(ਅਖੌਤੀ) ਜਥੇਦਾਰ , ਅਕਾਲਤਖਤ ਸਾਹਿਬ , ਸਿੰਘ-ਸਾਹਿਬ)
ਗਿਆਨੀ ਗੁਰਬਚਨ ਸਿੰਘ ਦਾ ਥਾਣਾ-ਮੁਖੀ ਨੂੰ ਆਦੇਸ਼ !
ਇਨ ਲੋਗੋਂ (ਸਿੱਖੋਂ) ਕੋ ਜੂਤੇ ਮਾਰੋ
ਕਾਨਪੁਰ ਵਿਖੇ 16-17 ਫ਼ਰਵਰੀ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮ ਜਿਸ 'ਚ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਕੀਰਤਨ ਕਰਨਾ ਹੈ, ਨੂੰ ਰੁਕਵਾਉਣ ਲਈ ਅਖੌਤੀ ਜਥੇਦਾਰ ਨੀਚਤਾ 'ਤੇ ਉਤਰ ਆਇਆ ਹੈ। ਉਸਨੇ ਇਕ ਨਾਮੀ ਬਦਮਾਸ਼ ਜੋ ਕਿ ਕਾਂਗ੍ਰੇਸ ਦਾ ਐਮ.ਐਲ.ਸੀ ਹੈ ਨੂੰ ਆਦੇਸ਼ ਦਿੱਤਾ ਹੈ ਲਿ 16-17 ਫਰਵਰੀ ਨੂੰ ਖ਼ਾਲਸਾ ਕਾਲਜ ਗੋਬਿੰਦ ਨਗਰ ਕਾਨ੍ਹਪੁਰ ਦੇ ਹਾਲ ਵਿੱਚ ਅਕਾਲੀ ਜਥਾ ਕਾਨ੍ਹਪੁਰ ਵੱਲੋਂ ਕਰਵਾਏ ਜਾ ਰਹੇ ਕੀਰਤਨ ਸਮਾਗਮ ਵਿੱਚ, ਪ੍ਰੋ: ਦਰਸ਼ਨ ਸਿੰਘ ਨੂੰ ਸ਼ਾਮਲ ਹੋਣ ਤੋਂ ਰੋਕੇ। ਕੁਲਦੀਪ ਸਿੰਘ ਨੇ ਉਸ ਨੇ ਇੱਥੋਂ ਤੱਕ ਧਮਕੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਰੋਕਣ ਦੇ ਬਾਵਯੂਦ ਪ੍ਰੋ: ਦਰਸ਼ਨ ਸਿੰਘ ਸਮਾਗਮ ਵਿੱਚ ਸ਼ਾਮਲ ਹੋਏ ਤਾਂ 1978 ਵਿੱਚ ਨਿਰੰਕਾਰੀ ਗੁਰਬਚਨ ਸਿੰਘ ਵੱਲੋਂ ਕਾਨ੍ਹਪੁਰ ਦੇ ਨਿਰੰਕਾਰੀ ਭਵਨ ਵਿਖੇ ਪਹੁੰਚਣ ਸਮੇਂ ਵਾਪਰਿਆ ਕਾਂਡ ਦੁਹਰਾਇਆ ਜਾ ਸਕਦਾ ਹੈ, ਜਿਸ ਵਿੱਚ ਉਸ ਸਮੇਂ ਦੋਵਾਂ ਪਾਸਿਆਂ ਦੇ 14 ਵਿਅਕਤੀ ਹਲਾਕ ਹੋ ਗਏ ਸਨ।
ਜਦੋਂ ਇਸ ਜਥੇਦਾਰ ਦੇ ਚਮਚੇ ਨੂੰ ਕਾਨਪੁਰ ਦੀ ਜਾਗਰੂਕ ਸਿੱਖ ਸੰਗਤ ਨੇ ਚੁਣੌਤੀ ਦਿੱਤੀ ਅਤ ਥਾਣੇ ਵਿੱਚ ਆਉਣ ਲਈ ਕਿਹਾ। ਸ.ਇੰਦਰਜੀਤ ਸਿੰਘ ਕਾਨਪੁਰ ਨੇ ਫੋਨ 'ਤੇ ਦੱਸਿਆ ਕਿ, ਜਦੋਂ ਸਾਰੇ ਜਾਗਰੂਕ ਵੀਰ ਜੋ ਕਿ 100 ਕੁ ਕਰੀਬ ਸਨ, ਥਾਣੇ ਪਹੁੰਚੇ ਤਾਂ ਇਹ ਕੁਲਦੀਪ ਸਿੰਘ ਆਪਣੇ 30 ਕੁ ਹਮਾਇਤੀਆਂ ਨਾਲ ਉਥੇ ਪਹੁੰਚਿਆ। ਉਸਦੇ ਬੰਦੇ ਜਾਗਰੂਕ ਵੀਰਾਂ ਨੂੰ ਦੇਖ ਦੌੜ ਗਏ, ਸਿਰਫ ਤਿੰਨ ਕੁ ਜਣੇ ਹੀ ਰਹਿ ਗਏ। ਇੰਦਰਜੀਤ ਸਿੰਘ ਕਾਨਪੁਰ ਅਤੇ ਹੋਰ ਜਾਗਰੂਕ ਵੀਰ, ਕੁਲਦੀਪ ਸਿੰਘ ਨਾਲ ਥਾਣੇ ਅੰਦਰ ਗਏ, ਜਿਥੇ ਥਾਣਾ ਮੁਖੀ ਨਾਲ ਗੱਲ ਬਾਤ ਹੋਈ। ਕੁਲਦੀਪ ਸਿੰਘ ਨੇ ਹਿੰਦੀ 'ਚ ਕਿਹਾ ਕਿ "ਦਰਸ਼ਨ ਸਿੰਘ ਕੋ ਹਮਾਰੇ ਅਕਾਲ ਤਖਤ ਕੇ ਜਥੇਦਾਰ ਨੇ ਸਿੱਖ ਕੌਮ ਸੇ ਨਿਕਾਲਾ ਹੈ, ਔਰ ਮੁਝੇ ਆਦੇਸ਼ ਦੀਆ ਹੈ ਕਿ ਦਰਸ਼ਨ ਸਿੰਘ ਕਾ ਪ੍ਰੋਗ੍ਰਾਮ ਯਹਾਂ ਕਾਨਪੁਰ ਮੇਂ ਨਹੀਂ ਹੋਨਾ ਚਾਹੀਏ।" ਜਦੋਂ ਥਾਣਾ ਮੁਖੀ ਨੇ ਕਿਹਾ ਕਿ "ਜਥੇਦਾਰ ਸੇ ਹਮਾਰੀ ਬਾਤ ਕਰਵਾਓ", ਤਾਂ ਕੁਲਦੀਪ ਸਿੰਘ ਨੇ ਫੋਨ 'ਤੇ ਅਖੌਤੀ ਜਥੇਦਾਰ ਗੁਰਬਚਨ ਸਿੰਘ ਨਾਲ ਗੱਲ ਕਰਵਾਈ। ਗੁਰਬਚਨ ਸਿੰਘ ਨੇ ਕਿਹਾ "ਕਿ ਮੈਂ ਅਕਾਲ ਤਖਤ ਕਾ ਜਥੇਦਾਰ ਗੁਰਬਚਨ ਸਿੰਘ ਬੋਲ ਰਹਾ ਹੂੰ"।
ਥਾਣਾ ਮੁਖੀ ਨੇ ਕਿਹਾ ਕਿ "ਹਮਾਰੇ ਸਾਹਮਨੇ ਕਈ ਲੋਗ ਬੈਠੇ ਹੈਂ, ਜੋ ਆਪਕੋ ਅਪਨਾ ਮੁਖੀ ਨਹੀਂ ਮਾਨਤੇ"।
ਤਾਂ ਜਥੇਦਾਰ ਨੇ ਕਿਹਾ ਕਿ "ਇਨ ਲੋਗੋਂ ਕੋ ਜੂਤੇ ਮਾਰੋ"।
ਥਾਣਾ ਮੁਖੀ ਨੇ ਕਿਹਾ ਕਿ "ਆਪ ਇਤਨੇ ਘਟੀਆ ਲਫਜ਼ ਕੈਸੇ ਇਸਤੇਮਾਲ ਕਰ ਸਕਤੇ ਹੈਂ?" ਫਿਰ ਜਥੇਦਾਰ ਨੇ ਫੋਨ ਕੱਟ ਦਿੱਤਾ। ਕੁਲਦੀਪ ਸਿੰਘ ਕੋ ਕਿ ਜਥੇਦਾਰ ਦਾ 2010 ਵਾਲਾ ਆਦੇਸ਼ ਨਾਲ ਲੈ ਕੇ ਆਇਆ ਸੀ, ਕਹਿਣ ਲਗਾ ਕਿ ਉਹ ਮੁੱਖ ਮੰਤਰੀ ਤੱਕ ਜਾਵੇਗਾ। ਜਾਗਰੂਕ ਵੀਰਾਂ ਨੇ ਉਸ ਖੂਬ ਫਜ਼ੀਹਤ ਕੀਤੀ।
ਇਸ ਸਭਤੋਂ ਪਤਾ ਲਗਦਾ ਹੈ ਕਿ ਇਹ ਅਖੌਤੀ ਜਥੇਦਾਰ ਆਪਣੀ ਸਾਰੀ ਸ਼ਕਤੀ ਇਕੋ ਹੀ ਕੂੜਨਾਮਾ ਲਾਗੂ ਕਰਵਾਉਣ 'ਚ ਖਰਚ ਰਹੇ ਨੇ, ਜਦੋਂ ਕਿ ਪ੍ਰੋ. ਦਰਸ਼ਨ ਸਿੰਘ ਅਤੇ ਜਾਗਰੂਕ ਸਿੱਖਾਂ ਨੇ ਇਸ ਕੂੜਨਾਮੇ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਅਤੇ ਭਾਰਤ ਅਤੇ ਬਾਹਰਲੇ ਦੇਸ਼ਾਂ 'ਚ ਉਨ੍ਹਾਂ ਵਲੋਂ ਗੁਰਮਤਿ ਪ੍ਰਚਾਰ 2009 ਤੋਂ ਲਗਾਤਾਰ ਜਾਰੀ ਹੈ।
ਸਿੱਖਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਦਾਇਰਾ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਤੱਕ ਸੀਮਿਤ ਹੈ, ਅਤੇ ਇਹ ਅਖੌਤੀ ਜਥੇਦਾਰ ਵੀ ਇਸ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ। ਇਨ੍ਹਾਂ ਦੀ ਕੋਈ ਬੁੱਕਤ ਤਾਂ ਵੈਸੇ ਵੀ ਕੋਈ ਨਹੀਂ, ਪਰ ਚਲੋ ਜੇ ਮੰਨੀ ਜਾਏ ਤਾਂ ਇਰਫ ਉਪਰ ਲਿਖੇ ਤਿੰਨ ਰਾਜਾਂ ਤੱਕ ਹੀ ਸੀਮਿਤ ਹੈ। ਇਨ੍ਹਾਂ ਦੇ ਕਿਸੇ ਆਦੇਸ਼ ਦਾ ਪਾਲਣ ਕਰਨਾ, ਮੂਰਖਤਾ ਤੋਂ ਵੱਧ ਕੁੱਝ ਨਹੀਂ। ਇਨ੍ਹਾਂ ਦੇ ਆਦੇਸ਼ ਦੀ ਕਾਨੂੰਨ ਮੁਹਰੇ ਵੀ ਕੋਈ ਬੁੱਕਤ ਨਹੀਂ। ਜੇ ਇਨ੍ਹਾਂ ਨੇ ਕੋਈ ਬੰਦਿਆਂ ਵਾਲਾ ਕੰਮ ਕੀਤਾ ਹੁੰਦਾ ਤਾਂ ਇਖਲਾਕੀ ਤੌਰ 'ਤੇ ਸਿੱਖ ਇਨ੍ਹਾਂ
ਦੇ ਕਹੇ ਨੂੰ ਮੰਨ ਸਕਦੇ ਹਨ, ਪਰ ਕਾਨੂੰਨੀ ਤੌਰ 'ਤੇ ਇਨ੍ਹਾਂ ਆਦੇਸ਼ਾਂ ਦੀ ਕੋਈ ਬੁੱਕਤ ਨਹੀਂ, ਸਿਵਾਏ ਕੂੜੇਦਾਨ 'ਚ ਸੁੱਟਣ ਤੋਂ।
ਜਦੋਂ ਤੱਕ ਸਿੱਖ ਇਹ ਨਹੀਂ ਸਮਝਦੇ ਕਿ ਇਹ ਬਾਦਲ ਦੇ ਦਰ ਦੇ ਕੂਕਰ, ਸਿੱਖੀ ਨੂੰ ਖਾਨਾਜੰਗੀ ਵੱਲ ਧੱਕ ਰਹੇ ਨੇ, ੳਦੋਂ ਤੱਕ ਜਾਗਰੂਕ ਵੀਰਾਂ ਨੂੰ ਇਹ ਸੰਘਰਸ਼ ਕਰਦੇ ਰਹਿਣਾ ਪਵੇਗਾ। ਜਿਥੇ ਵੀ ਇਹ ਅਖੌਤੀ ਜਥੇਦਾਰ ਜਾਣ ਇਨ੍ਹਾਂ ਦਾ ਜੁੱਤੀਆਂ ਦੇ ਹਾਰ ਨਾਲ ਸਵਾਗਤ ਕੀਤਾ ਜਾਵੇ।
ਖ਼ਾਲਸਾ ਨਿਊਜ਼ ਟੀਮ