ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਮਨ ਤੂੰ ਮਤ ਮਾਣੁ ਕਰਹਿ
ਮਨ ਤੂੰ ਮਤ ਮਾਣੁ ਕਰਹਿ
Page Visitors: 2744

ਮਨ ਤੂੰ ਮਤ ਮਾਣੁ ਕਰਹਿ
ਮਨ ਤੂੰ ਮਤ ਮਾਣੁ ਕਰਹਿ ਜਿ ਹਉ ਕਿਛੁ ਜਾਣਦਾ ਗੁਰਮੁਖਿ ਨਿਮਾਣਾ ਹੋਹੁ॥
ਅੰਤਰਿ ਅਗਿਆਨੁ ਹਉ ਬੁਧਿ ਹੈ ਸਚਿ ਸਬਦਿ ਮਲੁ ਖੋਹੁ॥
ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ॥
ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ॥
ਸਤਿਗੁਰ ਕੈ ਭਾਣੈ ਕਰਹਿ ਕਾਰ ਸਤਿਗੁਰ ਕੈ ਭਾਣੈ ਲਾਗਿ ਰਹੁ॥
ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ
॥7॥ ਪੰਨਾ 441॥
ਅਰਥ:- ਹੇ ਮਨ ਵੇਖੀਂ! ਕਿਤੇ ਮਾਣ ਨਾਂ ਕਰ ਬੈਠੀਂ ਕਿ ਤੂੰ ਬਹੁਤ ਅਕਲਮੰਦ ਹੈਂ, ਤੈਨੂੰ ਬਹੁਤ ਕੁਝ ਆਉਂਦਾ ਹੈ, ਬਲਕਿ ਗੁਰੂ ਦੀ ਸਰਨ ਪੈ ਤੇ ਨਿਮਾਣਾ ਬਣਿਆ ਰਹੁ। ਹੇ ਮਨ! ਤੇਰੇ ਅੰਦਰ ਪਰਮਾਤਮਾ ਪ੍ਰਤੀ ਅਗਿਆਨਤਾ ਹੈ, ਮੈਂ-ਮੈਂ ਵਾਲੀ ਬੁਧੀ ਨਾਲ ਤੂੰ ਭਰਿਆ ਪਿਆ ਹੈ,  ਹੇ ਮਨ! ਇਹ ਹਉਮੈਂ ਦੀ ਮੈਲ ਗੁਰੂ ਦੀ ਬਾਣੀ ਵਿਚ ਜੁੜ ਕੇ ਦੂਰ ਕਰ। ਹੇ ਮਨ! ਨਿਮਾਣਾ ਹੋ ਕੇ ਸਤਿਗੁਰ ਅਗੇ ਢਹਿ ਪਉ, ਵੇਖੀਂ ਕਿਤੇ ਆਪਣਾ ਆਪ ਨਾਂ ਜਤਾਉਣ ਲਗ ਪਈਂ। ਜਗਤ ਆਪਣੇ ਅਹੰਕਾਰ ਨਾਲ ਜਲਿਆ ਪਿਆ ਹੈ, ਵੇਖੀਂ ਕਿਤੇ ਤੂੰ ਵੀ ਅਹੰਕਾਰ ਵਿਚ ਫਸ ਕੇ ਆਪਣਾ ਨਾਸ ਨਾਂ ਕਰ ਲਈਂ। ਹੇ ਮਨ! ਨਾਸ ਹੋਣ ਤੋਂ ਤਾਂ ਹੀ ਬਚੇਂਗਾ ਜੇ ਸਤਿਗੁਰ ਦੇ ਹੁਕਮ ਵਿਚ ਰਹਿ ਕੇ ਕੰਮ ਕਰੇਂਗਾ, ਸਤਿਗੁਰ ਦੇ ਹੁਕਮ ਵਿਚ ਚਲੇਂਗਾ। ਹੇ ਮਨ! ਨਾਨਕ ਤੈਨੂੰ ਸਮਝਾਉਂਦਾ ਹੈ:- ਹੇ ਮਨ! ਅਹੰਕਾਰ ਛੱਡ ਦੇ, ਅਹੰਕਾਰ ਛੱਡ ਕੇ ਸੁਖ ਪਾਵੇਂਗਾ।
ਵਿਆਖਿਆ:-  ਊਪਰ ਦਰਜ ਗੁਰਬਾਣੀ ਦੀਆਂ ਤੁਕਾਂ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਉਪਦੇਸ਼ ਕਿਨਾਂ ਸਪਸ਼ਟ ਹੈ। ਕੀ ਅਸੀਂ ਇਸ ਉਪਦੇਸ਼ ਤੇ ਚਲਦੇ ਹਾਂ ?  ਕਈ ਸਿੱਖ, ਆਪਣੇ ਆਪ ਨੂੰ ਵਿਦਵਾਨ/ਸੰਪਾਦਕ ਕਹਾਉਂਣ ਵਾਲੇ, ਜੋ ਕੁਝ ਲਿਖਦੇ ਹਨ/ਬੋਲਦੇ ਹਨ, ਉਹ ਉਹਨਾਂ ਦੀ ਆਪਣੇ ਹਉਮੈਂ ਦੀ ਉਪਜ ਹੈ। ਕਈ ਤਾਂ ਸਿੱਖ ਗੁਰੂ ਸਾਹਿਬਾਨ ਦੀ ਹੋਂਦ ਹੀ ਨਹੀਂ ਮੰਨਦੇ ਪਰ ਆਪਣਾ ਵਿਉਪਾਰ ਜਾਰੀ ਰੱਖਣ ਲਈ ਗੁਰਬਾਣੀ ਦੇ ਅਰਥ ਨਹੀਂ ਅਨਰਥ ਆਪਣੀਆਂ ਅਖਬਾਰਾਂ/ਰਚਨਾਵਾਂ ਵਿਚ ਛਾਪਦੇ ਹਨ। ਇਹੋ ਜਿਹਿਆਂ ਦੇ ਨਿਜੀ ਜੀਵਨ ਤੋਂ ਕਾਫੀ ਸਿੱਖ ਵਾਕਿਫ ਹਨ, ਗੁਰਬਾਣੀ ਦੀ ਸਿਖਿਆ ਇਹਨਾਂ ਨੂੰ ਛੋਹੀ ਤਕ ਨਹੀਂ। ਜਿਹੜਾ ਆਪ ਗੁਰੂ ਦੇ ਹੁਕਮ ਵਿਚ ਨਹੀਂ ਚਲਦਾ ਉਹ ਗੁਰਬਾਣੀ ਦੇ ਅਰਥ ਕੀ ਕਰੇਗਾ ?
ਸੁਰਜਨ ਸਿੰਘ---
-+919041409041
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.