ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
..ਮੁਰਸ਼ਦ ਦੇ ਪੈਰਾਂ ਨੂੰ ਪਾ ਲੈ ਘੁੱਟ ਕੇ ਜੱਫੇ??
..ਮੁਰਸ਼ਦ ਦੇ ਪੈਰਾਂ ਨੂੰ ਪਾ ਲੈ ਘੁੱਟ ਕੇ ਜੱਫੇ??
Page Visitors: 2614

..ਮੁਰਸ਼ਦ ਦੇ ਪੈਰਾਂ ਨੂੰ ਪਾ ਲੈ ਘੁੱਟ ਕੇ ਜੱਫੇ??
ਨਰਕਧਾਰੀਏ ਗੁਰਬਚਨੇ ਦਾ ਮੁੰਡਾ ਹਰਦੇਵ ਮਾਂਨਟਰੀਅਲ ਵਾਲੇ ਪਾਸੇ ਐਕਸੀਟੈਂਡ ਵਿਚ ਮਰ ਗਿਆ। ਖ਼ਬਰ ਅਨੁਸਾਰ ਉਸ ਦਾ ਇੱਕ ਜਵਾਈ ਵੀ ਚਲਾ ਗਿਆ ਤੇ ਦੂਜਾ ਜ਼ਖਮੀ। ਲੰਮੀ ਦਾਸਤਾਨ ਹੈ ਕਿ ਪੰਜਾਬ ਵਿਚ ਲਾਬੂੰ ਲਾਉਂਣ ਵਿਚ ਇਸ ਦੇ ਪਿਓ ਦਾ ਅਹਿਮ ਰੋਲ ਰਿਹਾ।ਸ਼ੋਸ਼ਲ ਮੀਡੀਏ ਉਪਰ ਖ਼ਬਰ ਹੈ ਕਿ ਗੱਡੀ ਕੋਈ ੨੦੦ ਕਿਲੋ ਮੀਟਰ ਦੀ ਸਪੀਡ ਤੇ ਸੀ। ਇੰਨੀ ਤੇਜ਼ ਗੱਡੀ ਜਾਂ ਤਾਂ ਸਿਰੇ ਮੂਰਖ ਬੰਦਾ ਚਲਾਉਂਦਾ ਜਾਂ ਸ਼ਰਾਬੀ। ਚਲੋ ਇਹ ਤਾਂ ਕਨੇਡਾ ਵਾਲਿਆਂ ਪਤਾ ਲਾ ਲੈਣਾ।
ਕੁੱਝ ਦਿਨ ਪਹਿਲਾਂ ਸ਼ੋਸ਼ਲ ਮੀਡੀਏ ਉਪਰ ਸਤਿੰਦਰ ਸਰਤਾਜ ਦੀ ਵੀਡੀਓ ਘੁੰਮ ਰਹੀ ਸੀ ਜਿਸ ਵਿਚ ਉਹ ਹਰਦੇਵ ਸਿੰਘ ਦੀ 'ਨਿੱਘੀ ਗੋਦ' ਵਿਚ ਬੈਠਾ ਬੜਾ ਬੁੜਕ ਬੁੜਕ ਪੈ ਰਿਹਾ ਸੀ ਕਿ 'ਸੁਣ ਮਿੱਤਰਾ ਮੁਰਸ਼ਦ ਦੇ ਪੈਰਾਂ ਨੂੰ, ਪਾ ਲੈ ਘੁੱਟ ਕੇ ਜੱਫੇ'!ਇਤਫਾਕੀਆ ਸਰਤਾਜ ਦਾ ਮੁਰਸ਼ਦ ਵੀ ਕਨੇਡਾ ਹੀ ਸੀ ਉਹ ਖੁਦ ਵੀ। ਸੋਚਦਾਂ ਕਿ ਜੇ ਕਿਤੇ ਪੈਰਾਂ ਨੂੰ ਜੱਫੇ ਪਏ ਹੁੰਦੇ? ਖੈਰ ਇਹ ਮੰਗ ਖਾਣੀ ਜਾਤ ਦਾ ਕਿਹੜਾ ਕੋਈ ਦੀਨ-ਈਮਾਨ। ਕੁਝ ਚਿਰ ਪਹਿਲੇ ਉਹ ਖੁਰਕ ਖਾਧੇ ਜਿਹੇ ਹੰਸਾਲੀ ਵਾਲੇ ਨੂੰ ਸਾਈਆਂ ਸਾਈਆਂ ਰੋਈ ਜਾਂਦਾ ਸੀ। ਵਿਚੇ ਲਾਡੀ ਸ਼ਾਹ ਦੀ ਸਵਾਹ ਸਿਰ ਪਵਾਈ ਜਾਂਦਾ ਸੀ। ਇਹ ਭੰਡ ਦੋ ਚਾਰ ਗਾਣੇ ਸਿੱਖਾਂ ਦੇ ਗਾ ਕੇ ਮੂਰਖ ਬਣਾ ਅਗਾਂਹ ਜਾਂਦੇ ਹਨ।
'ਜੌਰਜ-ਟਾਊਨ' ਵਾਲੇ ਪਾਸੇ ਜਾਦਿਆਂ ਇੱਕ ਇਨ੍ਹਾਂ ਨੇ ਨਿਰੰਕਾਰੀ ਭਵਨ ਬਣਾਇਆ।ਕੱਲ੍ਹ ਅਸੀਂ ਕੁਦਰਤੀਂ ਉਧਰ ਦੀ ਲੰਘੇ ਤਾਂ ਉਥੇ 'ਵੀਕ-ਡੇਅ' ਵਿਚ ਗੱਡੀਆਂ ਦੀ ਰੌਣਕ ਤੋਂ ਜਾਪਦਾ ਸੀ ਅੰਦਰ ਗਹਿਮਾ ਗਹਿਮ ਹੈ। ਹੈਰਾਨੀ ਜਿਹੀ ਹੋਈ ਕਿ ਇਥੇ ਲੋਕ ਕਿੰਨੇ ਕੁ ਵਿਹਲੇ ਹੋ ਸਕਦੇ ਹਨ। ਪਰ ਮੈਨੂੰ ਅੱਜ ਸਵੇਰੇ ਪਤਾ ਲੱਗਾ ਕਿ 'ਬਾਬੇ' ਤਾਂ 'ਨਰਕ-ਖੰਡ' ਜਾ ਪਹੁੰਚੇ।ਸਾਨੂੰ ਕਿਸੇ ਦੇ ਮਰਨ ਦੀ ਖੁਸ਼ੀ ਕੋਈ ਨਹੀਂ ਪਰ ਅਜਿਹੀਆਂ ਗਦੂਦਾਂ ਦੇ ਮਰਨ ਦਾ ਅਫਸੋਸ ਵੀ ਕੋਈ ਨਹੀਂ।
ਪਤਾ ਨਹੀਂ ਕਿੰਨੀਆਂ ਮਾਵਾਂ ਦੀਆਂ ਕੁੱਖਾਂ ਉਜਾੜ ਦਿੱਤੀਆਂ ਇਨ੍ਹਾਂ ਦੀਆਂ ਲਾਈਆਂ ਹੋਈਆਂ ਅੱਗਾਂ ਨੇ!!!!
ਗੁਰਦੇਵ ਸਿੰਘ ਸੱਧੇਵਾਲੀਆ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.