ਕੈਟੇਗਰੀ

ਤੁਹਾਡੀ ਰਾਇ



ਕੰਵਲਪਾਲ ਸਿੰਘ , ਕਾਨਪੁਰ
ਬੰਤਾ ਸਿੰਘ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ ਯਾਂ ਹਾਲੇ ਆਪ ਹੀ ਭੰਬਲਭੂਸੇ ਵਿੱਚ ਹੈ ?
ਬੰਤਾ ਸਿੰਘ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ ਯਾਂ ਹਾਲੇ ਆਪ ਹੀ ਭੰਬਲਭੂਸੇ ਵਿੱਚ ਹੈ ?
Page Visitors: 2627

ਬੰਤਾ ਸਿੰਘ ਝੂਠ ਬੋਲ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਹੈ ਯਾਂ ਹਾਲੇ ਆਪ ਹੀ ਭੰਬਲਭੂਸੇ ਵਿੱਚ ਹੈ ?
 ਕੰਵਲਪਾਲ ਸਿੰਘ, ਕਾਨਪੁਰ
ਦੁਰਗਾ ਕੀ ਵਾਰ ਵਿਚ ਕਵੀ ਪਹਿਲੀ 20 ਪਉੜੀਆਂ ਵਿਚ 4 ਵਾਰ ਲੜਨ ਵਾਲੇ ਦੇਵਤਿਆਂ ਨੂੰ ਭੰਗੇੜੀ, ਨਸ਼ੇੜੀ, ਸ਼ਰਾਬੀ ਇਤਆਦਿ ਉਪਨਾਵਾਂ ਨਾਲ ਨਿਵਾਜ ਚੁਕਾ ਹੈ, ਇਥੋਂ ਲਿਖਾਰੀ ਦੀ ਆਪਣੀ ਸੋਚ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ, ਅੱਗੇ ਵੀਂ 50ਵੀਂ ਪਉੜੀ ਵਿਚ ਪਾਨ ਖਾਨ ਵਾਲੇ ਅਤੇ ਨਸ਼ੇ ਕਰਨ ਵਾਲੇ ਦੀ ਰੱਜ ਕੇ ਤਾਰੀਫ ਕਰਦਾ ਹੈ ਲਿਖਾਰੀ, ਪਰ ਝੂਠ ਬੋਲਣ ਵਾਲੇ ਦਾ ਕੀ, ਕਦੇ ਅਤਿ ਉਪਮਾ ਅਲੰਕਾਰ ਦੱਸ ਦੇ, ਕਦੇ ਮਹਿਖੇ ਅਤੇ ਮਹਿਖਾਸੁਰ ਦੋ ਵੱਖ-ਵੱਖ ਕਰ ਦੇ, ਉਹਨੂੰ ਵੀ ਅੰਦਰਖਾਤੇ ਪਤਾ ਕਿ ਸਿੱਖ ਕਿਹੜਾ ਪੜਦੇ, ਮਾਰੀ ਜਾਉ ਗਪਾਂ…
ਖੈਰ ਆਉ ਗੱਲ ਸ਼ੁਰੂ ਕਰੀਏ ਵੀਰ ਬੰਤਾ ਸਿੰਘ ਵਲੋਂ ਸੁਣਾਈ ਅੱਜ (08-10-2016) ਦੀ ਕਹਾਣੀ ਦੀ... ਸੋ ਅੱਜ ਨਜ਼ਾਰਾ ਬਦਲਿਆ ਜਿਹਾ ਸੀ, ਅਖੰਡ ਕੀਰਤਨੀ ਜੱਥੇ ਦੇ ਵੀਰ ਵੀ ਸਲਾਨਾਂ ਸਮਾਗਮ ਦੇ ਦੌਰਾਨ, ਗੁਰੁਦੁਆਰਾ ਬੰਗਲਾ ਸਾਹਿਬ ਵਿਚ ਹਾਜ਼ਰੀਆਂ ਭਰ ਰਹੇ ਸਨ, ਪਰ ਉਹਨਾਂ ਦੀ ਮੌਜੂਦਗੀ ਵਿੱਚ ਹੀ ਭਾਈ ਬੰਤਾ ਸਿੰਘ ਵਲੋਂ, ਉਹਨਾਂ ਵੀਰਾਂ ਨੂੰ ਭਾਈ ਰਣਧੀਰ ਸਿੰਘ ਜੀ ਦੀ ਇੱਕ ਵੱਖਰੀ ਸੰਪ੍ਰਦਾ* ਦਸਿਆ, ਸੁਣ ਕੇ ਬੜੀ ਹੈਰਾਨੀ ਹੋਈ, ਕਿਉਂਕਿ ਸਿੱਖ ਕੌਮ ਦੇ ਇਕ ਵੱਡੇ ਅਦਾਰੇ ਨੂੰ, ਇੱਕ ਵਖਰੀ ਸੰਪ੍ਰਦਾ* ਬੋਲਨਾ ਜਾਂ ਪ੍ਰਚਾਰਨਾ ਇੱਕ ਵਾਰ ਫਿਰ ਸਿੱਖ ਕੌਮ ਵਿਚ ਵੰਡੀਆਂ ਪਾਉਣ ਦੀ ਸਾਜਿਸ਼ ਹੀ ਲਗਦੀ ਹੈ, ਮੈਨੂੰ ਆਸ ਹੈ ਕਿ
   ਅਖੰਡ ਕੀਰਤਨੀ ਜੱਥੇ ਦੇ ਵੀਰ ਇਸ ਵੱਲ ਧਿਆਨ ਦੇਣਗੇ ਕਿ ਇੰਜ ਨਾ ਕੋਈ ਜਣਾਂ-ਖਣਾਂ ਸਿੱਖ ਕੌਮ ਨੂੰ ਵੱਖ-ਵੱਖ ਸੰਪ੍ਰਦਾਵਾਂ ਵਿੱਚ ਵੰਢਣ ਦੀ ਸਾਜਿਸ਼ਾਂ ਕਰੇ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.