-: “ਅਨਿਕ ਜਨਮ ਭ੍ਰਮਿ ਥਿਤਿ ਨਹੀਂ ਪਾਈ॥” ਬਾਰੇ ਭਾਗ 1 :-
ਜਲੌਰ ਸਿੰਘ ਬਰਾੜ:- “ਧਨਾਸਰੀ ਮਹਲਾ ੫ ਘਰੁ ੬ ਅਸਟਪਦੀ
ੴ ਸਤਿਗੁਰ ਪ੍ਰਸਾਦਿ ॥
ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥
ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥
ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥
ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥
ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥
ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥ {ਪੰਨਾ 686}”
ਸਤਿਨਾਮ ਸਿੰਘ ਮੌਂਟਰੀਅਲ:- “ਰਹਾਉ ਵਾਲੀਆਂ ਪੰਗਤੀਆਂ
(ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥
ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥)
ਅਰਥ :-ਹੇ ਸਤਿਗੁਰੂ ਮੈ ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਟਿਕਾਓ ਨਹੀ ਪਾਇਆ, ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ।1।ਰਹਾਉ।
ਪਹਿਲੀਆਂ ਪੰਗਤੀਆਂ ਅਰਥ :-ਜੋ ਜੋ ਵੀ ਜੂਨ ਦੇ ਗੇੜ ਵਿਚ ਫਸਿਆ ਹੈ, ਉਸ ਨੇ ਆਪਣੇ ਆਪ ਨੂੰ ਉਲ਼ਝਾ ਲਿਆ ਹੈ, **ਮਾਣਸ ਜਨਮ ਤਾਂ ਕਿਸੇ ਨੇ ਗੁਰੂ ਦੇ ਮਿਲਾਪ ਨਾਲ ਹੀ ਪ੍ਰਾਪਤ ਕੀਤਾ ਹੈ**, ਹੇ ਗੁਰੂ, ਮੈਂ ਤਾਂ ਤੇਰਾ ਆਸਰਾ ਤੱਕਿਆ ਹੈ ਆਪਣਾ ਹੱਥ ਦੇ ਕੇ (ਮੈਨੂੰ ਮਨ ਦੀਆਂ ਭਟਕਣਾ ਤੋਂ) ਬਚਾ ਲੈ । ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ।1।
ਨੋਟ- ਸਾਰੀ ਗੁਰਬਾਣੀ ਮਨ ਨੂੰ ਸਮਝਾਉਣ ਲਈ ਹੈ ਇਸ ਸ਼ਬਦ ਵਿੱਚ ਵੀ ਮਨ ਦੀਆਂ ਜੂਨਾਂ (ਸੁਭਾ) ਦੀ ਹੀ ਗੱਲ ਹੋ ਰਹੀ ਹੈ, ਪੂਰੀ ਗੁਰਬਾਣੀ ਵਿੱਚ ਇੱਕ ਸ਼ਬਦ ਵੀ ਨਹੀ ਹੈ ਜੋ ਸਰੀਰ ਕਰਕੇ ਮਰਨ ਤੋਂ ਬਾਦ ਦੀ ਗੱਲ ਕਰਦਾ ਹੋਵੇ,”
ਜਸਬੀਰ ਸਿੰਘ ਵਿਰਦੀ:- ਸiਤਨਾਮ ਸਿੰਘ ਜੀ! “ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ” ਤੁਸੀਂ ਅਰਥ ਲਿਖੇ ਹਨ- “ਅਰਥ :-ਜੋ ਜੋ ਵੀ ਜੂਨ ਦੇ ਗੇੜ ਵਿਚ ਫਸਿਆ ਹੈ, ਉਸ ਨੇ ਆਪਣੇ ਆਪ ਨੂੰ ਉਲ਼ਝਾ ਲਿਆ ਹੈ, ਮਾਣਸ ਜਨਮ ਤਾਂ ਕਿਸੇ ਨੇ ਗੁਰੂ ਦੇ ਮਿਲਾਪ ਨਾਲ ਹੀ ਪ੍ਰਾਪਤ ਕੀਤਾ ਹੈ, …
।1।” ਸਤਿਨਾਮ ਸਿੰਘ ਜੀ! “ਮਾਣਸ ਜਨਮ ਤਾਂ ਕਿਸੇ ਨੇ ਗੁਰੂ ਦੇ ਮਿਲਾਪ ਨਾਲ ਹੀ ਪ੍ਰਾਪਤ ਕੀਤਾ ਹੈ,” ਦੱਸ ਸਕਦੇ ਹੋ ਕਿ ਮਾਨਸ ਜਨਮ ਪ੍ਰਾਪਤ ਕਰਨ ਤੋਂ ਪਹਿਲਾਂ ਕਿਸ ਜਨਮ ਵਿੱਚ ਸੀ ਜਿਸ ਤੋਂ ਗੁਰੂ ਦੇ ਮਿਲਾਪ ਨਾਲ ਇਸਨੇ ‘ਮਾਨਸ ਜਨਮ ਪ੍ਰਾਪਤ ਕਰ ਲਿਆ?
ਸਤਿਨਾਮ ਸਿੰਘ ਮੌਂਟਰੀਅਲ:- “ਵਡੈ ਭਾਗਿ ਇਹੁ ਸਰੀਰੁ ਪਾਇਆ ॥ ਮਾਣਸ ਜਨਮਿ ਸਬਦਿ ਚਿਤੁ ਲਾਇਆ ॥ ਬਿਨੁ ਸਬਦੈ ਸਭੁ ਅੰਧ ਅੰਧੇਰਾ ਗੁਰਮੁਖਿ ਕਿਸਹਿ ਬੁਝਾਇਦਾ ॥੫॥”
ਜਸਬੀਰ ਸਿੰਘ ਵਿਰਦੀ:- “ਸਤਿਨਾਮ ਸਿੰਘ ਜੀ! ਮੇਰਾ ਸਵਾਲ ਹੈ--“ਮਾਣਸ ਜਨਮ ਤਾਂ ਕਿਸੇ ਨੇ ਗੁਰੂ ਦੇ ਮਿਲਾਪ ਨਾਲ ਹੀ ਪ੍ਰਾਪਤ ਕੀਤਾ ਹੈ,” ਦੱਸ ਸਕਦੇ ਹੋ ਕਿ ਮਾਨਸ ਜਨਮ ਪ੍ਰਾਪਤ ਕਰਨ ਤੋਂ ਪਹਿਲਾਂ ਕਿਸ ਜਨਮ ਵਿੱਚ ਸੀ ਜਿਸ ਤੋਂ ਗੁਰੂ ਦੇ ਮਿਲਾਪ ਨਾਲ ਇਸਨੇ ‘ਮਾਨਸ ਜਨਮ ਪ੍ਰਾਪਤ ਕਰ ਲਿਆ? “ਵਡੈ ਭਾਗਿ ਇਹੁ ਸਰੀਰੁ ਪਾਇਆ ॥” ਸiਤਨਾਮ ਸਿੰਘ ਜੀ! ਇਹ ਸਰੀਰ ਪਾਉਣ ਤੋਂ ਪਹਿਲਾਂ ਭਾਗ ਕਿੱਥੋਂ ਅਤੇ ਕਿਵੇਂ ਆਏ?”
ਸਤਿਨਾਮ ਸਿੰਘ ਮੌਂਟਰੀਅਲ:- “ਗੁਰਬਾਣੀ ਵਿੱਚ ਭਾਗਿ ਲਫ਼ਜ਼ ਮੁਹਾਵਰੇ ਦੇ ਤੌਰ ਤੇ ਵਰਤਿਆ ਹੋਇਆ ਹੈ ਸੌਖਾ ਸਮਝਾਉਣ ਲਈ, ਗੁਰਬਾਣੀ ਵਿੱਚ ਸਰੀਰ ਨੂੰ ਮਾਣਸ ਨਹੀਂ ਮਨਿਆ ਹੋਇਆ,….”
ਜਸਬੀਰ ਸਿੰਘ ਵਿਰਦੀ:- “ਸਤਨਾਮ ਸਿੰਘ ਜੀ! ਮੈਂ ਸਵਾਲ ਫਿਰ ਦੁਹਰਾ ਰਿਹਾ ਹਾਂ-- “ਦੱਸ ਸਕਦੇ ਹੋ ਕਿ ਮਾਨਸ ਜਨਮ ਪ੍ਰਾਪਤ ਕਰਨ ਤੋਂ ਪਹਿਲਾਂ ਕਿਸ ਜਨਮ ਵਿੱਚ ਸੀ ***ਜਿਸ ਤੋਂ ਗੁਰੂ ਦੇ ਮਿਲਾਪ ਨਾਲ ਇਸਨੇ ‘ਮਾਨਸ ਜਨਮ ਪ੍ਰਾਪਤ ਕਰ ਲਿਆ ****?” ਮੇਰਾ ਇਹ ਸਵਾਲ ਤੁਹਾਡੇ ਉਸ ਕਮੈਂਟ ਬਾਰੇ ਹੈ ਜਿਸ ਵਿੱਚ ਤੁਸੀਂ ਲਿਖਿਆ ਹੈ ਕਿ “ਮਾਣਸ ਜਨਮ ਤਾਂ ਕਿਸੇ ਨੇ ਗੁਰੂ ਦੇ ਮਿਲਾਪ ਨਾਲ ਹੀ ਪ੍ਰਾਪਤ ਕੀਤਾ ਹੈ,” ਮੇਰਾ ਦੂਸਰਾ ਸਵਾਲ “ਵਡੈ ਭਾਗਿ” ਬਾਰੇ ਹੈ।ਕਿ “ਇਹ ਸਰੀਰ ਪਾਉਣ ਤੋਂ ਪਹਿਲਾਂ ਭਾਗ ਕਿੱਥੋਂ ਅਤੇ ਕਿਵੇਂ ਆਏ?” ਤੁਸੀਂ ਜਵਾਬ ਦੇ ਰਹੇ ਹੋ- “ਗੁਰਬਾਣੀ ਵਿੱਚ ਭਾਗਿ ਲਫ਼ਜ਼ ਮੁਹਾਵਰੇ ਦੇ ਤੌਰ ਤੇ ਵਰਤਿਆ ਹੋਇਆ ਹੈ ਸੌਖਾ ਸਮਝਾਉਣ ਲਈ, ਗੁਰਬਾਣੀ ਵਿੱਚ ਸਰੀਰ ਨੂੰ ਮਾਣਸ ਨਹੀਂ ਮਨਿਆ ਹੋਇਆ,” ਸਤਨਾਮ ਸਿੰਘ ਜੀ! ਜਵਾਬ ਪੂਰਾ ਤੇ ਦਿਉ ਕਿ ਕਿਹੜੀ ਗੱਲ ਸਮਝਾਉਣ ਲਈ ਮੁਹਾਵਰਾ ਵਰਤਿਆ ਹੈ ਅਤੇ ਤੁਹਾਡੇ ਮੁਤਾਬਕ ਪੰਗਤੀ ਜਾਂ ਸਾਰੇ ਸ਼ਬਦ ਦੇ ਕੀ ਭਾਵ ਅਰਥ ਹਨ?
ਸਤਿਨਾਮ ਸਿੰਘ ਮੌਂਟਰੀਅਲ:- ਜਸਵੀਰ ਸਿੰਘ ਜੀ ਮੈ ਤੁਹਾਡੇ ਸਵਾਲਾਂ ਦੇ ਜਵਾਬ ਨਹੀਂ ਦੇ ਰਿਹਾ ਮੈ ਸਿਰਫ ਆਪਣੇ ਵਿਚਾਰ ਦੇ ਰਿਹਾ ਹਾ, ਜੇ ਤੁਹਾਨੂੰ ਨਹੀਂ ਚੰਗੇ ਲਗਦੇ ਜਾ ਸਮਝ ਨਹੀਂ ਲਗਦੇ ਤਾਂ ਮੇਰੇ ਕੁਮੈਂਟ ਨਾ ਪੜ੍ਹੋ ਜੀ,”
ਜਸਬੀਰ ਸਿੰਘ ਵਿਰਦੀ:- “ਸਤਨਾਮ ਸਿੰਘ ਜੀ! ਇਹ ਵੀ ਤੇ ਦੱਸੋ, ਤੁਸੀਂ ਮੇਰੇ ਸਵਾਲਾਂ ਦੇ ਜਵਾਬ ਕਿਉਂ ਨਹੀਂ ਦੇ ਰਹੇ? ”
ਗੁਰਚਰਨ ਸਿੰਘ ਜਿਉਣਵਾਲਾ:- “ਸਤਿਨਾਮ ਸਿੰਘ ਜੀ ! ਆਹ ਵਿਰਦੀ ਦੇ ਕੰਨ ਕੋਲ ਜਰਾ ਜੁਤੀਆਂ ਦਾ ਖੜਕਾਟਾ ਕਰੋ ਤਾਂ ਕਿ ਇਹ ਹੁਣ ਫੇਸ ਬੁੱਕ ਤੇ ਗੰਦ ਪਾਉਣੋ ਹਟ ਜਾਵੇ। ਆਖੇ ਤੂੰ ਮੇਰੇ ਸਵਾਲਾਂ ਦਾ ਜਵਾਬ ਕਿਉਂ ਨਹੀਂ ਦਿੰਦਾ? ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਜੇ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਤਾਂ ਤੂੰ ਮੱਲੋ ਮੱਲੀ ਕਿਵੇਂ ਜਵਾਬ ਲੈ ਲਵੇਂਗਾ। ਤੂੰ ਲਾਟ ਸਾਹਿਬ ਹੈਂ ਬਈ ਕੋਈ ਤੇਰਾ ਕਹਿਆਂ ਮੰਨੇ ਜਾਂ ਤੇਰੇ ਸਵਾਲਾਂ ਦਾ ਜਵਾਬ ਦੇਵੇ। ਚਾਰੇ ਪਾਸਿਆਂ ਤੋਂ ਕੰਨ ਝੜਵਾ ਕੇ ਹੁਣ ਫੇਸ ਬੁੱਕ ਤੇ ਵੀ ਗੰਦ ਪਾਉਣ ਨੂੰ ਆ ਹਾਜਰ ਹੋਇਆਂ ਹੈ ਇਹ..? ਵੀਰ ਜੀਓ ਇਸ ਵਿਰਦੀ ਨੂੰ ਤੁਸੀਂ ਨਹੀਂ ਜਾਣਦੇ। ਮੈਂ ਇਸ ਨੂੰ 10-12 ਸਾਲਾਂ ਤੋਂ ਜਾਣਦਾ ਹਾਂ। ਇਸਦਾ ਕੰਮ ਹੈ ਲੋਕਾਂ ਦਾ ਸਮਾ ਖਰਾਬ ਕਰਨਾ।ਇਹ ਇਸੇ ਲਾਇਕ ਹੈ। ਇਸ ਸਿੱਖ ਮਾਰਗ ਤੇ ਲਿਖਦਾ ਸੀ ਤੇ ਫੇਸ ਬੁੱਕ ਤੇ ਉਸਦਾ ਵਿਰੋਧ ਵੀ ਕਰਦਾ ਸੀ। ਇਹ ਇਸ ਦੀ ਕੁਆਲਟੀ ਹੈ। ਧੰਨਵਾਦ ਜੀ।
{ਨੋਟ 1:- ਇਸ ਤੋਂ ਅੱਗੇ ਚੱਲਦੇ ਵਿਸ਼ੇ ਨਾਲ ਸੰਬੰਧਤ ਕਿਸੇ ਦਾ ਕੋਈ ਕਮੈਂਟ ਨਹੀਂ ਆਇਆ, ਬੇ ਮਤਲਬ ਦੀ ਬਹਿਸ ਬਹੁਤ ਹੋਈ ਸੀ
ਨੋਟ 2:- “ਕੰਨ ਕੋਲ ਜੁੱਤੀਆ ਦਾ ਖੜਕਾਟਾ ਕਰਨ” ਤੋਂ ਜਿਉਣਵਾਲਾ ਦਾ ਮਤਲਬ ਹੈ ਗੰਦੇ ਗੰਦੇ ਜਲੀਲ ਕਰਨ ਵਾਲੇ ਕਮੈਂਟ ਪਾ ਕੇ ਚੁੱਪ ਕਰਾਵੋ}” ਚੱਲਦਾ
(ਨੋਟ:- ਵਿੱਚ ਜਿਉਣਵਾਲਾ ਨੇ ਮੇਰੇ ਤੇ ਸਿੱਖ ਮਾਰਗ ਦੇ ਖਿਲਾਫ ਲਿਖਣ ਦਾ ਜੋ ਇਲਜਾਮ ਲਗਾਇਆ ਹੈ ਲੇਖ ਦੇ ਦੂਜੇ ਭਾਗ ਵਿੱਚ ਉਸ ਬਾਰੇ ਮੇਰਾ ਸਪੱਸ਼ਟੀਕਰਣ ਹੈ)
ਜਸਬੀਰ ਸਿੰਘ ਵਿਰਦੀ"
................................................................
ਟਿੱਪਣੀ :- ਵੀਰ ਜੀ , ਜਦੋਂ ਕੋਈ ਗੁਰਬਾਣੀ ਦੀ ਗੱਲ ਕਰੇਗਾ, ਅਤੇ ਉਸ ਦੀ ਕੀਤੀ ਗੱਲ ਗੁਰਬਾਣੀ ਅਨੁਸਾਰ ਨਹੀਂ ਜਾਪੇਗੀ , ਤਾਂ ਕੋਈ ਵੀ ਉਸ ਕੋਲੋਂ ਪੁੱਛ ਸਕਦਾ ਹੈ ਕਿ ਗੁਰਬਾਣੀ ਦੀ ਇਹ ਗੱਲ, ਕਿਸ ਆਧਾਰ ਤੇ ਕੀਤੀ ਹੈ ? ਅਤੇ ਉਸ ਨੂੰ ਆਪਣੀ ਗੱਲ ਦੀ ਸਚਾਈ ਗੁਰਬਾਣੀ ਪਰਮਾਣਾਂ ਦੇ ਆਧਾਰ ਤੇ ਸਾਬਤ ਕਰਨੀ ਪਵੇਗੀ । ਇਹ ਸਾਡੇ ਗੁਰੂ ਦੀ ਬਾਣੀ ਦੀ ਗੱਲ ਹੈ, ਜਿਸ ਨੂੰ ਵਿਗਾੜਨ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ ।
ਅਮਰ ਜੀਤ ਸਿੰਘ ਚੰਦੀ
ਜਸਬੀਰ ਸਿੰਘ ਵਿਰਦੀ
-: “ਅਨਿਕ ਜਨਮ ਭ੍ਰਮਿ ਥਿਤਿ ਨਹੀਂ ਪਾਈ॥” ਬਾਰੇ ਭਾਗ 1 :-
Page Visitors: 2631