ਕੈਟੇਗਰੀ

ਤੁਹਾਡੀ ਰਾਇ

New Directory Entries


ਅਮਰਜੀਤ ਸਿੰਘ ਚੰਦੀ
ਇਕ ਰੈਲੀ ਵਾਗ੍ਹਾ ਬਾਰਡਰ ਦੀ ?
ਇਕ ਰੈਲੀ ਵਾਗ੍ਹਾ ਬਾਰਡਰ ਦੀ ?
Page Visitors: 2626

ਇਕ ਰੈਲੀ ਵਾਗ੍ਹਾ ਬਾਰਡਰ ਦੀ ?
   ਮੇਰੇ ਕੋਲ ਇਸ ਰੈਲੀ ਦੀਆਂ ਖਬਰਾਂ ਵੀ ਆਈਆਂ ਅਤੇ ਫੋਟੋਆਂ ਵੀ ਆਈਆਂ, ਇਨ੍ਹਾਂ ਬਾਰੇ ਤਾਂ ਪੰਜਾਬ ਦੇ ਸਾਰੇ ਲੋਕ ਹੀ ਨਹੀਂ, ਭਾਰਤ ਦੇ ਲੋਕ ਅਤੇ ਅਗਾਂਹ ਵਧ ਕੇ ਦੁਨੀਆਂ ਦੇ ਉਨ੍ਹਾਂ ਮੁਲਕਾਂ ਵਿਚ ਵੀ ਜਿੱਥੇ ਪੰਜਾਬੀ ਵਸਦੇ ਹਨ, ਸਭ ਨੂੰ ਖਬਰ ਹੋ ਚੁੱਕੀ ਹੈ, ਇਸ ਲਈ ਇਸ ਰੈਲੀ ਵਿਚਲੀ ਗਿਣਤੀ, ਜਾਂ ਅਰਵਿੰਦ ਕੇਜਰੀਵਾਲ ਦੇ ਕੀਤੇ ਇਕਰਾਰਾਂ ਬਾਰੇ ਕੁਝ ਵੀ ਲਿਖਣ ਦੀ ਲੋੜ ਨਹੀਂ ਹੈ, ਪਰ ਮੈਂ ਇਸ ਬਾਰੇ ਦੋ ਗੱਲਾਂ ਲਿਖਣ ਤੋਂ ਆਪਣੇ-ਆਪ ਨੂੰ ਨਹੀਂ ਰੋਕ ਸਕਿਆ,
  1.  ਇਹ ਰੈਲੀ, ਬਾਦਲ ਵਰਗੇ ਕਿਸੇ ਡੌਨ ਦੀ ਨਹੀਂ ਸੀ, ਜਿਸ ਵਿਚ ਬੱਸਾਂ-ਟ੍ਰੱਕਾਂ, ਟੈਕਸੀਆਂ ਦਾ ਪ੍ਰਬੰਧ ਟ੍ਰਾਂਸਪੋਰਟ ਮਨਿਸਟਰ ਨੇ ਕਰਨਾ ਸੀ ਅਤੇ ਬੰਦਿਆਂ ਦਾ ਪ੍ਰਬੰਧ ਗ੍ਰਾਮ-ਪਰਧਾਨਾਂ ਨੇ ਕਰਨਾ ਸੀ, ਭਾਵੇਂ ਦਬਕੇ ਨਾਲ ਕਰਨ, ਭਾਵੇਂ ਦਿਹਾੜੀ ਦੇ ਕੇ ਭੇਜਣ।
   ਨਾ ਹੀ ਇਹ ਰੈਲੀ, ਦਿੱਲੀ ਸਰਕਾਰ ਦੀ ਸੀ, ਜਿਸ ਦਾ ਇੰਤਜ਼ਾਮ ਆਰ,ਐਸ.ਐਸ. ਨੇ ਕਰਨਾ ਸੀ, ਜਿਸ ਵਿਚ ਬਹੁ-ਗਿਣਤੀ ਨੇ ਵੱਧ-ਚੜ੍ਹ ਕੇ ਭਾਗ ਲੈਣਾ ਸੀ। ਨਹੀਂ ਤਾਂ ਉਨ੍ਹਾਂ ਦੇ ਸਥਾਨੀ ਲੀਡਰਾਂ ਦੀ ਸ਼ਾਮਤ ਆ ਸਕਦੀ ਸੀ।
   ਨਾ ਹੀ ਇਹ ਰੈਲੀ, ਰਾਜੇ-ਮਹਾਰਾਜਿਆਂ ਦੀ ਪਾਰਟੀ ਦੀ ਸੀ, ਜਿਸ ਦਾ ਇੰਤਜ਼ਾਮ ਅਹਿਲਕਾਰਾਂ ਨੇ ਕਰਨਾ ਸੀ।
 ਇਹ ਰੈਲੀ ਆਮ ਆਦਮੀ ਦੀ ਸੀ, ਅਰਵਿੰਦ ਕੇਜਰੀਵਾਲ ਦੀ ਸੀ, ਜਿਸ ਵਿਚ ਆਉਣ ਵਾਲੇ ਸਾਰੇ ਆਪਣੀਆਂ ਦਿਹਾੜੀਆਂ ਭੰਨ ਕੇ, ਆਵਦੇ ਖਰਚੇ ਨਾਲ ਆਏ ਸਨ।
   ਸੋਚਦਾ ਹਾਂ ਕਿ 2/4 ਬੰਦਿਆਂ ਵਲੋਂ ਕੀਤੇ ਇਕੱਠ ਨਾਲ ਹੀ ਤਿੰਨਾਂ ਪਾਰਟੀਆਂ ਨੂੰ ਕੰਬਣੀਆਂ ਛਿੜ ਗਈਆਂ ਹਨ, ਜੇ ਕਿਤੇ ਇਨ੍ਹਾਂ ਵਿਚੋਂ ਹੀ ਕੋਈ ਪੰਜਾਬ ਦਾ ਮੁੱਖ-ਮੰਤ੍ਰੀ ਬਣ ਗਿਆ, ਤਾਂ ਇਨ੍ਹਾਂ ਦਾ ਕੀ ਹਾਲ ਹੋਵੇਗਾ ?
 2.  ਜਦ ਵੀ ਅਰਵਿੰਦ ਕੇਜਰੀਵਾਲ, ਪੰਜਾਬ ਵਿਚਲੇ ਨਸ਼ਾ-ਤਸਕਰਾਂ ਨੂੰ ਜੇਲ੍ਹਾਂ ਵਿਚ ਭੇਜਣ ਦੀ ਗੱਲ ਕਰਦਾ ਹੈ ਤਾਂ, ਕਾਂਗਰਸ (ਅਮਰਿੰਦਰ ਸਿੰਘ) ਅਤੇ ਅ-ਕਾਲੀ (ਸੁਖਬੀਰ ਅਤੇ ਬਾਜਵਾ) ਇਹੀ ਕਹਿੰਦੇ ਹਨ ਕਿ ਅਸੀਂ ਕੇਜਰੀਵਾਲ ਨੂੰ ਪੰਜਾਬ ਵਿਚ ਨਹੀਂ ਵੜਨ ਦਿਆਂਗੇ, ਅਸੀਂ ਉਸ ਨੂੰ ਪੰਜਾਬ ਵਿਚੋਂ ਬਾਹਰ ਕੱਢ ਦਿਆਂਗੇ, ਇਸ ਦਾ ਮਤਲਬ ਬੜਾ ਸਾਫ ਬਣਦਾ ਹੈ, ਇਨ੍ਹਾਂ ਲੋਕਾਂ ਨੂੰ ਯਕੀਨ ਹੈ ਕਿ, ਜੇ ਕੇਜਰੀਵਾਲ ਪੰਜਾਬ ਵਿਚ ਆ ਗਿਆ ਤਾਂ ਤਸਕਰ (ਆਪਣੇ ਕਰਮਾਂ ਆਸਰੇ) ਜ਼ਰੂਰ ਜੇਲ੍ਹਾਂ ਵਿਚ ਜਾਣਗੇ। ਇਹ ਡਰ ਤਸਕਰਾਂ ਨੂੰ ਤਾਂ ਹੋਣਾ ਚਾਹੀਦਾ ਹੈ, ਪਰ ਇਹ ਲੋਕ ਤਸਕਰ ਤਾਂ ਨਹੀ ਹਨ, ਫਿਰ ਇਨ੍ਹਾਂ ਨੂੰ ਡਰ ਕਿਉਂ ਲਗ ਰਿਹਾ ਹੈ ? ਦਾਲ ਵਿਚ ਕਿਤੇ-ਨਾ-ਕਿਤੇ ਕੁਝ ਕਾਲਾ ਤਾਂ ਜ਼ਰੂਰ ਹੈ।
   ਦੂਸਰੇ ਪਾਸੇ ਹੋਏ ਇਕੱਠ ਨੇ ਸੁਨੇਹਾ ਦੇ ਦਿੱਤਾ ਹੈ ਕਿ, ਕੇਜਰੀਵਾਲ ਤਾਂ ਪੰਜਾਬ ਵਿਚ ਜ਼ਰੂਰ ਆਵੇਗਾ, ਤਸਕਰ ਵੀ ਜੇਲ੍ਹਾਂ ਵਿਚ ਜ਼ਰੂਰ ਜਾਣਗੇ, ਜੇ ਇਨ੍ਹਾਂ ਵਿਚੋਂ ਕਿਸੇ ਦੀ ਗੰਢ-ਸੰਢ ਤਸਕਰਾਂ ਨਾਲ ਹੈ, ਅਤੇ ਉਹ ਤਸਕਰਾਂ ਦਾ ਪੱਖ ਪੂਰਨ ਦੀ ਕੋਸ਼ਿਸ਼ ਕਰੇਗਾ, ਅਸੀਂ ਉਸ ਦਾ ਵੀ ਪੰਜਾਬ ਵਿਚ ਰਹਿਣਾ ਮੁਸ਼ਕਿਲ ਕਰ ਦਿਆਂਗੇ। ਪਰਮਾਤਮਾ ਮਿਹਰ ਕਰੇ, ਇਨ੍ਹਾਂ ਲੋਕਾਂ ਨੂੰ ਅਕਲ ਦੇਵੇ ਕਿ ਇਹ ਪੰਜਾਬ ਦੇ ਸਪੁੱਤ ਬਣ ਕੇ ਰਹਣ, ਪਰ ਗੁਰਬਾਣੀ ਕਹਿੰਦੀ ਹੈ,
  ਫਰੀਦਾ ਕਾਲੀ  ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥     (1378)
  ਅਤੇ ਇਹ ਜੋ ਸਾਰੀ ਉਮਰ ਪੰਜਾਬ ਦੇ ਪੁੱਤ੍ਰ ਨਹੀਂ, ਪੰਜਾਬ ਦੇ ਰਾਜੇ, ਪੰਜਾਬ ਦੇ ਮਾਲਕ (ਸ਼ੀਂਹ) ਬਣ ਕੇ ਰਹੇ ਹੋਣ, ਜਾਂ ਉਨ੍ਹਾਂ ਦੇ ਮੁਕੱਦਮ ਬਣ ਕੇ ਰਹੇ ਹੋਣ, ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਰੱਤ ਪੀਤੀ ਹੋਵੇ, ਉਨ੍ਹਾਂ ਦੀ ਸੋਚ ਕਿਵੇਂ ਬਦਲ ਸਕਦੀ ਹੈ ? ਜੇ ਉਹ ਬਦਲਾਅ ਦਾ ਡਰਾਮਾ ਵੀ ਕਰਨ, ਤਦ ਵੀ ਉਹ ਭੁਗਤ-ਭੌਗੀ, ਜਿਨ੍ਹਾਂ ਦੇ ਘਰਾਂ ਦੇ ਜੀਅ ਇਨ੍ਹਾਂ ਦੇ ਹੱਥੋਂ ਮਾਰੇ ਗਏ ਹੋਣ, ਜਿਨ੍ਹਾਂ ਦੀਆਂ ਬੱਚੀਆਂ ਦੀ ਪੱਤ ਇਨ੍ਹਾਂ ਹੱਥੋਂ ਲੱਥੀ ਹੋਵੇ, ਉਹ ਇਨ੍ਹਾਂ ਤੇ ਕਿਵੇਂ ਵਿਸ਼ਵਾਸ ਕਰ ਸਕਦੇ ਹਨ ?
        ਅਜਿਹੀ ਹਾਲਤ ਵਿਚ ਰੱਬ ਹੀ ਇਨ੍ਹਾਂ ਤੇ ਮਿਹਰ ਕਰੇ ।
                 ਅਮਰ ਜੀਤ ਸਿੰਘ ਚੰਦੀ
                    14-9-16    
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.