ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੰਖੇਪ ਜਾਣਕਾਰੀ
(ਸੰਗ੍ਰਹਿਕ- ਸੁਖਜੀਤ ਸਿੰਘ ਕਪੂਰਥਲਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁੱਲ 35 ਮਹਾਂਪੁਰਖਾਂ ( 6 ਗੁਰੂ ਸਾਹਿਬਾਨ,15 ਭਗਤ, 3 ਗੁਰਸਿੱਖ,11 ਭੱਟ) ਦੀ ੧੪੩੦ ਪਾਵਨ ਪੰਨਿਆਂ ਵਿਚ ਇਕੱਤਰ ਬਾਣੀ ਨੂੰ ਤਿੰਨ ਭਾਗਾਂ ਵਿਚ ਵੰਡ ਕੇ ਵੇਖਿਆ ਜਾ ਸਕਦਾ ਹੈ:-
ਨਿਤਨੇਮ ਦੀਆਂ ਬਾਣੀਆਂ ਜਪੁਜੀ ਸਾਹਿਬ, ਸੋਦਰੁ 5 ਸ਼ਬਦ, ਸੋ ਪੁਰਖ 4 ਸ਼ਬਦ, ਸੋਹਿਲਾ 5 ਸ਼ਬਦ (੧ ਤੋਂ ੧੩)
ਰਾਗਬੱਧ ਬਾਣੀ- ੩੧ ਰਾਗਾਂ ਵਿਚ ਸ੍ਰੀਰਾਗ ਤੋਂ ਜੈਜਾਵੰਤੀ ਤੱਕ (੧੪ ਤੋਂ ੧੩੫੨)
ਰਾਗ-ਮੁਕਤ ਬਾਣੀ ਸਲੋਕ ਸਹਸਕ੍ਰਿਤੀ ਮਹਲਾ ੧ ਤੋਂ ਰਾਗ ਮਾਲਾ ਤਕ (੧੩੫੩ ਤੋਂ ੧੪੩੦)
ਗੁਰੂ ਸਾਹਿਬਾਨ
ਗੁਰੂ ਨਾਨਕ ਸਾਹਿਬ ੧੯ ਰਾਗ, ਸ਼ਬਦ ੯੭੩ ਸਤਿਕਾਰਤ ਗੁਰਸਿੱਖ
ਗੁਰੂ ਅੰਗਦ ਸਾਹਿਬ ਸਲੋਕ ੬੩ ਬਾਬਾ ਸੁੰਦਰ ਜੀ ੧ ਰਾਗ, ਪਦੇ ੬
ਗੁਰੂ ਅਮਰਦਾਸ ਸਾਹਿਬ ੧੭ ਰਾਗ,ਸ਼ਬਦ ੮੯੧ ਭਾਈ ਬਲਵੰਡ ਜੀ ੧ ਰਾਗ,ਪਉੜੀਆਂ ੫
ਗੁਰੂ ਰਾਮਦਾਸ ਸਾਹਿਬ ੩੦ ਰਾਗ,ਸ਼ਬਦ ੬੪੪ ਭਾਈ ਸੱਤਾ ਜੀ ੧ ਰਾਗ,ਪਉੜੀਆਂ ੩
ਗੁਰੂ ਅਰਜਨ ਸਾਹਿਬ ੩੦ ਰਾਗ, ਸ਼ਬਦ ੨੩੧੩
ਗੁਰੂ ਤੇਗ ਬਹਾਦਰ ਸਾਹਿਬ ੧੫ ਰਾਗ,ਸ਼ਬਦ-ਸਲੋਕ ੧੧੬
ਭਗਤ ਸਾਹਿਬਾਨ
ਭਗਤ ਸ਼ੇਖ ਫ਼ਰੀਦ ਜੀ ੨ ਰਾਗ, ਸ਼ਬਦ-ਸਲੋਕ ੧੧੬
ਭਗਤ ਜੈਦੇਵ ਜੀ੧ ੨ ਰਾਗ, ਸ਼ਬਦ ੨
ਭਗਤ ਤਿਰਲੋਚਨ ਜੀ ੩ ਰਾਗ, ਸ਼ਬਦ ੪ ਸਤਿਕਾਰਤ ਭੱਟ ਸਾਹਿਬਾਨ
ਭਗਤ ਨਾਮਦੇਉ ਜੀ ੧੮ ਰਾਗ, ਸ਼ਬਦ ੬੧ ਭਟ ਕਲ੍ਹ ਜੀ ਸਵਯੇ ੫੪
ਭਗਤ ਸਧਨਾ ਜੀ ੧ ਰਾਗ, ਸ਼ਬਦ ੧ ਭਟ ਜਲ੍ਹ ਜੀ ਸਵਯੇ ੫
ਭਗਤ ਬੇਣੀ ਜੀ ੩ ਰਾਗ, ਸ਼ਬਦ ੩ ਭੱਟ ਭਿਖਾ ਜੀ ਸਵਯੇ ੨
ਭਗਤ ਰਾਮਾਨੰਦ ਜੀ ੧ ਰਾਗ, ਸ਼ਬਦ ੧ ਭਟ ਕੀਰਤ ਜੀ ਸਵਯੇ ੮
ਭਗਤ ਕਬੀਰ ਜੀ ੧੭ ਰਾਗ ਸ਼ਬਦ-ਸਲੋਕ ੫੩੭ ਭੱਟ ਮਥੁਰਾ ਜੀ ਸਵਯੇ ੧੪
ਭਗਤ ਰਵਿਦਾਸ ਜੀ ੧੬ ਰਾਗ, ਸ਼ਬਦ ੪੦ ਭਟ ਬਲ੍ਹ ਜੀ ਸਵਯੇ ੫
ਭਗਤ ਪੀਪਾ ਜੀ ੧ ਰਾਗ, ਸ਼ਬਦ ੧ ਭਟ ਨਲ੍ਹ ਜੀ ਸਵਯੇ ੧੬
ਭਗਤ ਸੈਣ ਜੀ ੧ ਰਾਗ, ਸ਼ਬਦ ੧ ਭਟ ਗਯੰਦ ਜੀ ਸਵਯੇ ੧੩
ਭਗਤ ਧੰਨਾ ਜੀ ੨ ਰਾਗ, ਸ਼ਬਦ ੩ ਭਟ ਸਲ੍ਹ ਜੀ ਸਵਯੇ ੩
ਭਗਤ ਭੀਖਨ ਜੀ ੧ ਰਾਗ, ਸ਼ਬਦ ੨ ਭੱਟ ਭਲ੍ਹ ਜੀ ਸਵਯੇ ੧
ਭਗਤ ਪਰਮਾਨੰਦ ਜੀ ੧ ਰਾਗ,ਸ਼ਬਦ ੧ ਭਟ ਹਰਬੰਸ ਜੀ ਸਵਯੇ ੯
ਭਗਤ ਸੂਰਦਾਸ ਜੀ ੧ ਰਾਗ, ਸ਼ਬਦ ੧ (੧ ਤੁੱਕ) ਸਮੁੱਚੀ ਬਾਣੀ ਦਾ ਕੁੱਲ ਜੋੜ ੫੯੨੩
(ਸ਼ਬਦ,ਅਸ਼ਟਪਦੀਆਂ,ਛੰਤ,ਸਲੋਕ,ਪਉੜੀਆਂ,ਸਵਯੇ ਆਦਿ)
ਨੋਟ:- ਭਾਈ ਮਰਦਾਨਾ ਜੀ ਨੂੰ ਵਡਿਆਈ ਬਖਸ਼ਿਸ਼ ਕਰਦੇ ਹੋਏ ਗੁਰੂ ਨਾਨਕ ਸਾਹਿਬ ਨੇ 3 ਸਲੋਕ-ਮਰਦਾਨਾ ੧ (੫੫੩) ਦੇ ਸਿਰਲੇਖ ਹੇਠ ਆਪ ਉਚਾਰੇ ਹਨ। ਇਹਨਾਂ ਸਲੋਕਾਂ ਦੇ ਸਿਰਲੇਖ ‘ਸਲੋਕ ਮਰਦਾਨਾ ੧` ਅਤੇ ‘ਮਰਦਾਨਾ ੧` ਵਿਚ ਪਹਿਲਾ ਦਾ ਅਰਥ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਹੈ। ਇਸ ਦੇ ਨਾਲ ਹੀ ਇਹਨਾਂ ਸਲੋਕਾਂ ਵਿਚ ‘ਨਾਨਕ` ਮੋਹਰ ਛਾਪ ਦੀ ਵਰਤੋਂ ਕੀਤੀ ਗਈ ਹੈ।ਇਸ ਮੋਹਰ ਛਾਪ ਨੂੰ ਵਰਤਣ ਦਾ ਅਧਿਕਾਰ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਉਤਰਅਧਿਕਾਰੀ ਗੁਰਤਾ ਗੱਦੀ ਤੇ ਬਿਰਾਜਮਾਨ ਬਾਕੀ 9 ਗੁਰੂ ਸਾਹਿਬਾਨ ਨੂੰ ਹੀ ਪ੍ਰਾਪਤ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੇਠ ਲਿਖੇ ੩੧ ਰਾਗ ਹਨ।ਇਹਨਾਂ ਰਾਗਾਂ ਵਿਚ ਦਰਜ ਬਾਣੀ ਸਬੰਧੀ ਵੇਰਵਾ ਹੇਠ ਲਿਖੇ ਅਨੁਸਾਰ ਹੈ-
ਲੜੀ ਨੰ ਰਾਗ ਪਾਵਨ ਅੰਕ ਲੜੀ ਨੰ ਰਾਗ ਪਾਵਨ ਅੰਕ
1) ਸਿਰੀ ੧੪ ਤੋਂ ੯੩ 17) ਗੌਡ ੮੫੯ ਤੋਂ ੮੭੫
2) ਮਾਝ ੯੪ ਤੋਂ ੧੫੦ 18) ਰਾਮਕਲੀ ੮੭੬ ਤੋਂ ੯੭੪
3) ਗਉੜੀ ੧੫੧ ਤੋਂ ੩੪੬ 19) ਨਟ ਨਾਰਾਇਨ ੯੭੫ ਤੋਂ ੯੮੩
4) ਆਸਾ ੩੪੭ ਤੋਂ੪੮੮ 20) ਮਾਲੀ ਗਉੜਾ ੯੮੪ ਤੋਂ ੯੮੮
5) ਗੂਜਰੀ ੪੮੯ ਤੋਂ ੫੨੬ 21) ਮਾਰੂ ੯੮੯ ਤੋਂ ੧੧੦੬
6) ਦੇਵ ਗੰਧਾਰੀ ੫੨੭ ਤੋਂ ੫੩੬ 22) ਤੁਖਾਰੀ ੧੧੦੭ ਤੋਂ ੧੧੧੭
7) ਬਿਹਾਗੜਾ ੫੩੭ ਤੋਂ੫੫੬ 23) ਕੇਦਾਰਾ ੧੧੧੮ ਤੋਂ ੧੧੨੪
8) ਵਡਹੰਸੁ ੫੫੭ ਤੋਂ੫੯੪ 24) ਭੈਰਉ ੧੧੨੫ ਤੋਂ੧੧੬੭
9) ਸੋਰਠਿ ੫੯੫ ਤੋਂ ੬੫੯ 25) ਬਸੰਤ ੧੧੬੮ ਤੋਂ ੧੧੯੬
10) ਧਨਾਸਰੀ ੬੬੦ ਤੋਂ ੬੯੫ 26) ਸਾਰੰਗ ੧੧੯੭ ਤੋਂ ੧੨੫੩
11) ਜੈਤਸਰੀ ੬੯੬ ਤੋਂ ੭੧੦ 27) ਮਲਾਰ ੧੨੫੪ ਤੋਂ ੧੨੯੩
12) ਟੋਡੀ ੭੧੧ ਤੋਂ ੭੧੮ 28) ਕਾਨੜਾ ੧੨੯੪ ਤੋਂ ੧੩੧੮
13) ਬੈਰਾੜੀ ੭੧੯ ਤੋਂ ੭੨੦ 29) ਕਲਿਆਣ ੧੩੧੯ ਤੋਂ ੧੩੨੬
14) ਤਿਲੰਗ ੭੨੧ ਤੋਂ ੭੨੭ 30) ਪ੍ਰਭਾਤੀ ੧੩੨੭ ਤੋਂ ੧੩੫੧
15) ਸੂਹੀ ੭੨੮ ਤੋਂ ੭੯੪ 31) ਜੈਜਾਵੰਤੀ ੧੩੫੨ ਤੋਂ ੧੩੫੩
16) ਬਿਲਾਵਲੁ ੭੯੫ ਤੋਂ ੮੫੮
ਰਾਗਾਂ ਦੇ ਮੁਕਣ ਤੇ ਹੇਠ ਲਿਖੀਆਂ ਹੋਰ ਬਾਣੀਆਂ ਦਰਜ ਹਨ:-
ਪਾਵਨ ਅੰਕ ਗਿਣਤੀ ਪਾਵਨ ਅੰਕ ਗਿਣਤੀ
੧੩੫੩ ਸਲੋਕ ਸਹਸਕ੍ਰਿਤੀ ਮਹਲਾ ੧ ੪ ੧੩੬੪ ਸਲੋਕ ਭਗਤ ਕਬੀਰ ੨੪੩
੧੩੫੩ ਸਲੋਕ ਸਹਸਕ੍ਰਿਤੀ ਮਹਲਾ ੫ ੬੭ ੧੩੭੭ ਸਲੋਕ ਸ਼ੇਖ ਫਰੀਦ ਕੇ ੧੩੦
੧੩੬੦ ਗਾਥਾ ਮਹਲਾ ੫ ੨੪ ੧੩੮੫ ਸਵਯੇ ਸ੍ਰੀ ਮੁਖ ਬਾਕ ਮ:੫ ੯
੧੩੬੧ ਫੁਨਹੇ ਮਹਲਾ ੫ ੨੩ ੧੩੮੭ ਸਵਯੇ ਸ੍ਰੀ ਮੁਖ ਬਾਕ ਮ: ੫ ੧੧
੧੩੬੩ ਚਉਬੋਲੇ ਮਹਲਾ ੫ ੧੧ ੧੩੮੯ ਸਵਯੇ ੧੧ ਭਟਾਂ ਦੇ ੧੨੩
ਭੱਟਾਂ ਦੇ ਸਵਈਏ ਦਾ ਵੇਰਵਾ (ਗਿਣਤੀ) :-
ਸਵਯੇ ਮਹਲੇ ਪਹਿਲੇ ਕੇ -੧੦
ਸਵਯੇ ਮਹਲੇ ਦੂਜੇ ਕੇ -੧੦ ਸਵਯੇ ਮਹਲੇ ਚਓਥੇ ਕੇ - ੬੦
ਸਵਯੇ ਮਹਲੇ ਤੀਜੇ ਕੇ -੨੨ ਸਵਯੇ ਮਹਲੇ ਪੰਜਵੇਂ ਕੇ - ੨੧
ਸਲੋਕ ਵਾਰਾਂ ਤੇ ਵਧੀਕ (ਵੇਰਵਾ) ਪਾਵਨ ਅੰਕ ੧੪੧੦ ਤੋਂ ੧੪੨੬
ਸਲੋਕ ਮਹਲਾ ੧ -੩੩ ਸਲੋਕ ਮਹਲਾ ੪ -੩੦
ਸਲੋਕ ਮਹਲਾ ੩ -੬੭ ਸਲੋਕ ਮਹਲਾ ੫ -੨੨
ਸਲੋਕ ਮਹਲਾ ੯ - ਗਿਣਤੀ- ੫੭ ਪਾਵਨ ਅੰਕ ੧੪੨੬ ਤੋਂ ੧੪੨੯
ਮੁੰਦਾਵਣੀ ਮਹਲਾ ੫ ਥਾਲ ਵਿਚਿ ਤਿਨਿ ਵਸਤੂ ਪਈਓ ਪਾਵਨ ਅੰਕ ੧੪੨੯
ਸਲੋਕ ਮਹਲਾ ੫ ਤੇਰਾ ਕੀਤਾ ਜਾਤੋ ਨਾਹੀ ਪਾਵਨ ਅੰਕ ੧੪੨੯
ਉਪੰਰਤ ਰਾਗ ਮਾਲਾ ਦਰਜ਼ ਹੈ ਜਿਸ ਬਾਰੇ ਪੰਥਕ ਵਿਦਵਾਨਾਂ ਵਿਚ ਮਤ ਭੇਦ ਹਨ।
ਵਾਰਾਂ-
ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕੁਲ ੨੨ ‘ਵਾਰਾਂ` ਹਨ। ਇਹਨਾਂ ਵਿਚੋਂ ੨੧ ‘ਵਾਰਾਂ` ਚਾਰ ਗੁਰੂ ਸਾਹਿਬਾਨ ਦੀਆਂ ਹਨ, ਤੇ ‘ ੧ਵਾਰ` ‘ਭਾਈ ਸੱਤਾ ਜੀ ਅਤੇ ਭਾਈ ਬਲਵੰਡ ਜੀ` ਦੀ ਹੈ। ਇਹਨਾਂ ਦਾ ਵੇਰਵਾ ਹੇਠ ਅਨੁਸਾਰ ਹੈ:-
੧. ਗੁਰੂ ਨਾਨਕ ਜੀ- ਰਾਗ ਮਾਝ,ਆਸਾ ਤੇ ਮਲਾਰ - ੩ ਵਾਰਾਂ
੨. ਗੁਰੂ ਅਮਰਦਾਸ ਜੀ- ਗੂਜਰੀ,ਸੂਹੀ,ਰਾਮਕਲੀ ਤੇ ਮਾਰੂ- ੪ ਵਾਰਾਂ
੩. ਗੁਰੂ ਰਾਮਦਾਸ ਜੀ- ਸਿਰੀ ਰਾਗ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ ਅਤੇ ਕਾਨੜਾ-੮ ਵਾਰਾਂ
੪. ਗੁਰੂ ਅਰਜਨ ਸਾਹਿਬ ਜੀ-ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ, ਬਸੰਤ- ੬ ਵਾਰਾਂ
ਨੌ ਧੁਨਾਂ:-
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਜਿਥੇ ਸੰਗੀਤ ਵਿਚ ਕਮਾਲ ਕੀਤਾ ਹੈ, ਨਾਲ ਹੀ ਬੀਰ ਰਸ ਪੈਦਾ ਕਰਨ ਲਈ ਪਰਉਪਕਾਰੀ ਸੂਰਬੀਰ ਤੇ ਪੁਰਸ਼ਾਂ ਦੇ ਨਾਵਾਂ ਦੀਆਂ ਵਾਰਾਂ ਤੇ ਢੰਗ ਪਰ ਗਾਉਣ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਨੌ ਧੁਨਾਂ ਚੜ੍ਹਾਈਆਂ ਹਨ। ਪਰ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੇ ਅਬਦੁਲ ਨੱਥੇ ਤੇ ਹੋਰ ਢਾਡੀਆਂ ਪਾਸੋਂ ਗਵਾਈਆਂ ਹਨ, ਜਿਨਾਂ੍ਹ ਸਿੱਖ ਪੰਥ ਨੂੰ ਸੂਰਬੀਰਤਾ ਤੇ ਸੰਤ ਸਿਪਾਹੀ ਹੋਣ ਦੀ ਗੁੜ੍ਹਤੀ ਦਿਤੀ । ਨੌ ਧੁਨਾਂ ਹੇਠ ਲਿਖੇ ਅਨੁਸਾਰ ਹਨ:-
(੧) ਵਾਰ ਮਾਝ ਕੀ ਸਲੋਕ ਮ: ੧- ਮਲਕ ਮੁਰੀਦ ਚੰਦ੍ਰਹੜਾ ਸੋਹੀਆ ਕੀ ਧੁਨਿ
(੨) ਗਉੜੀ ਕੀ ਵਾਰ ਮ: ੫- ਰਾਇਕਮਾਲ ਦੀ ਮੌਜਦੀ ਕੀ ਧੁਨਿ
(੩) ਵਾਰ ਆਸਾ ਮ: ੧ - ਟੁੰਡੇ ਅਸਰਾਜੇ ਕੀ ਧੁਨਿ
(੪) ਗੁਜਰੀ ਕੀ ਵਾਰ ਮ:੩ - ਸਿਕੰਦਰ ਬਿਰਾਹਮ ਕੀ ਧੁਨਿ
(੫) ਵਡਹੰਸ ਦੀ ਵਾਰ ਮ:੪ - ਲਲਾ ਬਹਿਲੀਮਾ ਕੀ ਧੁਨਿ
(੬) ਰਾਮਕਲੀ ਵਾਰ ਮ: ੩ - ਜੋਧੇ ਵੀਰੈ ਪੂਰਬਾਣੀ ਕੀ ਧੁਨਿ
(੭) ਸਾਰੰਗ ਕੀ ਵਾਰ ਮ: ੪- ਰਾਇ ਮਹਮੇ ਹਸਨੇ ਕੀ ਧੁਨਿ
(੮) ਵਾਰ ਮਲਾਰ ਮ: ੧- ਰਾਣੇ ਕੈਲਾਸ ਤਥਾ ਮਾਲ ਦੇਉ ਕੀ ਧੁਨਿ
(੯) ਕਾਨੜੇ ਕੀ ਵਾਰ ਮ:੪- ਮੂਸੇ ਕੀ ਵਾਰ ਕੀ ਧੁਨਿ
**********
ਸੁਖਜੀਤ ਸਿੰਘ ਕਪੂਰਥਲਾ
ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਸੰਖੇਪ ਜਾਣਕਾਰੀ
Page Visitors: 2791