‘ਮੇਰੇ ਮਾਧਉ ਜੀ’ ਲੇਖ ਬਾਰੇ:-
‘ਮੇਰੇ ਮਾਧਉ ਜੀ…’ ਸਬਦ ਦੇ ਚਮਕੌਰ ਸਿੰਘ ਬਰਾੜ ਦੁਆਰਾ ਕੀਤੇ ਅਰਥਾਂ ਵਿੱਚੋਂ ਇਕ ਪੰਗਤੀ ਬਾਰੇ ਵਿਚਾਰ:-
ਚਮਕੌਰ ਸਿੰਘ ਬਰਾੜ ਜੀ! ਤੁਹਾਡੇ ਵੱਲੋਂ ਪੇਸ਼ ਕੀਤੀ ਗਈ ਵਿਚਾਰ ਅਧੀਨ ਪੰਗਤੀ ਹੈ:-
“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥
ਸੈਲ ਪਥਰ ਮਹਿ *ਰਿਜਕ* ਉਪਾਏ *ਤਾਂਕੇ* ਰਿਜਕ ਆਗੈ ਕਰਿ ਧਰਿਆ॥ 1॥
ਜੋ ਕਿ ਅਸਲ ਪੰਗਤੀ ਹੈ:- “ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥
ਸੈਲ ਪਥਰ ਮਹਿ *ਜੰਤ* ਉਪਾਏ *ਤਾ ਕਾ* ਰਿਜਕੁ ਆਗੈ ਕਰਿ ਧਰਿਆ ॥੧॥”
ਤੁਕ ਦੇ ਔਖੇ ਸ਼ਬਦਾਂ ਦੇ ਅਰਥ ਸਮਝਾਉਣ ਲੱਗੇ ਹਮੇਸ਼ਾਂ ਦੀ ਤਰ੍ਹਾਂ ਤੁਸੀਂ ਹਰ ਲਫਜ਼ ਦਾ ਵਿਆਕਰਣਕ ਪੱਖ ਵੀ ਪੇਸ਼ ਕੀਤਾ ਹੈ।ਇਸ ਤਰ੍ਹਾਂ ਤੁਹਾਡੇ ਕੀਤੇ ਅਰਥਾਂ ਨੂੰ ਪਾਠਕ ਅਤੇ ਤੁਹਾਡੇ ਪ੍ਰਸ਼ੰਸਕ ਵਿਆਕਰਣ ਆਧਾਰਿ ਅਰਥ ਸਮਝਦੇ ਹਨ।ਪਰ ਅਸਲ ਵਿੱਚ ਤੁਹਾਡੇ ਅਰਥ ਕਿੰਨੇਕੁ ਵਿਆਕਰਣ ਆਧਾਰਿਤ ਹਨ, ਇਸ ਬਾਰੇ ਵਿਚਾਰ ਕਰਨੀ ਹੈ।
(ਨੋਟ:- ਕਿਉਂਕਿ ਤੁਕ ਦੇ ਵਿਆਕਰਣ ਆਧਾਰਿਤ ਅਰਥਾਂ ਬਾਰੇ ਹੀ ਵਿਚਾਰ ਹੋਣੀ ਹੈ **ਭਾਵਾਰਥਾਂ** ਬਾਰੇ ਨਹੀਂ।ਅਤੇ ਵਿਆਕਰਣ ਪੱਖੋਂ ਹਰ ਪੰਗਤੀ ਆਪਣੇ ਆਪ ਵਿੱਚ ਮੁਕੰਮਲ ਹੁੰਦੀ ਹੈ।ਭਾਵਾਰਥ ਕਰਨ ਲੱਗਿਆਂ ਸ਼ਬਦ ਦੀਆਂ ਹੋਰ ਪੰਗਤੀਆਂ ਦੀ ਜਰੂਤ ਪੈ ਸਕਦੀ ਹੈ।ਇਸ ਲਈ ਸ਼ਬਦ ਦੀ ਸਿਰਫ ਇਕੋ ਸੰਬੰਧਤ ਤੁਕ ਬਾਰੇ ਹੀ ਵਿਚਾਰ ਕੀਤੀ ਜਾ ਰਹੀ ਹੈ।ਪਰ ਜੇ ਤੁਹਾਨੂੰ ਆਪਣਾ ਪੱਖ ਰੱਖਣ ਲਈ ਬਾਕੀ ਦੀਆਂ ਤੁਕਾਂ ਜਾਂ ਸਾਰੇ ਸ਼ਬਦ ਦਾ ਹਵਾਲਾ ਦੇਣਾ ਜਰੂਰੀ ਲੱਗਦਾ ਹੈ ਤਾਂ ਤੁਸੀਂ ਪੇਸ਼ ਕਰ ਸਕਦੇ ਹੋ।)
ਹੇਠਾਂ ਸੰਬੰਧਤ ਤੁਕ ਦੇ ਤੁਹਾਡੇ ਕੀਤੇ ਔਖੇ ਸ਼ਬਦਾਂ ਦੇ ਅਰਥ ਅਤੇ ਸਮੂਚੀ ਤੁਕ ਦੇ ਅਰਥ ਪੇਸ਼ ਹਨ:-
ਔਖੇ ਸ਼ਬਦਾ ਦੇ ਅਰਥ— ਕਾਹੇ – ਕਿਊਨ ( ਪ੍ਰਸ਼ਨ ਵਾਚੀ ਪੜਨਾਵ ਹੈ ਪਰ ਇਸ ਨੂਮ ਨਾਹ ਵਾਚੀ ਅਨਿਸ਼ਚਤ ਪੜਨਾਵ ਦੇ ਰੂਪ ਵਿਚ ਵਰਤਿਆ ਹੈ)ਰੇ ਮਨ—ਹੇ ਮਨ ( ਸੰਬੋਧਕ ਕਾਰਕ), ਚਿਤਵਹਿ—(ਤੂੰ) ਚਿਤਵਦਾ ਹੈ ਜਾਂ ਮਨ ਵਿਚ ਫੁਰਨੇ ਬਣਾਉਂਦਾ ਹੈ ਜਾਂ ਮਨ ਵਿਚ ਯਾਰੀ ਲਾਉਂਦਾ ਹੈ ( ਵਰਤਮਾਨ , ਮਧਮ ਪੁਰਖ ਦੀ ਕਿਰਿਆ ਹੈ) ਉਦਮੁ—ਕੋਸ਼ਿਸ਼ ਭਾਵ ਰਿਜਕ ਇਕੱਠਾ ਕਰਨ ਦੇ ਬਹਾਨੇ ਠਗੀਆ, ਚੋਰੀਆ ਯਾਰੀਆ ਦੇ ਲਈ ਕੋਸ਼ਿਸ਼ ਨੂੰ ( ਕਰਮ ਕਾਰਕ), ਜਾ—ਜਦੋਂ ( ਕਾਲ ਵਾਚੀ ਕਿਰਿਆ ਵਿਸ਼ੇਸ਼ਣ ਹੈ) ਆਹਰਿ—ਜਤਨ ਵਿਚ ਭਾਵ ਰਿਜਕ ਦੇ ਸੋਮਿਆ ਦ ਪ੍ਰਬੰਧ ਦੇ ਜਤਨ ਵਿਚ ( ਅਧਿਕਰਣ ਕਾਰਕ), ਹਰਿ—ਪ੍ਰਭੂ ਨੇ ( ਕਰਤਾ ਕਾਰਕ ਸੰਮਿਲਤ ਸੰਬੰਧਕ), ਕਰਿਆ ਹੋਇਆ ਹੈ ( ਸਮੀਪੀ ਭੂਤ ਕਾਲ ਦੀ ਕਿਰਿਆ ਹੈ)
ਤੁਕ ਇੱਕ ਵਾਰੀਂ ਫੇਰ ਪੇਸ਼ ਹੈ:-
“ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥
ਸੈਲ ਪਥਰ ਮਹਿ *ਜੰਤ* ਉਪਾਏ *ਤਾ ਕਾ* ਰਿਜਕੁ ਆਗੈ ਕਰਿ ਧਰਿਆ ॥੧॥”
ਅਰਥ (ਚਮਕੌਰ ਸਿੰਘ ਬਰਾੜ)-- ਹੇ ਮਨ! ਤੂੰ ਕਿਊਂ ਮਨ ਵਿਚ ਫੁਰਨਿਆ ਵਾਲੇ( ਰਿਜਕ ਬਹਾਨੇ ਠੱਗੀ ਧੋਖੇ ਚੋਰੀਆ ਯਾਰੀਆ ਵਾਲੇ ਫੁਰਨੇ) ਉਦਮ ਨੂੰ ਚਿਤਵਦਾ ਹੈ ਜਦੋਂ ਪ੍ਰਭੂ ਨੇ ਏਸ ਜਤਨ ਵਿਚ ਇਹ(ਰਿਜਕ ਦੇ ਸੋਮਿਆ ਨੂੰ ਪਹਿਲਾਂ ਹੀ --ਅਖ਼ੀਰਲੀ ਪੰਗਤੀ) ਬਣਾਕੇ ਧਰਿਆ ਹੋਇਆ ਹੈ॥ ( ਐਵੇਂ ਮਨ ਵਿਚ ਵਿਕਾਰਾ ਲਈ ਉਦਮ ਦੀਆ ਸਕੀਮਾ ਨਾ ਬਣਾ ਪਰ ਸਚ ਦਾ ਪਲਾ ਫੜ)
ਬਰਾੜ ਜੀ!
1 ਪੰਗਤੀ ਦੇ ਪਹਿਲੇ ਬੰਦ ਵਿੱਚ ਲਫਜ਼ ਹੈ “ਪਰਿਆ”।ਇਸ ਦਾ ਤੁਸੀਂ ਔਖੇ ਸ਼ਬਦਾਂ ਦੇ ਅਰਥਾਂ ਵਿੱਚ ਵੀ ਕੋਈ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਸਮੁਚੀ ਪੰਗਤੀ ਦੇ ਅਰਥਾਂ ਵਿੱਚ ਇਸ ਦਾ ਕੋਈ ਜ਼ਿਕਰ ਨਜ਼ਰ ਆ ਰਿਹਾ ਹੈ।ਦੱਸ ਸਕਦੇ ਹੋ ਇਸ ਤਰ੍ਹਾਂ ਕਿਉਂ ਹੈ?
2 ਪੰਗਤੀ ਦੇ ਦੂਜੇ ਅੱਧੇ ਹਿੱਸੇ ਵਿੱਚ ਲਫਜ਼ ਹਨ “ਸੈਲ ਪਥਰ ਮਹਿ ‘ਜੰਤ’ (ਤੁਹਾਡੇ ਮੁਤਾਬਕ *ਰਿਜਕ*) ਉਪਾਏ ‘ਤਾ ਕਾ’ (ਤੁਹਾਡੇ ਮੁਤਾਬਕ *ਤਾਂਕੇ*) …” ਇਹਨਾਂ ਲਫਜ਼ਾਂ ਦਾ ਨਾ ਔਖੇ ਸ਼ਬਦਾਂ ਵਿੱਚ ਕੋਈ ਜ਼ਿਕਰ ਨਜ਼ਰ ਆ ਰਿਹਾ ਹੈ ਅਤੇ ਨਾ ਹੀ ਪੰਗਤੀ ਦੇ ਸਮੂਚੇ ਅਰਥਾਂ ਵਿੱਚ ਇਹਨਾਂ ਦਾ ਜ਼ਿਕਰ ਨਜ਼ਰ ਆ ਰਿਹਾ ਹੈ।ਦੱਸ ਸਕਦੇ ਹੋ ਐਸਾ ਕਿਉਂ? ‘ਤਾ ਕਾ (ਇਕ ਵਚਨ)’ ਦਾ ‘ਤਾਂਕੇ (ਬਹੁ ਵਚਨ)’ ਕਿਸ ਤਰ੍ਹਾਂ ਬਣ ਗਿਆ?
3 ਪੰਗਤੀ ਵਿੱਚ ਲਫਜ਼ ਹੈ- “ਰਿਜਕੁ”(ਇਕ ਵਚਨ) ਇਸ ਦਾ ਔਖੇ ਸ਼ਬਦਾਂ ਦੇ ਅਰਥਾਂ ਵਿੱਚ ਵਿਆਕਰਣਕ ਪੱਖ ਨਹੀਂ ਰੱਖਿਆ ਗਿਆ।ਇਸ ਦਾ ਕਾਰਣ ਦੱਸ ਸਕਦੇ ਹੋ।ਅਤੇ ਇਸ ਦਾ ਵਿਆਕਰਣਕ ਪੱਖ ਸਮਝਾ ਸਕਦੇ ਹੋ?
4 ‘ਰਿਜਕੁ’ (ਇਕ ਵਚਨ) ਦਾ ਅਰਥ/ਭਾਵਾਰਥ ‘ਰਿਜਕ ਦੇ ਸੌਮੇ (ਬਹੁ ਵਚਨ)’ ਕਿਵੇਂ ਬਣ ਗਏ?
5 ਤੁਸੀਂ ਅਰਥ ਲਿਖੇ ਹਨ- “ਬਣਾਕੇ ਧਰਿਆ ਹੋਇਆ ਹੈ”।ਦੱਸ ਸਕਦੇ ਹੋ ਕਿ ਇਹ “ਬਣਾਕੇ” ਲਫਜ਼ ਤੁਸੀਂ ਕਿਸ ਵਿਆਕਰਣ ਦੇ ਆਧਾਰ ਤੇ ਫਿੱਟ ਕੀਤਾ ਹੈ?
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
‘ਮੇਰੇ ਮਾਧਉ ਜੀ’ ਲੇਖ ਬਾਰੇ:-
Page Visitors: 2678