ਕੈਟੇਗਰੀ

ਤੁਹਾਡੀ ਰਾਇ



ਗੁਰਮੀਤ ਸਿੰਘ ਕਪੂਰਥਲਾ
ਦਸਮ ਗ੍ਰੰਥ ਦੀ ਯਾਤਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਹੋਵੇਗੀ
ਦਸਮ ਗ੍ਰੰਥ ਦੀ ਯਾਤਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਹੋਵੇਗੀ
Page Visitors: 2616

ਦਸਮ ਗ੍ਰੰਥ ਦੀ ਯਾਤਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਹੋਵੇਗੀ 
 ਅਖੌਤੀ ਜਥੇਦਾਰ ਗੁਰਬਚਨ ਸਿੰਘ ਨੇ ਸਾਜਿਸ਼ੀ ਤਰੀਕੇ ਨਾਲ ਬਿਆਨ ਜਾਰੀ ਕੀਤਾ ਹੈ ਕਿ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਵਾਲੀ ਇਸ ਯਾਤਰਾ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਹੋਵੇਗੀ 
ਇਸ ਕਪਟੀ ਜਥੇਦਾਰ ਨੇ ਇਹ ਦ੍ਰਿੜ ਨਿਸ਼ਚਾ ਕੀਤਾ ਹੋਇਆ ਹੈ ਕਿ RSS ਦੇ ਇਸ਼ਾਰਿਆਂ ਉਪਰ ਚੱਲਦਿਆਂ ਹਰ ਹੀਲੇ ਸਿੱਖਾਂ ਵਿਚ ਦੁਫੇੜ ਪਾਉਣੀ ਹੈ। ਦੱਖਣੀ ਭਾਰਤ ਦੀਆਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਨੇ ਜਥੇਦਾਰਾਂ ਨੂੰ ਚਿੱਠੀਆਂ ਲਿਖ ਕੇ ਅਪੀਲ ਕੀਤੀ ਸੀ ਕਿ ਦਸਮ ਗ੍ਰੰਥ ਨੂੰ ਉਭਾਰਨ ਵਾਲੀ ਦਸਮ ਪ੍ਰਕਾਸ਼ ਯਾਤਰਾ ਉਪਰ ਫੌਰੀ ਪਾਬੰਦੀ ਲਗਾ ਦਿੱਤੀ ਜਾਵੇ।
ਪਹਿਲਾਂ ਤਾਂ ਇਸ ਅਖੌਤੀ ਜਥੇਦਾਰ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਘੇਸਲ ਵੱਟੀ ਰੱਖੀ। ਪਰ ਹੁਣ ਸਾਜਿਸ਼ ਤਰੀਕੇ ਨਾਲ ਬਿਆਨ ਜਾਰੀ ਕੀਤਾ ਹੈ ਕਿ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਵਾਲੀ ਇਸ ਯਾਤਰਾ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਹੋਵੇਗੀ ।
ਹੁਣ ਇਸ ਅਤਿ ਵਿਵਾਦਗ੍ਰਸਤ ਦਸਮ ਗ੍ਰੰਥ ਨੂੰ ਪ੍ਰਮੋਟ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਰਤਿਆ ਜਾਵੇਗਾ । ਜਿੰਮੇਵਾਰ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਅਜੇ ਵੀ ਮੂੰਹ ਵਿਚ ਘੁੰਗਣੀਆਂ ਪਾ ਕੇ ਚੁੱਪ ਬੈਠੀਆਂ ਹੋਈਆਂ ਹਨ। ਪਤਾ ਨਹੀਂ ਕਦੋਂ ਇਹ ਆਪਣੇ ਮੂੰਹ ਖੋਲਣਗੀਆਂ ?
 ਗੁਰਮੀਤ ਸਿੰਘ ਕਪੂਰਥਲਾ
...................................................
ਟਿੱਪਣੀ:- ਇਹ ਤਾਂ ਬਹੁਤ ਪਹਿਲਾਂ ਸਾਬਤ ਹੋ ਚੁੱਕਾ ਸੀ ਕਿ ਇਹ ਸਾਰੇ ਕਹੇ ਜਾਂਦੇ ਜਥੇਦਾਰ, ਆਰ.ਐਸ.ਐਸ. ਦੇ ਤੰਖਾਹ-ਦਾਰ ਗੁਲਾਮ ਹਨ। ਇਸ ਵਿਚ ਵੀ ਕੋਈ ਭੁਲੇਖਾ ਨਹੀਂ ਕਿ ਸਿੱਖਾਂ ਦੇ ਧਾਰਮਿਕ ਗਲਿਆਰਿਆਂ ਤੇ ਕਬਜ਼ਾ ਕਰੀ ਬੈਠੀਆਂ ਸੰਸਥਾਵਾਂ, ਜਥੇਬੰਦੀਆਂ ਅਤੇ ਟਕਸਾਲਾਂ, ਬਾਦਲ ਦੀਆਂ ਗੁਲਾਮ ਹਨ ਅਤੇ ਬਾਦਲ ਆਰ.ਐਸ.ਐਸ. ਦਾ ਗੁਲਾਮ ਹੈ, ਜਦ ਬਹੁ-ਗਿਣਤੀ ਸਿੱਖ ਹੀ ਬਾਦਲ ਦੀ ਮਾਰਫਤ ਆਰ.ਐਸ.ਐਸ. ਦੀ ਗੁਲਾਮੀ ਕਬੂਲ ਕਰ ਚੁੱਕੇ ਹਨ ਤਾਂ ਕਿਸ ਦੇ ਮੂੰਹ ਖੋਲਣ ਦੀ ਗੱਲ ਹੋ ਰਹੀ ਹੈ ? ਹਰ ਬੰਨੇ ਪੰਥ ਦੀਆਂ ਬੇੜੀਆਂ ਵਿਚ ਵੱਟੇ ਪਾਏ ਜਾ ਰਹੇ ਹਨ. ਕਦੇ ਪੰਜ ਪਿਆਰਿਆਂ ਦੇ ਨਾਮ ਤੇ, ਕਦੇ ਸਰਬੱਤ-ਖਾਲਸਾ ਦੇ ਨਾਮ ਤੇ, ਗਿਆਨ-ਹੀਣ, ਆਗੂ ਬਣ ਕੇ ਸਿੱਖਾਂ ਨੂੰ ਕੁਰਾਹੇ ਪਾ ਕੇ, ਹਰ ਪਾਸਿਉਂ ਸਿੱਖੀ ਨੂੰ ਨਿਘਾਰ ਵੱਲ ਲਿਜਾ ਰਹੇ ਹਨ। ਗੁਰਬਾਣੀ ਫੁਰਮਾਨ ਹੈ,
  ਆਪਣ ਹਥੀ ਆਪਣਾ ਆਪੇ ਹੀ ਕਾਜ ਸਵਾਰੀਐ ॥20॥  (474) 
 ਪਰ ਫਿਲਹਾਲ ਕੁਝ ਮਹੀਨੇ ਹੋਰ ਇਹ ਗੱਲਾਂ ਬਰਦਾਸ਼ਤ ਕਰਨ ਦੀ ਲੋੜ ਹੈ, ਬਾਦਲ ਸਰਕਾਰ ਤਾਂ ਇਸ ਤਾਕ ਵਿਚ ਹੈ ਕਿ ਕਿਵੇਂ ਪੰਜਾਬ ਵਿਚ ਭਾਂਬੜ ਬਾਲ ਕੇ ਨੌਜਵਾਨ ਪਨੀਰੀ ਨੂੰ ਚੁਣ ਲਿਆ ਜਾਵੇ ਅਤੇ ਨਾਲੇ ਸਰਕਾਰ ਤੇ ਵੀ ਕਬਜ਼ਾ ਕਰ ਲਿਆ ਜਾਵੇ ? ਫਿਲਹਾਲ ਇਸ ਲੂੰਬੜ ਦੀਆਂ ਚਾਲਾਂ ਤੋਂ ਬਚਣ ਦੀ ਲੋੜ ਹੈ, ਜ਼ਰਾ ਚੋਣਾਂ ਹੋ ਜਾਣ ਦਿਉ, ਉਸ ਮਗਰੋਂ ਦੇ ਹਾਲਾਤ ਮੁਤਾਬਕ ਕੰਮ ਕੀਤਾ ਜਾਵੇ ।         ਅਮਰ ਜੀਤ ਸਿੰਘ ਚੰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.