ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਕਹਣਾ ਹੈ ਕਿਛੁ ਕਹਣੁ ਨ ਜਾਇ
ਕਹਣਾ ਹੈ ਕਿਛੁ ਕਹਣੁ ਨ ਜਾਇ
Page Visitors: 2923

 ਕਹਣਾ ਹੈ ਕਿਛੁ ਕਹਣੁ ਨ ਜਾਇ
“ਕਹਣਾ ਹੈ ਕਿਛੁ ਕਹਣ ਨ ਜਾਇ”
 ਗੁਰਬਾਣੀ ਦੀ ਤੁਕ ਪਹਿਲੇ ਪਾਤਸ਼ਾਹ ਦੇ ਸ਼ਬਦ ਦੀ ਹੈ। ਇਹ ਸ਼ਬਦ ਪੰਨਾ 152 ਤੇ ਦਰਜ ਹੈ। ਪੂਰੇ ਸ਼ਬਦ ਦੇ ਅਰਥ ਅਤੇ ਵਿਆਖਿਆ ਥੱਲੇ ਦਿਤੇ ਹਨ।
 ਅਰਥ ਰਹਾਉ ਤੋਂ ਚਲੇਗਾ:-
ਕਹਣਾ ਹੈ ਕਿਛੁ ਕਹਣੁ ਨ ਜਾਇ॥ ਤਉ ਕੁਦਰਤਿ ਕੀਮਤਿ ਨਾਹੀ ਪਾਇ॥1॥ਰਹਾਉ॥
ਕੁਝ ਕਹਿਣਾ ਹੈ ਪਰ ਕਹਿਆ ਨਹੀਂ ਜਾਂਦਾ। ਤੇਰੀ ਕੁਦਰਤਿ ਦੀ ਸਾਥੋਂ ਕੀਮਤ ਨਹੀਂ ਪਾਈ ਜਾਂਦੀ। (ਵੇਖੋ ਕਰਤਾਰ ਦੀ ਕੁਦਰਤਿ, ਸਾਕਾਦਾਰੀਆਂ ਦੀ ਥਾਂ ਇੱਕ ਨਵਾਂ ਹੀ ਪਰਿਵਾਰ ਰਚ ਦਿਤਾ ਹੈ)।
ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥1॥
(ਇਹ ਨਵਾਂ ਪਰਿਵਾਰ ਸਾਕ ਸੰਬੰਧੀਆਂ ਨਾਲੋਂ ਵਿਸ਼ੇਸ਼ ਹੈ)।ਸ਼ੁਭ ਮਤਿ ਮਾਤਾ, ਸੰਤੋਖ ਪਿਤਾ ਅਤੇ ਸੱਚ ਭਾਈ ਬਣ ਗਿਆ ਹੈ।
ਸਰਮ ਸੁਰਤਿ ਦੁਇ ਸਸੁਰ ਭਏ॥ਕਰਣੀ ਕਾਮਣਿ ਕਰਿ ਮਨ ਲਏ॥2॥
ਮਾੜੇ ਕੰਮਾਂ ਤੋਂ ਸੰਗ (ਸ਼ਰਮ, ਦੂਰੀ) ਸਹੁਰਾ ਅਤੇ ਭਲੇ ਕੰਮਾਂ ਦੀ ਸੋਝੀ ਸੱਸ ਬਣ ਗਏ ਹਨ।
 ਹੇ ਮਨ ! ਤੂੰ ਨਾਮ ਸਿਮਰਣ ਨੂੰ ਇਸਤ੍ਰੀ ਬਣਾ ਲੈ।
ਸਾਹਾ ਸੰਜੋਗੁ ਵੀਆਹੁ ਵਿਜੋਗੁ॥ ਸਚੁ ਸੰਤਤਿ ਕਹੁ ਨਾਨਕ ਜੋਗੁ॥3॥
ਮੋਹ ਮਾਇਆ ਨਾਲ ਉਪਰਾਮਤਾ ਸਾਹਾ ਬਣ ਗਿਆ,  ਭਲੇ ਪੁਰਸ਼ਾਂ ਦੀ ਸੰਗਤਿ ਪਰਮਾਤਮਾ ਨਾਲ ਵਿਆਹ ਬਣ ਗਿਆ। ਇਸ ਵਿਆਹ ਤੋਂ ਸਤ੍ਯ (ਯਥਾਰਥ ਗਿਆਨ ਰੂਪੀ) ਔਲਾਦ ਪੈਦਾ ਹੋ ਗਈ ਹੈ। ਭਾਵ ਅਸਾਂ ਇਨ੍ਹਾਂ ਸ਼ੁਭ ਗੁਣਾਾਂ ਨੂੰ ਇਸ ਤਰ੍ਹਾਂ ਧਾਰਨ ਕੀਤਾ ਹੈ ਕਿ ਜਿਵੇਂ ਇਹ ਆਪਣਾ ਪਰਿਵਾਰ ਹੈ,
ਕਹਿੰਦੇ ਹਨ ਗੁਰੂ ਨਾਨਕ।
ਵਿਆਖਿਆ:- ਰਹਾਉ ਦੀਆਂ ਤੁਕਾਂ ਵਿਸਮਾਦ ਮਈ ਹਨ ਕਿ ਕੁਛ ਕਹਿਣਾ ਹੈ ਪਰ ਕਹਿਆ ਨਹੀਂ ਜਾਂਦਾ। ਕਰਤਾਰ ਦੀ ਕੁਦਰਤਿ ਦਾ ਮੁੱਲ ਨਹੀਂ ਪੈ ਸਕਦਾ। ਵਿਸਮਾਦ ਇਹ ਹੈ ਕਿ ਕਰਤਾਰ ਨੇ ਆਤਮਿਕ  ਧਾਰਣਾਂ ਦੇ ਅੰਗਾਂ ਨੂੰ ਸਾਕਾਦਾਰੀ ਦੇ ਅੰਗਾਂ ਦੀ ਅਪਣੱਤ ਲਾ ਦਿਤੀ ਹੈ।ਉਪਦੇਸ਼ ਇਹ ਹੈ ਕਿ ਮਾੜੇ ਕੰਮਾਂ ਤੋਂ ਸੰਗੋ, ਭਲੇ ਧਾਰਨ ਕਰੋ। ਮਤਿ ਨੂੰ ਸ਼ੁਭ ਬਣਾਉ, ਸੱਚ ਤੇ ਸੰਤੋਖ ਧਾਰਨ ਕਰੋ, ਨਾਮ ਦੀ ਕਰਣੀ ਧਾਰਨ ਕਰੋ, ਮੋਹ ਮਾਇਆ ਤੋਂ ਉਪਰਾਮਤਾ ਰਖੋ, ਸਤਿਸੰਗ ਵਿੱਚ ਪ੍ਰੀਤ ਰਖੋ। ਆਤਮਿਕ ਗਿਆਨ ਤਦ ਹੀ ਪ੍ਰਾਪਤ ਹੋਵੇਗਾ।
ਸੁਰਜਨ ਸਿੰਘ--
-+919041409041

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.