ਹੁਕਮੀ ਵਰਸਣ ਲਾਗੇ ਮੇਹਾ
ਮਾਝ ਮਹਲਾ 5॥
ਹੁਕਮੀ ਵਰਸਣ ਲਾਗੇ ਮੇਹਾ॥ਸਾਜਨ ਸੰਤ ਮਿਲਿ ਨਾਮੁ ਜਪੇਹਾ॥
ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ॥1॥
ਪੰਜਵੇਂ ਪਾਤਸ਼ਾਹ ਦਾ ਮਾਝ ਰਾਗ ਵਿਚ ਉਚਾਰਿਆ ਇਹ ਸ਼ਬਦ ਹੈ। ਪ੍ਰਭੂ ਦੇ ਹੁਕਮ ਨਾਲ ਮੀਂਹ ਵਸਣ ਲਗ ਪਿਆ ਹੈ। ਹੇ ਸਜਨੋਂ, ਸ਼ੰਤੋ ! ਆਉ ਮਿਲ ਕੇ ਨਾਮ ਜਪੀਏ ਕਿਉਂਕਿ ਸੀਤਲ ਸ਼ਾਂਤਿ ਮਈ ਸਹਜਿ ਦਾ ਸੁਖ ਪ੍ਰਾਪਤ ਹੋਇਆ ਹੈ। ਇਹ ਠੰਢ ਪ੍ਰਭੂ ਨੇ ਆਪ ਵਰਤਾਈ ਹੈ।
ਸਭੁ ਕਿਛੁ ਬਹੁਤੋ ਬਹੁਤੁ ਉਪਾਇਆ॥ਕਰਿ ਕਿਰਪਾ ਪ੍ਰਭਿ ਸਗਲ ਰਜਾਇਆ॥
ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ॥2॥
ਪ੍ਰਭੂ ਨੇ ਸਭ ਕੁਝ ਬਹੁਤਾ ਹੀ ਬਹੁਤਾ ਪੈਦਾ ਕੀਤਾ ਹੈ, ਕਿਰਪਾ ਕਰਕੇ ਸਭ ਨੂੰ ਰੱਜਾ ਦਿੱਤਾ ਹੈ। ਦਾਤਾ ਜੀਉ ਹੋਰ ਦਾਤ ਕਰੋ ਤਾਕਿ ਸਾਰੇ ਜੀਅ ਜੰਤ ਪੂਰਨ ਤ੍ਰਿਪਤ ਹੋ ਜਾਣ।
ਸਚਾ ਸਾਹਿਬੁ ਸਚੀ ਨਾਈ॥ਗੁਰ ਪਰਸਾਦਿ ਤਿਸੁ ਸਦਾ ਧਿਆਈ॥
ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ॥3॥
ਸਾਹਿਬ ਸੱਚਾ ਹੈ, ਸੱਚੀ ਹੀ ਉਸ ਦੀ ਵਡਿਆਈ ਹੈ। ਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਸਦਾ ਧਿਆਵਾਂ। ਮੇਰਾ ਜਨਮ ਮਰਣ ਦਾ ਡਰ ਦੂਰ ਹੋ ਜਾਵੇ, ਇਸ ਡਰ ਦਾ ਕਾਰਣ ਜੋ ਮੋਹ ਹੈ ਉਹ ਵੀ ਦੂਰ ਹੋ ਜਾਵੇ, ਜਨਮ ਮਰਣ ਵਿਚ ਜੋ ਦੁਖ ਸੰਤਾਪ ਹੁੰਦੇ ਹਨ, ਉਹ ਵੀ ਦੂਰ ਹੋ ਜਾਣ ਜੀ।
ਸਾਸਿ ਸਾਸਿ ਨਾਨਕੁ ਸਾਲਾਹੇ॥ ਸਿਮਰਤ ਨਾਮੁ ਕਾਟੇ ਸਭਿ ਫਾਹੇ॥
ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ॥4॥27॥34॥ਪੰਨਾ 104॥
ਨਾਨਕ ਹੁਣ ਸ੍ਵਾਸ ਸ੍ਵਾਸ ਪ੍ਰਭੂ ਦਾ ਨਾਮ ਸਾਲਾਹ ਰਿਹਾ ਹੇ। ਪ੍ਰਭੂ ਦਾ ਨਾਮ ਸਿਮਰਦਿਆਂ ਸਾਰੇ ਫਾਹੇ ਕੱਟੇ ਗਏ ਹਨ। ਜਿਨ੍ਹਾਂ ਨੇ ਵੀ ਹਰੀ ਦੇ ਗੁਣ ਜਪੇ ਉਨ੍ਹਾਂ ਦੀ ਆਸ ਉਸ ਨੇ ਖਿਨ ਵਿਚ ਪੂਰੀ ਕਰ ਦਿੱਤੀ ਹੈ।
ਵਿਆਖਿਆ:- ਹੋ ਸਕਦੈ ਕਿ ਇਹ ਸ਼ਬਦ ਔੜ ਲੱਗੀ ਤੇ ਮੀਂਹ ਪੈਣ ਦੇ ਸ਼ੁਕਰਾਨੇ ਵਜੋਂ ਉਚਾਰਿਆ ਹੋਵੇ। ਪਰ ਸ਼ਬਦ ਦਾ ਅਰਥ ਭਾਵ ਪਰਮਾਰਥ ਤੇ ਸਪਸ਼ਟ ਲੱਗ ਰਿਹਾ ਹੈ। ਗੁਰੂ ਰੂਪੀ ਬਦਲ ਉਪਦੇਸ਼ ਕਰ ਰਿਹਾ ਹੈ। ਸੁਣ ਕੇ ਸੰਤ ਨਾਮ ਵਿਚ ਪ੍ਰਵਿਰਤ ਹੋ ਰਹੇ ਹਨ। ਮਨ ਸਹਿਜ ਵਿਚ, ਟਿਕਾਉ ਵਿਚ ਆਇਆ ਹੈ। ਸਾਂਤੀ ਤੇ ਸੁਖ ਮਿਲਿਆ ਹੈ।ਦੁਖ ਸੰਤਾਪ ਮਿਟ ਗਏ ਹਨ। ਪਰਮਾਤਮਾ ਨੇ ਹਰੇਕ ਆਤਮਕ ਗੁਣ ਦਾ ਫ਼ਸਲ ਪੈਦਾ ਕਰ ਦਿੱਤਾ ਹੈ। ਗੁਣ ਰੂਪੀ ਅੰਨ ਆਦਿ ਬਹੁਤ ਉਪਜੇ ਹਨ, ਜੀਅ ਸੰਤ ਰੱਜ ਗਏ ਹਨ।
ਸਾਹਿਬ ਸੱਚਾ ਹੈ, ਵਡਿਆਈ ਸੱਚੀ ਹੈ, ਜਨਮ ਮਰਣ ਦਾ ਭੈ, ਨਾਮ ਸਿਮਰਨ, ਸਹਜ , ਸੋਗ ਸੰਤਾਪ, ਸਭ ਪਰਮਾਰਥਿਕ ਬਚਨ ਹਨ।
ਸੁਰਜਨ ਸਿੰਘ---+919041409041
ਹੁਕਮੀ ਵਰਸਣ ਲਾਗੇ ਮੇਹਾ
ਮਾਝ ਮਹਲਾ 5॥ਹੁਕਮੀ ਵਰਸਣ ਲਾਗੇ ਮੇਹਾ॥ਸਾਜਨ ਸੰਤ ਮਿਲਿ ਨਾਮੁ ਜਪੇਹਾ॥ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ॥1॥
ਪੰਜਵੇਂ ਪਾਤਸ਼ਾਹ ਦਾ ਮਾਝ ਰਾਗ ਵਿਚ ਉਚਾਰਿਆ ਇਹ ਸ਼ਬਦ ਹੈ। ਪ੍ਰਭੂ ਦੇ ਹੁਕਮ ਨਾਲ ਮੀਂਹ ਵਸਣ ਲਗ ਪਿਆ ਹੈ। ਹੇ ਸਜਨੋਂ, ਸ਼ੰਤੋ ! ਆਉ ਮਿਲ ਕੇ ਨਾਮ ਜਪੀਏ ਕਿਉਂਕਿ ਸੀਤਲ ਸ਼ਾਂਤਿ ਮਈ ਸਹਜਿ ਦਾ ਸੁਖ ਪ੍ਰਾਪਤ ਹੋਇਆ ਹੈ। ਇਹ ਠੰਢ ਪ੍ਰਭੂ ਨੇ ਆਪ ਵਰਤਾਈ ਹੈ।
ਸਭੁ ਕਿਛੁ ਬਹੁਤੋ ਬਹੁਤੁ ਉਪਾਇਆ॥ਕਰਿ ਕਿਰਪਾ ਪ੍ਰਭਿ ਸਗਲ ਰਜਾਇਆ॥ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ॥2॥
ਪ੍ਰਭੂ ਨੇ ਸਭ ਕੁਝ ਬਹੁਤਾ ਹੀ ਬਹੁਤਾ ਪੈਦਾ ਕੀਤਾ ਹੈ, ਕਿਰਪਾ ਕਰਕੇ ਸਭ ਨੂੰ ਰੱਜਾ ਦਿੱਤਾ ਹੈ। ਦਾਤਾ ਜੀਉ ਹੋਰ ਦਾਤ ਕਰੋ ਤਾਕਿ ਸਾਰੇ ਜੀਅ ਜੰਤ ਪੂਰਨ ਤ੍ਰਿਪਤ ਹੋ ਜਾਣ।
ਸਚਾ ਸਾਹਿਬੁ ਸਚੀ ਨਾਈ॥ਗੁਰ ਪਰਸਾਦਿ ਤਿਸੁ ਸਦਾ ਧਿਆਈ॥ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ॥3॥
ਸਾਹਿਬ ਸੱਚਾ ਹੈ, ਸੱਚੀ ਹੀ ਉਸ ਦੀ ਵਡਿਆਈ ਹੈ। ਗੁਰੂ ਦੀ ਕਿਰਪਾ ਨਾਲ ਮੈਂ ਉਸ ਨੂੰ ਸਦਾ ਧਿਆਵਾਂ। ਮੇਰਾ ਜਨਮ ਮਰਣ ਦਾ ਡਰ ਦੂਰ ਹੋ ਜਾਵੇ, ਇਸ ਡਰ ਦਾ ਕਾਰਣ ਜੋ ਮੋਹ ਹੈ ਉਹ ਵੀ ਦੂਰ ਹੋ ਜਾਵੇ, ਜਨਮ ਮਰਣ ਵਿਚ ਜੋ ਦੁਖ ਸੰਤਾਪ ਹੁੰਦੇ ਹਨ, ਉਹ ਵੀ ਦੂਰ ਹੋ ਜਾਣ ਜੀ।
ਸਾਸਿ ਸਾਸਿ ਨਾਨਕੁ ਸਾਲਾਹੇ॥ਸਿਮਰਤ ਨਾਮੁ ਕਾਟੇ ਸਭਿ ਫਾਹੇ॥ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ॥4॥27॥34॥ਪੰਨਾ 104॥
ਨਾਨਕ ਹੁਣ ਸ੍ਵਾਸ ਸ੍ਵਾਸ ਪ੍ਰਭੂ ਦਾ ਨਾਮ ਸਾਲਾਹ ਰਿਹਾ ਹੇ। ਪ੍ਰਭੂ ਦਾ ਨਾਮ ਸਿਮਰਦਿਆਂ ਸਾਰੇ ਫਾਹੇ ਕੱਟੇ ਗਏ ਹਨ। ਜਿਨ੍ਹਾਂ ਨੇ ਵੀ ਹਰੀ ਦੇ ਗੁਣ ਜਪੇ ਉਨ੍ਹਾਂ ਦੀ ਆਸ ਉਸ ਨੇ ਖਿਨ ਵਿਚ ਪੂਰੀ ਕਰ ਦਿੱਤੀ ਹੈ।
ਵਿਆਖਿਆ:- ਹੋ ਸਕਦੈ ਕਿ ਇਹ ਸ਼ਬਦ ਔੜ ਲੱਗੀ ਤੇ ਮੀਂਹ ਪੈਣ ਦੇ ਸ਼ੁਕਰਾਨੇ ਵਜੋਂ ਉਚਾਰਿਆ ਹੋਵੇ। ਪਰ ਸ਼ਬਦ ਦਾ ਅਰਥ ਭਾਵ ਪਰਮਾਰਥ ਤੇ ਸਪਸ਼ਟ ਲੱਗ ਰਿਹਾ ਹੈ। ਗੁਰੂ ਰੂਪੀ ਬਦਲ ਉਪਦੇਸ਼ ਕਰ ਰਿਹਾ ਹੈ। ਸੁਣ ਕੇ ਸੰਤ ਨਾਮ ਵਿਚ ਪ੍ਰਵਿਰਤ ਹੋ ਰਹੇ ਹਨ। ਮਨ ਸਹਿਜ ਵਿਚ, ਟਿਕਾਉ ਵਿਚ ਆਇਆ ਹੈ। ਸਾਂਤੀ ਤੇ ਸੁਖ ਮਿਲਿਆ ਹੈ।ਦੁਖ ਸੰਤਾਪ ਮਿਟ ਗਏ ਹਨ। ਪਰਮਾਤਮਾ ਨੇ ਹਰੇਕ ਆਤਮਕ ਗੁਣ ਦਾ ਫ਼ਸਲ ਪੈਦਾ ਕਰ ਦਿੱਤਾ ਹੈ। ਗੁਣ ਰੂਪੀ ਅੰਨ ਆਦਿ ਬਹੁਤ ਉਪਜੇ ਹਨ, ਜੀਅ ਸੰਤ ਰੱਜ ਗਏ ਹਨ।
ਸਾਹਿਬ ਸੱਚਾ ਹੈ, ਵਡਿਆਈ ਸੱਚੀ ਹੈ, ਜਨਮ ਮਰਣ ਦਾ ਭੈ, ਨਾਮ ਸਿਮਰਨ, ਸਹਜ , ਸੋਗ ਸੰਤਾਪ, ਸਭ ਪਰਮਾਰਥਿਕ ਬਚਨ ਹਨ।
ਸੁਰਜਨ ਸਿੰਘ--
-+919041409041
ਸੁਰਜਨ ਸਿੰਘ
ਹੁਕਮੀ ਵਰਸਣ ਲਾਗੇ ਮੇਹਾ
Page Visitors: 2883