਪੈ ਜਾਂਦੇ ਨੇ , ਜਿਵੇਂ ਕੁੱਕੜ ਖੰਗਾਰ ਨੂੰ ਪੈੰਦਾ ਹੈ ! ਮੈਨੂੰ ਪਹਿਲਾਂ ਨਾਲੋਂ ਵੀ ਵੱਧ ਗਾਲ੍ਹਾਂ ਤੇ ਲਾਨ੍ਹਤਾਂ ਇਹ ਬਚਿੱਤਰੀਏ ਤੇ ਭੇਡੂ ਸਿੱਖ ਕਡ੍ਹਣ ਲੱਗ ਪਏ ਹਨ ।ਹੁਣ ਕਹਿੰਦੇ ਨੇ ਕਿ ਇਹ ਆਰ ਐਸ ਐਸ ਦਾ ਅਜੈੰਟ , ਗੁਰੂ ਦਾ ਨਿੰਦਕ ਹੈ ਸਰਬੰਸਦਾਨੀ ਗੁਰੂ ਨੂੰ ਦੇਵੀ ਦਾ ਉਪਾਸਕ ਦਸਦਾ ਹੈ !
ਹੁਣ ਤੁਸੀ ਹੀ ਦੱਸੋ ਮੈਂ ਕਿੱਥੇ ਜਾਵਾਂ ? ਕੇੜ੍ਹੇ ਖੂਹ ਵਿੱਚ ਜਾਕੇ ਛਾਲ ਮਾਰਾਂ ? ਦਸੋਂ ਮੈ ਕੀ ਕਰਾਂ ? ਫੈਸਲਾ ਤੁਸੀ ਹੀ ਕਰ ਦਿਉ ਕਿ ਮੈਂ "ਭਾਈ ਗੁਰਦਾਸ ਦੂਜੇ ਨਾਗਪੁਰੀ" ਦੀ ਗੱਲ ਮੱਨਾਂ ਕਿ "ਗੁਰ ਸਿਮਰ ਮਨਾਈ ਕਾਲਕਾ" ਅਤੇ ਸ਼੍ਰੀ ਦਸਮ ਗ੍ਰੰਥ ਸਾਹਿਬ ਵਿੱਚ ਉਪਰ ਲਿੱਖੀ ਦਸਮ ਬਾਣੀ ਨੂੰ ਮੱਨਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਹੁਕਮ ਨੂੰ ਮੰਨਾਂ ਕਿ
ਭਰਮੇ ਸੁਰਿ ਨਰ ਦੇਵੀ ਦੇਵਾ ॥ ਭਰਮੇ ਸਿਧ ਸਾਧਿਕ ਬ੍ਰਹਮੇਵਾ ॥
ਭਰਮਿ ਭਰਮਿ ਮਾਨੁਖ ਡਹਕਾਏ ॥ ਦੁਤਰ ਮਹਾ ਬਿਖਮ ਇਹ ਮਾਏ ॥ ਅੰਕ 258
ਗਾਲ੍ਹਾਂ ਕਡ੍ਹਣ ਵਾਲੇ ਬਚਿਤੱਰਿਉ ! ਤੇ ਭੇਡੂ ਸਿੱਖੌ ! ਹੁਣ ਮੈਨੂੰ ਸਾਫ ਸਾਫ ਇਹ ਦਸ ਦਿਉ ਕਿ ਮੈਂ ਅਪਣੇ ਸਰਬੰਸਦਾਨੀ ਮਹਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਵੀ ਦਾ ਪੁਜਾਰੀ ਮੰਨ ਲਵਾਂ, ਕਿ ਇਕ ਨਿਰੰਕਾਰ ਕਰਤੇ ਦਾ ਪੁਜਾਰੀ ? ਇਸ ਤੋਂ ਬਾਦ ਫਿਰ ਕਦੀ ਮੈਨੂੰ ਗਾਲ੍ਹਾਂ ਨਾਂ ਕਡ੍ਹਿਆ ਜੇ !
ਇੰਦਰਜੀਤ ਸਿੰਘ , ਕਾਨਪੁਰ
………………………….
ਟਿੱਪਣੀ:- ਵੀਰ ਜੀ, ਫਿਕਰ ਨਾ ਕਰੋ, “ ਦਵਾ ਬਨ ਜਾਤਾ ਹੈ ਦਰਦ ਕਾ ਹੱਦ ਸੇ ਗੁਜ਼ਰ ਜਾਨਾ ”
ਅਮਰ ਜੀਤ ਸਿੰਘ ਚੰਦੀ
ਇੰਦਰਜੀਤ ਸਿੰਘ ਕਾਨਪੁਰ
ਕੌਮ ਦੀ ਹਾਲਤ ਵੇਖ ਕੇ ਮੈਂ ਦੁਵਿਧਾ ਦੇ ਦਲਦਲ ਵਿੱਚ ਬੁਰੀ ਤਰ੍ਹਾਂ ਫੰਸ ਚੁਕਾ ਹਾਂ !
Page Visitors: 2679