ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਅੰਧ ਵਿਸ਼ਵਾਸ਼ ਅਤੇ ਬ੍ਰਾਹਮਣੀ ਕਰਮਕਾਂਡ, ਸਿੱਖਾਂ ਦੀ ਸੋਚ ਨੂੰ ਅਪਾਹਿਜ ਬਣਾਂ ਰਹੇ ਹਨ।
ਅੰਧ ਵਿਸ਼ਵਾਸ਼ ਅਤੇ ਬ੍ਰਾਹਮਣੀ ਕਰਮਕਾਂਡ, ਸਿੱਖਾਂ ਦੀ ਸੋਚ ਨੂੰ ਅਪਾਹਿਜ ਬਣਾਂ ਰਹੇ ਹਨ।
Page Visitors: 2703

ਅੰਧ ਵਿਸ਼ਵਾਸ਼ ਅਤੇ ਬ੍ਰਾਹਮਣੀ ਕਰਮਕਾਂਡ, ਸਿੱਖਾਂ ਦੀ ਸੋਚ ਨੂੰ ਅਪਾਹਿਜ ਬਣਾਂ ਰਹੇ ਹਨ।
ਬਾਬਾ ਦੀਪ ਸਿੰਘ ਸ਼ਹੀਦ ਦੇ ਉਸ ਇਤਿਹਾਸਕ ਗੁਰਦੁਆਰੇ ਵਿੱਚ ਜੋ ਕੁਝ ਹੋ ਰਿਹਾ ਸੀ , ਵੇਖ ਕੇ ਮੇਰੀਆਂ ਅੱਖਾਂ ਭਿੱਜ ਗਈਆਂ । ਮੈ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਟੇਕ ਕੇ ਬਾਬਾ ਦੀਪ ਸਿੰਘ ਹੋਰਾਂ ਦੀ ਮਹਾਨ ਸ਼ਖਸ਼ੀਯਤ ਅਤੇ ਉਨਾਂ ਦਾ ਉਚਾ ਸੁੱਚਾ ਕਿਰਦਾਰ ਯਾਦ ਕਰਦਿਆਂ , ਦਲਹੀਜ ਕੋਲ ਹੀ ਬੈਠ ਗਿਆ, ਅਤੇ ਪਤਾ ਨਹੀ ਕਿੱਨੀ ਦੇਰ ਸੋਚੀ ਹੀ ਪਿਆ ਰਿਹਾ ।
ਬਰਫੀ ਦਾ ਪ੍ਰਸਾਦ ਵੰਡਿਆ ਜਾ ਰਿਹਾ ਸੀ । ਇਹ ਵੇਖ ਕੇ ਮੈਨੂੰ ਸਮਝ ਨਹੀ ਆ ਰਿਹਾ ਸੀ ਕਿ ਕੜਾਂਹ ਪ੍ਰਸਾਦ ਦੀ ਥਾਂ ਬਰਫੀ ਦੇ ਪ੍ਰਸਾਦ ਨੇ ਕਦੋ ਤੋਂ ਲੈ ਲਈ ? ਬਹੁਤ ਸਾਰੇ ਵੀਰ ਅਤੇ ਬੀਬੀਆਂ ਛੋਟੇ ਛੋਟੇ ਪਾਲੀਥੀਨ ਦੇ ਲਿਫਾਫਿਆ ਵਿੱਚ ਘਿਉ ਜਾਂ ਤੇਲ ਲੈ ਲੈ ਕੇ ਉਥੇ ਜਗ ਰਹੀ ਜੋਤ ਵਿੱਚ ਪਾ ਰਹੇ ਸੀ । ਤੇਲ , ਘਿਉ ਨਾਲ ਉਹ ਥਾਂ ਭਿੱਜੀ ਹੋਈ ਸੀ ਅਤੇ ਸੰਗਮਰਮਰ ਦਾ ਉਹ ਪੱਥਰ ਥਿੰਦਾ ਹੋ ਹੋ ਕੇ ਕਾਲਾ ਪੈ ਚੁਕਿਆ ਸੀ, ਜਿੱਥੇ ਉਹ ਖਾਸ ਜੋਤ ਜੱਗ ਰਹੀ ਸੀ
ਇਹ ਤੇਲ/ਘਿਉ ਬਾਹਰ ਦੁਕਾਨਾਂ ਵਿੱਚ ਪੈਕ ਕੀਤਾ ਹੋਇਆ ਵਿੱਕ ਰਿਹਾ ਸੀ । ਗੁਰਦੁਆਰੇ ਵੜਨ ਤੋਂ ਪਹਿਲਾਂ ਮੈਂ ਇਕ ਦੁਕਾਨਦਾਰ ਕੋਲੋ 100 ਰੁਪਏ ਦੀ ਚੇੰਜ ਮੰਗੀ ਤੇ ਉਸ ਨੇ ਉਹ ਨੋਟ ਹਥ ਵਿੱਚ ਫੜਕੇ ਸੁਟ ਦਿਤਾ ਕਿ, “ ਮੈਂ ਦੁਕਾਨ ਦਾਰੀ ਕਰਾਂ ਕਿ ਤੈਨੂੰ ਪਰਚੀਆਂ ਦੇਵਾਂ?” ਘਿਉ ਦੀਆਂ ਥੈਲੀਆਂ ਉਥੇ ਵੀ ਵਿੱਕ ਰਹੀਆਂ ਸੀ ।
ਜੇ 501 ਚੌਪਈ ਦੇ ਪਾਠ ਕਰਵਾਉਣ ਵਾਲੇ ਰਾਗੀਆਂ ਨੂੰ ਅਕਾਲ ਤਖਤ ਦਾ ਹੇਡ ਗ੍ਰੰਥੀ, ਸਿਰੋਪੇ ਦੇਂ ਦੇ ਕੇ ਸਤਕਾਰਦਾ ਰਹੇਗਾ , ਅਤੇ ਗੁਰੂ ਸਿਧਾਂਤਾਂ ਨੂੰ ਸਿੱਖਾਂ ਤਕ ਪਹੂੰਚਾਣ ਵਾਲਿਆਂ ਨੂੰ, ਇਸ ਅਦਾਰੇ ਤੋਂ ਛੇਕਿਆ ਜਾਂਦਾ ਰਹੇਗਾ , ਤੇ ਜੋ ਹਾਲਾਤ ਮੈਂ ਉਥੇ ਵੇਖੇ ਹਨ ਉਸ ਤੋਂ ਵੀ ਮਾੜੇ ਹਾਲਾਤ ਪੈਦਾ ਹੋ ਜਾਂਣਗੇ । ਬ੍ਰਾਹਮਣੀ ਸੋਚ ਅਤੇ ਅੰਧ ਵਿਸ਼ਵਾਸ਼ ਸਿੱਖੀ ਨੂੰ ਅਪਾਹਿਜ ਬਣਾਂ ਦੇਵੇਗੀ । ਇਹੋ ਜਹੇ ਅਪੰਗ ਸੋਚ ਵਾਲੇ ਸਿੱਖ ,ਕਰਮਕਾਂਡਾਂ ਅਤੇ ਅੰਧਵਿਸ਼ਵਾਸ਼ ਨੂੰ ਹੀ ਸਿੱਖੀ ਸਮਝ ਸਮਝ ਕੇ ਜਿਉਦੇ ਤੇ ਮਰਦੇ ਰਹਿਨ ਗੇ।
ਇੰਦਰਜੀਤ ਸਿੰਘ ਕਾਨਪੁਰ
ਪੂਰਾ ਲੇਖ ਪੜ੍ਹਨ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰੋ ਜੀ{
http://inderjeetsingh1984.blogspot.in/2015/08/blog-post_12.html#links


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.