ਬਿਪਰ ਦਾ ਸਭਤੋਂ ਵੱਡਾ ਹਥਿਆਰ !
ਜੇ ਹੱਲੀ ਵੀ ਅਸੀ ਨਾਂ ਜਾਗੇ , ਤਾਂ ਇਹ ਕੂੜ ਪੋਥਾ ਹੀ ਸਾਡੇ ਵਜੂਦ ਅਤੇ ਵਖਰੀ ਹੋਂਦ ਨੂੰ ਮਿਟਾ ਦੇਣ ਲਈ , ਬਿਪਰ ਦਾ ਸਭਤੋਂ ਵੱਡਾ ਹਥਿਆਰ ਬਣੇਗਾ !
ਅਜ ਮੈਨੂੰ ਅਪਨੇ ਕੰਪਯੂਟਰ ਦੀ ਹਾਰਡ ਡਿਸਕ ਵਿਚੋਂ ਕੁਝ ਲਭਦੇ ਲਭਦੇ ਆਸ਼ੂਤੋਸ਼ ਦੇ ਚੇਲੇ ਦੀ ਇਕ ਪੁਰਾਨੀ ਵੀਡਿਉ ( ਜੋ ਆਪ ਜੀ ਨਾਲ ਇੱਥੇ ਸ਼ੇਯਰ ਕਰ ਰਿਹਾ ਹਾਂ ) https://www.youtube.com/watch?v=FJrltAYbvew ਅਤੇ ਭਾਰਤੀ ਜਨਤਾ ਪਾਰਟੀ ਦੇ ਮੇਮਬਰ ਆਫ ਪਰਲੀਆਂਮੇਂਟ ਅਤੇ ਆਰ. ਐਸ. ਐਸ. ਦੇ ਸਰਗਰਮ ਕਾਰਕੂਨ ਲਾਲਾ ਬਲਬੀਰ ਪੁੰਜ ਦੇ ਬਿਆਨ ਦੀ ਇਕ ਪੁਰਾਨੀ ਪੇਪਰ ਕਟਿੰਗ ਮਿੱਲ ਗਈ । ਇਹ ਵੀਡੀਉ ਅਤੇ ਪੇਪਰ ਕਟਿੰਗ ਧਿਆਨ ਨਾਲ ਸੁਣੋ ਅਤੇ ਪੜ੍ਹੋ ।
ਦਸਮ ਗ੍ਰੰਥੀਉ ! ਇਹ ਦੋਵੇ ਇਕ ਹੀ ਗੱਲ ਕਹ ਰਹੇ ਨੇ । ਤੁਸੀ ਇਹ ਵੀਡਿਉ ਸੁਣਦਿਆ ਹੀ ਇਨ੍ਹਾਂ ਨੂੰ ਗਾਲ੍ਹਾਂ ਕਡ੍ਹਣ ਲੱਗ ਪਵੋਗੇ , ਇਹ ਮੇਰਾ ਦਾਵਾ ਹੈ । ਲੇਕਿਨ ਗਾਲ੍ਹਾਂ ਕਡ੍ਹਣ ਤੋਂ ਅਲਾਵਾ ਹੋਰ ਤੁਸਾਂ ਅੱਜ ਤਕ ਸਿਖਿਆ ਵੀ ਕੀ ਹੇ ? ਗਾਲ੍ਹਾਂ ਕਡ੍ਹ ਕਡ੍ਹ ਕੇ ਤੁਸੀ ਕਿਸ ਤਰ੍ਹਾਂ ਇਨ੍ਦਾ ਦਾ ਮੂਹ ਬੰਦ ਕਰੋਗੇ । ਇਹ ਤਾਂ ਉਹ ਹੀ ਤੁਹਾ ਨੂੰ ਯਾਦ ਦੁਆ ਰਹੇ ਨੇ , ਜੋ ਤੁਹਾਡੇ ਇਸ ਕੂੜ ਗ੍ਰੰਥ ਵਿੱਚ ਲਿਖਿਆ ਹੋਇਆ ਹੈ ! ਇਹ ਤਾਂ ਤੁਹਾਡਾ ਕੀਤਾ ਹੀ ਤੁਹਾਡੇ ਸਾਮ੍ਹਣੇ ਲਿਅਾ ਰਹੇ ਨੇ । ਹੱਲੀ ਤਾਂ ਇਨ੍ਹਾਂ ਨੇ ਸ਼ੁਰੂਵਾਤ ਹੀ ਕੀਤੀ ਹੈ , ਅੱਗੇ ਅੱਗੇ ਵੇਖੀ ਜਾਉ ਕਿ ਇਹ ਇਸ ਕਿਤਾਬ ਨੂੰ ਅਧਾਰ ਬਣਾਂ ਕੇ ਤੁਹਾਡਾ ਕੀ ਹਾਲ ਕਰਦੇ ਨੇ ?
ਇਹ ਦੋਵੇ ਇਹ ਹੀ ਤਾਂ ਕਹਿ ਰਹੇ ਨੇ ਨਾਂ ਕਿ, " ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਾਲਕਾ / ਸ਼ਿਵਾ/ ਅਤੇ ਚੰਡੀ ਦੀ ਉਪਾਸਨਾਂ ਕੀਤੀ ਸੀ " । ਮੈਂ ਮਨਦਾ ਹਾਂ ਕਿ ਇਹ ਵੀਡੀਉ ਵੇਖ ਕੇ ਅਤੇ ਲਾਲੇ ਬਲਬੀਰ ਪੂੰਜ ਦਾ ਬਿਆਨ ਪੜ੍ਹ ਕੇ ਤੁਹਾਡਾ ਦਿਲ ਬੁਰੀ ਤਰ੍ਹਾਂ ਵਲੂੰਧਰਿਆ ਜਾਵੇਗਾ , ਲੇਕਿਨ ਤੁਸੀ ਤਾਂ ਸਾਨੂੰ ਹੀ ਗਾਲ੍ਹਾਂ ਅਤੇ ਧਮਕੀਆਂ ਦੇਣ ਜੋਗੇ ਹੋ ? ਇਨ੍ਹਾਂ ਨੂੰ ਕਿਵੇ ਚੁਪ ਕਰਾਉਗੇ ? ਇਹ ਤਾਂ ਉਹ ਹੀ ਕਹਿ ਰਹੇ ਨੇ ਜੋ ਤੁਹਾਡਾ ਕੋਈ ਭਾਈ ਗੁਰਦਾਸ ਦੂਜਾ ਲਿੱਖ ਗਿਆ ਹੈ । ਜਿਸ ਦੀ ਵਾਰ ਇਨ੍ਹਾਂ ਦੇ ਪੁਰਖਿਆਂ ਨੇ ਹੀ ਲਿਖਵਾ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਜੋੜ ਦਿੱਤੀਆਂ ਹਨ ? ਤੇ ਤੁਸੀ ਵੀ ਇੱਨੇ ਭੋਲੇ ਹੋ ਕਿ, ਚਿਮਟੇ ਮਾਰ ਮਾਰ ਕੇ , ਢੋਲਕੀਆਂ ਪਾੜ ਪਾੜ ਕੇ ਨਗਰ ਕੀਰਤਨਾਂ ਵਿੋੱਚ ਝੂਮ ਝੂਮ ਕੇ ਇਸਨੂੰ ਪੜ੍ਹੀ ਜਾਂਦੇ ਹੋ !
ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ।
ਵਾਹੁ ਵਾਹੁ ਗੋਬਿੰਦ ਸਿੰਘ , ਆਪੇ ਗੁਰ ਚੇਲਾ ।
ਭਾੲੀ ਸਾਹਿਬ ਭਾਈ ਗੁਰਦਾਸ ਜੀ ਤਾਂ 25 ਅਗਸਤ 1636 ਨੂੰ ਅਕਾਲ ਚਲਾਣਾਂ ਕਰ ਗਏ ਸਨ । ਉਨ੍ਹਾਂ ਦਾ ਅੰਤਿਮ ਸੰਸਕਾਰ ਗੁਰੂ ਹਰਗੋਬਿੰਦ ਸਾਹਿਬ ਨੇ ਅਪਣੀ ਹੱਥੀਂ ਗੋਬਿੰਦਵਾਲ ਸਾਹਿਬ ਵਿਖੇ ਕੀਤਾ ਸੀ । ਫਿਰ ਇਹ ਭਾਈ ਗੁਰਦਾਸ ਦੂਜਾ, ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਕਿਥੋਂ ਜੱਮ ਪਿਆ , ਜਿਸਨੇ ਗੁਰੂ ਸਾਹਿਬ ਨੂੰ ਕਾਲਕਾ ਦੇਵੀ ਨੂੰ ਪੂਜਦਿਆ ਵੇਖ ਲਿਆ ? ਚਲੋ ! ਕੁਝ ਦੇਰ ਲਈ ਇਹ ਮਨ ਵੀ ਲਿਆ ਜਾਵੇ ਕਿ ਕੋਈ ਦੂਜਾ ਭਾਈ ਗੁਰਦਾਸ ਜਮ ਹੀ ਪਿਆ ਸੀ ਤਾਂ ਕੀ ਉਸ ਦੀ ਲਿਖੀ ਇਸ ਵਾਰ ਨੂੰ ਤੁਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਰਲ ਗਡ ਕਰ ਦਿਉਗੇ ? ਸੁੱਤੀ ਅਤੇ ਬੇਹੋਸ਼ ਕੌਮ ਦੇ ਵਾਰਿਸੋ ! ਹੁਣ ਤਾਂ ਕੁਝ ਹੋਸ਼ ਕਰੋ ! ਅਸੀ ਤਾਂ ਅਵਾਜਾਂ ਮਾਰ ਮਾਰ ਕੇ ਵੀ ਥੱਕ ਚੁਕੇ ਹਾਂ, ਪਰ ਤੁਸੀ ਹੋ ਕਿ ਜਾਗਦੇ ਹੀ ਨਹੀ ? ਹੁਣ ਤਾਂ ਪੂਰੀ ਤਰ੍ਹਾਂ ਲੁੱਟੇ ਜਾ ਚੁਕੇ ਹੋ ! ਹੁਣ ਤਾਂ ਜਾਗ ਜਾਉ !
ਹੁਣ ਕੀ ਕਰੋਗੇ ? ਇਸਨੂੰ "ਦਸਮ ਗ੍ਰੰਥ" ਕਹਿਣ ਵਾਲਿਉ ? ਇਸ ਵਿੱਚ ਲਿਖੀਆ ਸਯਾਮ ਕਵੀ ਦੀਆ ਰਚਨਾਵਾਂ ਨੂੰ ਦਸਮ ਬਾਣੀ ਕਹਿਣ ਵਾਲਿਉ ! ਹੁਣ ਇਨ੍ਹਾਂ ਨੂੰ ਕੀ ਜਵਾਬ ਦਿਉਗੇ ? ਇਨ੍ਹਾਂ ਨੂੰ ਇਹ ਸਭ ਕਹਿਣ ਤੋਂ ਕਿਸ ਤਰ੍ਹਾਂ ਰੋਕੋਗੇ ? ਇਹ ਤਾਂ ਕਿਤੇ ਵੀ ਖਲੋ ਕੇ ਤੁਹਾਡਾ ਅਖੌਤੀ ਦਸਮ ਗ੍ਰੰਥ ਅਤੇ ਦੂਜੇ ਗੁਰਦਾਸ ਦੀਆਂ ਵਾਰਾਂ ਦਾ ਹਵਾਲਾ ਦੇ ਕੇ ਸੱਚੇ ਹੋ ਜਾਂਣਗੇ , ਲੇਕਿਨ ਤੁਸੀ ਤਾਂ ਹਮੇਸ਼ਾਂ ਲਈ ਰੋਂਦੇ ਹੀ ਰਹਿ ਜਾਉਗੇ । ਤੁਸੀ ਤਾਂ ਹੁਣ ਦੁਨੀਆਂ ਦੀ ਕਿਸੇ ਅਦਾਲਤ ਵਿੱਚ ਇਹ ਵੀ ਸਾਬਿਤ ਨਹੀ ਕਰ ਸਕੋਗੇ ਕਿ ਜੋ ਇਹ ਕਹਿ ਰਹੇ ਨੇ ਉਹ ਸਭ ਝੂਠ ਹੈ । ਤੁਹਾਡਾ ਨਿਤਨੇਮ, ਤੁਹਡੀ ਅਰਦਾਸ ਅਤੇ ਤੁਹਾਡਾ ਅੰਮ੍ਰਿਤ ਸੰਚਾਰ ਇੱਸੇ ਗ੍ਰੰਥ ਨਾਲ ਪੂਰਾ ਹੂੰਦਾ ਹੈ ! ਕੌਣ ਮਨੇਗਾ ਕਿ ਇਹ ਗ੍ਰੰਥ ਤੁਹਾਡੇ ਗੁਰੂ ਦਾ ਲਿਖਿਆ ਨਹੀ ਅਤੇ ਸਿੱਖੀ ਨਾਲ ਇਸਦਾ ਕੋਈ ਵਾਸਤਾ ਨਹੀ ? ਖਾਲਸਾ ਨਿਉਜ ਦੇ ਵਿਦਵਾਨ ਸ਼ੰਪਾਦਕ ਜੀ ਦੀਆਂ ਲਿਖੀਆਂ ਇਹ ਲਾਈਨਾਂ ਯਾਦ ਕਰਕੇ ਮੇਰਾ ਅੰਦਰ ਕੰਬ ਜਾਂਦਾ ਹੈ ਕਿ . "ਜਦੋਂ ੲਿਨ੍ਹਾਂ ਨੇ ਇਸ ਪੋਥੇ ਦੀਆਂ ਅਸ਼ਲੀਲ ਰਚਨਾਵਾਂ ਦੀਆਂ ਫਿਲਮਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਮ ਨਾਲ ਬਣਾਂ ਬਣਾਂ ਕੇ ਦੁਨੀਆਂ ਨੂੰ ਵਖਾਈਆਂ ਤਾਂ ਕਿੱਥੇ ਮੂਹ ਛੁਪਾਉਗੇ ? ਤੁਹਾਡੀਆਂ ਟਕਸਾਲਾਂ , ਤੁਹਾਡੇ ਨੰਗੀਆਂ ਟੰਗਾਂ ਵਾਲੇ ਦਸ਼ਮਗ੍ਰੰਥੀਏ ਪ੍ਰਚਾਰਕ ਤਾਂ ਅਪਣੀ ਛਾਤੀ ਤੇ ਹੱਥ ਮਾਰ ਮਾਰ ਕੇ ਕਹਿ ਰਹੇ ਨੇ ਕਿ ਇਹ ਗੁਰੂ ਦੀ ਰਚਨਾਂ ਹੈ । ਤੁਹਾਡਾ ਦੋ ਕੌਡੀ ਇਕ ਕਾਨਪੁਰੀ ਰਾਗੀ ਤਾਂ ਚਾਰ ਪੈਸੇ ਇਕੱਠੇ ਕਰਕੇ , ਹੋਛੇ ਅਤੇ ਝੂਠੇ ਸਿਆਸਤ ਦਾਨਾਂ ਦੀ ਕੁੱਛੜ ਵਿੱਚ ਬਹਿਕੇ ਇਹ ਕਹਿ ਰਿਹਾ ਹੈ ਕਿ , "ਜੇੜ੍ਹਾ ਵੀ ਸਿੱਖ ਇਸ ਗ੍ਰੰਥ ਦੀਆਂ ਬਾਣੀਆਂ ਤੇ ਕਿੰਤੂ ਕਰੇ ਉਸ ਦੀ ਜੁਬਾਨ ਵਡ੍ਹ ਲਵੋ ! ਜਾਂ ਆਪ ਮਰ ਜਾਉ ਜਾਂ ਉਸਨੂੰ ਮਾਰ ਦਿਉ ! ਉਏ ਭੋਲਿਉ ! ਤੁਸਾਂ ਇਸ ਕੂੜ ਪੋਥੇ ਨੂੰ ਲੈ ਕੇ ਆਪਸ ਵਿੱਚ ਹੀ ਲੜ ਲੜ ਕੇ ਮਰ ਜਾਂਣਾਂ ਹੈ , ਤੇ ਚਾਣਕਿਆ ਦੇ ਇਨ੍ਹਾਂ ਚਾਲਾਕ ਚੇਲਿਆਂ ਨੇ ਅਪਣੇ ਮਕਸਦ ਵਿੱਚ , ਹਮੇਸ਼ਾਂ ਲਈ ਕਾਮਯਾਬ ਹੋ ਜਾਂਣਾਂ ਹੈ । !
ਫੰਸ ਗਏ ਨਾਂ ਬੁਰੀ ਤਰ੍ਹਾਂ ਤੁਸੀ ਇਨ੍ਹਾਂ ਬਿਪਰ ਦੀ ਬਣਾਈਆਂ ਸਾਜਿਸ਼ਾਂ ਵਿੱਚ ! ਅਸੀ ਤਾਂ ਅੱਜ ਵੀ ਬਿਪਰ ਦੇ ਬਣਾਏ ਇਸ ਕੂੜ ਪੋਥੇ ਨੂੰ ਗੁਰੂ ਦੀ ਕਿਰਤ ਨਹੀ ਮੰਣਦੇ ਤੇ ਨਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸਨੂੰ ਮਨਣ ਗੀਆਂ । ਲੇਕਿਨ ਦਸਮ ਗ੍ਤੁੰਥੀਉ ! ਤੁਸੀ ਅਪਣਾਂ ਇੰਤਜਾਮ ਹੁਣ ਆਪ ਕਰ ਲੈਣਾਂ । ਇਨ੍ਹਾਂ ਸ਼ਾਤਿਰ ਲੋਕਾਂ ਨੇ ਸਿੱਖਾਂ ਨੂੰ ਹਿੰਦੂ ਧਰਮ ਦਾ ਇਕ ਹਿੱਸਾ ਐਲਾਨ ਕਰਣ ਦੀਆਂ ਜੋ ਸਕੀਮਾਂ ਬਣਾਈਆਂ ਹੋਈਆਂ ਹਨ, ਉਸ ਤੇ ਇਨ੍ਹਾਂ ਨੇ ਅਮਲ ਕਰਣਾਂ ਸ਼ੁਰੂ ਕਰ ਦਿੱਤਾ ਹੈ । ਇਹ ਕੰਮ ਹੁਣ ਅਪਣੀਆਂ ਅਖੀਰਲੀਆਂ ਹੱਦਾਂ ਨੂੰ ਵੀ ਪਾਰ ਕਰ ਚੁਕਾ ਹੈ । ਸਾਨੂੰ ਅਤੇ ਸਾਡੇ ਗੁਰੂਆਂ ਨੂੰ ਹਿੰਦੂ ਸਾਬਿਤ ਕਰਣ , ਅਤੇ ਸਿੱਖਾਂ ਨੂੰ ਹਿੰਦੂ ਸਮਾਜ ਦਾ ਹੀ ਇਕ ਅੰਗ ਸਾਬਿਤ ਕਰਕੇ , ਤੁਹਾਡੇ ਵਖਰੇ ਵਜੂਦ ਅਤੇ ਵਖਰੀ ਹੋਂਦ ਨੂੰ ਮੁੰਢੋ ਹੀ ਖਤਮ ਕਰ ਦੇਣ ਵਿੱਚ ਇਹ ਕੂੜ ਪੋਥਾ ਹੀ ਇਨ੍ਹਾਂ ਦਾ ਸਭ ਤੋਂ ਵੱਡਾ ਹਥਿਆਰ ਬਣੇਗਾ ।
ਇੰਦਰਜੀਤ ਸਿੰਘ, ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
ਬਿਪਰ ਦਾ ਸਭਤੋਂ ਵੱਡਾ ਹਥਿਆਰ !
Page Visitors: 2817