ਕੈਟੇਗਰੀ

ਤੁਹਾਡੀ ਰਾਇ



ਸੁਰਜਨ ਸਿੰਘ
ਸਲੋਕ ਮਹਲਾ 3---ਪੰਨਾ 1413
ਸਲੋਕ ਮਹਲਾ 3---ਪੰਨਾ 1413
Page Visitors: 2810

ਸਲੋਕ ਮਹਲਾ 3---ਪੰਨਾ 1413
ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ॥
ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ॥
ਜਿਨ੍‍ਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ॥
ਮਨਮੁਖ ਬੰਨ੍‍ ਿ ਚਲਾਈਅਹਿ ਨ ਮਿਲਹੀ ਵਗਿ ਸਗਿ॥
ਆਪਿ ਭੁਲਾਏ ਭੁਲੀਐ ਆਪੇ ਮੇਲਿ ਮਿਲਾਇ ॥
ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ
॥6॥
ਅਰਥ:- ਹੇ ਭਾਈ ! ਜਿਨ੍ਹਾਂ ਨੇ ਪਦਾਰਥਾਂ ਦੇ ਲਾਲਚ ਵਿਚ ਪੈ ਕੇ ਰੱਬ ਭੁਲਾ ਦਿੱਤਾ ਹੈ ਉਹ ਮੋਹ ਲੈਣ ਵਾਲੀ ਮਾਇਆ ਦੇ ਵਸ ਹੀ ਕੰਮ ਕਰਦੇ ਹਨ ਅਤੇ ਉੇਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਬਲਦੀ ਰਹਿੰਦੀ ਹੈ। ਇਹ ਬੰਦੇ ਉਸ ਵੇਲ ਵਰਗੇ ਹਨ ਜਿਸ ਨੂੰ ਫਲ ਨਹੀਂ ਲਗਦਾ। ਜਿਵੇਂ ਕੁੱਤੇ ਗਾਈਆਂ ਮਹੀਆਂ ਦੇ ਵੱਗ ਵਿਚ ਨਹੀਂ ਰਲ ਸਕਦੇ, ਤਿਵੇਂ ਮਨਮੁੱਖ ਗੁਰਮੁੱਖਾਂ ਵਿਚ ਨਹੀਂ ਮਿਲ ਸਕਦੇ।(ਮਨਮੁੱਖ ਗੁਰੂ ਵਿਚ ਗ਼ਲਤੀਆਂ ਲਭਦੇ ਰਹਿੰਦੇ ਹਨ)। ਮਨਮੁੱਖ ਚੋਰਾਂ ਦੀ ਤਰ੍ਹਾਂ ਬੰਨ੍ਹ ਕੇ ਅੱਗੇ ਲਾ ਲਏ ਜਾਂਦੇ ਹਨ।ਪਰ ਇਹਨਾਂ ਦੇ ਵੀ ਕੀ ਵੱਸ ? ਜਦ ਪਰਮਾਤਮਾ ਆਪ ਹੀ ਜੀਵ ਨੂੰ ਕੁਰਾਹੇ ਪਾਂਉਂਦਾ ਹੈ ਤਾਂ ਇਹ ਕੁਰਾਹੇ ਪੈ ਜਾਂਦਾ ਹੈ। ਪਰਮਾਤਮਾ ਆਪ ਹੀ ਭੁਲਿਆਂ ਨੂੰ ਆਪਣੇ ਨਾਲ ਮਿਲਾਂਦਾ ਹੈ, ਪਰ ਕਦੋਂ ?
ਹੇ ਨਾਨਕ !  ਜੇ ਮਨੁੱਖ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਰਾਹ ਤੇ ਚੱਲੇ ਤਾਂ ਹੀ ਲਾਲਚ ਆਦਿ ਅਤੇ ਗ਼ਲਤ ਰਸਤੇ ਤੋਂ ਖਲਾਸੀ ਪਾਉਂਦਾ ਹੈ।
ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ॥
ਸਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੰਖ
॥10॥
ਅਰਥ:- ਹੇ ਨਾਨਕ ! ਦੁਨੀਆ ਵਿਚ ਲਖਾਂ, ਅਨਗਿਣਤ ਅਤੇ ਬੇਅੰਤ ਜੀਵ ਮੈਂ-ਮੈਂ ਕਰਦੇ ਦੁਖੀ ਹੋ ਆਤਮਕ ਮੌਤ ਮਰਦੇ ਰਹੇ।(ਮੈਂ-ਮੈਂ ਕਰਦੇ ਗੁਰੂ ਵਿਚ ਗ਼ਲਤੀਆਂ ਲਭਦੇ ਰਹੇ)। ਜੇਹੜੇ ਸਤਿਗੁਰ ਦੀ ਸਰਨ ਪਏ, ਸਤਿਗੁਰ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਅਲੱਖ ਪ੍ਰਭੂ ਨੂੰ ਮਿਲ ਪਏ ਤੇ ਇਸ ਮੈਂ-ਮੈਂ ਤੋਂ ਬਚਦੇ ਰਹੇ।
ਸੁਰਜਨ ਸਿੰਘ-----9041409041
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.