ਕੈਟੇਗਰੀ

ਤੁਹਾਡੀ ਰਾਇ



ਇੰਦਰਜੀਤ ਸਿੰਘ ਕਾਨਪੁਰ
ਇਸ ਕੌਮ ਦਾ ਸ਼ਾਇਦ ਹੁਣ ਕੁਝ ਵੀ ਨਹੀਂ ਬਣਨਾਂ !
ਇਸ ਕੌਮ ਦਾ ਸ਼ਾਇਦ ਹੁਣ ਕੁਝ ਵੀ ਨਹੀਂ ਬਣਨਾਂ !
Page Visitors: 2663

ਇਸ ਕੌਮ ਦਾ ਸ਼ਾਇਦ ਹੁਣ ਕੁਝ ਵੀ ਨਹੀਂ ਬਣਨਾਂ !
ਕਲ ਮੈ ਸਿੱਖ ਅਬਾਦੀ ਵਾਲਿਆਂ ਕੁਝ ਮੁਹੱਲਿਆ ਵਿੱਚ ਗਇਆ । ਜਿੱਨੀ ਰੌਸ਼ਨੀ ਅਨਮਤੀਆਂ ਦੇ ਘਰਾਂ ਵਿੱਚ ਨਹੀਂ ਸੀ ਹੋਈ, ਉਸ ਤੋਂ ਵੱਧ ਰੌਸ਼ਨੀ ਸਿੱਖਾਂ ਦੇ ਘਰਾ ਵਿੱਚ ਹੋਈ ਵੇਖੀ । ਇਕ ਦੋ ਨਾਲ ਗਲ ਹੋਈ ਉਹ ਸਮਝਣ ਦੀ ਬਜਾਏ ਬੋਲੇ ,ਜਦੋਂ ਦਰਬਾਰ ਸਾਹਿਬ ਵਿੱਚ ਦਿਵਾਲੀ ਮਨਾਈ ਜਾਂਦੀ ਹੈ ,ਆਤਿਸ਼ਬਾਜੀ ਕੀਤੀ ਜਾਦੀ ਹੈ ,ਤਾਂ ਤੁਸੀ ਕੌਣ ਹੁੰਦੇ ਹੋ ।ਤੁਹਾਡੇ ਮਿਸ਼ਨਰੀਆਂ ਦਾ ਕੰਮ ਪੁਠੀਆਂ ਗੱਲਾ ਕਰ ਕੇ ਹੀ ਸਿੱਖਾ ਵਿੱਚ ਭੰਬਲ ਭੂਸੇ ਪਾਉਣਾਂ ਰਹਿ ਗਿਆ ਹੈ, ਹੋਰ ਤੁਹਾਨੂੰ ਕੋਈ ਕੰਮ ਨਹੀ !
ਲੱਮੀ ਸਾਹ ਲੈ ਕੇ , ਕੋਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ, ਤੇ ਸੋਚਦਾ ਸੋਚਦਾ ਅਪਣੇ ਘਰ ਨੂੰ ਵਾਪਸ ਆ ਗਿਆ ,ਲੇਕਿਨ ਕਾਫੀ ਦੇਰ ਤਕ ਸੌਂ ਨਹੀ ਸਕਿਆ ! ਗਲ ਵੀ ਇਨ੍ਹਾ ਦੀ ਸਹੀ ਹੈ ,ਜਦੋਂ ਕੈਲੇਫੋਰਨੀਆਂ ਵਾਲਾ ਧੂਤਾ ਸਾਡੇ ਸਹਿਰ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਇਹ ਕਹ ਰਿਹਾ ਸੀ ਕਿ ਰਖੜੀ ਮਨਾਉ ! ਦਿਵਾਲੀ ਮਨਾਉ ਆਪਸੀ ਭਈਚਾਰੇ ਨੂੰ ਵਧਾਉ, ਮੰਦਿਰ ਅਗੋ ਲੰਘ ਜਾਂਣ ਨਾਲ ਤੁਸੀ ਹਿੰਦੂ ਨਹੀ ਬਣ ਚੱਲੇ ,ਤਾ ਸੰਗਤ ਜੈਕਾਰੇ ਛੱਡ ਰਹੀ ਸੀ !
ਜਿਵੇ ਕਿਸੇ ਬੱਚੇ ਨੂੰ ਇਹ ਕਹਿਆ ਜਾਵੇ ,ਅੱਜ ਸਕੂਲ ਨਾ ਜਾ, ਦੋ ਚਾਰ ਦਿਨ ਦੀ ਛੁੱਟੀ ਕਰ ਲੈ । ਪੈਸੇ ਮੇਰੇ ਕੋਲੋਂ ਲੈ ਜਾ ,ਤੇ ਆਪਣੇ ਅਵਾਰਾ ਦੋਸਤਾਂ ਨਾਲ ਘੁੰਮ ਫਿਰ ਤੇ ਜਾ ਕੇ ਫਿਲਮਾਂ ਵੇਖ , ਤਾਂ ਉਸਨੇ ਤਾਂ ਖੁੱਸ਼ ਹੋਣਾਂ ਹੀ ਹੋਣਾਂ ਹੈ । ਉਸਨੇ ਤਾਂ ਤੁਹਾਡੀ ਜੈ ਜੈ ਕਾਰ ਕਰਣੀ ਹੀ ਹੈ !
ਜੇ ਸਾਡੇ ਪ੍ਰਬੰਧਕ ਇਹੋ ਜਹੇ ਅਖੋਤੀ ਪ੍ਰਚਾਰਕਾਂ ਨੂੰ ਬੁਲਾ ਕੇ ,ਇਹੋ ਜਹਿਆ ਕੁਪ੍ਰਚਾਰ ਕਰਵਾੰਦੇ ਰਹੈ ਤਾਂ ਕੌਮ ਨੂੰ ਬਿਪਰ ਬਨਣ ਤੋਂ ਕਿਸ ਨੇ ਬਚਾ ਲੈੰਣਾ ਹੈ ?
ਮੈਂ ਇਹ ਸਮਝ ਨਾਂ ਸਕਿਆ ਕਿ ਇਹ ਸਿੱਖ ਦਿਵਾਲੀ ਦਾ ਇਹ ਦਿਹਾੜਾ ਕਿਸ ਖੁਸ਼ੀ ਵਿੱਚ ਮਨਾਂ ਰਹੇ ਹਨ ?
ਰਾਮ ਚੰਦਰ ਦੇ ਬਨਵਾਸ ਕੱਟ ਕੇ ਘਰ ਆਉਣ ਦੀ ਖੁਸ਼ੀ ਵਿੱਚ ?
ਖਾਲਸਾ ਰਾਜ ਖੁੱਸ ਜਾੰਣ ਦੀ ਖੁਸ਼ੀ ਵਿੱਚ ?
ਅਕਟੂਬਰ 1984 ਵਿੱਚ ਅੱਜ ਦੇ ਦਿਨ ਕੋਹ ਕੋਹ ਕੇ ਮਾਰੇ ਗਏ 10000 ਸਿੱਖਾ ਦੀ ਮੌਤ ਦੀ ਖੁਸ਼ੀ ਵਿੱਚ ?
ਜਾਂ ਕਥਿਤ ਬੰਦੀ ਛੋਡ਼ ਦਿਵਸ ਦੀ ਖੁਸ਼ੀ ਵਿੱਚ ? ਜਦ ਕਿ ਗੁਰੂ ਹਰਿਗੋਬਿੰਦ ਸਾਹਿਬ ਤਾ ਅੰਮ੍ਰਿਤਸਰ ਫਗਣ ਦੇ ਮਹੀਨੇ ਵਿੱਚ ਅਾਏ ਸਨ !
ਜੇ ਇਨ੍ਹਾ ਮੂਰਖਾਂ ਦੀ ਬੰਦੀਛੋੜ ਵਾਲੀ ਗੱਲ ਮਨ ਹੀ ਲਈਏ ਤਾਂ ਫਿਰ ਬਾਬਰ ਦੀ ਜੇਲ ਵਿਚੋਂ ਛੁੱਟ ਕੇ ਆਏ ਗੁਰੂ ਨਾਨਕ ਸਾਹਿਬ ਕੀ ਸਿੱਖਾ ਦੇ ਗੁਰੂ ਨਹੀ ਸਨ ? ਉਸ ਦਿਨ ਇਹ ਆਤਿਸ਼ਬਾਜੀ , ਇਹ ਖੁਸ਼ੀਆਂ ਸਿੱਖ ਕਿਊ ਨਹੀ ਮਨਾਉਦੇ ?
ਭਲਿਉ ਬੰਦੀ ਛੋਡ਼ ਦਾ ਝੂਠ ਬੋਲ ਕੇ ਰਾਮ ਚੰਦਰ ਦੇ ਬਨਵਾਸ ਕੱਟਣ ਦੀ ਖੁਸ਼ੀ ਹੀ ਮਨਾਉਣੀ ਹੈ ਤੇ ਮਨਾਉ, ਤੁਹਾਨੂੰ ਕੌਣ ਮਨਾਂ ਕਰਦਾ ਹੈ ,ਲੇਕਿਨ ਇੱਨਾ ਵੱਡਾ ਕੁਫਰ ਤੌਲ ਕੇ ਅਪਣੇ ਅਮੀਰ ਇਤਿਹਾਸ ਨੂੰ ਕਿਊ ਵਿਗਾੜ ਰਹੇ ਹੋ ?
ਆਤਿਸ਼ ਬਾਜੀਆਂ ਕਰਨ ਵਾਲਿਉ ‘ਤੇ ਅਪਣੇ ਘਰਾਂ ਵਿੱਚ ਰੌਸ਼ਨੀ ਕਰਨ ਵਾਲੇ ਸਿੱਖੋ ! 31 ਅਕਟੂਬਰ 1984 ਚੌਰਾਸੀ ਦੀ ਇਹ ਆਤਿਸ਼ਬਾਜੀ, ਅੱਗਾਂ ,ਗੋਲੀਆਂ ਦੀਆਂ ਅਵਾਜਾਂ ਅਤੇ ਆਪਣੀਆਂ ਸਿੱਖ ਮਾਵਾਂ ਭੈਣ ਦੀਆਂ ਦਰਦ ਭਰੀਆਂ ਚੀਖਾਂ ਦੀਆਂ ਅਵਾਜਾਂ ਇੱਨੀ ਛੇਤੀ ਤੁਸੀ ਕਿਸ ਤਰ੍ਹਾਂ ਭੁੱਲ ਗਏ ?
ਤੁਸੀ ਤਾਂ ਕਹਿੰਦੇ ਸੀ - NEVER FORGET 1984 .
ਜੇੜ੍ਹਿਆਂ ਕੌਮਾ ਅਪਣੇ ਤੇ ਆਏ ਭੈੜੇ ਵਕਤ ਤੋਂ ਕੋਈ ਸਬਕ ਨਹੀ ਲੈੰਦੀਆਂ, ਉਹ ਹੌਲੀ ਹੌਲੀ ਆਪਣੇ ਆਪ ਹੀ ਮੁੱਕ ਜਾੰਦੀਆ ਹਨ । ਉਨ੍ਹਾ ਨੂੰ ਕਤਲੇਆਮ ਕਰਕੇ ਮੁਕਾਉਣ ਦੀ ਜਰੂਰਤ ਨਹੀ ਪੈਂਦੀ ।
ਇੰਦਰਜੀਤ ਸਿੰਘ, ਕਾਨਪੁਰ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.