-: “ਸੋ ਕਰੇ ਜੋ ਤਿਸੈ ਰਜਾਇ॥” ਦੇ ਅਰਥਾਂ ਬਾਰੇ :-
ਚਮਕੌਰ ਸਿੰਘ ਬਰਾੜ ਦੇ ਇਸ ਉਪਰ ਦਿੱਤੀ ਪੰਗਤੀ ਦੇ ਕੀਤੇ ਅਰਥ:- “ਅਖਰੀ ਅਰਥ ਬਣਦੇ ਹਨ ਕਿ ਪ੍ਰਭੂ ਉਹੋ ਹੀ ਕੁਝ ਹੀ ਕਰਦਾ ਹੈ ਜੋ ਉਸਦੇ ਨਿਯਮਾ ਵਿਚ ਹੈ) ”
ਚਮਕੌਰ ਸਿੰਘ ਬਰਾੜ:-- ਕਿਸੇ ਵੀਰ ਦਾ ਸਵਾਲ- ਕੀ ਅਰਥ ਇਹ ਨਹੀਂ ਹੋ ਸਕਦੇ- “ਭਾਈ! ਉਹੋ ਹੀ ਕੁਝ ਕਰੋ ਜੋ ਪ੍ਰਭੂ ਦੀ ਰਜ਼ਾ ਵਿੱਚ ਹੈ?”
ਚਮਕੌਰ ਸਿੰਘ ਦਾ ਜਵਾਬ:-- “ਜੇ ਇਸ ਦੇ ਅਰਥ ਕਰਨੇ ਹੁੰਦੇ- ‘ਭਾਈ! ਉਹੋ ਹੀ ਕੁਝ ਕਰੋ ਜੋ ਪ੍ਰਭੂ ਦੀ ਰਜ਼ਾ ਵਿੱਚ ਹੈ’ ਤਾਂ ਪੰਗਤੀ ਹੋਣੀ ਸੀ- ‘ਸੋ ਕਰਹੁ ਜੋ ਤਿਸੈ ਰਜਾਇ॥”
ਵਿਚਾਰ:-- ਚਮਕੌਰ ਸਿੰਘ ਜੀ! ਮਹਾਨ ਕੋਸ਼ ਮੁਤਾਬਕ ਰਜਾਇ/ਰਜ਼ਾ ਦੇ ਅਰਥ ਹਨ—‘ਪ੍ਰਸੰਤਾ, ਖੁਸ਼ਨੂਦੀ, ਮਨਜ਼ੂਰੀ, ਅੰਗੀਕਾਰ, ਕਰਤਾਰ ਦਾ ਭਾਣਾ’
ਦੱਸ ਸਕਦੇ ਹੋ ਕਿ ਪੰਗਤੀ ਵਿੱਚ ਆਏ ਲਫਜ਼ ‘ਰਜਾਇ’ ਦੇ ਕਿਸ ਡਿਕਸ਼ਨਰੀ ਜਾਂ ਕਿਸ ਵਿਆਕਰਣ ਅਨੁਸਾਰ ਤੁਸੀਂ ਅਰਥ ‘ਨਿਯਮ’ ਲਿਖੇ ਹਨ?
(ਚਮਕੌਰ ਸਿੰਘ ਜੀ! ਯਾਦ ਰਹੇ ਕਿ ਕਿਸੇ ਵੀਰ ਦੇ ਸਵਾਲ ਦੇ ਜਵਾਬ ਵਿੱਚ ‘ਰਜਾਇ’ ਦੇ ਅਰਥ ਤੁਸੀਂ ‘ਰਜ਼ਾ ਵਿੱਚ’ ਸਵਿਕਾਰ ਕੀਤੇ ਹਨ)
-------------- -
ਪਾਠਕ ਸੱਜਣ ਧਿਆਨ ਦੇਣ:-- ਜਿਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਸਭ ਗੁਰਮਤਿ ਪ੍ਰੇਮੀਆਂ ਨੂੰ ‘ਗੁਰਮਤਿ ਵਿੱਚ ਹੋ ਰਹੀ ਦੇਵ ਸਮਾਜੀ ਘੁਸਪੈਠ’ ਵੱਲੋਂ ਸੁਚੇਤ ਹੋਣ ਦੀ ਜਰੂਰਤ ਹੈ।ਦੇਵ ਸਮਾਜ ਦੇ ਸਿਧਾਂਤਾਂ ਵਿੱਚੋਂ ਇਕ ਦੋ ਗੱਲਾਂ ਇਥੇ ਫਿਰ ਨੋਟ ਕਰ ਰਿਹਾ ਹਾਂ—
“Bhagwan Dev atma has concluded that Nature alone is the great reality. Nature is the name of that one and complete entity… it is a false notion that anything or any being which is believed to be incorporeal could ever exist. All beliefs of supernaturalism are not true”
ਚਮਕੌਰ ਸਿੰਘ ਬਰਾੜ ਨੇ ਰਜਾਇ ਦਾ ਅਰਥ ਨਿਯਮ ਦੱਸਿਆ ਹੈ। ਇਸ ਪਿੱਛੇ ਇਹ ਸੋਚ ਕੰਮ ਕਰ ਰਹੀ ਹੈ ਕਿ ਉਹ ਕਿਸੇ ਮਜਬੂਰੀ ਵੱਸ ਪਰਮਾਤਮਾ ਦੀ ਹੋਂਦ ਦੀ ਗੱਲ ਕਰਦੇ ਹਨ।ਜਦਕਿ ਅਸਲ ਵਿੱਚ ਪਰਮਾਤਮਾ ਦੀ ਹੋਂਦ ਮੰਨਣ ਤੋਂ ਇਨਕਾਰੀ ਹਨ।ਚਮਕੌਰ ਸਿੰਘ ਦੀ ‘ਦੇਵ ਸਮਾਜੀ’ ਸੋਚ ਮੁਤਾਬਕ ਸੰਸਾਰ ਦੀਆਂ ਸਭ ਕਿਰਿਆਵਾਂ ਕੁਦਰਤੀ ਨਿਯਮਾਂ ਅਧੀਨ ਹੋ ਰਹੀਆਂ ਹਨ।ਇਸ ਤੋਂ ਵੱਖਰੀ ਕੋਈ ਹਸਤੀ ਜਿਸ ਨੂੰ ਪਰਮਾਤਮਾ ਕਿਹਾ ਜਾਂਦਾ ਹੈ ਦਾ ਕੋਈ ਵੁਜੂਦ ਹੀ ਨਹੀਂ ਹੈ ਇਸ ਲਈ ਉਸ ਦੇ ਭਾਣੇ, ਉਸ ਦੀ ਰਜ਼ਾ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।ਚਮਕੌਰ ਸਿੰਘ ਬਰਾੜ ਦੀਆਂ ਗੁਰਬਾਣੀ ਵਿਆਖਿਆਵਾਂ ਪੜ੍ਹਕੇ ਦੇਖੋ, ਸਭ ਵਿੱਚ ‘ਦੇਵ ਜਮਾਜੀ’ ਸੋਚ ਦੀ ਰੰਗਤ ਨਜ਼ਰ ਆਏਗੀ।
ਚਮਕੌਰ ਸਿੰਘ ਬਰਾੜ ਦਾ ਸੰਬੰਧਤ ਪੂਰਾ ਲੇਖ:--
“ਅਾਸਾ ਦੀ ਵਾਰ ਦੀ ਅਖ਼ੀਰਲੀ ਪੰਗਤੀ ਬੜੀ ਹੀ ਸੁਆਦਲੀ ਹੈ ਅਤੇ ਬੜਾ ਹੀ ਡੂੰਘਾ ਮਤਲਬ ਰਖਦੀ ਹੈ। ਖਾਸ ਕਰ ਉਨਾਂ ਵੀਰਾ ਲਈ ਜੋ ਕਹਿੰਦੇ ਹਨ ਕਿ ਗੁਰਬਾਣੀ ਅੱਜ ਦੇ ਹਾਣ ਦੀ ਨਹੀਂ ਹੈ। ਪੰਗਤੀ ਹੈ।
ਸੋ ਕਰੇ ਜੋ ਤਿਸੈ ਰਜਾਇ॥ 24॥ 1॥ ਸੁਧ॥ ਪੰਨਾ 475॥
ਅਖਰੀ ਅਰਥ ਬਣਦੇ ਹਨ ਕਿ ਪ੍ਰਭੂ ਉਹੋ ਹੀ ਕੁਝ ਹੀ ਕਰਦਾ ਹੈ ਜੋ ਉਸਦੇ ਨਿਯਮਾ ਵਿਚ ਹੈ) । ਹੁਣ ਇਕ ਵੀਰ ਨੇ ਸੁਆਲ ਪੁਛਿਆ ਸੀ ਕਿ ਕੀ ਅਸੀ ਇਸਦੇ ਅਰਥ ਇਹ ਨਹੀਂ ਕਰ ਸਕਦੇ ਕਿ ਭਾਈ ਉਹੋ ਹੀ ਕੁਝ ਕਰੋ ਜੋ ਪ੍ਰਭੂ ਦੇ ਰਜਾ ਵਿਚ ਹੈ । ਮੇਰਾ ਜਵਾਬ ਸੀ ਨਹੀਂ। ਇਹ ਅਰਥ ਨਹੀਂ ਹੋ ਸਕਦੇ। ਸੁਆਲ ਪੈਦਾ ਹੁੰਦਾ ਹੈ ਕਿ ਕਿਉਂ ਨਹੀਂ ਹੋ ਸਕਦੇ। ਕਾਰਨ ਗੁਰਬਾਣੀ ਵਿਆਕਰਨ ਮੁਤਬਾਕ ਇਸ ਦੇ ਅਰਥ ਨਹੀਂ ਹੋ ਸਕਦੇ। ਜੇ ਇਸ ਦੇ ਅਰਥ ਇਸ ਤ੍ਰਾ ਕਰਨੇ ਹੁੰਦੇ ਤਾਂ ਇਹ ਪੰਗਤੀ ਇਸ ਤਰਾਂ ਹੋਣੀ ਸੀ। ਸੋ ਕਰਹੁ ਜੋ ਤਿਸੈ ਰਜਾਇ।
ਕਿਉਂਕਿ ਕਰੇ-- ਵਰਤਮਾਨ ਇਕ ਵਚਨ ਅਨਿਪੁਰਖ ਦੀ ਕਿਰਿਆ ਹੈ। ਅਤੇ ਕਰਹੁ-- ਹੁਕਮੀ ਭਵਿਖਤ ਕਾਲ ਦੀ ਕਿਰਿਆ ਹੈ ਜਿਸ ਵਿਚ ਹੁਕਮ ਕੀਤਾ ਗਈ ਕਰਨ ਲਈ॥
ਸੋ ਜੇ ਅਸੀ ਕਰੇ ਸ਼ਬਦ ਦੀ ਫਾਰਮ ਨੂੰ ਬਦਲ ਦੇਈਏ ਤਾਂ ਅਰਥ ਹੋਰ ਹੀ ਬਣਜਾਂਦੇ ਹਨ। ਮੈਂ ਹੇਠ ਲਿਖੀਆ ਚੀਜਾ ਆਪਣੇ ਕੋਲੋਂ ਲਿਖਦਾ ਹੈ ਕਿ ਜੇ ਇਕਲੇ ਕਰੇ ਨੂੰ ਬਦਲ ਦੇਈਏ ਤਾਂ ਅਰਥ ਕਿਵੇਂ ਵਖਰੇ ਬਣ ਜਾਂਦੇ ਹਨ। ਏਸੇ ਕਾਰਨ ਕਾਰਕ ਗੁਰਬਾਣੀ ਵਿਆਕਰਨ ਦਾ ਗਿਆਨ ਜਾਂ ਸਮਝ ਜਰੂਰੀ ਹੈ ਤਾਂ ਕਿ ਲਗਾ ਮਾਤਰਾ ਨੂੰ ਚੰਗੀ ਤਰਾ ਸਮਝ ਕੇ ਅਰਥ ਕੀਤੇ ਜਾਣ।
ਸੋ ਕਰੀਐ ਜੋ ਤਿਸੈ ਰਜਾਇ। ਇਸ ਦੇ ਵਿਚ ਦੋ ਮਾਤਰਾ ਵਧ ਜਾਂਦੀਆ ਹਨ ਅਤੇ ਸ਼ਬਦ ਦੇ ਪ੍ਰਕਰਣ ਵਿਚ ਨਹੀਂ ਆੁਉਦਾ। ਅਰਥ ਬਣਦੇ ਹਨ ਕੀ ਉਹੋ ਹੀ ਕੁਝ ਕਰਨਾ ਚਾਹੀਦਾ ਹੈ ਜੋ ਉਸ ਦੇ ਹੁਕਮ ਵਿਚ ਹੋਵੇ।
ਸੋ ਕਰਿਆ ਜੋ ਤਿਸੈ ਰਜਾਇ॥ ਮਾਤਰਾ ਵਧਜਾਂਦੀ ਹੈ ਅਤੇ ਸ਼ਬਦ ਦੇ ਪਰਕਰਣ ਵਿਚ ਵੀ ਨਹੀਂ ਆਊਦਾ। ਅਰਥ ਬਣ ਜਾਂਦੇ ਹਨ ਉਹੋ ਹੀ ਕੁਝ ਕੀਤਾ ਜੋ ਉਸ ਦੇ ਹੁਕਮ ਵਿਚ ਸੀ।
ਸੋ ਕਰਉ ਜੋ ਤਿਸੈ ਰਜਾਇ। ਮੈਂ ਉਹੋ ਹੀ ਕੁਝ ਕਰਦਾ ਹਾਂ ਜੋ ਉਸ ਦੇ ਹੁਕਮ ਵਿਚ ਹੈ।
ਸੋ ਕਰੁ ਜੋ ਤਿਸੈ ਰਜਾਇ। ਹੇ ਭਾਈ ਤੂੰ ਉਹੋ ਹੀ ਕੁਝ ਕਰ ਜੋ ਉਸਦੇ ਹੁਕਮ ਵਿਚ ਹੈ।
ਸੋ ਕਰਹਿ ਜੋ ਤਿਸੈ ਰਜਾਇ ਜੋ। ਉਹ ( ਬਹੁਵਚਨ) ਕੁਝ ਹੀ ਕਰਦੇ ਜੋ ਹੁਕਮ ਵਿਚ ਹੈ।
ਸੋ ਕਰਿਓ ਜੋ ਤਿਸੈ ਰਜਾਇ। -- ਮੈਂ ਜਾਂ ਉਨਾਂ ਨੇ ਉਹ ਕੁਝ ਹੀ ਕੀਤਾ ਜੋ ਉਸ ਦੇ ਹੁਕਮ ਵਿਚ ਹੈ।
ਸੋ ਕਰੇਇ ਜੋ ਤਿਸੈ ਰਜਾਇ। ਉਹ ਕੁਝ ਹੀ ਕਰ ਸਕਦਾ ਹਾਂ ਜੋ ਉਸ ਦੇ ਹੁਕਮ ਵਿਚ ਹੈ।
ਸੋ ਇਸ ਸਾਰੀ ਵਿਚਾਰ ਤੋਂ ਮੇਰੀ ਤਾਂ ਇਹ ਹੀ ਸਮਝ ਵਿਚ ਪਇਆ ਹੈ ਕਿ ਹਰ ਸ਼ਬਦ ਨੂੰ ਸਮਝਣ ਲਈ ਸ਼ਬਦ ਦਾ ਪ੍ਰਕਰਣ, ਲੈ ਅਤੇ ਮਾਤਰਾ ਨਾਲ ਗੁਰਬਾਣੀ ਵਿਆਕਰਨ ਬਹੁਤ ਜਰੁਰੀ ਹੈ।”
ਨੋਟ:-- ਚਮਕੌਰ ਸਿੰਘ ਨੇ ‘ਰਜਾਇ’ ਦੇ ਅਰਥ ‘ਨਿਯਮ’ ਲਿਖੇ ਹਨ, ਜੋ ਕਿ ਬਹੁਤ ਅਹਮ ਨੁਕਤਾ ਹੈ।ਪਰ ਚਮਕੌਰ ਸਿੰਘ ਨੇ ਆਪਣੇ ਸਾਰੇ ਲੇਖ ਵਿੱਚ ਵਿਆਕਰਣ ਦੇ ਨੁਕਤੇ ਨੂੰ ਅਹਿਮੀਅਤ ਦੇ ਕੇ ਅਸਲੀ ਨੁਕਤੇ ਵੱਲੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕੀਤੀ ਹੈ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: “ਸੋ ਕਰੇ ਜੋ ਤਿਸੈ ਰਜਾਇ॥” ਦੇ ਅਰਥਾਂ ਬਾਰੇ :-
Page Visitors: 2760