ਕਸ਼ਮੀਰੀ ਮੁਸਲਮਾਨਾਂ ਅਤੇ ਪੰਜਾਬੀ ਸਿੱਖਾਂ ਦੀ ਸੋਚ ਵਿਚਲਾ ਫਰਕ।
ਅੱਜ ਅੱਖਬਾਰ ਵਿਚ ਇਕ ਖੱਬਰ ਪੜ੍ਹੀ, ਪੜ ਕੇ ਮੁਸਲਮਾਨਾ ਵਾਸਤੇ ਬੜੀ ਖੁੱਸ਼ੀ ਅਤੇ ਸਿੱਖਾਂ ਵਾਸਤੇ ਬੜਾ ਦੁੱਖ ਹੋਇਆ, ਖਬਰ ਸੀ ਕਸ਼ਮੀਰ ਦੀ ਘਾਟੀ ਵਿਚ ਪ੍ਰਸ਼ਾਸ਼ਨ ਖਿਲਾਫ ਪ੍ਰਦਰਸ਼ਨ ਕਰਦੇ ਹੋਇਆਂ ਪਥਰਾਵ ਕਰਨ ਵਾਲਿਆਂ ਵਿਚ ਭਾਰਤ ਅਤੇ ਵਿਦੇਸ਼ਾਂ ਤੋਂ ਪੜੇ ਲਿੱਖੇ ਗ੍ਰੈਜੂਏਟ, ਪੋਸਟ ਗ੍ਰੈਜੂਏਟ ਅਤੇ ਨੌਕਰੀ ਪੇਸ਼ਾ ਨੌਜਵਾਨ ਵੀ ਸ਼ਾਮਿਲ ਹੁੰਦੇ ਹਨ।
ਪੜ੍ਹਨ ਨੂੰ ਤਾਂ ਇਹ ਸਾਧਾਰਨ ਜਹੀ ਹੀ ਖਬਰ ਲੱਗ ਸਕਦੀ ਹੈ ਪਰ ਜੇ ਸਮਝਿਆ ਜਾਵੇ ਤਾਂ ਇਸ ਦੇ ਮਾਇਨੇ ਬੜੇ ਹੀ ਗੰਭੀਰ ਹਨ। ਨੌਕਰੀ-ਪੇਸ਼ਾ ਨੌਜਵਾਨ ਅਤੇ ਵਿਦੇਸ਼ਾਂ ਤੋਂ ਡਿਗਰੀਆਂ ਪ੍ਰਾਪਤ ਕੀਤੇ ਨੌਜਵਾਨ ਜਿਨ੍ਹਾ ਨੂੰ ਅਸਾਨੀ ਨਾਲ ਨੌਕਰੀ ਮਿਲ ਸਕਦੀ ਹੈ, ਉਹ ਵੀ ਆਪਣੀ ਜਾਨ ਨੂੰ ਖੱਤਰੇ ਵਿਚ ਪਾ ਕੇ ਭਾਰਤ ਸਰਕਾਰ ਦਵਾਰਾ ਕੀਤੇ ਜਾਂਦੇ ਅਤਿਆਚਾਰਾਂ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ, ਕਸ਼ਮੀਰ ਦੇ ਮੁਸਲਮਾਨ ਵੀਰਾਂ ਦੀ ਇਹ ਇਕ ਅਜਿਹੀ ਗੱਲ ਹੈ ਜੋ ਇਹ ਦਰਸਾਉਂਦੀ ਹੈ ਕਿ ਉਹ ਆਪਣੇ ਉਦੇਸ਼ ਪ੍ਰਤੀ ਇਤਨੇ ਚੇਤਨ ਅਤੇ ਵਫਾਦਾਰ ਹਨ ਕਿ ਆਪਣੇ ਨਿੱਜ ਦੇ ਸੁਨਿਹਰੀ ਵਰਤਮਾਨ ਅਤੇ ਭਵਿੱਖ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਕੌਮੀ ਭਵਿੱਖ ਵਾਸਤੇ ਸੰਘਰਸ਼ ਕਰ ਰਹੇ ਹਨ।
ਉਨਾਂ ਦੀ ਸੋਚ ਵਿਚ ਇਹ ਗੱਲ ਨਹੀ ਆਉਂਦੀ ਕਿ ਮੈਂ ਤਾਂ ਚੰਗੀ ਤਨਖਾਹ ਵਾਲੀ ਨੌਕਰੀ ਕਰਦਾ ਪਿਆ ਹਾਂ ਤੇ ਮੇਰੇ ਪਰਿਵਾਰ ਦਾ ਗੁਜਾਰਾ ਬਹੁਤ ਵਧੀਆ ਚਲਦਾ ਪਿਆ ਹੈ ਮੈ ਇਸ ਸੰਘਰਸ਼ ਤੋਂ ਕੀ ਲੈਣਾ ਹੈ, ਇਸ ਦੀ ਬਜਾਏ ਉਹ ਆਪਣੀ ਕੌਮ ਦੇ ਭਵਿੱਖ ਵਾਸਤੇ ਜੂੱਝ ਰਹੇ ਹਨ ਕਿਉਂਕਿ ਉਨ੍ਹਾ ਨੂੰ ਪਤਾ ਹੈ ਕਿ ਭਾਵੇ ਮੇਰੇ ਅਤੇ ਮੇਰੇ ਪਰਿਵਾਰ ਨੂੰ ਪੈਸੇ ਦੀ ਅਤੇ ਹੋਰ ਸੁੱਖ ਸੁਵਿਧਾਵਾਂ ਦੀ ਵੀ ਕੋਈ ਕਮੀ ਨਹੀਂ ਹੈ ਪਰ ਹੈ ਤਾਂ ਮੈਂ ਅਤੇ ਮੇਰੀ ਕੌਮ ਗੁਲਾਮ ਹੀ ਨਾ, ਉਨ੍ਹਾ ਨੂੰ ਗੁਲਾਮੀ ਦਾ ਅਹਿਸਾਸ ਹੈ ਅਤੇ ਗੁਲਾਮੀ ਦਾ ਮਤਲਬ ਕੀ ਹੁੰਦਾ ਹੈ ਉਨ੍ਹਾ ਨੂੰ ਇਹ ਵੀ ਚੰਗੀ ਤਰ੍ਹਾ ਪਤਾ ਹੈ, ਉਨ੍ਹਾ ਨੂੰ ਪਤਾ ਹੈ ਕਿ ਗੁਲਾਮ ਨੂੰ ਮਾਨਸਕ ਤੌਰ ਤੇ ਇਤਨਾ ਹੀਨਾ ਤੇ ਨਿਰਬਲ ਕਰ ਦਿਤਾ ਜਾਂਦਾ ਹੈ ਕਿ ਉਹ ਆਪਣੇ ਨਾਲ ਹੁੰਦੇ ਵੱਡੇ ਤੋਂ ਵੱਡੇ ਧੱਕੇ ਨੂੰ ਬਿਨਾ ਕਿਸੇ ਵਿਰੋਧ ਦੇ ਬੜੇ ਅਰਾਮ ਨਾਲ ਸਹਿਨ ਕਰ ਲੈਂਦਾ ਹੈ, ਉਨ੍ਹਾ ਨੂੰ ਪਤਾ ਹੈ ਕਿ ਗੁਲਾਮ ਨੂੰ ਆਰਥਕ, ਧਾਰਮਕ, ਰਾਜਨਿਤਕ, ਸਭਿਆਚਾਰਕ ਕਿਸੇ ਤਰ੍ਹਾ ਦਾ ਵੀ ਕੋਈ ਵੀ ਹੱਕ ਪ੍ਰਾਪਤ ਨਹੀ ਹੁੰਦਾ ਬਲਕਿ ਇਨ੍ਹਾ ਦੇ ਹੋਣ ਦਾ ਸਿਰਫ ਭ੍ਰਮ ਜਾਂ ਸੁਫਨਾ ਹੀ ਹੁੰਦਾ ਹੈ।
ਮੁਸਲਮਾਨ ਵੀਰਾਂ ਦੀ ਇਸ ਚੇਤਨਤਾ ਤੇ ਜਿੱਥੇ ਮਨ ਖੁੱਸ਼ ਹੋਇਆ ਉਥੇ ਸਿੱਖਾਂ ਵਿਚ ਇਸ ਪ੍ਰਤੀ ਅਗਿਆਨਤਾ ਅਤੇ ਅਵੇਸਲੇਪਨ ਕਾਰਨ ਮਨ ਨੂੰ ਬਹੁਤ ਦੁੱਖ ਹੋਇਆ। ਅੱਜ 85 ਤੋਂ 90% ਸਿੱਖ ਕਿਸੇ ਨਾ ਕਿਸੇ ਰੂਪ ਵਿਚ ਪਤਿਤ ਹੈ, 99% ਸਿੱਖਾਂ ਨੂੰ ਗੁਰਮੱਤ ਦੇ ਸਹੀ ਸਿਧਾਂਤ ਅਤੇ ਸਹੀ ਇਤਿਹਾਸ ਦੀ ਜਾਨਕਾਰੀ ਨਹੀ ਹੈ ਅਤੇ 99% ਸਿੱਖ ਹਰ ਉਹ ਬਿਪਰ ਕਰਮ ਕਰਦਾ ਹੈ ਜਿਨ੍ਹਾ ਦਾ ਗੁਰਬਾਣੀ ਖੰਡਨ ਕਰਦੀ ਹੈ। ਸਿੱਖ ਕੌਮ ਵਿਚ ਸਿਰਫ ਧਾਰਮਕ ਪਖੋਂ ਹੀ ਨਿਘਾਰ ਨਹੀ ਆਇਆ, ਗੁਲਾਮ ਕੌਮ ਹੋਣ ਦੇ ਕਾਰਨ ਆਰਥਕ, ਸਮਾਜਕ ਅਤੇ ਰਾਜਨੀਤਕ ਪਖੌਂ ਵੀ ਉਹ ਪੂਰੀ ਤਰ੍ਹਾ ਕੰਗਾਲ ਹੋ ਚੁਕੇ ਹਨ, ਅੱਜ ਬਹੁਤੇ ਸਿੱਖ ਕਰਜਾਈ ਭਾਵਂੇ ਜਰੂਰ ਹੋਣ ਪਰ ਐਸ਼ੋ ਆਰਾਮ ਦੇ ਸਾਰੇ ਸਾਧਨ, ਕਾਰਾਂ-ਗਡੀਆਂ, ਏਸੀ, ਮਹਿੰਗੇ ਮੋਬਾਈਲ, ਆਲੀਸ਼ਾਨ ਕੋਠੀਆਂ ਉਨ੍ਹਾ ਕੋਲ ਜਰੂਰ ਹੁੰਦੀਆਂ ਹਨ।
ਸਿੱਖ ਕਿਸਾਨ ਆਪਣੀਆ ਜਮੀਨਾ ਵੇਚ ਕੇ ਆਪਣੀ ਹੋਮਲੈਂਡ ਪੰਜਾਬ ਤੋਂ ਦੂਰ ਕੀਤੇ ਜਾ ਰਹੇ ਹਨ ਤਾਂ ਜੋ ਨੇੜਲੇ ਭਵਿੱਖ ਵਿਚ ਇਨ੍ਹਾ ਦੀ ਅਜਾਦੀ ਦੀ ਕੋਈ ਵੀ ਸੰਭਾਵਨਾ ਬਚੀ ਨਾ ਰਹਿ ਜਾਏ। ਸਮਾਜਿਕ ਤੌਰ ਤੇ ਇਹ ਇਤਨੇ ਹੀਨੇ ਤੇ ਨਿਰਬਲ ਬਣਾ ਦਿਤੇ ਗਏ ਹਨ ਕਿ ਜੇ ਕੋਈ ਇਨ੍ਹਾ ਦਾ ਮਜਾਕ ਉਡਾ ਕੇ ਬੇਈਜ਼ਤੀ ਕਰੇ ਤਾਂ ਇਨ੍ਹਾ ਨੂੰ ਬੇਈਜ਼ਤੀ ਮਹਿਸੂਸ ਹੋਣ ਦੀ ਬਜਾਏ ਫਖਰ ਮਹਿਸੂਸ ਹੁੰਦਾ ਹੈ ਅਤੇ ਜੇ ਕੋਈ ਇਨ੍ਹਾ ਦੀ ਕੌਮ ਦਾ ਡੇਢ ਲੱਖ ਦੇ ਕਰੀਬ ਬੰਦਾ ਕੁੱਝ ਹੀ ਸਾਲਾਂ ਵਿਚ ਮਾਰ ਦੇਵੇ ਤਾਂ ਇਹ ਬੜੇ ਅਰਾਮ ਨਾਲ ਆਪਣੀ ਨਿਜੀ ਜਿੰਦਗੀ ਬਤੀਤ ਕਰਦੇ ਰਹਿੰਦੇ ਹਨ ਜਿਵੇਂ ਕਿ ਕੁੱਝ ਹੋਇਆ ਹੀ ਨਹੀ ਹੁੰਦਾ ਇਨ੍ਹਾ ਵਿਚੌਂ ਕੋਈ ਵਿਦਰੋਹ ਪੈਦਾ ਹੀ ਨਹੀ ਹੁੰਦਾ ਜਦਕਿ ਕਸਮੀਰ ਵਿਚ ਜੇ ਕੋਈ ਇਕ ਵੀ ਬੇਕਸੂਰ ਮੁਸਲਮਾਨ ਮਾਰ ਦਿਤਾ ਜਾਵੇ ਤਾਂ ਉਨ੍ਹਾ ਦੀ ਪੂਰੀ ਕੌਮ ਇਕਠੀ ਹੋ ਕੇ ਪ੍ਰਸ਼ਾਸ਼ਨ ਖਿਲਾਫ ਪ੍ਰਦਰਸ਼ਨ ਕਰਦੀ ਹੈ ਅਤੇ ਉਸ ਨੂੰ ਹਾਈਲਾਈਟ ਕਰ ਕੇ ਪੂਰੀ ਦੁਨੀਆ ਵਿਚ ਹਿੰਦੁਸਤਾਨ ਦੀ ਦਹਿਸ਼ਤਗਰਦੀ ਦੀ ਪੋਲ ਖੋਲ ਦਿਤੀ ਜਾਂਦੀ ਹੈ। ਰਾਜਨੀਤਕ ਤੌਰ ਤੇ ਵੀ ਪੰਜਾਬ ਵਿਚ ਇਨ੍ਹਾ ਦੀ ਆਪਣੀ ਕੋਈ ਪੈਠ ਨਹੀ ਹੈ ਪੰਜਾਬ ਵਿਚ ਇਕ ਧੜਾ ਆਰ.ਐਸ.ਐਸ ਦਾ ਅਤੇ ਦੂਜਾ ਕੋਂਗਰੇਸ ਦਾ ਹੋਣ ਕਰਕੇ ਇਹ ਪੂਰੀ ਤਰ੍ਹਾ ਰਾਜਨੀਤਕ ਤੌਰ ਤੇ ਵੀ ਗੁਲਾਮ ਹਨ ਤਾਂ ਹੀ ਤੇ ਇਨ੍ਹਾ ਦੇ ਪਾਣੀ ਖੋ ਕੇ ਇਨ੍ਹਾ ਦੀ ਜਮੀਨ ਬੰਜਰ ਬਣਾਈ ਜਾ ਰਹੀ ਹੈ ਇਹ ਚੁ ਨਹੀ ਕਰਦੇ ਇਨ੍ਹਾ ਦੇ ਕਿਸਾਨ ਭਰਾ ਆਥਕ ਤੰਗੀ ਕਾਰਨ ਹਰ ਰੋਜ਼ ਖੁਦਖੁਸ਼ੀ ਕਰ ਰਹੇ ਹਨ ਇਨ੍ਹਾ ਨੂੰ ਤਾਂ ਵੀ ਕੋਈ ਫਰਕ ਨਹੀ ਪੈਂਦਾ।
ਅੱਜ ਸਿੱਖ ਕੌਮ ਦੀ ਜੋ ਹਾਲਤ ਹੈ ਉਹ ਇਸ ਕਰ ਕੇ ਹੀ ਹੈ ਕਿਉਂਕਿ ਉਨ੍ਹਾ ਨੂੰ ਆਪਣੀ ਗੁਲਾਮੀ ਦਾ ਅਤੇ ਇਸ ਦੇ ਸਿਟਿਆਂ ਦਾ ਅਹਿਸਾਸ ਹੀ ਨਹੀ ਹੈ ਪਰ ਇਸ ਦੇ ਮੁਕਾਬਲੇ ਮੁਸਲਮਾਨ ਵੀਰ ਇਸ ਪ੍ਰਤੀ ਪੂਰੇ ਚੇਤਨ ਹਨ ਕਾਸ਼ ਸਿੱਖ ਕੌਮ ਵੀ ਇਸ ਪ੍ਰਤੀ ਚੇਤਨ ਹੁੰਦੀ ਅਤੇ ਖੱਤਮ ਹੋਣ ਦੀ ਕਗਾਰ ਤੇ ਨਾ ਖੜੀ ਹੁੰਦੀ।
ਹਰਮੀਤ ਸਿੰਘ ਖਾਲਸਾ
ਡਬਰਾ ( ਗਵਾਲਿਅਰ )
............................................
ਟਿੱਪਣੀ:- ਸਿੱਖਾਂ ਦੇ ਲੀਡਰ ਪੈਸੇ ਵਾਲੇ, ਅਕਲੋਂ ਖਾਲੀ ਹਨ। ਸਿੱਖਾਂ ਦੀ ਸੋਚ ਵਿਚ ਵੀ ਉਹੀ ਲੀਡਰ ਹੋ ਸਕਦਾ ਹੈ ਜਿਸ ਕੋਲ ਕੋਠੀ, ਕੁੱਤਾ ਅਤੇ ਕਾਰ ਹੋਵੇ, ਯਾਨੀ ਪੈਸੇ ਵਾਲਾ ਹੋਵੇ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੋਵੇ, ਜਿਸ ਨੂੰ ਮਿਲਣ ਲਈ ਪਹਿਲਾਂ ਹੀ ਟਾਈਮ ਲੈਣਾ ਪਵੇ, ਸਿੱਖ ਕਿਸੇ ਵੀ ਆਮ ਆਦਮੀ ਨੂੰ ਆਪਣਾ ਲੀਡਰ ਨਹੀਂ ਮੰਨ ਸਕਦੇ। ਸਮੂਹਾਂ ਦੀ ਅਗਵਾਈ ਅਕਲ ਨਾਲ ਹੁੰਦੀ ਹੈ, ਪੈਸਿਆਂ ਨਾਲ ਨਹੀਂ। ਆਉਣ ਵਾਲੀ ਚੋਣ ਵਿਚ ਵੀ ਸਿੱਖ, ਅਕਲ-ਮੰਦ, ਇਮਾਨਦਾਰ, ਅਤੇ ਪੰਥ ਲਈ ਸਭ ਕੁਝ ਵਾਰ ਦੇਣ ਵਾਲਾ ਲੀਡਰ ਨਹੀਂ, ਬਲਕਿ ਕੱਦਾਵਰ ਲੀਡਰ ਭਾਲਦੇ ਹਨ, ਜੋ ਸਿੱਖਾਂ ਨੂੰ ਦੱਬ ਕੇ ਰੱਖਣ ਦੇ ਸਮਰੱਥ ਹੋਵੇ, ਰੱਬ ਖੈਰ ਕਰੇ।
ਅਮਰ ਜੀਤ ਸਿੰਘ ਚੰਦੀ
ਹਰਮੀਤ ਸਿੰਘ ਖਾਲਸਾ
ਕਸ਼ਮੀਰੀ ਮੁਸਲਮਾਨਾਂ ਅਤੇ ਪੰਜਾਬੀ ਸਿੱਖਾਂ ਦੀ ਸੋਚ ਵਿਚਲਾ ਫਰਕ।
Page Visitors: 2812