ਸਿੱਖਾਂ ਦੀ ਅਜੋਕੀ ਦਸ਼ਾ ਦਾ ਧਾਰਮਿਕ, ਬੌਧਿਕ ਅਤੇ ਰਾਜਨੀਤਕ ਵਿਸਲੇਸ਼ਣ
“ ਆਪਣੀ ਖੇਤੀ ਰਾਖਿ ਲੈ ਕੂੰਜ ਪੜੈਗੀ ਖੇਤਿ ”
-ਅਤਿੰਦਰ ਪਾਲ ਸਿੰਘ ਸਾਬਕਾ ਐਮ.ਪੀ.
ਹਰ ਸਾਲ ਦੀ ਤਰ੍ਹਾਂ ਫਿਰ ਜੂਨ ਦਾ ਮਹੀਨਾ ਆ ਗਿਆ ਹੈ। ਹੁਣ ਫਿਰ 2016 ਵਿਚ ਸਿੱਖ ਤੀਜੇ ਘੱਲੂਘਾਰੇ ਨੂੰ ਬੇਅਰਥਕ ਤੌਰ ਤੇ ਮਨਾਉਣਗੇ । ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਸਮੇਤ ਪੂਰੇ ਪੰਜਾਬ ਦੇ ਗੁਰਦੁਆਰਿਆਂ ਉੱਪਰ ਭਾਰਤੀ ਹਕੂਮਤ ਵੱਲੋਂ ਕੀਤੇ ਗਏ ਫ਼ੌਜੀ ਹਮਲੇ ਤੋਂ ਬਾਅਦ ਸਿੱਖ ਸੰਸਾਰ ਭਰ ਵਿਚ ਕੁੱਝ ਕਰ ਗੁਜ਼ਰਨ ਲਈ ਜਜ਼ਬਾਤੀ ਵਹਿਣ ਵਿਚ ਤੱਤੇ ਹੋ ਉੱਠੇ । ਉਨ੍ਹਾਂ ਤੋਂ ਵੱਧ ਤੱਤੇ ਉਨ੍ਹਾਂ ਦੇ ਹੀ ਅੰਦਰਲੇ ਜਜ਼ਬਾਤੀ ਵਹਿਣ ਵਿਚ ਵਗਦੇ ਗੁਰਸਿੱਖੀ ਦੇ ਦਰਿਆ ਦਾ ਸ਼ੋਸ਼ਣ ਕਰਨ ਵਾਲੇ "ਆਪ ਮੁਹਾਰੇ ਹੀ ਆਗੂ ਬਣ” ਕੇ ਕੁਝ ਸਿੱਖ ਇਨ੍ਹਾਂ ਦੀ ਅਗਵਾਈ ਕਰਨ ਲੱਗ ਪਏ । ਭੜਕੀ ਅੱਗ ਨੂੰ ਐਨਰਜੀ ਬਣਾ ਕੌਮੀ ਭਵਿੱਖ ਘੜਨ ਦੇ ਸੈਂਚੇ ਵਿਚ ਪਾਉਣ ਦੀ ਬਜਾਏ ਇਹ ਲੋਕ ਅਨੇਕਾਂ ਤਰ੍ਹਾਂ ਦੇ ਆਪੋ ਆਪਣੇ ਸਵਾਰਥ ਅਤੇ ਲੋਭ ਪੂਰੇ ਕਰਨ ਲਈ ਇਸ ਵਿਚ ਹੋਰ ਭਾਂਬੜ ਮਚਾਉਣ ਵਾਸਤੇ ਤੇਲ ਪਾਈ ਗਏ। ਗੁਰਬਾਣੀ ਨੇ ਇਨ੍ਹਾਂ ਨੂੰ
"ਏਕਾ ਨਿਰਭਉ ਬਾਤ ਸੁਣੀ ॥
ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥”/ਅੰਗ 998
ਰਾਹੀਂ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਗੁਰਮਤਿ ਜੁਗਤ ਦੀ ਅਗਵਾਈ ਹਿਤ "ਨਿਰਪੱਖ ਤੇ ਨਿਰਵੈਰ ਪੰਥ ਗੁਰੂ ਦੀ ਗੁਰਿਆਈ” ਹਿਤ ਨਾਨਕਸ਼ਾਹੀ ਸਰਕਾਰ ਏ ਖ਼ਾਲਸਾ ਦੀ ਰੀਤ "ਦਰਬਾਰ ਏ ਖ਼ਾਲਸਾ” ਖੜੀ ਕਰਨ ਦੀ ਬਜਾਏ, ਧੜੇ ਨੂੰ ਪਾਲਨ ਦੀ ਪਹਿਲ ਰੀਤ ਤੋਰ ਲਈ। ਜਿਸ ਵਿਚੋਂ ਨਿਕਲੇ ਧੜੇਬੰਦੀ ਦੀ ਇੱਕ ਮੁਹਾਰੀ ਉਲਾਰ ਵਾਲੇ "ਸਰਬੱਤ ਖ਼ਾਲਸਾ” । ਗੁਰੂ ਨੇ ਫਿਟਕਾਰ ਲਾਈ
"ਰੇ ਮੂੜੇ ਤੂ ਹੋਛੈ ਰਸਿ ਲਪਟਾਇਓ ॥
ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥”
ਸਾਹਮਣੇ ਇਹ ਆਉਣਾ ਹੀ ਸੀ
"ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥
ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥”
ਜਿਨ੍ਹਾਂ ਨੂੰ ਅਜਿਹੀ ਹੀ ਵਿਚਾਰ ਧਾਰਾ ਵਾਲੇ ਬੋਧਿਕ ਲੋਕਾਂ ਨੇ ਖ਼ੂਬ ਟੂਕਾਂ ਦੇ ਦੇ ਕੇ ‘ਸਿੱਖ ਸਿਧਾਂਤਕ ਤੇ ਵਿਰਾਸਤੀ ਦਰਸਾਇਆ’ ਤੇ ਦੂਜੀ ਧਿਰ ਨੇ ਇਨ੍ਹਾਂ ਨੂੰ ‘ਸਿੱਖ ਸਿਧਾਂਤਾਂ ਦੇ ਵਿਰੋਧੀ’ ਪ੍ਰਚਾਰਿਆ। ਇਨ੍ਹਾਂ ਦੋਹਾਂ ਹੀ ਮੁੱਖ ਤਾਕਤਾਂ ‘ਲੌਂਗੋਵਾਲ, ਬਾਦਲ, ਟੌਹੜਾ, ਬਰਨਾਲਾ ਧੜਾਂ’ ਅਤੇ