ਹੰਕਾਰੀ (Ego), ਘਬਰਾਇਆ ਹੋਇਆ(Frustrate) & ਉਗਰ(Arrogant)
What is Ego,Frustation & Arrogance?
-ਕੁਝ ਗੱਲਾਂ ਆਮ ਪੱਧਰ ਤੋਂ ਉੱਪਰ ਉੱਠ ਜਾਂਦੀਆਂ ਨੇ ਤਾਂ ਦੁਖ ਦੇਂਦੀਆਂ ਹੀ ਦੇਂਦੀਆਂ ਨੇ,ਸਾਨੂੰ ਬਹੁਤਾ ਪਰੇਸ਼ਾਨ ਹੋਣ ਦੀ ਲੋੜ ਨਹੀਂ ਹੋਣੀ ਚਾਹੀਦੀ। ਇਹੋ ਕੁਝ ਹੁਣ ਬਚਿੱਤਰ ਨਾਟਕ ਦੀ ਬੇਹਦ ਅਜੀਬ ਹਾਲਤ ਪ੍ਰਗਟ ਕਰ ਰਿਹਾ ਹੈ। ਪਿਛਲੇ ਦਸ ਦਿਨਾਂ ਤੋਂ ਮੇਰੀ ਟਾਈਮਲਾਈਨ ਵਿਚ ਬੇਬਾਕ ਤੇ ਅਸਹਿ ਲੇਖਾਂ ਦੀ ਆਮਦ ਸ਼ਾਯਦ ਕਾਫੀ ਚੁਭ ਰਹੀ ਹੈ ਜਿਸ ਦੀ ਨਿਵਾਜਿਸ਼ ਮਿਲਣੀ ਅਰੰਭ ਹੋ ਰਹੀ ਹੈ। ਸਿਆਣੇ ਤੇ ਮੂਰਖ ਦਾ ਇਸ ਬਚਿਤਰ ਨਾਟਕ ਦੇ ਸੰਦਰਭ ਵਿਚ ਬਿਲਕੁਲ ਵੀ ਤੁਲਨਾਤਮਕ ਫੁਰਮਾਨ ਬੇਮਾਇਨੇ ਹੈ,ਨਾ ਹੀ ਮੇਰਾ ਪੱਖ ਕਿਸੇ ਨੂੰ ਬੇਵਕੂਫ ਸਾਬਿਤ ਕਰਨਾ ਹੈ ਤੇ ਨਾ ਹੀ ਖ਼ੁਦ ਨੂੰ ਸਿਆਣਾ। ਕਿਉਂਕਿ ਜਦੋਂ ਗੱਲ ਹੀ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਆਪ ਸਾਫ ਕਰਦੇ ਨੇ ਤਾਂ ਸਾਡੇ ਵਾਸਤੇ ਭਰਮ ਦੀ ਗੁੰਜਾਇਸ਼ ਘਟ ਹੀ ਰਹਿ ਜਾਂਦੀ ਹੈ। ਮੇਰੇ ਅਜ਼ੀਜ਼ ਵੀਰ ਨੇ ਪਰਸੋਂ ਈ ਬੜੀ ਦਿਲਗੀਰੀ ਵਿਚ ਗੱਲ ਕਹੀ ਸੀ ਕਿ,"ਦਸਮ ਗ੍ਰੰਥ ਦਾ ਵੀ ਨਵਾਂ ਸਿਆਪਾ ਖੜਾ ਕਰ ਦਿਤਾ ਗਿਆ ਏ..." ਉਹਨਾਂ ਦੀ ਵੇਦਨਾ ਬੇਹਦ ਜਾਯਜ਼ ਹੈ।
ਮੈਂ ਹਾਲਾਂਕਿ ਇਸ ਮਸਲੇ ਉਤੇ ਮੁੜ ਪੋਸਟ ਨਾ ਪਾਉਣ ਦਾ ਕਿਸੇ ਨਾਲ ਇਕਰਾਰ ਕੀਤਾ ਸੀ ਪਰ ਕੁਝ ਕੁ ਸਿਆਣੀ ਹਸਤੀਆਂ ਦੀ ਖ੍ਵਾਹਿਸ਼ ਪੂਰੀ ਕਰਨ ਵਿਚ ਢਿੱਲ ਨਹੀਂ ਕਰਨੀ ਚਾਹੀਦੀ। ਮੈਸੇਜ ਬੌਕਸ ਵਿਚ ਗੱਲ ਕਰਨ ਦੇ ਤਿੰਨ ਸਿੱਟੇ ਨਿਕਲੇ,ਜਿਹਨਾਂ ਕਰਕੇ ਮੈਂ ਪੋਸਟ ਵਿਚ ਆਪਣਾ ਜਵਾਬ ਲਿਖ ਰਿਹਾਂ....ਉਹਨਾਂ ਕੋਲੋਂ ਜਵਾਬ ਮੈਂ ਏਥੇ ਨਹੀਂ ਲੈਣਾ ਇਸ ਲਈ ਨਾਮ ਲੈਣ ਦੀ ਵੀ ਲੋੜ ਨਹੀਂ ਪਰ ਮੇਰੇ ਬਾਕੀ ਅਜ਼ੀਜ਼ ਦੱਸਣ ਕਿ ਮੈਂ ਕਿੰਨਾ ਕੁ ਹੰਕਾਰੀ (Ego), ਘਬਰਾਇਆ ਹੋਇਆ(Frustrate) & ਉਗਰ(Arrogant) ਹਾਂ?
ਮੇਰੀ ਲਿਸਟ ਵਿਚ ਵਿਹਲੀ ਮੂਰਖ ਮੰਡ੍ਹੀਰ ਨਹੀਂ ਐਡ ਜਿਹੜੀ ਫੋਕੀ ਟਪਲੀਆਂ ਗੱਲਾਂ ਮਾਰੇ,ਤੇ ਨਾ ਹੀ ਬਦਤਮੀਜ਼ ਕੁੜੀਆਂ ਐਡ ਨੇ...ਸਾਰੇ ਆਪੋ ਆਪਣੀ ਰਾਹੇ ਭਲੇ ਚੰਗੇ ਸੂਝਵਾਨ ਨੇ। ਇਸ ਲਈ ਵਹਿਮ ਛਡ ਦਿਤੇ ਜਾਣ ਕਿ ਐਥੇ ਗੱਲ ਦਾ ਬੇੜਾ ਗਰਕ ਹੋਣਾ ਏ। ਜਿਹਨੂੰ ਤੁਸੀਂ ਮਿਸ਼ਨਰੀ ਆਖ ਆਖ ਨਫਰਤ ਕਰਦੇ ਓ...ਮੇਰੀ ਲਿਸਟ ਵਿਚ ਸਮੇਤ ਮੇਰੇ ਕੋਈ ਵੀ ਮਿਸ਼ਨਰੀ ਨਹੀਂ ਹੈ,ਇਸ ਲਈ ਪਤਾ ਹੋਵੇ ਕਿ ਇਸ ਮਸਲੇ ਤੇ ਹੋਰ ਵੀ ਸੂਝਵਾਨ ਹੋ ਸਕਦੇ ਨੇ....ਜੋ ਕਿ ਸ਼ਾਯਦ ਚੁਭਦੀ ਪਈ ਏ ਗੱਲ। ਬਲਕਿ ਮੈਂ ਸਵਾਲ ਕਰਨ ਵਾਲਿਆਂ ਦੀ ਸ਼ਬਦਾਵਲੀ ਉਧਾਰੀ ਲੈ ਕੇ ਕਹਾਂ....ਇਥੇ ਸਾਰੇ ਈ "ਦੁੱਕੀ ਤਿੱਕੀ" ਨੇ ਜਿਹੜੇ ਹੋਰ ਬਹੁਤ ਕੁਝ ਹੋਣਗੇ ਪਰ "ਬ੍ਰਹਮਗਿਆਨੀ" ਬਿਲਕੁਲ ਨਹੀਂ। ਸਾਨੂੰ ਇਹ ਬ੍ਰਹਮਗਿਆਨ ਦੇ ਚੋਂਚਲੇ ਰਤਾ ਨਹੀਂ ਭਾਉਂਦੇ...ਜਦ ਸਾਡੇ ਕੋਲ ਪੂਰਨ ਬ੍ਰਹਮਗਿਆਨੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਸਰੂਪ ਮੌਜੂਦ ਨੇ....ਹੋਰ ਕਿਸੇ ਵੱਲ ਧਿਆਨ ਦੇਣ ਦੀ ਸਾਨੂੰ ਲੋੜ ਈ ਕੋਈ ਨਹੀਂ। ਹੁਣ ਮਸਲਾ ਕੀ ਹੈ ਇਸ ਤੇ ਨੁਕਤੇ ਦਰ ਨੁਕਤੇ ਗੱਲ ਅਰਜ਼ ਕਰਾਂ:--
--ਗੱਲ ਬਚਿੱਤਰ ਨਾਟਕ ਦੀ ਕਰਨ ਲੱਗੇ ਵਾਰ ਵਾਰ ਇਹ ਵਹਿਮ ਸਿੱਖੀ ਦੇ ਮਨ ਵਿੱਚੋਂ ਨਿਕਲਣ ਹੀ ਨਹੀਂ ਦੇ ਰਹੇ ਕਿ ਇਹ ਬਚਿੱਤਰ ਨਾਟਕ ਰੂਪੀ ਪੋਥੀ ਜੋ ਹੌਲੀ ਹੌਲੀ ਗ੍ਰੰਥ ਦਾ ਰੂਪ ਧਾਰਨ ਕਰਦੀ ਗਈ ਇਸਦੇ ਲੇਖਕ ਗੁਰੂ ਗੋਬਿੰਦ ਸਿੰਘ ਜੀ ਨਹੀਂ ਕੋਈ ਸ਼੍ਯਾਮ ਤੇ ਰਾਮ ਕਵਿ ਹੈ!
ਤਰਕ ਦਲੀਲ ਦੇ ਚੱਕਰ ਵਿੱਚ ਪੈ ਕੇ ਆਪਣਾ ਨੁਕਸਾਨ ਹੁੰਦਾ ਵੇਖ ਬਚਿੱਤਰ ਨਾਟਕ ਦੇ ਪੈਰੋਕਾਰ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਦੋ ਤਿੰਨ ਕਥਾਵਾਂ ਤੇ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਂ ਲੈ ਲੈ ਕੇ ਇਸ ਕਿਤਾਬ ਦਾ ਵਿਰੋਧ ਕਰਨ ਵਾਲੇ ਨੂੰ ਨੀਵਾਂ ਪਾਇਆ ਜਾਂਦਾ ਏ ਕਿ "ਤੁਸੀਂ ਸਾਰੇ ਆਪਣੇ ਆਪ ਨੂੰ ਇਹਨਾਂ ਮਹਾਂਪੁਰਸ਼ਾਂ ਤੇ ਬ੍ਰਹਮਗਿਆਨੀਆਂ ਨਾਲੋਂ ਵਧੇਰੇ ਸਿਆਣੇ ਸਮਝਦੇ ਹੋ?" ਇਸ ਤਰਕ ਨੇ ਵਾਕਈ ਦਿਲ ਦੁਖੀ ਕੀਤਾ ਏ ਕਿਉਂਕਿ ਬਚਪਨ ਤੋਂ ਲੈ ਕੇ ਅੱਜ ਤੱਕ.... ਇਹਨਾਂ ਟਕਸਾਲੀ ਵੀਰਾਂ ਦੀ ਗੱਪਾਂ ਸੁਣਨ ਤੋਂ ਪਹਿਲੇ ਤੱਕ ਅਸੀਂ ਭਾਈ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸਿਫਤ ਸੁਣਦੇ ਸੀ ਕਿ ਉਹ ਅਜਿਹੀ ਸ਼ਖ਼ਸੀਅਤ ਸਨ ਜਿਹਨਾਂ ਨੂੰ ਸੰਪੂਰਨ ਗੁਰੂ ਗ੍ਰੰਥ ਸਾਹਿਬ ਜ਼ੁਬਾਨੀ ਕੰਠਰਸ ਸੀ....ਉਹਨਾਂ ਨੂੰ ਨਿਰੋਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਬਿਨਾਂ ਉਚੇਚ ਦੇ ਕਰਨ ਦਾ ਅਭਿਆਸ ਸੀ। ਜਿਹੜੀ ਇਹ ਦਲੀਲ ਅੱਜ ਦੇ ਰਹੇ ਨੇ ਕਿ ਸੰਤਾਂ ਨੇ ਦਸਮ ਗ੍ਰੰਥ ਦੀ ਕਥਾ ਕੀਤੀ ਐ ਤਾਂ ਇਹਦੇ ਵਿਚ ਸਾਨੂੰ ਵੀ ਕੋਈ ਰੋਸ ਨਹੀਂ...ਇਸ ਮਸਲੇ ਨੂੰ ਜਾਣਨ ਤੋਂ ਪਹਿਲਾਂ ਮੈਂ ਆਪ ਵੀ ਪੰਜਾਂ ਬਾਣੀਆਂ ਦਾ ਨਿਤਨੇਮ ਕਰਦਾ ਹੀ ਸੀ...ਜਿਵੇਂ ਘਰ ਵਿਚ ਸਾਰੇ ਪੰਥਕ ਰਹਿਤ ਮਰਿਆਦਾ ਉਤੇ ਚਲਦੇ ਨੇ...ਫ਼ਰਜ਼ ਹੈ ਸਾਡਾ ਉਸ ਉਤੇ ਪਹਿਰਾ ਦੇਣਾ। ਪਰ ਹੁਣ ਖੁਸ਼ਕਿਸਮਤੀ ਕਹਿ ਲਓ ਕਿ ਅਸੀਂ ਓਸ ਦੌਰ ਵਿਚ ਜਨਮ ਲਿਆ ਏ ਜਿਥੇ ਮੀਡੀਆ ਕਰਕੇ ਘਰ ਘਰ ਮਸਕੀਨ ਜੀ ਦੀ ਕਥਾ,ਗਿਆਨੀ ਪਿੰਦਰਪਾਲ ਸਿੰਘ ਜੀ ਦੀ ਕਥਾ,ਪ੍ਰੋਫੈਸਰ ਦਰਸ਼ਨ ਸਿੰਘ ਜੀ ਦੀ ਕੀਰਤਨ ਵਿਆਖਿਆ ਸੁਣਨ ਨੂੰ ਮਿਲੀ ਹੋਵੇ....ਓਥੇ ਅਖੌਤੀ ਡੇਰਿਆਂ ਸੰਪਰਦਾਵਾਂ ਦੇ ਡੇਰੇਦਾਰ ਮਹਾਂਪੁਰਸ਼ ਬ੍ਰਹਮਗਿਆਨੀ(ਮੈਨੂੰ ਲਗਦਾ ਏ ਸਿਰਫ ਮਹਾਂਰਿਸ਼ੀ ਨਹੀਂ ਕਿਹਾ ਗਿਆ ਬਾਕੀ ਸਭ ਉਪਾਧੀਆਂ ਵੰਡ ਦਿਤੀਆਂ)ਇਹਨਾਂ ਵੱਲ ਧਿਆਨ ਦੇਣ ਦੀ ਲੋੜ ਈ ਨਹੀਂ।
ਸੰਤ ਸਿੰਘ ਮਸਕੀਨ ਜੀ ਨੇ ਸਾਰੀ ਉਮਰ ਦੁਨੀਆਂ ਦੇ ਕੋਣੇ ਕੋਣੇ ਤੱਕ ਪਹੁੰਚ ਕੇ ਗੁਰਮੱਤ ਦਾ ਪ੍ਰਚਾਰ ਕੀਤਾ...ਅਸੀਂ ਤਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਸੁਣੀ ਏ ਯਾ ਨਿਤਨੇਮ ਦੀ ਕੁਝ ਚੋਣਵੀਆਂ ਰਚਨਾਂਵਾਂ। ਗਿਆਨੀ ਪਿੰਦਰਪਾਲ ਸਿੰਘ ਜੀ ਵੀ ਗਿਆਨਵਾਨ ਨੇ...ਇਹ ਹੁਣ ਸਿਆਸੀ ਰੌਲੇ ਵਾਲੇ ਉਹਨਾਂ ਦਸਮ ਗ੍ਰੰਥ ਸਮਰਥਕ ਕਹੀ ਜਾਣ ਪਰ ਉਹਨਾਂ ਨੇ ਦਸਮ ਗ੍ਰੰਥ ਦਾ ਪ੍ਰਚਾਰ ਨਹੀਂ ਕੀਤਾ। ਚੁੱਪ ਰਹਿਣ ਨਾਲ ਝੂਠ ਸੱਚ ਨਹੀਂ ਹੋ ਜਾਂਦਾ...ਬਾਕੀ ਉਹਨਾਂ ਦੇ ਦਿਲ ਦੀ ਗੁਰੂ ਜਾਣੇ ਅਸੀਂ ਕੋਈ ਕਿੰਤੂ ਨਹੀਂ ਕਰਦੇ।
ਹੁਣ ਕੀ ਇਹ ਸਾਡਾ ਹੰਕਾਰ ਹੈ? ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਨਾਂ ਤੇ ਮੈਨੂੰ ਸਭ ਦੀ ਮਜਬੂਰੀ ਸਮਝ ਆਉਂਦੀ ਹੈ...ਉਹਨਾਂ ਵਰਗਾ "ਨੀਚ" ਤੁਹਾਡੀ (ਮੈਨੂੰ ਸਵਾਲ ਕਰਨ ਵਾਲੀਆਂ ਸ਼ਖਸੀਅਤਾਂ ਦੀ)ਨਿਗਾਹ ਵਿਚ ਹੋਰ ਕੋਈ ਹੋ ਈ ਨਹੀਂ ਸਕਦਾ। ਮੈਨੂੰ ਓਹਨਾਂ ਦੀ ਗੱਲ ਤੁਹਾਡੇ ਨਾਲ ਕਰਨ ਵਿਚ ਕੋਈ ਦਿਲਚਸਪੀ ਨਹੀਂ।
***ਪਰ ਗੱਲ ਸ਼ੁਰੂ ਹੋਈ ਸੀ ਸਵਾਲਕਰਤਾ ਦੀ ਮੇਰੀ ਪੋਸਟ ਤੇ ਜੋ ਮੈਂ ਭਾਈ ਰਾਜਿੰਦਰ ਸਿੰਘ ਜੀ ਦਾ ਅੰਮ੍ਰਿਤ ਸੰਚਾਰ ਦੀ ਬਾਣੀਆਂ ਬਾਰੇ ਬੜਾ ਸੋਹਣਾ ਲੇਖ ਉਹਨਾਂ ਦੇ ਬਲੌਗ ਲਿੰਕ ਸਮੇਤ ਸ਼ੇਅਰ ਕੀਤਾ ਓਸ ਤੇ ਕਿੰਤੂ ਵਜੋਂ।
--"ਜੇ ਤਾਂ ਮੇਰੇ ਕੋਲੋਂ ਮੇਰੀ ਰਾਇ ਜਾਣਨਾ ਚਾਹੁੰਦੇ ਹੋਵੋ ਤਾਂ ਮੇਰੀ ਗੱਲ ਨੂੰ ਸੁਣਨਾ ਬਣਦਾ ਹੈ,ਜੇ ਆਪਣੀ ਸੁਣਾਉਣੀ ਹੋਵੇ ਦੋ ਟੁੱਕ ਫੇਰ ਵੀ ਜਾਯਜ਼ ਹੈ ਸੁਣਾਓ ਤੇ ਗੁੱਸਾ ਯਾ ਵਿਰੋਧ ਦਰਸਾ ਦਿਓ....ਪਰ ਇਹ ਕਿਹੜੀ ਥਾਂ ਦਾ ਨਿਯਮ ਹੈ ਕਿ ਦੂਸਰੇ ਦੀ ਗੱਲ ਪੁਛ ਕੇ ਫਿਰ ਓਸਨੂੰ ਬਿਨਾਂ ਕਿਸੇ ਸੇਧ ਦੇ ਗਲਤ ਕਹਿ ਦੇਣਾ?"
ਸਾਰੀ ਕੌਮ ਨੂੰ ਪਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਗਠਨ ਤੋਂ ਬਾਅਦ ਵੀ ਵਖੋ ਵਖਰੇ ਪੜਾਅ ਤੇ ਵਿਚਾਰਾਂ ਤੋਂ ਬਾਅਦ ਸਹਿਮਤੀ ਵਿਰੋਧਤਾ ਤੋਂ ਬਾਅਦ ਜੋ ਵੀ ਕਚਾ ਪੱਕਾ ਖਰੜਾ ਪਾਸ ਹੋਇਆ ਰਹਿਤ ਮਰਿਆਦਾ ਦਾ ਉਹ 1945 ਵਿਚ ਹੋਇਆ!
ਜੇ ਸਵਾਲਕਰਤਾ ਇਸ ਗੱਲ ਤੋਂ ਅਣਜਾਣ ਹੈ ਤਾਂ ਜਾਣ ਲੈਣਾ ਬਣਦਾ ਹੈ....ਤੇ ਜੇ ਪਤਾ ਹੈ ਫਿਰ ਵੀ ਝੂਠ? ਉਹ ਕਹਿੰਦੇ ਬਾਬਾ ਅਤਰ ਸਿੰਘ ਜੀ ਬ੍ਰਹਮਗਿਆਨੀ ਮਹਾਂਪੁਰਸ਼ ਇਹੋ ਪੰਜਾਂ ਬਾਣੀਆਂ ਦੇ ਨਾਲ ਅੰਮ੍ਰਿਤ ਸੰਚਾਰ ਕਰਵਾਉਂਦੇ ਸਨ..!
ਹੁਣ ਕੀ ਇਹ ਵੀ ਦਸਣਾ ਪਏਗਾ ਉਹਨਾਂ ਦੀ ਵਖਰੀ ਸੰਪਰਦਾ ਸੀ? ਖੈਰ ਇਸ ਮਸਲੇ ਤੋਂ ਹੁਣ ਅੱਗੇ ਵਧੀਏ ਕਿੳਂਕਿ ਉਸ ਲੇਖ ਵਿਚ ਵੀ.....ਤੇ ਅੱਜ ਵੀ ਸਾਰੇ ਵਿਦਵਾਨ ਬਾਰ ਬਾਰ ਅਕਾਲ ਤਖ਼ਤ ਨੂੰ ਹੀ ਪੁਕਾਰ ਕਰ ਰਹੇ ਨੇ ਕਿ ਕੌਮ ਦੇ ਭਲੇ ਲਈ ਮੁੜ ਕੇ ਇਕੱਤਰ ਹੋਵੋ। ਪਰ ਸ਼ਾਯਦ ਆਪਣੀ ਸਨਕ ਨੇ ਪੂਰੇ ਲੇਖ ਵਿਚੋਂ ਤੱਤ ਗਲਤ ਈ ਕੱਢਿਆ।
***ਸਾਜ਼ਾਂ ਦੀ ਗੱਲ...ਜਦੋਂ ਕਦੇ ਵੀ ਤਵਾਰੀਖ਼ ਵਿਚ ਬਾਬਾ ਅਤਰ ਸਿੰਘ ਜੀ ਦਾ ਨਾਮ ਆਏਗਾ ਕੌਮ ਨੂੰ ਦਰਦ ਹੋਇਗਾ ਕਿ ਇਸ ਨਾਂ ਦੀ ਆੜ ਵਿਚ ਹਰਿਮੰਦਰ ਸਾਹਿਬ ਵਿਚੋਂ ਰਵਾਇਤੀ ਕੀਰਤਨ ਤੇ ਤੰਤੀ ਸਾਜ਼ ਰਬਾਬ ਸਰੰਦੇ ਤਾਊਸ ਚੱਕ ਕੇ ਬਾਹਰ ਸੁੱਟੇ ਗਏ ਸੀ....ਜੋ ਅਜੇ ਵੀ ਆਪਣੀ ਹੋਂਦ ਕਾਯਮ ਰੱਖਣ ਲਈ ਲੜਖੜਾ ਰਹੇ ਨੇ।
ਮੈਨੂੰ ਹੋਰ ਬਾਕੀ ਗੱਲਾਂ ਤੇ ਸਵਾਲਕਰਤਾ ਨਾਲ ਐਨਾ ਰੋਸ ਨਹੀਂ....ਕਿਉਂਕਿ ਉਹਨਾਂ ਦਾ ਦਸਮ ਗ੍ਰੰਥ ਪ੍ਰਤੀ ਪਿਆਰ ਸਿਰਫ ਇਸ ਲਈ ਹੈ ਜਦ ਤੱਕ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਹ ਬਾਣੀ ਧੁਰ ਕੀ ਨਹੀਂ....ਸ਼ੈਤਾਨ ਦਿਮਾਗ ਦੀ ਉਪਜ ਹੈ।
ਪਰ ਸਾਜ਼ਾਂ ਦੀ ਗੱਲ ਉਤੇ ਉਹਨਾਂ ਨੇ ਮਖ਼ੌਲ ਉਡਾਉਂਦਿਆਂ ਕਿਹਾ,"ਤੁਹਾਡੀ ਸਾਜ਼ਾਂ ਦੀ ਪਹੁੰਚ ਕਿਥੋਂ ਤੱਕ ਹੈ ? ਸਿਰਫ ਰਾਗ....ਤੇ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਨੇ ਬਿਨਾਂ ਰਾਗਾਂ ਤੋਂ ਬ੍ਰਹਮਗਿਆਨ ਹਾਸਿਲ ਕਰ ਲਿਆ!"
ਕੀ ਇਸ ਘਟੀਆ ਮਜ਼ਾਕ ਉਤੇ ਮੇਰਾ ਨਾਰਾਜ਼ ਹੋਣਾ ਗਲਤ ਹੈ ?
ਗੁਰਬਾਣੀ ਦੇ ਅਹਿਮ ਹਿੱਸਾ ਨੇ ਰਾਗ ਤੇ ਗੁਰੂਆਂ ਦੇ ਹੱਥੀਂ ਸਜਾਏ ਸੰਵਾਰੇ ਰਬਾਬ,ਸਰੰਦਾ,ਤਾਊਸ,ਜੋੜੀ...ਇਹਨਾਂ ਦਾ ਕੋਈ ਭਾਅ ਨਹੀਂ ?
ਮੇਰੀ ਫੇਸਬੁਕ ਟਾਈਮਲਾਈਨ ਹਮੇਸ਼ਾ ਮੇਰੇ ਵੀਰਾਂ ਭੈਣਾਂ ਦੇ ਸਵਾਲਾਂ ਸ਼ੰਕਾਵਾਂ ਤੇ ਜਾਣਕਾਰੀ ਲਈ ਮੇਰੇ ਵੱਲੋਂ ਇਕ ਉਪਰਾਲਾ ਰਹੀ ਹੈ ਤੇ ਰਹੇਗੀ..ਇਹਦੇ ਵਿਚ ਕਿਸੇ ਦਾ ਕੋਈ ਹੱਕ ਨਹੀਂ ਕਿ ਮੈਨੂੰ ਚੁੱਪ ਕਰਨ ਨੂੰ ਕਹੇ। ਕਲਮ ਜਦੋਂ ਸੱਚ ਨੂੰ ਲਿਖਣੋਂ ਸੰਕੋਚ ਕਰੇ...ਉਸ ਕਲਮਸਾਜ਼ ਲਈ ਲੱਖ ਲਾਹਨਤ ਹੈ।
ਤੁਸੀਂ ਆਪ ਗੁਰਬਾਣੀ ਯਾ ਦਸਮ ਬਾਣੀ ਦਾ ਕੋਈ ਵੇਰਵਾ ਦੇ ਨਹੀਂ ਸਕਦੇ,ਨਾ ਹੀ ਅਜਿਹੀ ਕੋਈ ਗੱਲ ਕਹੀ ਕਿ ਤੁਹਾਨੂੰ ਕੋਈ ਆਪ ਜਾਣਕਾਰੀ ਹੋਵੇ.....ਸਿਰਫ ਇਹ ਕਹਿਣ ਲਈ ਵਕਤ ਬਰਬਾਦ ਕੀਤਾ,"...ਮੈਨੂੰ ਤਾਂ ਤੂੰ ਆਪ ਰੋਂਦਾ ਲੱਗ ਰਿਹਾਂ,ਸਿੱਖ ਵੀ ਕਹਾਉਣ ਲਾਯਕ ਨਹੀਂ ਲਗਦਾ,ਬਾਣੀ ਧੁਰ ਕੀ ਜਿਸਨੂੰ ਸਮਝ ਆਈ ਉਹ ਸ਼ਹਾਦਤਾਂ ਪਾ ਗਏ....ਤੇਰੇ ਵਰਗੇ ਦੁੱਕੀ ਤਿੱਕੀ ਨੇ ਐਥੇ ਈ ਰੌਲਾ ਪਾ ਕੇ ਮੁਕ ਜਾਣਾ।"
ਮੈਂ ਤੁਹਾਡੀ ਹਰ ਗੱਲ ਮੰਨ ਕੇ ਆਪਣੀ ਟਾਈਮਲਾਈਨ ਉਤੇ ਪੋਸਟ ਇਸੇ ਕਰਕੇ ਪਾਈ ਏ ਤਾਂ ਕਿ ਮੇਰੇ ਵੀਰ ਮੇਰੀ ਗਲਤੀ ਦੱਸ ਸਕਣ....ਕਿਉਂਕਿ ਇਹ ਗੱਲਾਂ ਮੈਨੂੰ ਨਹੀਂ ਯਕੀਨ ਕਿ ਸਹੀ ਅਰਥ ਕਢਦੇ ਜੇ ਮੈਸੇਜ ਵਿਚ ਕਹਿੰਦਾ....ਤੇ ਇਸ ਮਸਲੇ ਤੇ ਬਹਿਸ ਵੀ ਮੈਂ ਕਰਦਾ ਨਹੀਂ। ਮੈਨੂੰ ਜੋ ਵੀ ਸਵਾਲ ਕਰੇ ਆਪਣੀ ਤੌਫੀਕ ਮੁਤਾਬਕ ਦੱਸਦਾ ਹਾਂ....ਸਹੀ ਗਲਤ ਗੁਰੂ ਆਪ ਜਾਣੇ...ਉਹਨਾਂ ਦਾ ਮੈਂ ਗੁਨਾਹਗਾਰ ਹੋਵਾਂਗਾ ਜੇ ਬਾਣੀ ਦੀ ਗਲਤ ਵਿਆਖਿਆ ਯਾ ਅਰਥ ਯਾ ਇਤਿਹਾਸ ਗਲਤ ਦੱਸਾਂ। ਤੁਹਾਨੂੰ ਅਸਹਿਮਤੀ ਹੈ ਤਾਂ ਮੇਰਾ ਕੋਈ ਐਤਰਾਜ਼ ਨਹੀਂ....ਪਰ ਭਲਿਓ ਸੱਚ ਨੂੰ ਪਛਾਣੋ।
ਸਾਡੇ ਨਾਲੋਂ ਪੰਛੀ ਬਹੁਤ ਸਿਆਣੇ ਨੇ ਜਿਹਨਾਂ ਬਾਰੇ ਗੁਰੂ ਨੇ ਬਾਣੀ ਵਿਚ ਕਿਹਾ,
"ਸਿੰਮਲ ਰੁਖ ਸਰਾਇਰਾ ਅੱਤ ਦੀਰਘ ਅਤਿ ਮੁਚੁ॥
ਓਇ ਜਿ ਆਵੈ ਆਸੁ ਕਰਿ ਜਾਇ ਨਿਰਾਸੇ ਕਿਤੁ॥"
ਕਿਉਂਕਿ..ਉਹਨਾਂ ਨੇ ਚੁੰਝ ਲਾ ਕੇ ਪਰਖ ਲਿਆ ਏ..
"ਫਲੁ ਫਿਕੇ ਫੁਲੁ ਬਕਬਕੇ ਕੰਮ ਨਾ ਆਵੈ ਪਤੁ॥
ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆ ਤਤੁ॥"
ਅਸੀਂ ਜੇ ਇਸ ਗ੍ਰੰਥ ਬਚਿਤਰ ਨਾਟਕ ਨੂੰ ਪੜ੍ਹ ਕੇ ਵੀ ਇਸਦੀ ਸਚਾਈ ਨਾ ਸਮਝ ਸਕੇ ਤਾਂ ਗੁਰੂ ਦੀ ਹਜ਼ੂਰੀ ਵਿਚ ਕਿਵੇਂ ਪ੍ਰਵਾਣ ਚੜ੍ਹਾਂਗੇ???
ਆਸ ਕਰਦਾਂ ਸਹੀ ਸਹੀ ਵਿਚਾਰ ਤੇ ਅਰਜ਼ ਮੈਨੂੰ ਦੱਸੀ ਜਾਏਗੀ ਤਾਂ ਕਿ ਉਹਨਾਂ ਨੇ ਜੋ ਦਿਲ ਆਏ ਕਰਨਾ ਈ ਐ...ਪਰ ਮੈਨੂੰ ਆਪਣੀ ਤਬੀਅਤ ਵਿਚਾਰਨ ਦਾ ਰਾਹ ਪਤਾ ਹੋਵੇ।
.....ਉਡੀਕਵਾਨ...#ਸਿਫ਼ਰਨਵੀਸ
:::Only Healthy Views Needed,Neither Arrogance Nor Fake Viewing:::;
ਸਿਫ਼ਰਨਵੀਸ
ਹੰਕਾਰੀ (Ego), ਘਬਰਾਇਆ ਹੋਇਆ(Frustrate) & ਉਗਰ(Arrogant)?
Page Visitors: 2672