ਅਸੀਂ ਸਿੱਖ ਹਾਂ ਜਾਂ ਕੇਸਾਧਾਰੀ ਹਿੰਦੂ ?????
ਦਲਜੀਤ ਸਿੰਘ ਇੰਡੀਆਨਾ
ਆਰ,ਐਸ.ਐਸ. ਦਾ ਮੋਹਨ ਭਾਗਵਤ ਵਾਰ ਵਾਰ ਕਹਿੰਦਾ ਹੈ ਕਿ ਹਿੰਦੁਸਤਾਨ ਵਿੱਚ ਰਹਿਣ ਵਾਲੇ ਸਾਰੇ ਹਿੰਦੂ ਨੇ, ਤੇ ਇਹ ਪਹਿਲੀ ਵਾਰ ਨਹੀਂ ਕਿਹਾ ਹੈ। ਜਦੋਂ ਉਸਨੇ ਹੁਣ ਬਿਆਨ ਦਿੱਤਾ ਕਿ ਹਿੰਦੂ ਧਰਮ ਵਿੱਚ ਇੰਨੀ ਸਮਰੱਥਾ ਹੈ ਕਿ ਉਹ ਹੋਰ ਧਰਮਾਂ ਨੂੰ ਆਪਣੇ ਵਿੱਚ ਸਮੋ ਸਕਦਾ ਹੈ। ਗੱਲ ਇਸ ਦੀ ਵੀ ਕੁੱਝ ਹੱਦ ਤੱਕ ਸਹੀ ਹੈ ? ਪਾਰਸੀ, ਬੋਧੀ, ਜੈਨੀ ਆਪਣੇ ਵਿੱਚ ਜੋ ਸਮੋ ਲਏ ਹਨ। ਹੁਣ ਇੰਨ੍ਹਾਂ ਦਾ ਪੂਰਾ ਜ਼ੋਰ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ 'ਤੇ ਲੱਗਾ ਹੋਇਆ ਹੈ। ਇਸ ਦੀ ਸ਼ੁਰੂਆਤ ਬਹੁਤ ਦੇਰ ਪਹਿਲਾਂ ਇਹਨਾਂ ਸਾਡੇ ਧਾਰਮਿਕ ਅਦਾਰਿਆਂ ਦੇ ਆਗੂਆਂ ਨੂੰ ਖਰੀਦਕੇ ਸਾਡੇ ਵਿੱਚ ਘੁਸਮੈਠ ਸ਼ੁਰੂ ਕਰ ਦਿਤੀ ਸੀ।
ਉਧਾਰਣ ਵਜੋਂ ਇਹਨਾਂ ਦੇ ਸਮਾਗਮਾਂ ਵਿੱਚ ਜੱਥੇਦਾਰ ਦਾ ਸ਼ਾਮਿਲ ਹੋਣਾ, ਨਾਨਕਸ਼ਾਹੀ ਕੈਲੰਡਰ ਦਾ ਕਤਲ, ਜਿਹੜਾ ਸਿੱਖਾਂ ਦੀ ਵੱਖਰੀ ਹੋਂਦ ਦਿਖਾਉਂਦਾ ਸੀ ਅਤੇ ਹਰ ਰੋਜ਼ ਸਿੱਖਾਂ ਦੇ ਇਤਿਹਾਸ ਨਾਲ ਛੇੜਛਾੜ, ਡੇਰਾਵਾਦ ਦਾ ਵੱਧਣਾ, ਤਾਂ ਕਿ ਸਿੱਖਾਂ ਨੂੰ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਨਾਲੋਂ ਤੋੜ ਕੇ ਬੰਦਿਆਂ ਨਾਲ ਜੋੜਿਆ ਜਾਵੇ, ਪਰ ਹੁਣ ਜਦੋਂ ਭਾਗਵਤ ਦਾ ਬਿਆਨ ਆਇਆ, ਤਾਂ ਸਿੱਖਾਂ ਨੇ ਕਾਫੀ ਰੋਸ ਪਰਗਟ ਕੀਤਾ, ਇਸ ਦੇ ਖਿਲਾਫ ਪਰਦਰਸ਼ਨ ਕੀਤੇ ਅਤੇ ਹੋਰ ਕੁੱਝ ਇਹ ਸਾਨੂੰ ਵਾਰ ਵਾਰ ਹਿੰਦੂਆਂ ਦਾ ਹਿੱਸਾ ਕਿਉਂ ਦੱਸਦੇ ਨੇ!!!
ਆਉ ਥੋੜਾ ਧਿਆਨ ਦਈਏ, ਆਪਾਂ ਕੁੱਝ ਗੱਲਾਂ 'ਤੇ ਵਿਚਾਰ ਕਰਨੀ ਹੈ ਅਤੇ ਅਸੀਂ ਸੋਚਣਾ ਹੈ ਕਿ ਕੀ ਜੇਕਰ ਅਸੀਂ ਹੇਠ ਲਿਖੀਆਂ ਗੱਲਾਂ ਵਿਚੋਂ ਇੱਕ ਵੀ ਕਰਮਕਾਂਡ ਅਸੀਂ ਕਰਦੇ ਹਾਂ, ਫੇਰ ਅਸੀਂ ਹਿੰਦੂ ਹਾਂ, ਫੇਰ ਭਾਗਵਤ ਨੂੰ ਕਹਿਣ ਦਾ ਪੂਰਾ ਹੱਕ ਹੈ ਕਿ ਅਸੀਂ ਕੇਸਾਧਾਰੀ ਹਿੰਦੂ ਹਾਂ !! ਪਰ ਜੇ ਅਸੀਂ ਇੱਕ ਵੀ ਕਰਮਕਾਂਡ ਨਹੀਂ ਕਰਦੇ, ਤਾਂ ਅਸੀਂ ਸਿੱਖ ਹਾਂ।
- ਕੀ ਅਸੀਂ ਕਦੇ ਸਰਾਧ ਕੀਤੇ ਹਨ ?
- ਕੀ ਅਸੀਂ ਕਦੇ ਵਰਤ ਰੱਖੇ ਹਨ ?
- ਕੀ ਅਸੀਂ ਰੱਖੜੀ ਬੰਨ ਕੇ ਤਿਲਕ ਲਾਉਦੇਂ ਹਾਂ?
- ਕੀ ਅਸੀਂ ਬਿੱਲੀ ਰਸਤਾ ਕੱਟ ਜਾਵੇ ਤਾਂ ਵਾਪਿਸ ਮੁੜ ਆਉਦੇਂ ਹਾਂ ?
- ਕੀ ਅਸੀਂ ਛਿੱਕ ਵੱਜੀ ਤੇ ਜਿਹੜੇ ਕੰਮ ਜਾਂਦੇ ਹਾਂ, ਉਸਨੂੰ ਛੱਡ ਦਿੰਦੇ ਹਾਂ ?
- ਕੀ ਅਸੀਂ ਕਦੇ ਕਿਸੇ ਮੂਰਤੀ ਜਾਂ ਫੋਟੋ ਅੱਗੇ ਜੋਤ ਜਗਾਉਂਦੇ ਹਾਂ ?
- ਕੀ ਅਸੀਂ ਕੰਮ ਸ਼ੁਰੂ ਕਰਨ ਵੇਲੇ ਮਹੂਰਤ ਕਢਵਾਉਂਦੇ ਹਾਂ ?
- ਕੀ ਅਸੀਂ ਆਖੰਡ ਪਾਠ ਜਾਂ ਕਿਸੇ ਹੋਰ ਕਾਰਜ ਵੇਲੇ ਲਲੇਰ ਤੇ ਖਮਨੀ ਬੰਨ ਕੇ ਜਾਂ ਨਾਰੀਅਲ ਰੱਖਦੇ ਹਾਂ ?
- ਕੀ ਅਸੀਂ ਤਾਰਾ ਡੁੱਬਣ ਦੀ ਵਿਚਾਰ ਕਰਦੇ ਹਾਂ ?
- ਕੀ ਅਸੀਂ ਗੁੱਗਾ ਪੂਜਦੇ ਹਾਂ ?
- ਕੀ ਅਸੀਂ ਦਸਵੀਂ ਵਾਲੇ ਦਿਨ ਕਿਸੇ ਮਟੀ 'ਤੇ ਦੀਵਾ ਰੱਖਕੇ ਖੀਰ ਚੜਾਉਦੇ ਹਾਂ?
- ਕੀ ਅਸੀਂ ਜਾਤ ਪਾਤ ਦਾ ਭਰਮ ਕਰਦੇ ਹਾਂ ?
- ਕੀ ਅਸੀਂ ਸੁੱਚ ਭਿੱਟ ਦਾ ਵਹਿਮ ਕਰਦੇ ਹਾਂ?
- ਕੀ ਅਸੀਂ ਕੀਰਤਨਪੁਰ ਅਸਥੀਆਂ ਪਾਉਣ ਗਏ ਹਰਿਦੁਆਰ ਦੀ ਤਰਾਂ ਬਰਤਨ ਖਰੀਦ ਕੇ ਲੈ ਕੇ ਆਉਂਦੇ ਹਾਂ ?
- ਕੀ ਅਸੀਂ ਕਿਸੇ ਰੁੱਖ ਨੂੰ ਜਾਂ ਕਿਸੇ ਜਾਨਵਰ ਨੂੰ ਮੱਥਾ ਟੇਕਦੇ ਹਾਂ ?
- ਕੀ ਅਸੀਂ ਕਦੇ ਕਿਸੇ ਜੋਤਸ਼ੀ ਨੂੰ ਆਪਣਾ ਹੱਥ ਦਿਖਾਇਆ ਹੈ ?
- ਕੀ ਅਸੀਂ ਕਦੇ ਆਪਣੇ ਹੱਥਾਂ ਵਿੱਚ ਪੰਡਤਾਂ ਵੱਲੋਂ ਦਿੱਤੇ ਨਗ, ਧਾਗੇ, ਤਵੀਤ ਪਾਏ ਨੇ ?
- ਕੀ ਅਸੀਂ ਕਿਸੇ ਦੇਹਧਾਰੀ ਦੇ ਪੈਰੀਂ ਹੱਥ ਲਗਾਏ ਨੇ ?
- ਕੀ ਅਸੀਂ ਕਦੇ ਮੰਗਲਵਾਰ ਨੂੰ ਪੀਲੇ ਲੱਡੂ ਜਾਂ ਬਦਾਨਾ ਵੰਡਿਆ ?
- ਕੀ ਅਸੀਂ ਕਦੇ ਗੁਰਦੁਆਰੇ ਵਿੱਚ ਕਈ ਪਰਕਾਰ ਦੀ ਦਾਲ ਰਲਾ ਕਿ ਚੜਾਈ ?
- ਕੀ ਅਸੀਂ ਕਦੇ ਚੌਂਕ ਵਿੱਚ ਟੂਣਾ ਕੀਤਾ ?
- ਕੀ ਅਸੀਂ ਛੱਪੜ ਵਿੱਚੋਂ ਮਿੱਟੀ ਕੱਢ ਕਿ ਮੱਥਾ ਟੇਕਦੇ ਹਾਂ ?
- ਕੀ ਅਸੀਂ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਦੇ ਹਾਂ ?
- ਕੀ ਅਸੀਂ ਨਜ਼ਰਾਂ ਲੱਗਣ ਨੂੰ ਮੰਨਦੇ ਹਾਂ?
- ਕੀ ਅਸੀਂ ਕਦੇ ਦਿਨ ਨੂੰ ਮਾੜਾ ਚੰਗਾ ਗਿਣਿਆ ?
- ਕੀ ਅਸੀਂ ਕਦੇ ਕਿਸੇ ਭੂਤ ਪਰੇਤ ਦੀ ਹੋਂਦ ਮੰਨੀ ?
ਹੁਣ ਝਾਤੀ ਮਾਰ ਕਿ ਵੇਖਿਉ ਜੇਕਰ ਉਪਰ ਵਾਲੇ ਕਰਮਕਾਂਡਾਂ ਵਿੱਚੋਂ ਇੱਕ ਵੀ ਕਰਮਕਾਂਡ ਨਹੀਂ ਕਰਦੇ ਤਾਂ ਭਾਗਵਤ ਭਾਵੇ ਜੋ ਮਰਜੀ ਆਖੀ ਜਾਵੇ ਸਾਨੂੰ ਕੋਈ ਖਤਰਾ ਨਹੀਂ, ਪਰ ਜੇਕਰ ਤੁਸੀਂ ਉਪਰਲੀਆਂ ਗੱਲਾਂ ਕਰਦੇ ਹੋ, ਤਾਂ ਭਾਗਵਤ ਸਹੀ ਬੋਲ ਰਿਹਾ ।
ਇਹ ਹੁਣ ਅਸੀਂ ਵੇਖਣਾ ਕਿ ਅਸੀਂ ਨਿਆਰੇ ਖਾਲਸੇ ਹਾਂ ਜਾਂ ਸਿਰਫ ਦਿਖਾਵੇ ਦੇ ਖਾਲਸੇ ਹਾਂ ।
ਨੋਟ -: ਉਪਰੋਕਤ ਵਿਚਾਰ ਦਾਸ ਨੂੰ ਇੱਕ ਪੈਫਲਟ 'ਤੇ ਲਿਖੇ ਮਿਲੇ ਸਨ, ਸੋ ਮਨ ਕੀਤਾ ਕਿ ਇਹ ਸਾਰਿਆਂ ਵੀਰਾਂ ਭੈਣਾਂ ਨਾਲ ਸਾਂਝੇ ਕੀਤੇ ਜਾਣ।
With Thanks from "Khalsa News"