ਕੈਟੇਗਰੀ

ਤੁਹਾਡੀ ਰਾਇ



ਬਲਵਿੰਦਰ ਸਿੰਘ ਬਾਈਸਨ
ਬਸ ਥੋੜਾ ਹੋਰ ! (ਨਿੱਕੀ ਕਹਾਣੀ)
ਬਸ ਥੋੜਾ ਹੋਰ ! (ਨਿੱਕੀ ਕਹਾਣੀ)
Page Visitors: 2720

ਬਸ ਥੋੜਾ ਹੋਰ ! (ਨਿੱਕੀ ਕਹਾਣੀ)
ਬਲਵਿੰਦਰ ਸਿੰਘ ਬਾਈਸਨ
ਇੱਕ ਮਰੂਥਲ ਵਿੱਚ ਸੌਦਾਗਰ ਆਪਣੇ ਊਂਠ ਨਾਲ ਸਫ਼ਰ ਕਰ ਰਿਹਾ ਸੀ ! ਰਾਤ ਹੋਣ ਤੇ ਉਸ ਨੇ ਤੰਬੂ ਗੱਡਿਆ ਤੇ ਊਂਠ ਨੂੰ ਬਾਹਰ ਬੰਨ ਕੇ ਸੌਣ ਦੀ ਤਿਆਰੀ ਕਰ ਹੀ ਰਿਹਾ ਸੀ ਕੀ ਰੇਤ ਦਾ ਤੂਫਾਨ ਆ ਗਿਆ ! ਊਂਠ ਨੇ ਮਾਲਕ ਨੂੰ ਕਿਹਾ ਕਿ ਤੂਫਾਨ ਤੇਜ਼ ਹੈ ਕਿ ਮੈ ਸਿਰ ਤੰਬੂ ਵਿੱਚ ਕਰ ਲਵਾਂ ! ਮਾਲਕ ਨੂੰ ਤਰਸ ਆ ਗਿਆ ਤੇ ਉਸਨੇ ਹਾਂ ਕਰ ਦਿੱਤੀ ! ਥੋੜੀ ਦੇਰ ਬਾਅਦ ਊਂਠ ਬੋਲਿਆ "ਮਾਲਕ, ਗਰਦਨ ਵੀ ਅੰਦਰ ਕਰ ਲਵਾਂ ? ਰੇਤ ਤੇਜ ਲੱਗ ਰਹੀ ਹੈ ... ਮਾਲਕ ਨੇ ਹਾਂ ਕਰ ਦਿੱਤੀ ! ਇਸੀ ਤਰੀਕੇ ਥੋੜਾ ਥੋੜਾ ਕਰਦਾ ਹੋਇਆ ਊਂਠ ਤੰਬੂ ਵਿੱਚ ਆ ਗਿਆ ਤੇ ਮਾਲਕ ਵਿਚਾਰਾ ਟੈਂਟ ਤੋ ਬਾਹਰ ਮਰੂਥਲ ਦੀ ਰਾਤ ਦੀ ਠੰਡ ਅੱਤੇ ਤੂਫ਼ਾਨ ਵਿੱਚ ਆਉਣ ਨੂੰ ਮਜਬੂਰ ਹੋ ਗਿਆ !
 ਹੁਣ ਦੱਸੋ ਕੀ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਲਈ ? (ਜ਼ੀਰੋ ਪੀਰੀਅਡ ਵਿੱਚ ਸੁਖਦੇਵ ਸਿੰਘ ਨੌਜਵਾਨ ਬੱਚਿਆ ਨੂੰ ਇੱਕ ਪੁਰਾਣੀ ਕਹਾਣੀ ਸੁਨਾ ਰਿਹਾ ਸੀ)
"ਅੱਗ ਲੈਣ ਆਈ ਘਰ ਦੀ ਮਾਲਕ ਬਣ ਬੈਠੀ" ਵਾਲਾ ਅਖਾਣ ਵੀ ਤਾਂ ਢੁਕਵਾਂ ਬੈਠਦਾ ਹੈ ਇਸ ਕਹਾਣੀ ਉੱਤੇ ? (ਰਮਨਜੋਤ ਸਿੰਘ ਨੇ ਆਪਣੇ ਦਿਲ ਦੀ ਗੱਲ ਆਖੀ)
ਊਂਠ ਦੇ ਅੱਤੇ ਘਰ ਦੇ ਮਾਲਕ ਦੀ ਗਲਤੀ ਨਾਲ ਇਹ ਹੋਇਆ, ਜੇਕਰ ਸਮਾਂ ਰਹਿੰਦੇ ਸੁਚੇਤ ਹੋ ਜਾਂਦੇ ਤਾਂ ਇਸ ਤਰੀਕੇ ਖੁਆਰ ਨਾ ਹੋਣਾ ਪੈਂਦਾ ! (ਗਗਨਪ੍ਰੀਤ ਨੇ ਆਪਣਾ ਪੱਖ ਰਖਿਆ)
ਸਿੱਖਾਂ ਵਿੱਚ ਵੀ ਇਸ ਕਹਾਣੀ ਵਾਂਗ ਥੋੜਾ ਥੋੜਾ ਕਰਕੇ, ਕਹਾਣੀਆਂ ਸੁਣਾ ਸੁਣਾ ਕੇ "ਸ਼ਰੀਕ ਗੁਰੂ ਥਾਪਣ ਦੀ ਤਿਆਰੀ ਹੇਤ ਯਾਤਰਾ ਆਰੰਭੀ ਗਈ ਹੈ" ! ਪੰਥਕ ਪੰਥਕ ਕੂਕਦੇ ਟੱਪਦੇ ਰਹੇ ਤੇ ਊਂਠ ਤੰਬੂ ਅੰਦਰ ਆਉਣ ਨੂੰ ਫਿਰਦਾ ਹੈ .. ਹੁਣ ਤਾਂ ਬਸ ਦੇਰ ਮਾਲਕ ਦੇ ਤੰਬੂ ਵਿੱਚੋਂ ਬਾਹਰ ਹੋਣ ਦੀ ਦਿਸ ਰਹੀ ਹੈ ! (ਜਗਤਵੀਰ ਸਿੰਘ ਜਿਆਦਾ ਹੀ ਜਜਬਾਤੀ ਹੋ ਗਿਆ ਸੀ)
ਸਹੀ ਕਹਿੰਦਾ ਹੈ ਵੀਰ ! ਮੰਜੀਆਂ ਲਗਣੀਆਂ ਸ਼ੁਰੂ ਹੋ ਗਈਆਂ ਹਨ ! ਸ਼ਾਇਦ ਕੁਝ ਸਮੇਂ ਬਾਅਦ ਕੋਈ ਗੁਰੂ ਕਾ ਲਾਲ ਸਿੱਖ ਉੱਠ ਕੇ ਆਖੇ .. "ਗੁਰੂ ਲਾਧੋ ਰੇ", ਫਿਲਹਾਲ ਤਾਂ “ਕੂੜ ਫਿਰੇ ਪ੍ਰਧਾਨ ਵੇ ਲਾਲੋ” !
 ਅਜੇ ਵੀ ਸਮਾਂ ਹੈ ਕਿ ਜਿਵੇਂ ਜਦੋਂ 22 ਮੰਜੀਆਂ ਲੱਗ ਗਈਆਂ ਸਨ ਤੇ ਗੁਰੂ ਕੇ ਸਿੱਖ ਨੇ ਫਿਰ ਆਪਣਾ ਗੁਰੂ ਪਛਾਤਾ ਸੀ ! ਅਗਿਆਨਤਾ ਦੇ ਰੇਤ ਦੇ ਤੂਫਾਨ ਵਿੱਚ ਸ਼ਾਇਦ ਸਿੱਖਾਂ ਦੀਆਂ ਅੱਖਾਂ ਬੰਦ ਹੋ ਰਹੀਆਂ ਹਨ ਤੇ ਇਸ ਕਰਕੇ ਅਸਲੀ ਗੁਰੂ ਦੀ ਪਛਾਣ ਨਹੀਂ ਕਰ ਪਾ ਰਹੇ !
ਰਮਨਜੋਤ ਸਿੰਘ : ਪਹਿਲਾਂ ਇਸ ਵਿਚਲੀ ਸਿਆਸਤ ਸਮਝਣਾ ਕਿ ਇਸ ਵੇਲੇ ਹੀ ਕਿਓਂ ਇਹ ਗੱਲਾਂ ਉਠ ਰਹੀਆਂ ਹਨ ?
 ਕਿਓਂ ਕੋਈ ਸਿਆਸਤਦਾਨ ਪਿਛਲੇ ਸੌ ਤੋਂ ਵਧ ਸਾਲਾਂ ਤੋ ਲਮਕੇ ਪੰਥਕ ਮਸਲਿਆਂ ਦਾ ਹਲ ਨਹੀਂ ਕਰਨਾ ਚਾਹੁੰਦਾ ! ਕਿਓਂ ਧਾਰਮਿਕ ਆਗੂ ਆਪਣੇ ਗੁਰੂ ਤੋਂ ਮੁੱਖ ਮੋੜ ਕੇ ਸਿਆਸੀਆਂ ਦੇ ਪੈਰ ਚੁੰਮ ਰਹੇ ਹਨ ਤੇ ਆਪਣਿਆਂ ਦੇ ਗੋਡੇ ਭੰਨ ਰਹੇ ਹਨ ! ਕਿਓਂ ਅਜੇਹੀਆਂ ਗੱਲਾਂ ਚੋਣਾਂ ਤੋ ਪਹਿਲਾਂ ਹੀ ਉਠਦੀਆਂ ਹਨ ? ਇਹ ਕੋਰੀ ਸਿਆਸਤ ਦੇ ਪੈਂਤਰੇ ਹਨ ... ਤੇ ਜੇਕਰ ਸੂਝ ਬੂਝ ਨਾ ਵਿਖਾਈ ਗਈ ਤਾਂ ਸਿੱਖ ਅੱਜ ਵੀ ਮੋਏ ਤੇ ਕੱਲ ਵੀ ਮੋਏ !
ਬਸ ਕਰੋ ਓਏ ਮੁੰਡੇਓ ! ਹਰ ਗੱਲ ਤੇ ਧਰਮ ਧਰਮ ਕਰਣ ਬੈਠ ਜਾਂਦੇ ਹੋ ! ਕਹਾਣੀ ਨਹੀਂ ਸੁਣਾਈ, ਗੱਲ ਵਖਤ ਹੀ ਪਾ ਲਿਆ ਮੈਂ ! ਹੁਣ ਚੁੱਪ ਕਰ ਕੇ ਬੈਠ ਜਾਵੋ ... ! ਵੱਡੇ ਆਏ .. ਪੰਥ ਦਰਦੀ ! (ਸੁਖਦੇਵ ਸਿੰਘ ਨੇ ਗੁੱਸੇ ਵਿੱਚ ਲੋਹਾ ਲਾਖਾ ਹੋ ਕੇ ਕਿਹਾ)

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.