ਕਾਨੂਨ ਕੀ ਕਰੂ ?
ਸੁਪ੍ਰੀਮ ਕੋਰਟ ਵਲੋਂ ਆਦੇਸ਼ ਪਾਸ ਹੋਇਆ ਸੀ ਕਿ ਕੋਈ ਵੀ ਬੰਦਾ ਸਾਰਵਜਨਕ ਅਸਥਾਨ ਤੇ ਸਿਗਰਿਟ-ਬੀੜੀ ਨਹੀਂ ਪੀ ਸਕਦਾ । (ਦੰਡ ਦਾ ਵਿਧਾਨ ਵੀ ਬਣਾਇਆ ਗਿਆ ਸੀ) ਪਰ ਉਸ ਦਾ ਕੀ ਹੋਇਆ ?
ਇਕ ਮਾਮੂਲੀ ਸਿਪਾਹੀ , ਇਕ ਮਾਮੂਲੀ ਦਰੋਗੇ ਦੇ ਸਾਮ੍ਹਣੇ , ਸਭ ਕਾਨੂਨ ਬੇਕਾਰ ਹਨ , ਉਸ ਦੇ ਸਾਮ੍ਹਣੇ ਸੁਪ੍ਰੀਮ ਕੋਰਟ ਕੀ ਚੀਜ਼ ਹੈ ?
ਚੰਦੀਗੜ੍ਹ ਵਿਖੇ , ਦੋ ਵਕੀਲ ਸ਼੍ਰੇ-ਆਮ ਸਿਗਰਿਟ ਪੀ ਰਹੇ ਸਨ , ਇਕ ਸਰਦਾਰ ਜੀ ਨੇ ਟੋਕ ਦਿੱਤਾ , ਕੀ ਹੋਇਆ ? ਦੋਵਾਂ ਵਕੀਲਾਂ ਨੇ ਸਰਦਾਰ ਜੀ ਨੂੰ ਕੁਟਿਆ ਵੀ ਅਤੇ ਉਨ੍ਹਾਂ ਦੇ ਦੋਸਤ ਇਕ ਦਰੋਗੇ ਨੇ , ਸਰਦਾਰ ਜੀ ਤੇ ਗੁੰਡਾ-ਗਰਦੀ ਦਾ ਕੇਸ ਵੀ ਬਣਾ ਦਿੱਤਾ । ਅੱਜ ਸਭ ਥਾਂ ਸ਼੍ਰੇਆਮ ਬੀੜੀਆਂ ਪੀਤੀਆਂ ਜਾਂਦੀਆਂ ਹਨ , ਕੋਈ ਪੁੱਛਣ ਵਾਲਾ ਨਹੀਂ । ਅਜਿਹੀ ਹਾਲਤ ਵਿਚ ਸੁਪ੍ਰੀਮ ਕੋਰਟ ਵੀ ਕੀ ਕਰ ਲਵੇਗੀ ? ਰਾਜਨੀਤਕ ਲੋਕ (ਜੋ ਥਾਣਿਆਂ ਤੇ ਭਾਰੂ ਹਨ ) ਅਸਮਾਜਿਕ ਲੋਕਾਂ ਦੀ ਪੁਸ਼ਤ-ਪਨਾਹੀ ਕਰਦੀ ਹਨ
ਅਜਿਹੀ ਹਾਲਤ ਵਿਚ ਸੁਧਾਰ ਕਿਵੇਂ ਹੋ ਸਕਦਾ ਹੈ ? ? ?
ਸੁਕ੍ਰਿਤ ਕੌਰ