ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ
Page Visitors: 2783

ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ
ਖਾਲਸਾ ਜੀ ! ਹਰ ਰੋਜ ਗਾਲ੍ਹਾਂ ਖਾ ਖਾ ਕੇ ਵੀ ਅਸੀਂ ਆਪ ਜੀ ਨੂੰ ਸੁਚੇਤ ਕਰਦੇ ਹਾਂ ਕਿ ਕਥਿਤ ਦਸਮ ਗ੍ਰੰਥ ਨਾਮ ਦੇ ਕੂੜ ਪੋਥੇ ਰਾੰਹੀ ਸਾਨੂੰ ਨਿੱਤ ਠਗਿਆ ਜਾ ਰਿਹਾ ਹੈ, ਲੇਕਿਨ ਹੁਣ ਤਾਂ ਸਾਡਾ ਸੰਗ ਵੀ ਥੱਕ ਚੱਲਾ ਹੈ l ਪਤਾ ਨਹੀ ਕਦੋਂ ਗੁਰੂ ਘਰ ਦੇ ਕੂਕਰਾਂ ਦੇ ਭੌਂਕਨ ਦੀ ਅਵਾਜ ਸਾਡੀ ਕੌਮ ਦੇ ਕੰਨਾਂ ਵਿੱਚ ਪਵੇਗੀ ?
ਪੰਜਾਹ ਪੰਜਾਹ ਹਜਾਰ ਸਿੱਖਾਂ ਦਾ ਕਤਲ ਕਰ ਕੇ ਵੀ ਮੀਰ ਮੰਨੂ ਸਿੱਖਾਂ ਨੂੰ ਮੁਕਾ ਨਾਂ ਸਕਿਆ l ਜਕਰੀਆ ਖਾਂਨ, ਫਖੀਸਰ ਅਤੇ १९८४ ਦਾ ਕਤਲੇਆਮ ਵੀ ਸਿੱਖਾਂ ਨੂੰ ਮੁਕਾ ਨਾਂ ਸਕਿਆ l ਲੇਕਿਨ ਅਜੋਕੇ ਸਮੈਂ ਸਿੱਖੀ ਸਭਤੋਂ ਕਠਿਨ ਦੌਰ ਵਿੱਚੋ ਗੁਜਰ ਰਹੀ ਹੈ l ਗੰਗੂ ਬ੍ਰਾਹਮਨ ਦੇ ਵੰਸ਼ਜਾਂ ਦੇ ਨਾਲ ਤੇਜਾ ਸਿੰਘ, ਨਰਾਇਣੂੰ ਅਤੇ ਅਰੂੜ ਸਿੰਘ ਵਰਗੇ ਕੋਮ ਦੇ ਗੱਦਾਰ ਆਗੂ ਰਲ ਗਏ ਹਨ ,ਹੁਣ ਤਾਂ ਸਿੱਖੀ ਨੂੰ ਕਰਤਾਰ ਹੀ ਬਚਾ ਸਕਦਾ ਹੈ l
ਇਹ ਪੰਥ ਦੇ ਦੁਸ਼ਮਨ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਂਣਦੇ ਹਨ ਕਿ ਸਿੱਖ ਨੂੰ ਉਸਦੇ ਗੁਰੂ ਨਾਲੋਂ ਤੋੜ ਦਿਊ ,ਉਹ ਮਰ ਜਾਵੇਗਾ l ਜਿਵੇਂ ਕੋਈ ਵੀ ਪ੍ਰਾਣੀ ਪਾਣੀਂ ਬਿਨਾਂ ਨਹੀ ਜੀ ਸਕਦਾ , ਉਸੇ ਤਰ੍ਹਾਂ ਇਕ ਸਿੱਖ ਅਪਣੇ ਗੁਰੂ ਤੋਂ ਟੁੱਟ ਕੇ ਮਰ ਜਾਂਦਾ ਹੈ l ਗੁਰਬਾਣੀਂ ਦਾ ਵੀ ਫੁਰਮਾਨ ਹੈ
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥੧੫॥ਅੰਕ ७५७
ਮੇਰੇ ਵੀਰੋ ! ਸਿੱਖਾ ਨੂੰ ਵੀ ਉਸ ਦੇ ਸਮਰੱਥ ਗੁਰੂ , ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਬੜੀ ਚਾਲਾਕੀ ਨਾਲ , ਇਕ ਸਾਜਿਸ਼ ਦੇ ਤਹਿਤ ਤੋੜਿਆ ਜਾ ਰਿਹਾ ਹੈ l ਭੋਲੀ ਭਾਲੀ ਕੋਮ ਦੀ ਅਪਣੇ ਗੁਰੂ ਪ੍ਤੀ ਅਪਾਰ ਸ਼ਰਧਾ ਨੂੰ ਸਾਡਾ ਦੁਸ਼ਮਨ ਵਰਤ ਕੇ ਸਾਨੂੰ ਸਾਡੇ ਇਕੋ ਇਕ ਸ਼ਬਦ ਗੁਰੂ ਨਾਲੋਂ ਹੌਲੀ ਹੌਲੀ ਤੋੜ ਰਿਹਾ ਹੈ ਅਤੇ ਬਿਪਰ ਦੀ ਸਾਜਿਸ਼ ਦੇ ਤਹਿਤ ਬਨਾਏ ਗਏ ਕੂੜ ਪੋਥੇ ਨਾਲ ਸਾਨੂੰ ਜੋੜਿਆ ਜਾ ਰਿਹਾ ਹੈ I
ਮੇਰੀ ਗੱਲ ਤੇ ਉੱਕਾ ਵੀ ਵਿਸ਼ਵਾਸ਼ ਨਾਂ ਕਰਿਆ ਜੇ , ਮੇਰੇ ਵੀਰੋ ! ਬਸ ! ਤਿਨਾਂ ਪੋਸਟਰਾ ਨੂੰ ਧਿਆਨ ਨਾਲ ਵੇਖੋ ! ਇਹ ਤਿਨ ਪੋਸਟਰ ਨਹੀ , ਇਹੋ ਜਹੇ ਸੈਂਕੜੇ ਪੋਸਟਰ ਅਸੀਂ ਆਏ ਦਿਨ ਵੇਖਦੇ ਹਾਂ, ਜਿਨ੍ਹਾ ਵਿੱਚ "ੴ" ਦੀ ਕੋਈ ਗੱਲ ਨਹੀ ! ਗੁਰਬਾਣੀ ਦੀ ਕੋਈ ਗਲ ਨਹੀਂ ! ਇਥੋਂ ਤਕ ਕਿ "ੴ" ਅਤੇ ਖੰਡੇ ਦਾ ਨੀਸ਼ਾਨ ਤਕ ਮੇਟ ਦਿਤਾ ਗਿਆ ਹੈ !
ਖਾਲਸਾ ਜੀ ! ਹਲੀ ਵੀ ਇਨ੍ਹਾ ਦੀ ਸਾਜਿਸ਼ ਨੂੰ ਸਮਝ ਜਾਉ ! ਇਹ ਨਾਂ ਹੋਵੇ ਕਿ ਜਦੋਂ ਸਾਨੂੰ ਹੋਸ਼ ਆਵੇ ਤਾਂ ਸਾਡੇ ਹਥੋਂ ਸਾਡਾ ਗੁਰੂ ਵੀ ਖੋ ਲਿਆ ਗਿਆ ਹੋਵੇ l
ਮੇਰੇ ਵੀਰੋ ! ਅਸੀ ਤਾਂ ਅਪਣੇ ਗੁਰੂ ਤੋਂ ਵਿੱਛੜ ਕੇ ਮਰ ਜਾੰਦੇ ਸਾਂ ! ਹੁਣ ਸਾਨੂੰ ਕੀ ਹੋ ਗਿਆ ? ਅਜ ਦਸਮ ਬਾਣੀ ਦੇ ਨਾਮ ਤੇ ਸਾਨੂੰ ਭਾਵੁਕ ਕਰਕੇ ਸਾਡੇ ਸਰਵਨਾਸ਼ ਦੀਆਂ ਸਕੀਮਾ ਮਿੱਥੀਆਂ ਜਾ ਚੁਕੀਆਂ ਜੇ ! ਜਰਾ ਦੂਰ ਅੰਦੇਸ਼ੀ ਨਾਲ ਵੇਖੋ ! ਸਭ ਸਮਝ ਆ ਜਾਵੇਗਾ ! ਸਾਡਾ ਸ਼ਬਦ ਗੁਰੂ ਵੀ ਹਲੂਣੇ ਦੇ ਦੇ ਕੇ ਸਾਨੂੰ ਚੇਤਾਵਨੀ ਦੇ ਰਿਹਾ ਹੈ ਕਿ , ਆਪਣੀ ਖੇਤੀ ਦੀ ਰਖਵਾਲੀ ਆਪ ਕਰ ,ਜਾਗ ਜਾ ! ਨਹੀ ਤਾਂ ਇਸ ਪੰਥ ਰੂਪੀ ਖੇਤੀ ਨੂੰ ਇਹ ਕੂੰਜ ਖਾ ਜਾਵੇਗੀ ,ਫਿਰ ਹੱਥ ਮਲਦਾ ਰਹਿ ਜਾਵੇਂਗਾ !
ਮਨ ਮੇਰੇ ਅਨਦਿਨੁ ਜਾਗੁ ਹਰਿ ਚੇਤਿ ॥
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ
॥੧॥ ਰਹਾਉ ॥ਅੰਕ ३४
ਇੰਦਰਜੀਤ ਸਿੰਘ, ਕਾਨਪੁਰ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.