< ਹੇਮਕੁੰਡ ਬਾਰੇ ਇਕ ਸੱਚ >
*1935 ਤੋਂ ਪਹਿਲਾਂ ਹੇਮਕੁੰਡ ਦਾ ਕੋਈ ਨਾਮੋ ਨਿਸ਼ਾਨ ਵੀ ਨਹੀਂ ਸੀ,* ਭਾਈ ਵੀਰ ਸਿੰਘ ਨੇ ਪਹਿਲੀ ਵਾਰ ਆਪਣੀ ਕਿਤਾਬ ਵਿੱਚ ਹੇਮਕੁੰਡ ਦਾ ਜਿਕਰ ਕੀਤਾ ਸੀ, ਉਹ ਕਿਤਾਬ ਇੱਕ ਅੰਗਰੇਜ਼ ਆਰਮੀ ਦੇ ਸਿੱਖ ਫੌਜੀ ਸੋਹਣ ਸਿੰਘ ਨੇ 1929 ਨੂੰ ਪੜ੍ਹੀ ਤੇ ਹੇਮਕੁੰਡ ਦੀ ਭਾਲ਼ ਸੁਰੂ ਕੀਤੀ, 1932 ਵਿੱਚ ਉਸ ਅਸਥਾਨ ਦੀ ਨਿਸ਼ਾਨਦਿਹੀ ਕੀਤੀ ਗਈ ਤੇ 1935 ਵਿੱਚ ਪਬਲਿਕਲੀ ਐਲਾਨ ਕੀਤਾ ਗਿਆ।
ਹੈਰਾਨੀ ਹੁੰਦੀ ਹੈ ਕਿ ਸਿੱਖ ਰਾਜ ਤੋਂ ਬਾਦ ਜਿਨੇ ਵੀ 'ਸੰਤ 'ਮਹਾਂਪੁਰਖ 'ਬ੍ਰਹਮਗਿਆਨੀ ਪੈਦਾ ਹੋਏ ਸਾਰੇ ਹੀ ਅੰਗਰੇਜ਼ ਫੌਜ ਵਿੱਚ ਤਿਆਰ ਹੋਏ ਹਨ, ਤੇ ਹੇਮਕੁੰਡ ਦੀ ਖੋਜ ਵੀ ਇੱਕ ਅੰਗਰੇਜ਼ ਫੌਜੀ *ਸੋਹਣ ਸਿੰਘ* ਹੀ ਕਰਦਾ ਹੈ ਕਿਉਂ ? ਕਿਤੇ ਇਹ ਤਾਂ ਨਹੀਂ ਕਿ ਸਿੱਖਾਂ ਵਿੱਚੋਂ ਉੱਠਦੀ ਬਗਾਵਤ ਨੂੰ ਦੇਖਦੇ ਹੋਏ ਅੰਗਰੇਜ਼, ਸਿੱਖਾਂ ਦਾ ਧਿਆਨ ਕਿਸੇ ਹੋਰ ਪਾਸੇ ਨੂੰ ਲਾਉਣਾ ਚਾਹੁੰਦੇ ਸੀ ?? ਖੈਰ
ਆਓ ਹੁਣ ਬਚਿੱਤਰ ਨਾਟਕ ਨੂੰ ਮੰਨਣ ਵਾਲਿਆਂ ਦਾ ਦਿਮਾਗੀ ਪੱਧਰ ਜਾਣੀਏਂ,,,
ਕਈ ਵੀਰ ਡਮਡਮੀ ਟਕਸਾਲ ਵਾਲੇ ਇਹ ਦਾਵਾ ਕਰਦੇ ਹਨ ਕਿ ਬਚਿੱਤਰ ਨਾਟਕ ਗੁਰੂ ਗੋਬਿੰਦ ਸਿੰਘ ਦੀ ਲਿਖਤ ਹੈ ਅਤੇ ਟਕਸਾਲ ਦੇ ਸਾਰੇ ਮੁਖੀ ਇਸ ਗਰੰਥ ਨੂੰ ਪੜ੍ਹਦੇ ਸੀ, ਟਕਸਾਲੀਆ ਨੇ ਆਪਣੀਆ ਬੁੱਕਾਂ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ *ਜਦੋਂ ਟਕਸਾਲ ਦੇ 12 ਵੇਂ ਮੁਖੀ ਸੁੰਦਰ ਸਿੰਘ ਕਥਾ ਕਰਿਆ ਕਰਦੇ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਮੋਢੇ ਤੇ ਹੱਥ ਰੱਖ ਕੇ ਖੜ੍ਹੇ ਹੁੰਦੇ ਸੀ।* ਟਕਸਾਲ ਆਪਣੇ ਮੁਖੀਆ ਨੂੰ ਪੂਰਨ ਬ੍ਰਹਮਗਿਆਨੀ ਵੀ ਮੰਨਦੇ ਹਨ।
ਫਿਰ ਇਹਨਾਂ ਦੇ ਬ੍ਰਹਮਗਿਆਨੀਆਂ ਨੂੰ 1935 ਤੋਂ ਪਹਿਲਾਂ ਹੇਮਕੁੰਡ ਦਾ ਪਤਾ ਕਿਉਂ ਨਹੀਂ ਲੱਗ ਸਕਿਆ ? ਇਥੋ ਇਹ ਵੀ ਸਾਬਿਤ ਹੂੰਦਾ ਹੇ ਕਿ ਡਮਡਮੀ ਟਕਸਾਲ ਵੀ ਕੋਰੀ ਮਨੋਕਾਲਪਨਿਕਤਾ ਹੇ ਜਿਸਦਾ ਕੋਈ ਪੁਰਾਤਨ ਵਜੂਦ ਨਹੀ ਹੇ।
ਕਈ ਇਹ ਵੀ ਕਹਿੰਦੇ ਹਨ ਕਿ ਸਤਾਰਵੀ ਅਤੇ ਅਠਾਰਵੀ ਸਦੀ ਦੇ ਸਿੱਖ ਦੋਹਾਂ ਗਰੰਥ ਦਾ ਪਾਠ ਕਰਿਆ ਕਰਦੇ ਸੀ ਉਹ ਇਹ ਉਦਾਹਰਨ ਵੀ ਦਿੰਦੇ
ਦੋਹੂੰ ਗਰੰਥ ਮਹਿ ਬਾਣੀ ਜੋਈ
ਪੜ੍ਹ ਪੜ੍ਹ ਕੰਠ ਕਰੇ ਸਿੰਘ ਸੋਈ
ਜੇ ਸੱਚ-ਮੁੱਚ ਹੀ ਸਿੱਖਾਂ ਨੂੰ ਦੋਨੋ ਗਰੰਥਾਂ ਦੀ ਬਾਣੀ ਕੰਠ ਸੀ ਫਿਰ 1708 ਤੋਂ ਲੈਕੇ 1935 ਤੱਕ ਕਿਸੇ ਇੱਕ ਵੀ ਸਿੱਖ ਨੇ ਬਚਿੱਤ੍ਰ ਨਾਟਕ ਗਰੰਥ ਵਿੱਚੋਂ ਹੇਮਕੁੰਡ ਬਾਰੇ ਪੜ੍ਹਕੇ ਹੇਮਕੁੰਡ ਦੀ ਖੋਜ ਕਿਉਂ ਨਾ ਕੀਤੀ ??
ਜਿਨੀਆਂ ਵੀ ਨਿਹੰਗ ਜਥੇਬੰਦੀਆਂ ਹਨ ਸਾਰੀਆਂ ਹੀ ਬਚਿੱਤ੍ਰ ਨਾਟਕ ਗਰੰਥ ਦੀਆਂ ਹਮਾਇਤੀ ਹਨ ਫਿਰ ਕੀ ਇਨ੍ਹਾਂ ਵਿੱਚ ਵੀ ਕਿਸੇ ਨੂੰ 1935 ਤੋਂ ਪਹਿਲਾਂ ਹੇਮਕੁੰਡ ਦਾ ਪਤਾ ਨਹੀਂ ਚੱਲ ਸਕਿਆ ??
ਮਹਾਂਰਾਜਾ ਰਣਜੀਤ ਸਿੰਘ ਨੇ ਸਿੱਖ ਗੁਰੂਆਂ ਦੀਆਂ ਸੈਂਕੜੇ ਯਾਦਗਾਰਾਂ ਬਣਾਈਆਂ ਹਨ ਸਮੇਤ ਸ੍ਰੀ ਹਜ਼ੂਰ ਸਾਹਿਬ ਦੇ, ਫਿਰ ਕੀ ਮਹਾਂਰਾਜਾ ਰਣਜੀਤ ਸਿੰਘ ਨੂੰ ਹੇਮਕੁੰਡ ਦਾ ਪਤਾ ਨਹੀਂ ਲੱਗ ਸਕਿਆ ? ਕੀ ਮਹਾਂਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਕਿਸੇ ਸਿੱਖ ਨੇ ਬਚਿੱਤਚ ਨਾਟਕ ਨੂੰ ਨਹੀਂ ਪੜ੍ਹਿਆ ਹੋਵੇਗਾ ??
ਗੁਰੂ ਪਿਆਰਿਓ ਗੱਲਾਂ ਦੋ ਹੀ ਹਨ
ਜਾ ਤਾਂ ਅੰਗਰੇਜ਼ਾਂ ਤੋਂ ਪਹਿਲਾਂ ਬਚਿੱਤਰ ਨਾਟਕ ਨਾਮ ਦਾ ਕੋਈ ਗਰੰਥ ਹੀ ਨਹੀਂ ਸੀ, ਤੇ ਜਾ ਫਿਰ ਕੋਈ ਸਿੱਖ 1935 ਤੋਂ ਪਹਿਲਾਂ ਇਸ ਗਰੰਥ ਨੂੰ ਪੜ੍ਹਦਾ ਹੀ ਨਹੀਂ ਸੀ !
ਮੇਰਾ ਆਪਣਾ ਮੰਨਣਾ ਇਹ ਹੈ ਕਿ ਨਾਂ ਤਾਂ ਅੰਗਰੇਜ਼ ਰਾਜ ਤੋਂ ਪਹਿਲਾਂ ਇਹ ਗਰੰਥ ਹੀ ਸੀ ਤੇ ਨਾਂ ਇਸ ਨੂੰ 1935 ਤੋਂ ਪਹਿਲਾਂ ਕੋਈ ਸਿੱਖ ਪੜ੍ਹਦਾ ਹੀ ਸੀ !
ਨਿਹੰਗ 'ਰਾੜੀਏ 'ਮਸਤੂਆਣੀਏ 'ਨੰਦਸਰੀਏ 'ਨਾਮਧਰੀਏ 'ਨੀਲਧਾਰੀਏ ਟਕਸਾਲੀਏ............ ਇਹ ਸੱਭ ਅੰਗਰੇਜ਼ਾਂ ਦੀ ਹੀ ਪਦਾਇਸ਼ ਹੈ ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ !
ਹੁਣ ਗਲ ਕਰਦੇ ਹਾਂ ਦੂਜੇ ਪਖ ਦੀ ,,,
ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਿਤ ਹੈ ਤਹਾਂ !
ਚਲੋ ਜੋ ਵੀਰ ਬਚਿਤਰ ਨਾਟਕ ਦੀ ਇਸ ਲਿਖਤ ਨੂੰ ਮੰਨਦੇ ਵੀ ਹਨ ਉਹਨਾਂ ਦੀ ਤਸੱਲੀ ਲਈ ਪੰਜ ਮਿੰਟ ਮਨ ਵੀ ਲਿਆ ਜਾਵੇ ਕੀ ਗੁਰੂ ਪਿਤਾ ਦਸਮੇਸ਼ ਕਲਗੀਧਰ ਗੋਬਿੰਦ ਸਿੰਘ ਜੀ ਆਪਣੇ ਪੁਰਵਲੇ ਜਨਮ ਵਿਚ ਪਹਾੜਾਂ ਤੇ ਤਪ ਕਰਦੇ ਰਹੇ ਹਨ ਫੇਰ ਉਹ ਵੀਰ ਜਵਾਬ ਜਰੂਰ ਦੇਣ ਕੀ ਪਹਾੜਾਂ ਵਿਚ ਜਾਕੇ ਤਪ ਕਰਨ ਦਾ ਕੀ ਸਿਧਾਂਤ ਹੇ ???
*ਜਦਕੀ ਇਹ ਗੁਰਬਾਣੀ ਦੇ ਉਲਟ ਹੇ* ਕੀ ਤੁਸੀ ਇਹ ਉਮੀਦ ਕਰਦੇ ਹੋ ਕੀ ਗੁਰੂ ਪਿਤਾ ਸਿੱਖੀ ਸਿਧਾਂਤਾਂ ਦੀ ਆਪ ਖੁਦ ਖੰਡਣ ਕਰਦੇ ਹੋਣ,,,?
ਫੇਰ ਇਹ ਦੱਸੋ ਕੀ ਰਬਾਣੀ ਦੀ ਇਸ ਪੰਗਤੀ ਦਾ ਕੀ ਕੀਤਾ ਜਾਏ ਜਾਂ ਤਾਂ ਟਕਸਾਲ ਤੇ ਹੋਰ ਜਥੇਬੰਦੀਆਂ ਹੇਮਕੁੰਟ ਦੀ ਗੱਪ ਨੂੰ ਮੰਨਕੇ ਗੁਰਬਾਣੀ ਦਾ ਖੰਡਨ ਕਰਦੀਆ ਹਨ ਉਹਨਾਂ ਦੀਆਂ ਬੰਦੇਆਂ ਦੀ ਆਤਮਿਕ ਮੋਤ ਹੋ ਚੁੱਕੀ ਹੇ ਇਸ ਤੋ ਭਾਵ !
ਧਨਾਸਰੀ ਮਹਲਾ 9
ਕਾਹੇ ਰੇ ਬਨ ਖੋਜਨ ਜਾਈ ॥ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥1॥ ਰਹਾਉ ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥1॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥2॥1॥
ਗੁਰੂ ਤੇਗ ਬਹਾਦਰ ਸਾਹਿਬ ਦੇ ਇਸ ਪਾਵਨ ਸ਼ਬਦ ਮੁਤਾਬਿਕ ਤੇ ਗੁਰੂ ਸਾਹਿਬ ਮਨੁੱਖ ਨੂੰ ਜੰਗਲਾਂ ਵਿਚ ਜਾ ਕੇ ਪਰਮਾਤਮਾ ਦੀ ਬੰਦਗੀ(ਤਪ) ਕਰਣ ਤੁੰ ਵਰਜ ਰਹੇ ਹਨ, ਲੇਕਿਨ ਬਚਿਤ੍ਰ ਨਾਟਕ ਦੀ ਕਹਾਣੀ ਮੁਤਾਬਿਕ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਪੁਰਬਲੇ ਜਨਮ ਵਿਚ ਇਕ ਏਸੇ ਅਸਥਾਨ ਤੇ ਤਪਸਿਆ ਕਰ ਰਹੇ ਹਨ ਜਿਥੇਂ ਅਜ ਵੀ ਬਰਫ ਹੀ ਬਰਫ ਹੈ ਤੇ ਮਨੁੱਖੀ ਜੀਵਨ ਦਾ ਅਧਾਰ ਆੱਕਸੀਜਨ ਵੀ ਨਹੀਂ ਹੈ। ਏਸੇ ਹਲਾਤਾਂ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਇਹ ਤਪਸਿਆ ਗੁਰਮਤਿ ਸਿਧਾਂਤ ਦੇ ਅਧਾਰ ਤੇ ਨਿਰੀ ਕੋਰੀ ਮਨੋਕਲਪਨਾ ਹੀ ਹੈ।
ਸੰਦੀਪ ਕੌਰ
ਸੰਦੀਪ ਕੌਰ
< ਹੇਮਕੁੰਡ ਬਾਰੇ ਇਕ ਸੱਚ >
Page Visitors: 2646