ਕੌਮ ਨੂੰ ਕਿਉਂ ਨਹੀਂ ਠੋਕ ਕੇ ਕਿਹਾ ਅਤੇ ਦੱਸਿਆ ਜਾਂਦਾ ਕਿ ਦੀਵਾਲ਼ੀ ਸਿੱਖਾਂ ਦਾ ਤਿਉਹਾਰ ਨਹੀਂ ਹੈ।
ਦੀਵਾਲ਼ੀ ਸਿੱਖਾਂ ਦਾ ਤਿਉਹਾਰ ਕਿਉਂ ਨਹੀਂ ਹੈ ?
ਸਿੱਖ ਮਨੋਬਿਰਤੀ ਆਪਣੇ ਧੁਰ ਅੰਦਰ ਬਿਬੇਕ, ਜੀਵਨ ਆਚਰਨ ਅਤੇ ਵਿਹਾਰ ਵਿਚ ਪੁਸ਼ਤ ਦਰ ਪੁਸ਼ਤ ਜੜ ਜਮਾਈ ਬੈਠੇ ਬ੍ਰਾਹਮਣ ਨੂੰ 'ਮਾਰ' ਨਹੀਂ ਸਕੀ ਹੈ। ਇਹੋ ਕਾਰਨ ਹੈ ਕਿ 2015 ਦਾ ਸਰਬੱਤ ਖ਼ਾਲਸਾ ਵੀ, ਖਾੜਕੂ ਸਮਝੀ ਜਾਣ ਵਾਲੀ ਅਤੇ ਹਮੇਸ਼ਾ ਹਿੰਦੁਤਵਾ ਅਤੇ ਆਰ. ਐੱਸ. ਐੱਸ. ਦਾ ਦਖ਼ਲ ਹਰ ਸਿੱਖ ਮਸਲੇ ਵਿਚ ਮੰਨਣ ਵਾਲੀ ਧਿਰ, ਇੰਜ ਸਿੱਖੀ ਅੰਦਰਲੇ ਦੁਸ਼ਮਣਾ ਨੂੰ ਕਲੀਨ ਚਿੱਟ ਦਿੰਦੀ ਆ ਰਹੀ ਹੈ। ਆਪਣੀਆਂ ਗ਼ਲਤੀਆਂ ਦੀ ਪੰਡ ਦੂਜੇ ਸਿਰ ਚੁਕਾ ਕੇ ਆਪ ਦੁੱਧ ਧੋਤੇ ਬਣੇ ਰਹਿਣ ਦੀ 'ਚਾਣਕਿਆ' ਚਾਲ ਦੀ ਮੁਹਾਰਤ ਵਿਚ ਅਜਿਹੇ ਲੋਕ ਸਿਖਰ ਤੇ ਹਨ। ਇਹ ਉਹ ਲੋਕ ਹਨ ਜਿਹੜੇ ਓਪਰੀ ਨਜ਼ਰੇ ਰਵਾਇਤੀ ਅਕਾਲੀਆਂ ਅਤੇ ਹਿੰਦੁਤਵਾ ਦੇ ਵਿਰੋਧੀ ਨਜ਼ਰ ਆਉਂਦੇ ਹਨ ਪਰ; ਆਪ ਸਤਾ ਧਾਰੀ ਉਨ੍ਹਾਂ ਹੀ ਅਕਾਲੀਆਂ ਦਾ, ਡੇਰਾਵਾਦ, ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦਾ ਸਾਥ ਵੀ ਦਿੰਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਧਿਰ ਠੋਕ ਕੇ ਪੂਰੀ ਦ੍ਰਿੜ੍ਹਤਾ ਨਾਲ ਸਿੱਖ ਕੌਮ ਨੂੰ ਸਹੀ "ਗੁਰਮਤਿ" ਸੇਧ ਦੇਣ ਲਈ ਤਿਆਰ ਨਹੀਂ ਹੈ। ਇਹੋ ਕਾਰਨ ਹੈ ਕਿ ਇਹ ਕਦੇ ਦੀਵਾਲੀ ਤੇ ਸਰਬੱਤ ਖ਼ਾਲਸਾ ਸੱਦਦੇ ਹਨ ਤੇ ਦੂਜੀ ਆਪਣੇ ਆਪ ਨੂੰ ਸਿਧਾਂਤਕ ਸਪਸ਼ਟਤਾ ਦੀ ਮੁਹਾਰਤ ਵਿਚ ਨਿਪੁੰਨ ਮੰਨੀ ਜਾਣ ਵਾਲੀ ਧਿਰ ਪ੍ਰਚਾਰਕ, ਕਾਲੀ ਦੀਵਾਲੀ ਮਨਾਉਣ ਦਾ ਸੱਦਾ ਸਿੱਖਾਂ ਨੂੰ ਦੇ ਦਿੰਦੇ ਹਨ। ਆਮ ਸਿੱਖ ਸਮਾਜ ਇੰਜ "ਸਿੱਖ ਤਿਉਹਾਰਾਂ" ਬਾਬਤ ਆਪਣੀ ਸਮਝ ਦਾ ਦਿਵਾਲ਼ਾ ਕੱਢਦੇ ਹੋਏ ਇਨ੍ਹਾਂ ਸਭਨਾਂ ਨਾਲ ਹੀ ਸਹਿਮਤੀ ਪ੍ਰਗਟਾਉਂਦੀ ਤੁਰੀ, ਮੁੜ ਮੁੜ ਭੰਬਲਭੂਸੇ ਦਾ ਸ਼ਿਕਾਰ ਬਣਦੀ ਚਲੀ ਆ ਰਹੀ ਹੈ। ਕੀ ਇੰਜ ਸਿੱਖ ਖ਼ੁਦ ਦੀਵਾਲ਼ੀ ਉੱਪਰ "ਹਿੰਦੁਤਵਾ ਦੀ ਰੌਸ਼ਨੀ ਦੇ ਪ੍ਰਤੀਕ ਦੀਵੇ, ਮੋਮ ਬੱਤੀਆਂ ਤੇ ਰੌਸ਼ਨੀਆਂ ਕਰ ਕੇ; ਪਟਾਕੇ ਚਲਾ ਕੇ" ਖ਼ਾਲਸਾ ਧਰਮ ਨੂੰ ਖੋਖਲਾ ਅਤੇ ਆਮ ਸਿੱਖ ਮਨਾ ਵਿਚ ਹਿੰਦੂ ਰੀਤੀ ਰਿਵਾਜ਼ਾਂ ਨੂੰ ਹੋਰ ਪੱਕਾ ਨਹੀਂ ਕਰ ਰਹੇ ? ਸਿੱਖ ਕੌਮ ਵਿਚਲੇ ਜ਼ਿੰਮੇਵਾਰ ਆਗੂ ਅਤੇ ਵਿਦਵਾਨ ਕਿਉਂ ਨਹੀਂ ਖੁੱਲ ਕੇ ਕਹਿੰਦੇ ਕਿ ਦੀਵਾਲੀ ਸਿੱਖ ਤਿਉਹਾਰ ਨਹੀਂ ਹੈ, ਇਸ ਲਈ ਇਸ ਨੂੰ ਕੋਈ ਸਿੱਖ ਨਾ ਮਨਾਏ ? ਠੋਕ ਕੇ ਕਹੋ ਕਿ ਦੀਵਾਲੀ ਦਾ ਸਿੱਖੀ ਨਾਲ ਅਤੇ ਗੁਰਮਤਿ ਨਾਲ ਕੋਈ ਵਾਸਤਾ ਨਹੀਂ ਤੇ ਅੱਜ ਤੋਂ ਸਿੱਖ ਦੀਵਾਲੀ ਨਹੀਂ ਮਨਾਉਣਗੇ ? ਸਿੱਖੋ ਹੁਣ ਤਾਂ ਸੰਭਲ ਜਾਓ.... ਉਹ ਲੋਕ ਅਤੇ ਧਿਰਾਂ ਖ਼ਾਸ ਤੋਰ ਤੇ ਇਸ ਤੇ ਵਿਚਾਰ ਕਰਨ ਜਿਹੜੀਆਂ ਦੀਵਾਲੀ ਕਾਲੀ ਮਨਾਉਣ ਦੇ ਸੱਦੇ ਦੇ ਚੁੱਕੀਆਂ ਹਨ ਅਤੇ ਦੀਵਾਲੀ ਤੇ ਸਰਬੱਤ ਖ਼ਾਲਸਾ ਨਵੰਬਰ 2015 ਸੱਦ ਚੁੱਕੀਆਂ ਹਨ। ਸੰਸਾਰ ਭਰ ਵਿਚਲੀਆਂ ਸਿੱਖਾਂ ਦੀਆਂ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਵੀ ਇਸ ਬਾਰੇ ਆਪੋ ਆਪਣੇ ਸਟੈਂਡ ਸਪਸ਼ਟ ਕਰਨ ਦੀ ਲੋੜ ਹੈ ਕਿ ਉਹ "ਗੁਰਮਤਿ ਸਿਧਾਂਤ ਤੇ ਸੰਕਲਪ ਨਾਲ ਖੜਦੀਆਂ ਹਨ ਜਾਂ 'ਹਿੰਦੁਤਵਾ ਸੰਕਲਪ' ਨਾਲ ਖੜਦੀਆਂ ਹਨ ? ਨਿਰੋਲ ਗੁਰਮਤਿ ਪਰਨਾਏ ਸਿੱਖਾਂ ਨੂੰ ਖ਼ਾਲਸਤਾਈ ਸਭਿਅਤਾ ਤੇ ਕੀਤੇ ਜਾ ਰਹੇ ਇਸ ਘਾਤਕ ਅੰਦਰੂਨੀ ਹਮਲੇ ਨੂੰ ਰੋਕਣ ਲਈ ਇਸ ਦਾ ਉਨ੍ਹਾਂ ਤੋਂ ਜਵਾਬ ਮੰਗਣਾ ਚਾਹੀਦਾ ਹੈ। ਸਿੱਖਾਂ ਵਿਚ ਇਹ ਵੀ ਗ਼ਲਤ ਪ੍ਰਚਾਰ ਅਤੇ ਪਿਰਤ ਪਾਈ ਗਈ ਹੈ ਕਿ 'ਦੀਵਾਲ਼ੀ' ਸਿੱਖਾਂ ਦਾ ਬੰਦੀ ਛੋੜ ਦਿਵਸ ਹੈ। "ਬੰਦੀ ਛੋੜ" ਦਿਵਸ ਅਤੇ ਦੀਵਾਲ਼ੀ ਦਾ ਕੋਈ ਵੀ ਇਤਿਹਾਸਕ ਜੋੜ ਗੁਰੂ ਕਾਲ ਤੋਂ ਹੀ ਕਦੇ ਵੀ ਨਹੀਂ ਰਿਹਾ ਹੈ। ਇੰਜ ਸਿੱਖਾਂ ਨੂੰ ਗ਼ਲਤ ਇਤਿਹਾਸ, ਸਿਧਾਂਤ ਅਤੇ ਆਚਰਨ ਦੀ ਸਭਿਅਤਾ ਨਾਲ ਜੋੜਿਆ ਜਾ ਰਿਹਾ ਹੈ। ਇਸ ਪਾਪ ਲਈ ਅਜਿਹੀਆਂ ਧਿਰਾਂ, ਇਤਿਹਾਸ ਕਾਰਾਂ, ਪ੍ਰਬੰਧਕਾਂ, ਪ੍ਰਚਾਰਕਾਂ ਅਤੇ ਆਗੂਆਂ ਨੂੰ "ਗੁਰਮਤਿ" ਕਦੇ ਵੀ ਮਾਫ਼ ਨਹੀਂ ਕਰੇਗੀ।
ਭਾਈ ਗੁਰਦਾਸ ਜੀ ਦੇ ਜਿਸ ਸ਼ਬਦ ਨੂੰ ਲੈ ਕੇ ਦੀਵਾਲੀ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟੈਲੀਵਿਜ਼ਨ ਮੀਡੀਏ ਵਿਚ ਜਿਹੜਾ ਪ੍ਰਚਾਰ ਰੱਜ ਕੇ ਕੀਤਾ ਗਿਆ ਉਸ ਦੀਵਾਲੀ ਨੂੰ ਭਾਈ ਗੁਰਦਾਸ ਜੀ "ਹਰਿ ਚੰਦਉਰੀ” ਆਖਦੇ ਹਨ।
ਵਾਰ 19ਵੀਂ ਦੀ ਪਉੜੀ ਛੇਵੀਂ ਵਿਚ ਭਾਈ ਗੁਰਦਾਸ ਜੀ ਗੁਰਮੁਖ ਦੀ ਜੀਵਨ ਜੁਗਤ ਸੰਬੰਧੀ ਲਿਖਦੇ ਹਨ ਮਹੀਨਾ ਨਹੀਂ ਲਿਖਦੇ। "ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ। ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ। ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ।
ਹਰਿ ਚੰਦਉਰੀ ਝਾਤਿ ਵਸਾਇ ਉਚਾਲੀਅਨਿ। ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ॥” ਅਰਥ ਹੈ ਦੀਵਾਲੀ ਦੀ ਰਾਤ ਨੂੰ ਹਰ ਘਰ ਵਿਚ (ਖ਼ੁਸ਼ੀ ਨਾਲ) ਦੀਵੇ ਬਾਲੇ ਜਾਂਦੇ ਹਨ ਜੋ ਕੁੱਝ ਚਿਰ ਮਗਰੋਂ ਬੁਝ ਜਾਂਦੇ ਹਨ। ਇਸੇ ਤਰ੍ਹਾਂ ਰਾਤ ਵੇਲੇ ਵੱਡੇ ਛੋਟੇ ਤਾਰੇ ਅਸਮਾਨ ਵਿਚ ਨਿਕਲ ਕੇ ਚਮਕਾਂ ਮਾਰਦੇ ਤੇ ਲਿਸ਼ਕਦੇ ਹਨ, ਪਰ ਦਿਨ ਚੜ੍ਹਦੇ ਹੀ ਖ਼ਤਮ ਹੋ ਜਾਂਦੇ ਹਨ। ਬਾਗ਼ਾਂ ਵਿਚ ਤਰ੍ਹਾਂ-ਤਰ੍ਹਾਂ ਦੇ ਫ਼ੁਲ ਖਿੜਦੇ ਹਨ, ਪਰ ਕੁੱਝ ਚਿਰ ਹੀ ਪੂਰੇ ਖਿੜਦੇ ਤੇ ਖ਼ਤਮ ਹੋ ਜਾਂਦੇ ਹਨ। ਹਰਿਚੰਦਉਰੀ ਵਾਂਗ ਸੰਸਾਰ ਵਿਚ ਅਨੇਕਾਂ ਅਜਿਹੀਆਂ ਨਗਰੀਆਂ ਦੀ ਝਾਤੀ, ਦਿਖਾਵੇ ਮਾਤਰ ਦਿਸਦੀ ਹੈ ਤੇ ਖ਼ਤਮ ਹੋ ਜਾਂਦੀ ਹੈ, ਵੱਸਦੀ ਤੇ ਉੱਜੜ ਜਾਂਦੀ ਹੈ।
ਪਰ ਅਸਲ ਵਿਚ ਜੋ ਜੀਵਨ ਦਾ ਸੁਖ ਫਲ, ਜੋ ਸ਼ਬਦ ਦੀ ਦਾਤ ਗੁਰਮਤਿ ਹੈ, ਉਹ ਗੁਰੂ ਦੇ ਵਰੋਸਾਏ ਗੁਰਮੁਖ ਹੀ ਸੰਭਾਲਦੇ ਹਨ (ਹਰਿਚੰਦਉਰੀ :- ਅਸਲ ਵਿਚ ਕੋਈ ਵਸਤੂ ਨਹੀਂ ਮ੍ਰਿਗ, ਤ੍ਰਿਸ਼ਨਾ ਵਾਂਗ ਧੁੰਦ ਵਿਚ ਖ਼ਿਆਲੀ ਰਚਨਾ ਹੈ। (ਮਹਾਨ ਕੋਸ਼ ਪੰਨਾ 264)।) ਇਸ ਪਉੜੀ ਵਿਚ ਭਾਈ ਗੁਰਦਾਸ ਜੀ ਮਨੁੱਖ ਨੂੰ ਦੀਵਾਲੀ ਦੇ ਨਾਸ ਹੋ ਜਾਣ ਵਰਗੇ ਸੁਭਾਅ ਦਾ ਉਦਾਹਰਨ ਦੇ ਕੇ ਕਹਿੰਦੇ ਹਨ ਕਿ ਇਹ ਸਭ ਫੋਕਟ ਕਰਮ ਹਨ; ਅਸਲ ਅਤੇ ਮੂਲ ਗੁਰਬਾਣੀ ਰੂਪੀ ਸ਼ਬਦ ਗੁਰੂ ਹੈ ਜੋ ਮਨੁੱਖ ਦੀ ਰੂਹ ਅੰਦਰ 'ਅਕਾਲ' ਦਾ ਪਰਕਾਸ਼ ਕਰਦੀ ਹੈ।
ਕਿੰਨੀ ਵੱਡੀ ਢੀਠਤਾਈ ਹੈ ਕਿ ਸਿੱਖਾਂ ਦੇ ਗੁਰਧਾਮਾਂ ਵਿਚ ਫੋਕਟ ਕਰਮਾਂ ਨੂੰ ਅਸਲ ਕਰਮ ਬਣਾ ਕੇ, ਗੁਰਦੁਆਰੇ ਸਜਾ ਕੇ, ਤੇ ਉਸੇ ਸਜੇ ਹੋਏ ਗੁਰਦੁਆਰੇ ਵਿਚ ਸ਼ਬਦ ਗੁਰੂ ਦਾ ਪ੍ਰਕਾਸ਼ ਕਰ ਕੇ, ਗੁਰੂ ਨੂੰ ਸਿੱਖ ਚੈਲੰਜ ਕਰਦੇ ਹਨ ਕਿ,
"ਲੈ ਜਿਸ ਤੋਂ ਤੂੰ ਮਨਾਂ ਕਰਦਾ ਹੈ ਅਸੀਂ ਤਾਂ ਉਹੀ ਕਰਾਂਗੇ, ਸਾਡੀ ਲੱਤ ਭੰਨ ਸਕਦੈ ਤਾਂ ਭੰਨ ਕੇ ਦਿਖਾ”।
ਇਹ ਉਹੀ ਕਰਮ ਹੈ ਜਿਵੇਂ ਥਾਲ਼ ਵਿਚ ਦੀਵੇ ਬਾਲ ਕੇ ਸਿੱਖ ਗੁਰਦੁਆਰਿਆਂ ਵਿਚ ਆਰਤੀ ਕਰਦੇ ਹਨ ਜਾਂ ਹਾਰਮੋਨੀਅਮ ਅਤੇ ਤਬਲੇ ਤੇ "ਗੁਰੂ ਦੇ ਸਿਧਾਂਤ ਨੂੰ ਕੁੱਟ ਕੁੱਟ ਕੇ ਇਹ ਦਰਸਾਉਂਦੇ ਹਨ ਕਿ ਗੁਰੂ ਨਾਨਕ, ਤੂੰ ਤਾਂ ਆਰਤੀ ਦਾ ਖੰਡਨ ਕੀਤਾ ਪਰ ਲੈ ਅਸੀਂ ਤੇਰੇ ਹੀ ਦਰਬਾਰ ਵਿਚ ਆਰਤੀ ਗਾਉਂਦੇ ਹਾਂ। ਸਾਡਾ ਸੰਘ ਬੰਦ ਕਰ ਕੇ ਦਿਖਾ”। ਤਰਾਸਦੀ ਅਤੇ ਅਫ਼ਸੋਸਨਾਕ ਗੱਲ ਇਹ ਹੈ ਕਿ ਸਾਡੇ ਜਥੇਦਾਰਾਂ ਤੋਂ ਲੈ ਕੇ ਪ੍ਰਧਾਨਾਂ ਤੱਕ ਧਰਮ ਉੱਤੇ ਕਾਬਜ਼ ਹਰ ਇੱਕ ਸ਼ਖ਼ਸ ਗੁਰੂ ਦੀ ਕਹੀ ਗੱਲ ਨੂੰ ਨਾ-ਮੰਨਣ ਵਾਸਤੇ ਹੀ ਬਿਰਾਜਮਾਨ ਹੈ।
"ਸਿਰੀ ਰਾਗ ਮਹਲਾ 1 ਘਰੁ 4।।
ਏਕੁ ਸੁਆਨੁ ਦੁਇ ਸੁਆਨੀ ਨਾਲਿ।।
ਭਲਕੇ ਭਉਕਹਿ ਸਦਾ ਬਇਆਲਿ।।
ਕੂੜੁ ਛੁਰਾ ਮੁਠਾ ਮੁਰਦਾਰੁ।।
ਧਾਣਕ ਰੂਪਿ ਰਹਾ ਕਰਤਾਰ।।1।।"
ਹੇ ਕਰਤਾਰ ! ਮੈਂ ਸਾਂਸੀਆਂ ਵਾਲੇ ਰੂਪ ਵਿਚ ਤੇਰੀ ਨਸੀਹਤ ਤੋਂ ਬਾਗ਼ੀ ਹਮੇਸ਼ਾ ਡਰਾਉਣੇ ਵਿਗੜੇ ਰੂਪ ਵਾਲਾ ਹਰਾਮਖ਼ੋਰ ਬਣਿਆ ਰਹਿੰਦਾ ਹਾਂ। ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਫਸਾ ਕੇ ਕਿਵੇਂ ਠਗਾਂ? ਇਸੇ ਲਈ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੈ। ਮੈਂ ਪਰਾਇਆ ਹੱਕ ਖਾਂਦਾ ਹਾਂ। ਮੈਂ ਵਿਕਾਰੀ ਹਾਂ। ਮੈਂ ਰੱਬ ਦਾ ਚੋਰ ਹਾਂ ਤੇ ਆਪਣੇ ਨਾਲ ਧਰਮ ਦੇ ਪਾਖੰਡ ਰਾਹੀਂ ਲੋਕਾਂ ਨੂੰ ਠੱਗਣ ਵਾਸਤੇ ਕੁੱਤਾ ਅਤੇ ਕੁੱਤੀਆਂ ਨਾਲ ਰੱਖ, ਛੁਰਾ ਹੱਥ ਵਿਚ ਲਈ ਫਿਰਦਾ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 24 ਤੇ ਦਰਜ ਇਹ ਆਚਰਨ ਹਰ ਪੱਧਰ ਦੇ ਸਿੱਖ ਆਗੂਆਂ ਦਾ ਧਰਮ ਬਣ ਚੁੱਕਾ ਹੈ। ਇਸੇ ਲਈ ਜੋ ਝੂਠ ਹੈ ਉਸ ਨੂੰ ਸੱਚ ਬਣਾ ਦਿੱਤਾ ਗਿਆ ਹੈ ਅਤੇ ਜੋ ਸੱਚ ਹੈ, ਉਸ ਨੂੰ ਗ਼ਲਤ ਅਤੇ ਤ੍ਰਿਸਕਾਰ ਯੋਗ ਬਣਾ ਕੇ ਤਿਆਗ ਦਿੱਤਾ ਗਿਆ ਹੈ।
ਤਿਉਹਾਰਾਂ ਦੇ ਸਬੰਧ ਵਿੱਚ ਸਿੱਖ ਸਮਾਜ ਵਿੱਚ ਹਾਲੇ ਤਕ "ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ” ਇੱਕ ਕੌਮੀਅਤਾ ਵਾਲੀ ਸੂਝ ਅਤੇ ਸੋਚ ਪੈਦਾ ਨਹੀਂ ਹੋ ਸਕੀ ਹੈ। ਸਭਿਆਚਾਰ ਦੇ ਇਸ ਅਤਿ ਲੋੜੀਂਦੇ ਪੱਖ ਵਿਚ ਹਾਲੇ ਤਕ ਕਿਸੇ ਨੇ ਕੋਈ ਕੰਮ ਨਹੀਂ ਕੀਤਾ, ਜਿਸ ਕਰ ਕੇ ਸਿੱਖ ਸਭਿਆਚਾਰ ਸਾਹਮਣੇ ਹੀ ਨਹੀਂ ਹੋ ਸਕਿਆ ਹੈ। ਸਭਿਆਚਾਰ ਅਤੇ ਸਭਿਅਤਾ ਦੇ ਇਸ ਪੱਖੋਂ ਸਿੱਖ ਹਾਲੇ ਤਕ ਜਾਂ ਤਾਂ 'ਪੰਜਾਬੀ ਹਿੰਦੂ/ਮੁਸਲਿਮ' ਸਭਿਅਤਾ ਨਾਲ ਹੀ ਜੁੜੇ ਤੇ ਜੋੜੇ ਜਾ ਰਹੇ ਹਨ ਜਾਂ ਸ਼ੁੱਧ 'ਹਿੰਦੁਸਤਾਨੀ ਸੰਕਲਪ ਵਿਚੋਂ ਨਿਕਲਦੇ ਹਿੰਦੁਤਵਾ ਸਭਿਅਤਾ' ਨਾਲ ਜੋੜ ਦਿੱਤੇ ਗਏ ਹਨ।
(ਚਲਦਾ)
ਅਤਿੰਦਰ ਪਾਲ ਸਿੰਘ Ex. MP