ਖੇਤਾਂ ਲਈ ਪਾਣੀ ਚਾਹੀਦਾ ਤਾਂ ਆਪਣੇ ਵਾਲ ਕਟਵਾ ਲਵੋ
ਬਹੁਤ ਸਾਰੇ ਲੋਕਾਂ ਨੂੰ ਹੈਰਾਨੀ ਹੋਵੇਗੀ ਕਿ , ਵਾਲਾ ਦਾ ਖੇਤਾਂ ਦੇ ਪਾਣੀ ਨਾਲ ਕੀ ਵਾਸਤਾ ? ਪਰ ਇਹ ਓਵੇਂ ਹੀ ਹੈ ਜਿਵੇਂ ਇਕੋ ਨਦੀ ਤੋਂ ਪਾਣੀ ਪੀਂਦੇ , ਸ਼ੇਰ ਅਤੇ ਮੇਮਣੇ ਦਾ ਹੁੰਦਾ ਹੈ
ਮੱਧ-ਪਰਦੇਸ਼ ਦੇ ਸਿੱਖ ਪਰਿਵਾਰਾਂ ਨੂੰ ਕਹੇ ਗਏ , ਹਿੰਦੂ ਪਰਿਵਾਰਾਂ ਵਲੋਂ ਇਹ ਲਫਜ਼ ਪੜ੍ਹਦਿਆਂ ਹੀ , ਜਨਾਹ ਦੀ ਮਾਸਟਰ ਤਾਰਾ ਸਿੰਘ ਨੂੰ ਕਹੀ ਗੱਲ ਯਾਦ ਆ ਗਈ । ਗੱਲ ਕੁਝ ਏਵੇਂ ਹੈ ਕਿ 1946 ਵੇਲੇ ਭਾਰਤ ਦੀਆਂ ਵੰਡੀਆਂ ਦੀ ਗੱਲ ਚੱਲ ਪਈ ਸੀ , ਸਿੱਖ ਇਨ੍ਹਾਂ ਵੰਡੀਆਂ ਦੇ ਹੱਕ ਵਿਚ ਨਹੀਂ ਸਨ , ਇਸ ਲਈ ਉਹ ਪਾਕਿਸਤਾਨ ਦਾ ਵਿਰੋਧ ਕਰ ਰਹੇ ਸਨ । ਸਿੱਖਾਂ ਨੇ ਦੋ ਫੀ-ਸਦੀ ਹੁੰਦੇ 75 % ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸਨ , ਉਹ ਚਾਹੁੰਦੇ ਸਨ ਕਿ ਭਾਰਤ ਇਕੱਠਾ ਹੀ ਰਹੇ , ਹਿੰਦੂਆਂ ਨੂੰ ਇਹ ਤੌਖਲਾ ਸੀ ਕਿ , ਜੇ ਭਾਰਤ ਇਕੱਠਾ ਰਹਿੰਦਾ ਹੈ ਤਾਂ , ਅਸੀਂ ਹਿੰਦੂ-ਵਾਦ ਦੇ ਨਾਮ ਤੇ ਰਾਜ ਨਹੀਂ ਕਰ ਸਕਾਂਗੇ । ਇਸ ਲਈ ਗਾਂਧੀ-ਨਹਿਰੂ ਅਤੇ ਪਟੇਲ ਲਾਬੀ , ਕਿਸੇ ਹਾਲਤ ਵਿਚ ਵੀ , ਮੁਸਲਮਾਨਾਂ ਨਾਲ ਨਹੀਂ ਰਹਿਣਾ ਚਾਹੁੰਦੀ ਸੀ ।
ਮੁਸਲਮਾਨ ਵੀ ਇਸ ਗੱਲ ਨੂੰ ਸਮਝਦੇ ਸਨ , ਇਸ ਨੂੰ ਲੈ ਕੇ ਮੁਹੱਮਦ ਇਕਬਾਲ ਨੇ ਸਭ ਤੋਂ ਪਹਿਲਾਂ ਗੱਲ ਉਠਾਈ ਸੀ । (ਇਹ ਮੁਹੰਮਦ ਇਕਬਾਲ ਉਹੀ ਸੀ , ਜਿਸ ਨੇ ਗਜ਼ਲ “ ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ ” ਲਿਖੀ ਸੀ , ਇਹ ਗੱਲ ਵਖਰੀ ਹੈ ਕਿ ਉਸ ਨੇ ਹੀ ਕੂਝ ਸਾਲਾਂ ਮਗਰੋਂ ਇਹ ਵੀ ਲਿਖਿਆ ਸੀ “ ਮੁਦਤੇਂ ਗੁਜ਼ਰੀ ਹੈਂ ਜ਼ੁਲਮੋ-ਸਿਤਮ ਸਹਿਤੇ ਹੂਏ । ਅਬ ਸ਼ਰਮ ਆਤੀ ਹੈ ਇਸ ਮੁਲਕ ਕੋ ਮੁਲਕ ਕਹਿਤੇ ਹੂਏ ”) ਮੁਹੰਮਦ ਇਕਬਾਲ ਦੇ ਪਾਕਿਸਤਾਨ ਦਾ ਨਾਰਾ ਦੇਣ ਤੇ ਮੁਹੰਮਦ ਅਲੀ ਜਨਾਹ ਨੇ ਕਿਹਾ ਸੀ “ ਸ਼ਾਇਰਾਂ ਅਤੇ ਪਾਗਲਾਂ ਵਿਚ ਕੋਈ ਫਰਕ ਨਹੀਂ ਹੁੰਦਾ ” ਪਰ ਓਸੇ ਜਨਾਹ ਨੇ ਮਗਰੋਂ , ਪਾਕਿਸਤਾਨ ਲਈ ਸਭ ਤੋਂ ਵੱਧ ਜ਼ੋਰ ਲਾਇਆ ।
ਜਨਾਹ ਸਾਰੇ ਹਾਲਾਤ ਸਮਝ ਗਿਆ ਸੀ , ਉਸ ਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ “ ਮਾਸਟਰ ਜੀ ਤੁਸੀਂ ਵੀ ਆਪਣਾ ਆਜ਼ਾਦ ਦੇਸ਼ ਲੈ ਲਵੋ ” ਤਾਂ ਮਾਸਟਰ ਜੀ ਨੇ ਕਿਹਾ “ ਕਿਸ ਨਾਲੋਂ ਅਲੱਗ ਹੋ ਜਾਈਏ ? ਜੋ ਸਾਡੇ ਆਪਣੇ ਹਨ , ਜਿਨ੍ਹਾਂ ਦੀ ਅਸੀਂ , ਮੁੱਢ ਤੋਂ ਹੀ ਰਖਵਾਲੀ ਕਰਦੇ ਆ ਰਹੇ ਹਾਂ ” ਤਾਂ ਜਨਾਹ ਨੇ ਕਿਹਾ ਸੀ “ ਮਾਸਟਰ ਜੀ , ਤੁਸੀਂ ਕਿਸ ਆਪਣੇ ਦੀ ਗੱਲ ਕਰਦੇ ਹੋ ? ਅੱਜ ਤੁਸੀਂ ਦੋਵੇਂ ਗੁਲਾਮ ਹੋ , ਉਹ ਤੁਹਾਡੇ ਆਪਣੇ ਹਨ , ਕੱਲ ਨੂੰ ਉਹ ਰਾਜੇ ਹੋਣਗੇ ਅਤੇ ਤੁਸੀਂ ਗੁਲਾਮ ਹੋਵੋਗੇ , ਫਿਰ ਸਾਰਾ ਆਪਣੇ-ਪਨ ਦਾ ਪਾਜ ਖੁੱਲ ਜਾਵੇਗਾ ”
ਓਹੀ ਹੋਇਆ , ਪੰਦਰਾਂ ਅਗਸਤ ਸੰਤਾਲੀ ਦੇ ਨਾਲ ਹੀ , ਗਾਂਧੀ-ਨਹਿਰੂ ਅਤੇ ਪਟੇਲ ਵਲੋਂ ਕੀਤੇ ਸਾਰੇ ਵਾਅਦੇ , ਸਮਾ ਬਦਲਣ ਦੀ ਗੱਲ ਹੋ ਗਏ , ਪੰਜਾਬ ਦੇ ਹਿੰਦੂ ਲੀਡਰਾਂ ਨੂੰ ਪੰਜਾਬੀ ਸੂਬਾ ਵੀ ਚੁੱਭਣ ਲੱਗਾ ਅਤੇ ਸਰਦਾਰਾਂ ਦੀ ਸ਼ਕਲ ਵੀ ਚੁਭਣ ਲੱਗੀ , ਅਤੇ ਹਰ ਦਿਨ ਉਨ੍ਹਾਂ ਦੀ ਇਸ ਗੰਦੀ ਸੋਚ ਦਾ ਵਿਕਾਸ ਹੁੰਦਾ ਗਿਆ , ਜਿਸ ਨੂੰ ਅੱਜ ਤਕ ਸਿੱਖ , ਗੁਲਾਮਾਂ ਵਾਙ ਬਰਦਾਸ਼ਤ ਕਰਦੇ ਆ ਰਹੇ ਹਨ , ਅਤੇ ਕਰਦੇ ਰਹਿਣਾ , ਇਨ੍ਹਾਂ ਦੀ ਕਿਸਮਤ ਬਣ ਗਿਆ ਹੈ ।
ਸਵਾਲ ਪੈਦਾ ਹੁੰਦਾ ਹੈ , ਕੀ ਮਾਸਟਰ ਤਾਰਾ ਸਿੰਘ ਜੀ ਨੇ ਗਲਤੀ ਕੀਤੀ ਸੀ ?
ਜਵਾਬ ਬੜਾ ਸਾਫ ਹੈ , ਇਕ ਚੰਗੇ ਲੀਡਰ ਨੂੰ ਭਾਵਨਾਵਾਂ ਵੱਸ ਨਹੀਂ , ਦੂਰ-ਦ੍ਰਿਸ਼ਟੀ ਨਾਲ ਫੈਸਲੇ ਕਰਨੇ ਚਾਹੀਦੇ ਹਨ , ਉਸ ਦੇ ਫੈਸਲਿਆਂ ਦਾ ਅਸਰ ਪੂਰੇ ਪੰਥ ਤੇ ਪੈਣ ਵਾਲਾ ਸੀ । ਇਕ ਚੰਗੇ ਲੀਡਰ ਦੀ ਦੂਰ-ਦ੍ਰਿਸ਼ਟੀ ਵਿਚ ਘੱਟੋ-ਘੱਟ , ਆਉਣ ਵਾਲੇ ਸੌ ਸਾਲ ਹੋਣੇ ਚਾਹੀਦੇ ਹਨ , ਏਥੇ ਤਾਂ ਬਿਲਕੁਲ ਸਾਫ ਸੀ , ਰਾਜ ਵੋਟਾਂ ਦਾ ਹੋਣਾ ਹੈ , ਅਤੇ ਸਿੱਖਾਂ ਦੀ ਗਿਣਤੀ ਕੀ ਹੈ ? ਦੂਸਰਾ , ਬਣ ਰਹੇ ਪ੍ਰਧਾਨ-ਮੰਤ੍ਰੀ ਦਾ ਪੂਰਾ ਪਛੋਕੜ , ਪੁਕਾਰ-ਪੁਕਾਰ ਕੇ ਕਹਿ ਰਹਾ ਸੀ ਕਿ ਉਸ ਦੇ ਰਾਜ ਵਿਚ , ਸਿੱਖਾਂ ਦਾ ਕੀ ਹਾਲ ਹੋਣ ਵਾਲਾ ਹੈ ? ਮਾਸਟਰ ਤਾਰਾ ਸਿੰਘ ਜੀ 1947 ਵੇਲੇ ਵੀ ਉਹ ਗੱਲ ਨਾ ਸਮਝ ਸਕੇ , ਜੋ ਅੰਗਰੇਜ਼ਾਂ ਨੇ 1911 ਵਿਚ ਹੀ ਸਮਝ ਲਈ ਸੀ ।
ਦੂਸਰਾ ਸਵਾਲ ਪੈਦਾ ਹੁੰਦਾ ਹੈ , ਕੀ ਗੁਰੂ ਤੇਗ ਬਹਾਦਰ ਜੀ ਨੇ , ਤਿਲਕ-ਜੰਜੂ ਦੀ ਰਾਖੀ ਕਰ ਕੇ ਗਲਤੀ ਕੀਤੀ ਸੀ ?
ਜਵਾਬ ਬੜਾ ਸਾਫ ਹੈ , ਗੁਰੂ ਸਾਹਿਬ ਜੀ ਨੇ ਤਿਲਕ-ਜੰਜੂ ਦੀ ਗੱਲ ਨਹੀਂ ਕੀਤੀ ਸੀ , ਕਿਉਂਕਿ ਉਨ੍ਹਾਂ ਦਾ ਤਿਲਕ-ਜੰਜੂ ਨਾਲ ਕੋਈ ਲਗਾਉ ਹੀ ਨਹੀਂ ਸੀ । ਉਨ੍ਹਾਂ ਸਾਮ੍ਹਣੇ ਇੰਸਾਨੀਅਤ ਦੀ ਗੱਲ ਸੀ , ਇੰਸਾਨੀ ਹੱਕਾਂ ਦੀ ਗੱਲ ਸੀ (ਜੋ ਸਿੱਖੀ ਦਾ ਮੁੱਢਲਾ ਸਿਧਾਂਤ ਹੈ) ਗੁਰੂ ਸਾਹਿਬ ਜੀ ਨੇ ਇੰਸਾਨੀ ਹੱਕਾਂ ਦੀ ਰਖਵਾਲੀ ਲਈ ਸ਼ਹਾਦਤ ਦਿੱਤੀ ਸੀ , ਜੋ ਹਰ ਸਿੱਖ ਦਾ ਫਰਜ਼ ਹੈ । (ਇਹ ਵੱਖਰੀ ਗੱਲ ਹੈ ਕਿ ਅੱਜ ਤਕ ਸਿੱਖ , ਬੇਵਕੂਫੀ ਵੱਸ . ਬ੍ਰਾਹਮਣ ਵਲੋਂ ਮੂੰਹ ਵਿਚ ਪਾਈ ਗੱਲ , ਤਿਲਕ ਜੰਜੂ ਰਾਖਾ ਪ੍ਰਭ ਤਾ ਕਾ ” ਹੀ ਰਟਦੇ , ਗੁਰੁ ਸਾਹਿਬ ਵਲੋਂ ਦਿੱਤੀ ਮਹਾਨ ਸ਼ਹਾਦਤ ਨੂੰ ਘੱਟੇ ਰੋਲ ਰਹੇ ਹਨ) ਜੇ ਇਹ ਨਾ ਹੋਵੇ ਤਾਂ ਇਹ ਦਨਿਆਂ ਨਰਕ ਸਮਾਨ ਹੀ ਹੈ , ਜਿਵੇਂ ਅੱਜ ਕਲ ਭਾਰਤ ਹੈ ।
ਫਿਰ ਸਵਾਲ ਉੱਠਦਾ ਹੈ , ਕੀ ਉਹ ਸਿੱਖ , ਜੋ ਇਕ ਇਕ ਹਿੰਦੂ ਬੀਬੀ ਦੀ ਪੱਤ ਬਚਾਉਣ ਲਈ , ਸੌ-ਸੌ ਸਿੱਖਾਂ ਤਕ ਦੀ ਵੀ ਕੁਰਬਾਨੀ ਦੇਂਦੇ ਰਹੇ ਹਨ , ਕੁਝ ਗਲਤ ਕਰਦੇ ਰਹੇ ਹਨ ?
ਜਵਾਬ ਏਥੇ ਵੀ ਬੜਾ ਸਾਫ ਹੈ , ਗੁਰੁ ਸਾਹਿਬ ਨੇ ਸਿੱਖਾਂ ਨੂੰ ਇੰਸਾਨ ਬਣਾਇਆ ਸੀ , ਸਿੱਖਾਂ ਨੇ ਇਹ ਸਾਰਾ ਕੁਝ ਇੰਸਾਨੀਅਤ ਲਈ ਕੀਤਾ ਸੀ । ਜੇ ਸਿੱਖ ਇਹ ਨਾ ਕਰਦੇ ਤਾਂ ਅੱਜ ਭਾਰਤ ਵੀ ਇਕ ਮੁਸਲਮਾਨ ਦੇਸ਼ ਹੁੰਦਾ , ਅਤੇ ਇਸ ਤੇ ਵੀ ਕੋਈ ਸ਼ੇਖ ਰਾਜ ਕਰ ਰਿਹਾ ਹੁੰਦਾ , ਇਸ ਵਿਚ ਕੋਈ ਹਿੰਦੂ ਵੇਖਣ ਨੂੰ ਵੀ ਨਾ ਮਿਲਦਾ । ਗੁਰ ਫੁਰਮਾਨ ਹੈ ,
ਜੈਸਾ ਸੇਵੈ ਤੈਸੋ ਹੋਇ ॥ (223)
ਸਿੱਖਾਂ ਦਾ ਇਸ਼ਟ , ਇਕ ਅਕਾਲ ਹੈ , ਜੋ ਕਿਸੇ ਨਾਲ ਨਫਰਤ ਨਹੀਂ ਕਰਦਾ , ਕਿਸੇ ਨਾਲ ਦੁਜੈਗੀ ਨਹੀਂ ਕਰਦਾ , ਹਰ ਕਿਸੇ ਦਾ ਭਲਾ ਲੋਚਦਾ ਹੈ ।
ਹਿੰਦੂ , ਉਨ੍ਹਾਂ ਦੇਵੀ-ਦੇਵਤਿਆਂ ਦੀ , ਉਨ੍ਹਾਂ ਅਵਤਾਰਾ ਦੀ ਪੂਜਾ ਕਰਦੇ ਹਨ , ਜੋ ਕਿਰਦਾਰ ਪੱਖੋਂ ਅੱਤ ਘਟੀਆ ਜੀਵ ਸਨ , ਜਿਨ੍ਹਾਂ ਦਾ ਇਤਿਹਾਸ ਹੀ ਲੜਾਈ-ਝਗੜੇ , ਲੁੱਟਾਂ ਖੋਹਾਂ , ਨਫਰਤ , ਕਤਲਾਂ ਅਤੇ ਬਲਾਤਕਾਰਾਂ ਨਾਲ ਭਰਿਆ ਪਿਆ ਹੈ । ਅਜਿਹੇ ਇਸ਼ਟਾਂ ਦੇ ਪੁਜਾਰੀਆਂ ਤੌਂ ਕਿਸੇ ਚੰਗੀ ਗੱਲ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ ? ਉਹ ਜਾਂ ਤਾਂ ਦੂਸਰੇ ਦੇ ਗੁਲਾਮ ਬਣ ਕੇ ਰਹਿ ਸਕਦੇ ਹਨ , ਜਾਂ ਦੂਸਰੇ ਨੂੰ ਗੁਲਾਮ ਬਣਾ ਕੇ ਰਹਿ ਸਕਦੇ ਹਨ , ਬਰਾਬਰੀ ਦਾ ਅਹਿਸਾਸ , ਉਨ੍ਹਾਂ ਵਿਚ ਬਿਲਕੁਲ ਵੀ ਨਹੀਂ ਹੈ , ਗੁਰੂ ਸਾਹਿਬ ਦਾ ਇਹ ਉਪਦੇਸ਼ ਤਾਂ , ਉਨ੍ਹਾਂ ਦੇ ਕੋਲੋਂ ਵੀ ਨਹੀਂ ਲੰਘ ਸਕਦਾ ,
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ (1427)
ਅਤੇ ਇਹ ਗੱਲ ਉਨ੍ਹਾਂ ਦੀ ਜ਼ਿੰਦਗੀ ਵਿਚ ਤਾਂ ਕੀ ਹੋਣੀ ਹੈ , ਉਨ੍ਹਾਂ ਨੂੰ ਬਰਦਾਸ਼ਤ ਵੀ ਨਹੀਂ ਹੋ ਸਕਦੀ , ਜੋ ਸਿੱਖਾਂ ਦੀ ਜਿੰਦ-ਜਾਨ ਹੈ ,
ਜੇ ਜੀਵੈ ਪਤਿ ਲਥੀ ਜਾਇ ॥ ਸਭੁ ਹਰਾਮੁ ਜੇਤਾ ਕਿਛ ਖਾਇ ॥ (142)
ਆਪਣੇ ਇਸ਼ਟਾਂ ਦੇ ਪ੍ਰਭਾਵ-ਅਧੀਨ ਉਹ ਸਿੱਖੀ ਨੂੰ ਖਤਮ ਕਰਨਾ ਲੋਚਦੇ ਹਨ । ਉਨ੍ਹਾਂ ਨੇ ਇਹ ਤਾਂ ਵੇਖ ਲਿਆ ਹੈ ਕਿ ਸਿੱਖਾਂ ਨੂੰ ਮਾਰਨ ਨਾਲ ਸਿੱਖੀ ਨਹੀਂ ਮੁੱਕਣ ਵਾਲੀ । ਉਨ੍ਹਾਂ ਨੂੰ ਇਹ ਸਮਝ ਆ ਗਈ ਹੈ ਕਿ ,
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥15} (757)
ਹੁਣ ਉਹ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖੀ ਸਿਧਾਂਤਾਂ ਨਾਲੋਂ ਤੋੜ ਕੇ ਮਾਰਨਾ ਚਾਹੁੰਦੇ ਹਨ । ਏਸੇ ਦਾ ਹੀ ਇਕ ਕੋਝਾ ਉਪਰਾਲਾ ਹੈ , ਸਿੱਖਾਂ ਨੂੰ ਸਵੈ-ਮਾਨ ਅਤੇ ਸਾਬਤ-ਸੂਰਤ ਨਾਲੋਂ ਤੋੜਨਾ । ਇਹੀ ਸੋਚ ਵਾਲਾਂ ਅਤੇ ਪਾਣੀ ਦਾ ਜੋੜ-ਮੇਲ ਕਰ ਰਹੀ ਹੈ ।
ਵੇਖੋ ਆਉਣ ਵਾਲੇ ਸਮੇ ਵਿਚ , ਕਿਹੜਾ ਪਲੜਾ ਭਾਰੀ ਹੁੰਦਾ ਹੈ ?
ਮਾਇਆ ਦੇ ਪੁਜਾਰੀ ਲੀਡਰਾਂ ਪਿੱਛੇ ਲੱਗੇ ਸਿੱਖਾਂ ਦੀ ਹਾਲਤ , ਕੁਲਬੀਰ ਸਿੰਘ ਕੌੜਾ ਦੇ ਕਹੇ ਅਨੁਸਾਰ , ਜੈਨੀਆਂ ਅਤੇ ਬੋਧੀਆਂ ਵਾਙ , ਸਿੱਖ ਵੀ ਬ੍ਰਾਹਮਣੀ ਸਰਾਲ ਵਲੌਂ ਨਿਗਲਿਆ ਜਾਂਦਾ ਹੈ ? ਜਾਂ ਆਮ ਸਿੱਖ ਅਜਿਹੇ ਲੀਡਰਾਂ ਨੂੰ ਦਰਕਿਨਾਰ ਕਰ ਕੇ , ਨੂਰ ਮੁਹੰਮਦ ਦੇ ਕਹੇ ਵਾਲਾ ਸਿੱਖ ਬਣ ਕੇ ਭਾਰਤ ਵਿਚ ਵਿਚਰਦਾ ਹੈ ?
ਇਹ ਗੱਲ ਬਿਲਕੁਲ ਅਟੱਲ ਹੈ ਕਿ ਬੇ-ਈਮਾਨ , ਲੋਭੀ ਲਾਲਚੀ ਲੀਡਰ (ਭਾਵੇਂ ਉਹ ਹਿੰਦੂ ਹੋਣ ਤੇ ਭਾਵੇਂ ਉਨ੍ਹਾਂ ਦੇ ਦੁਮ-ਛੱਲੇ ਸਿੱਖ ਹੋਣ) ਬਹੁਤ ਛੇਤੀ ਹੀ ਭਾਰਤ ਨੂੰ , ਆਰਥਿਕ ਤੌਰ ਤੇ ਗੁਲਾਮ ਬਣਾ ਦੇਣ ਗੇ । ਵੇਖਣ ਵਾਲੀ ਗੱਲ ਹੈ ਕਿ ਸਿੱਖ , ਆਪਣੀ ਹਉਮੈ ਨੂੰ ਤਿਆਗਦੇ , ਇਕੱਠੇ ਹੋ ਕੇ , ਆਪਣੀ ਹੋਂਦ ਬਚਾ ਲੈਂਦੇ ਹਨ , ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਅਨੁਸਾਰ ਦੁਨੀਆ ਨੂੰ ਬੇਗਮ-ਪੁਰਾ ਬਣਾ ਲੈਂਦੇ ਹਨ , ਜਾਂ ਇਤਿਹਾਸ ਦੀਆਂ ਪੈੜਾਂ ਦੀ ਧੂਲ ਬਣ ਜਾਂਦੇ ਹਨ ?
(ਨੋਟ:- ਜਿਹੜੇ ਸਿੱਖ ਅੱਜ ਪੈਸੇ ਪਿੱਛੇ ਸਿੱਖੀ ਸਿਧਾਂਤਾਂ ਨੂੰ ਮਲੀਆ-ਮੇਟ ਕਰਨ ਤੇ ਤੁਲੇ ਹੋਏ ਹਨ , ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ , ਬ੍ਰਾਹਮਣੀ ਵਰਨ-ਵੰਡ ਅਨੁਸਾਰ ਸ਼ੂਦਰ ਹੀ ਹਨ । ਜਿਸ ਦਿਨ ਭਾਰਤ , ਹਿੰਦੂ ਰਾਸ਼ਟਰ ਹੋ ਗਿਆ , ਉਸ ਦਿਨ ਇਨ੍ਹਾਂ ਨੂੰ ਕੋਈ ਜਾਇਦਾਦ ਰੱਖਣ ਦਾ ਅਧਿਕਾਰ ਨਹੀਂ ਹੋਵੇਗਾ , ਉਨ੍ਹਾਂ ਕੋਲੋਂ ਸਭ ਜਾਇਦਾਦਾਂ ਖੋਹ ਲਈਆਂ ਜਾਣਗੀਆਂ । ਉਨ੍ਹਾਂ ਨੂੰ ਪਿੰਡ ਦੀ ਜਾਂ ਸ਼ਹਿਰ ਦੀ ਗਲੀ ਵਿਚੋਂ ਨਿਕਲਣ ਲੱਗਿਆਂ ਹੋਕਾ ਦੇ ਕੇ ਲੰਘਣਾ ਪਵੇਗਾ ਕਿ ਮੇਰੇ ਪਰਛਾਵੇਂ ਤੋਂ ਬਚੋ , ਅਤੇ ਪਿੱਛੈ ਦਰੱਖਤ ਦੀਆਂ ਟਾਹਣੀਆਂ ਬੰਨ੍ਹ ਕੇ ਚਲਣਾ ਪਵੇਗਾ , ਤਾਂ ਜੋ ਉਨ੍ਹਾਂ ਦੀ ਪੈੜ ਸਾਫ ਹੁੰਦੀ ਰਹੇ , ਅਤੇ ਉਸ ਦੇ ਸੰਪਰਕ ਵਿਚ ਆ ਕੇ ਕੋਈ ਬ੍ਰਹਮਣ , ਭਿਟਿਆ ਨਾ ਜਾਵੇ । ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤ-ਪੋਤ੍ਰੇ ਹੋਣ ਜਾਂ ਅਵਤਾਰ ਸਿੰਘ ਮੱਕੜ ਦੇ , ਜਾਂ ਗਿਆਨੀ ਗੁਰਬਚਨ ਸਿੰਘ ਦੇ , ਜਾਂ ਹੋਰ ਕਿਸੇ ਪੰਥ-ਰਤਨ ਦੇ । ਇਹ ਠਾਠ ਓਨਾ ਚਿਰ ਹੀ ਹਨ ਜਦ ਤਕ ਸਿੱਖੀ ਜਿਊਂਦੀ ਹੈ । ਜੇ ਮੇਰੀ ਗੱਲ ਤੇ ਯਕੀਨ ਨਹੀਂ ਤਾਂ “ ਮਨੂ ਸਿਮ੍ਰਿਤੀ ” ਪੜ੍ਹ ਕੇ ਵੇਖ ਲਵੋ । ਗੁਰੁ ਨਾਨਕ ਜੀ ਨੇ ਤੁਹਾਨੂੰ ਬਚਾਉਣ ਲਈ , ਦੁਬਾਰਾ ਜਨਮ ਨਹੀਂ ਲੈਣਾ ।
ਅਮਰ ਜੀਤ ਸਿੰਘ ਚੰਦੀ