ਰਾਜ ਕੁਮਾਰੀ ਦਾ ਇਸ਼ਟ ਕੌਣ ਹੈ?
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਦਿਨੀਂ,ਆਖੇ ਜਾਂਦੇ ਦਸਮ ਗ੍ਰੰਥ ਦੇ ਹਮਾਇਤੀਆਂ ਵੱਲੋਂ (16 ਅਕਤੂਬਰ 2016ਈ:) ਅਮਰੀਕਾ ਦੇ ਸ਼ਹਿਰ ਫੇਅਰਫੈਕਸ ਵਿਖੇ ਇਕ ਸੈਮੀਨਾਰ ਕੀਤਾ ਗਿਆ। ਜਿਸ ਵਿਚ ਭਾਗ ਲੈਣ ਲਈ ਡਾ: ਹਰਭਜਨ ਸਿੰਘ (ਨਿਰਦੇਸ਼ਕ ਡਾ: ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਮੁਖ ਬੁਲਾਰੇ ਦੇ ਤੌਰ ਤੇ ਪੁੱਜੇ ਹੋਏ ਸਨ। ਜਦੋਂ ਉਨ੍ਹਾਂ ਨੇ ਸਟੇਜ ਤੋਂ ਅੱਡੀਆਂ ਚੁਕ-ਚੁਕ ਕੇ, ਬਾਂਹਾਂ ਉਲਾਰ-ਉਲਾਰ ਕੇ ਬਹੁਤ ਹੀ ਉੱਚੀ ਅਵਾਜ਼ ਵਿੱਚ ਆਪਣੀ ਖੋਜ ਸਾਂਝੀ ਕੀਤੀ ਤਾਂ ਸਰੋਤੇ ਵਾਹ ਗੁਰੂ, ਵਾਹ ਗੁਰੂ ਕਰ ਰਹੇ ਸਨ। ਆਓ; ਪਹਿਲਾਂ ਉਨ੍ਹਾਂ ਨੇ ਜੋ ਕਿਹਾ, ਉਹ ਜਾਣ ਲਈਏ।
ਡਾ: ਹਰਭਜਨ ਸਿੰਘ ਨੇ ਆਪਣੇ ਭਾਸ਼ਨ ਦਾ ਅਰੰਭ ਭਗਤ ਕਬੀਰ ਜੀ ਦੇ ਸ਼ਬਦ
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥
ਬਿਧਵਾ ਕਸ ਨ ਭਈ ਮਹਤਾਰੀ ॥1॥
ਜਿਹ ਨਰ ਰਾਮ ਭਗਤਿ ਨਹਿ ਸਾਧੀ ॥
ਜਨਮਤ ਕਸ ਨ ਮੁਓ ਅਪਰਾਧੀ ॥1॥ਰਹਾਉ॥ (328
ਤੋਂ ਕਰਦਿਆਂ ਕਿਹਾ, “ਗਿਆਨ ਦੀ ਵਿਚਾਰ ਜਿਸ ਕੁਲ ਵਿੱਚ ਨਹੀਂ ਕਰਦੇ, ਵਿਵਾਦ ਹੀ ਕਰਦੇ ਨੇ, ਉਹ ਮਹਾਰਾਜ ਕਹਿੰਦੇ ਨੇ ਕੇ, ਉਹ ਜਨਮਦਾਤੀ ਜਿਹੜੀ ਹੈ ਉਸ ਨੇ ਵੀ ਪਾਪ ਕੀਤਾ ਹੈ,ਕਿ ਇਕ ਪਾਪੀ ਨੂੰ ਜਨਮ ਦੇ ਦਿੱਤਾ। ਜਿਸ ਇਨਸਾਨ ਨੇ ਪਰਮਾਤਮਾ ਦੀ ਭਗਤੀ ਉਤੇ ਵਿਸ਼ਵਾਸ, ਭਗਤੀ ਕਰਨੀ ਦੂਜੀ ਗੱਲ ਹੈ, ਵਿਸ਼ਵਾਸ ਹੀ ਨਹੀਂ ਕੀਤਾ, ਕਹਿੰਦੇ ਜੰਮਦਿਆਂ ਹੀ ਉਹ ਅਪਰਾਧੀ, ਜਿਸ ਨੇ ਸੰਸਾਰ `ਚ ਪਾਪ ਕਰਮ ਉਸ ਨੇ ਫੈਲਿਆ ਹੈ, ਇਸ ਤੋਂ ਅੱਛਾ ਸੀ, ਜੰਮਦਿਆਂ ਹੀ ਮਰ ਜਾਂਦਾ”।
“ਦੂਜਾ ਜਿਹੜਾ ਸ਼ਬਦ ਹੈ,
ਕਾਗਜ ਦੀਪ ਸਭੈਕਰਿ ਕੈ ਅਰੁ ਸਾਤਸਮੁੰਦ੍ਰਨ ਕੀ ਮਸੁਕੈਯੈ, ਸਾਰੇ ਦੀਪ ਸਾਰੀ ਧਰਤੀ, ਸੱਤੇ ਦੀਪਾਂ ਦੀ ਧਰਤੀ ਨੂੰ ਕਾਗਜ ਬਣਾ ਲਈਏ, ਤੇ ਸਤ ਸਮੁੰਦਰਾਂ ਦਾ ਪਾਣੀ ਸਿਆਹੀ ਬਣ ਜਾਏ, ਕਾਟਿ ਬਨਾਸਪਤੀ ਸਿਗਰੀ, ਸਾਰੀ ਬਨਸਪਤੀ ਸਾਰੇ ਰੁਖ ਵੱਢ ਲਉ, ਲਿਖਬੇ ਹੂੰ ਕੌ ਲੇਖਨਿ ਕਾਜ ਬਨੈਯੈ, ਲਿਖਣ ਵਾਸਤੇ ਇਨ੍ਹਾਂ ਦੀਆਂ ਕਲਮਾ ਘੜ ਲਈਏ, ਸਾਰਸ੍ਵਤੀ ਬਕਤਾ ਕਰਿ ਕੈ, ਬੋਲਣ ਵਾਲੀ ਲਿਖਾਣ ਵਾਲੀ ਕੌਣ ਹੋਵੇ, ਸ੍ਰਸਵਤੀ ਹੋਵੇ, ਸਭ ਜੀਵਨ ਤੇ ਜੁਗ ਸਾਠਿ ਲਿਖੈਯੈ, ਕੱਲੇ ਬੰਦਿਆਂ ਨੂੰ ਨਹੀਂ, ਜਿਤਨੇ ਜੀਵ ਨੇ, ਸਾਰਿਆਂ ਨੂੰ ਲਿਖਣ ਵਾਸਤੇ ਲਾ ਦਿਓ, ਲਿਖੀ ਜਾਣ ਲਿਖੀ ਜਾਣ, ਜੋ ਪ੍ਰਭੁ ਪਾਯੁਤ ਹੈ ਨਹਿ ਕੈਸੇ, ਇਤਨੇ ਯਤਨ ਕਰਕੇ ਵੀ ਜਿਸ ਪ੍ਰਭੂ ਨੂੰ ਪਾਇਆ ਨਹੀਂ ਜਾ ਸਕਦਾ, ਜਿਸ ਰੱਬ ਨੂੰ ਪਾਇਆ ਨਹੀਂ ਜਾ ਸਕਦਾ, ਇਤਨਾ ਵੱਡਾ ਯਤਨ ਕਰੀਏ, ਬਈ ਸਾਰੀ ਧਰਤੀ ਕਾਗਜ, ਸਾਰੇ ਸਮੁੰਦਰਾਂ ਦਾ ਪਾਣੀ ਸਿਹਾਈ, ਫੇਰ ਸਾਰੀ ਬਨਸਪਤੀ ਜਿਹੜੀ ਹੈ ਉਹਦੀਆਂ ਕਲਮਾਂ ਘੜ ਲਈਏ, ਫੇਰ ਸਾਰੇ ਜੀਵਾਂ ਨੂੰ ਸੱਠ ਜੁਗ ਲੱਗ ਜਾਣ ਲਿਖਦਿਆਂ, ਚਾਰ ਯੁਗਾਂ ਦੀ ਗੱਲ ਨਹੀਂ ਕਰਨੀ, ਜੁਗ ਸਾਠਿ ਲਿਖੈਯੈ, ਲਿਖਾਣ ਵਾਲੀ ਕੌਣ ਹੋਵੇ, ਸ੍ਰਸਵਤੀ ਹੋਵੇ, ਕਹਿੰਦੇ ਜੋ ਇਤਨਾ ਯਤਨ ਕਰਕੇ ਪ੍ਰਭੂ ਨਹੀਂ ਪਾਇਆ ਜਾ ਸਕਦਾ, ਸੋ ਜੜ ਪਾਹਨ ਮੌ ਠਹਰੈਯੈ, ਓਏ ਮੂਰਖ, ਉਸ ਰੱਬ ਨੂੰ ਮੂਰਤੀ ਵਿੱਚ, ਪੱਥਰ ਦੀ ਮੂਰਤੀ ਵਿੱਚ ਸਿਧ ਕੀਤਾ, ਕਹਿਨਾਂ ਪੱਥਰ ਦੀ ਮੂਰਤੀ ਰੱਬ ਹੈ। ਇਤਨਾ ਵੱਡਾ ਇਹ ਅੰਮ੍ਰਿਤ ਬਚਨ ਹੈ। ਅਹਿਸਾਸ ਕਰਨਾ, ਲਿਆ ਕਿਥੋਂ ਹੈ, ਉਸ ਚਰਿਤ੍ਰ ਵਿੱਚੋਂ, ਜਿਸ ਦੀਆਂ ਪੰਗਤੀਆਂ ਕੋਟ ਕਰ-ਕਰ ਕੇ ਤੁਹਾਨੂੰ ਇਹ ਪੜਾਇਆ ਜਾ ਰਿਹਾ ਹੈ ਕਿ ਇਹ ਨਿਰੀ ਗੰਦਗੀ ਹੈ। (ਸਰੋਤੇ-ਵਾਹ ਗੁਰੂ, ਵਾਹ ਗੁਰੂ)ਇਹ ਕੌਣ ਉਚਾਰਨ ਕਰਦੀ ਹੈ?
ਰਾਜਕੁਮਾਰੀ, ਰਾਜੇ ਦੇ ਚਾਰ ਬੱਚੇ, ਤਿੰਨ ਰਾਜ ਕੁਮਾਰ ਇਕ ਰਾਜਕੁਮਾਰੀ, ਪੰਡਤ ਪਾਸ ਪੜ੍ਹਨ ਨੂੰ ਭੇਜੇ, ਵਿੱਦਿਆ ਲੈਣ ਨੂੰ, ਇਕ ਦਿਨ ਰਾਜ ਕੁਮਾਰ ਗਏ ਨਹੀਂ, ਰਾਜਕੁਮਾਰੀ ਟਾਈਮ ਸਿਰ ਪਹੁੰਚ ਗਈ, ਜਾ ਕੇ ਕੀ ਵੇਖਿਆ ਪੰਡਤ ਜੀ ਸ਼ਿਵ ਲਿੰਗ ਦੀ ਪੁਜਾ ਕਰਦਾ, ਉਹ ਕਹਿੰਦੀ ਇਹਦੀ ਪੂਜਾ ਕਰਕੇ ਤੈਨੂੰ ਕੀ ਮਿਲੇਗਾ?
ਉਸ ਰੱਬ ਨੂੰ ਛੱਡ ਕੇ, ਤੂੰ ਮੈਨੂੰ ਸਿੱਖਿਆ ਦੇਨਾ, ਉਸ ਪਰਮਾਤਮਾ ਨੂੰ ਛੱਡ ਕੇ, ਤੂੰ ਪੱਥਰਾਂ ਦੇ, ਔਰ ਉਹ ਵੀ ਇਕ ਗੰਦੀ ਚੀਜ਼, ਲਿੰਗ ਬਣਾ ਕੇ ਇਹਦੀ ਪੂਜਾ ਕਰ ਰਿਹਾ ਹੈ, ਇਹ ਤੇ ਸਿੰਬਲ ਹੀ ਬੜਾ ਮਾੜਾ ਹੈ, ਗੰਦਾ ਹੈ। ਇਹ ਬੀਬੀ ਉਚਾਰ ਕਰ ਰਹੀ। ਗੁਰੂ ਸਾਹਿਬ ਇਹ ਬੀਬੀ ਦੇ ਮੁੰਹ ਤੋਂ ਉਚਾਰਨ ਕਰਵਾ ਰਹੇ ਹਨ”। ਇਹ ਪੰਗਤੀਆਂ ਚਰਿਤ੍ਰ ਨੰਬਰ 266, ਜਿਸ ਦੇ ਕੁਲ 125 ਛੰਦ ਹਨ, 14 ਨੰਬਰ ਤੇ ਦਰਜ ਹਨ।
ਇਸ ਪਿਛੋਂ ਛੰਦ ਨੰਬਰ 13ਅਤੇ ਨੰਬਰ 23 ਦੀ ਵਿਆਖਿਆ ਕਰਦਿਆਂ ਡਾ ਹਰਭਜਨ ਸਿੰਘ ਜੀ ਨੇ ਕਿਹਾ, “ਮੈਂ ਰਾਤ ਗੱਲ ਕੀਤੀ ਸੀ ਦਸਮ ਗ੍ਰੰਥ ਦਾ ਸਭ ਤੋਂ ਵੱਡਾ ਉਦੇਸ਼ ਨਾਰੀ ਦਾ ਉਠਾਣ ਕਰਨਾ ਹੈ, ਇਸਤਰੀ ਨੂੰ ਉੱਚੀ ਚੁੱਕਣਾ ਹੈ। ਇਕ ਬੀਬੀ ਨੂੰ, ਇਕ ਕੁਆਰੀ ਕੰਨਿਆ ਨੂੰ, ਉਹ ਕਿਤਨੀ ਬਲਸ਼ਾਲੀ ਹੈ, ਗਿਆਨ ਦੇ ਵਿੱਚ, ਇਕ ਪੰਡਤ ਦੇ ਸਾਹਮਣੇ ਖੜਾ ਕੀਤਾ ਹੈ, ਉਹ ਕਹਿ ਰਹੀ ਹੈ, ਮੂਰਖ ਲੋਗ ਪ੍ਰਮਾਨ ਕਰੈ, ਆਹ ਮੂਰਖ ਲੋਕ ਤੇਰੀਆਂ ਗੱਲਾਂ ਮੰਨਣਗੇ ਕੇ ਪੰਡਤ ਜੀ ਸੱਚ ਕਹਿੰਦੇ ਨੇ, ਇਨ ਬਾਤਨ ਕੌ ਹਮ ਮਾਨਤ ਨਾਹੀ, ਅਸੀਂ ਨਹੀਂ ਤੇਰੀਆਂ ਇਨ੍ਹਾਂ ਗੱਲਾਂ `ਚ ਯਕੀਨ ਕਰਦੇ। ਇਸ ਅੰਮ੍ਰਿਤ ਦੀ ਕੋਈ ਨਿੰਦਿਆ ਕਰੇ, ਤੂਸੀ ਆਪ ਹੀ ਸਮਝੋ ਉਸ ਬੰਦੇ `ਚ ਬੁੱਧੀ ਹੋ ਸਕਦੀ ਹੈ? ਇਤਨੇ ਅੰਮ੍ਰਿਤ ਬਚਨ, ਅਰ ਮੈਂ ਉਸ ਚਰਿਤ੍ਰ ਵਿਚੋਂ ਜਾਣ ਕੇ ਛਾਂਟੇ ਨੇ ਜਿਸ ਦਾ ਨਾਮ ਲੈ-ਲੈ ਕੇ, ਜਿਸ ਦਾ ਨੰਬਰ ਕੋਟ ਕਰ-ਕਰ ਕੇ ਸਬਕ ਪੜਾਇਆ ਜਾ ਰਿਹਾ ਹੈ ਅਸ਼ਲੀਲਤਾ ਦਾ। ਇਹ ਉਸ ਚਰਿਤ੍ਰ ਵਿੱਚੋਂ ਹੈ”।
ਡਾ: ਹਰਭਜਨ ਸਿੰਘ ਜੀ ਵੱਲੋਂ ਸੰਖੇਪ `ਚ ਸੁਣਾਈ ਕਹਾਣੀਤੋਂ ਤਾਂ ਇਵੇਂ ਹੀ ਪ੍ਰਤੀਤ ਹੁੰਦਾ ਹੈ ਕਿ ਇਹ ਕਰਤੇ ਦੀ ਵਿਸ਼ਾਲਤਾ ਦੀ ਹੀ ਗੱਲ ਹੋ ਰਹੀ ਹੈ। ਰਾਜਕੁਮਾਰੀ ਵੱਲੋਂ ਮੂਰਤੀ ਪੂਜਾ ਦਾ ਜ਼ਬਰਦਸਤ ਖੰਡਨ ਕੀਤਾ ਗਿਆ ਹੈ ਅਤੇ ਪੰਡਤ ਨੂੰ ਅਕਾਲ ਪੁਰਖ ਨਾਲ ਜੋੜਿਆ ਹੈ।
ਇਸ ਕਹਾਣੀ ਵਿੱਚ ਕੋਈ ਵੀ ਅਸ਼ਲੀਲ ਸ਼ਬਦ ਨਹੀਂ ਹੈ। ਇਹ ਹੀ ਕਾਰਨ ਹੈ ਕਿ ਡਾ: ਹਰਭਜਨ ਸਿੰਘ ਨੇ ਇਸ ਕਹਾਣੀ ਦੀ ਚੋਣ ਕੀਤੀ ਅਤੇ ਕੁਝ ਛੰਦ ਪੜ੍ਹ ਕੇ ਉਨ੍ਹਾਂ ਦੀ ਵਿਆਖਿਆ ਵੀ ਕੀਤੀ। ਇਹ ਸਾਬਿਤ ਕਰਨ ਦਾ ਅਸਫਲ ਯਤਨ ਕੀਤਾ ਹੈ ਕਿ ਇਹ ਗੁਰਮਤਿ ਅਨੁਸਾਰ ਹੈ। ਗੁਰੂ ਜੀ ਨੇ ਇਕ ਕੁਆਰੀ ਕੰਨਿਆ ਨੂੰ ਵਿਦਵਾਨ ਪੰਡਤ ਦੇ ਸਾਹਮਣੇ ਖੜੀ ਕੀਤਾ ਹੈ। ਉਸ ਤੋਂ ਵਿਦਵਾਨ ਪੰਡਤ ਨੂੰ ਉਪਦੇਸ਼ ਦਿਵਾਇਆ ਹੈ। ਆਓ ਪੂਰੇ ਚਰਿਤ੍ਰ ਦੇ ਦਰਸ਼ਨ ਕਰੀਏ ਤੇ ਵੇਖੀਏ ਕਿ ਅਸਲ ਗੱਲ ਕੀ ਹੈ ਅਤੇ ਕਿਥੇ ਮੁੱਕਦੀ ਹੈ?ਅਖੌਤੀ ਦਸਮ ਗ੍ਰੰਥ ਦੇ ਪੰਨਾ 1199 ਤੇ ਦਰਜ ਚਰਿਤ੍ਰ 266 ਦੀ ਸੰਖੇਪ ਕਹਾਣੀ ਇਉਂ ਹੈ;
ਸੁਮਤਿ ਸੈਨ ਨਾਮ ਦੇ ਰਾਜੇ ਦੀ ਰਨਖੰਭ ਕਲਾ ਨਾ ਦੀ ਇਕ ਧੀ ਅਤੇ ਚਾਰ ਪੁੱਤਰ ਸਨ। (ਯਾਦ ਰਹੇ ਡਾ: ਹਰਭਜਨ ਸਿੰਘ ਜੀ ਨੇ ਤਿੰਨ ਪੁੱਤਰ ਕਿਹਾ ਹੈ) ਰਾਜੇ ਨੇ ਉਨ੍ਹਾਂ ਨੂੰ ਪੜ੍ਹਨ ਲਈ ਪੰਡਤ ਦੇ ਪਾਸ ਭੇਜਿਆ। ਇਕ ਦਿਨ ਰਾਜਕੁਮਾਰੀ ਪਹਿਲਾਂ ਚਲੇ ਗਈ ਤਾਂ ਉਸ ਨੇ ਵੇਖਿਆ ਕਿ ਪੰਡਤ ਸਾਲਗ੍ਰਾਮ ਠਾਕਰ ਦੀ ਪੂਜਾ ਕਰ ਰਿਹਾ ਸੀ। ਰਾਜਕੁਮਾਰੀ ਨੇ ਪੰਡਤ ਨੂੰ ਕਿਹਾ ਕਿ ਮੂਰਖ ਤੂੰ ਉਸ ਨੂੰ ਨਹੀਂ ਪਛਾਣਦਾ, ਜੋ ਜਲ, ਥਲ, ਸੂਰਜ, ਚੰਦ, ਅਕਾਸ਼ ਭਾਵ ਸਭ ਰੂਪਾਂ ਵਿੱਚ ਹੈ। ਤੂੰ ਉਸ ਨੂੰ ਪੱਥਰਾਂ ਵਿਚ ਮੰਨੀ ਬੈਠਾ ਹੈਂ। ਤੂੰ ਆਪ ਪੱਥਰਾਂ ਨੂੰ ਪੂਜਦਾ ਹੈਂ ਸਾਨੂੰ ਇਸ ਦੀ ਲੋੜ ਨਹੀਂ। ਤੂੰ ਲੋਕਾਂ ਨੂੰ ਮੰਤਰ ਦੇ ਕੇ ਦਾਨ ਲੈਂਦਾ ਹੈਂ। ਜਦੋਂ ਕਿਸੇ ਦਾ ਕਾਰਜ ਸਿੱਧ ਨਹੀਂ ਹੁੰਦਾ ਤਾਂ ਤੂੰ ਕਹਿੰਦਾ ਹੈਂ ਕਿ ਤੁਸੀਂ ਮੰਤਰ ਸਹੀ ਨਹੀਂ ਉਚਾਰਿਆ।
ਇਹ ਸੁਣ ਕੇ ਪੰਡਤ ਰੋਹ ਵਿੱਚ ਆ ਗਿਆ ਅਤੇ ਧਿਕਾਰ-ਧਿਕਾਰ ਆਖਣ ਲੱਗਾ। ਤੂੰ ਮੇਰੀਆਂ ਗੱਲਾਂ ਨੂੰ ਨਹੀਂ ਸਮਝ ਸਕਦੀ, ਤੂੰ ਭੰਗ ਪੀ ਕੇ ਬੋਲ ਰਹੀ ਹੈਂ। “ਤੈ ਹਮਰੀ ਬਾਤ ਕਹ ਜਾਨੈ । ਭਾਂਗ ਖਾਇ ਕੈ ਬੈਨ ਪ੍ਰਮਾਨੈ”। ਰਾਜਕੁਮਾਰੀ ਕਹਿੰਦੀ ਕਿ ਭੰਗ ਪੀਣ ਨਾਲ ਬੁਧੀ ਹਰੀ ਨਹੀ ਜਾਂਦੀ, ਤੂੰ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ ਪਰ ਤੈਂ ਕਦੇ ਵੀ ਭੰਗ ਨਹੀਂ ਪੀਤੀ। ਜੋ ਧੰਨ ਦਿੰਦਾ ਹੈ ਤੁਸੀਂ ਉਸ ਦੀ ਉਸਤਿਤ ਕਰਦੇ ਹੋ। ਜੋ ਨਹੀਂ ਦਿੰਦਾ ਤੁਸੀਂ ਉਸ ਦੀ ਨਿੰਦਿਆ ਕਰਦੇ ਹੋ। ਧੰਨ ਪ੍ਰਾਪਤੀ ਲਈ ਹੀ ਯਤਨ ਕਰਦੇ ਹੋ ਉਸ ਨੂੰ ਨਹੀਂ ਪਛਾਣਦੇ ਜਿਸ ਨੇ ਚੌਦਾਂ ਲੋਕਾਂ ਦੀ ਸਿਰਜਨਾ ਕੀਤੀ। ਜੋ ਮੂਰਖ ਹਨ ਉਹ ਹੀ ਪੱਥਰਾਂ ਨੂੰ ਪੂਜਦੇ ਹਨ ਤੇ ਭੰਗ ਨਹੀਂ ਖਾਂਦੇ, ਪਰ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ।
ਪਾਹਨ ਕੀ ਪੂਜਾ ਕਰੇ ਜੋ ਹੈ ਅਧਿਕ ਅਚੇਤ । ਭਾਂਗ ਨ ਏਤੇ ਪਰ ਭਖੈ ਜਾਨਤ ਆਪ ਸੁਚੇਤ ।੫੮।
ਹੇ ਰਾਜਕੁਮਾਰੀ, ਤੂੰ ਅਸਲ ਗੱਲ ਨਹੀਂ ਜਾਣਦੀ, ਤੂੰ ਸ਼ਿਵ ਨੂੰ ਪੱਥਰ ਸਮਝਦੀ ਹੈਂ। ਬ੍ਰਾਹਮਣ ਨੂੰ ਸਾਰਾ ਜਗਤ ਸਿਰ ਨਿਵਾਉਂਦਾ ਹੈ। ਤਾਂ ਰਾਜਕੁਮਾਰੀ ਨੇ ਕਿਹਾ ਕਿ ਮੈਨੂੰ ਪੱਥਰ ਵਿੱਚ ਪਰਮਾਤਮਾ ਕਹਿ ਕਿ ਨਾ ਸੁਣਾ । ਮੂਰਖਾਂ ਨੂੰ ਪੱਥਰ ਵਿੱਚ ਸ਼ਿਵ ਕਹਿ ਕੇ ਲੁੱਟ ਲੈ। ਦੱਸ ਅੱਗੇ ਕੀ ਜਵਾਬ ਦੇਵੇਂਗਾ?
ਮਹਾ ਕਾਲ ਜੂ ਕੋ ਸਦਾ ਸੀਸ ਨ੍ਯੈਯੈ । ਪੁਰੀ ਚੌਦਹੂੰ ਤ੍ਰਾਸ ਜਾ ਕੋ ਤ੍ਰਸੈਯੈ ।
ਸਦਾ ਆਨਿ ਜਾ ਕੀ ਸਭੈ ਜੀਵ ਮਾਨੈ । ਸਭੈ ਲੋਕ ਖ੍ਯਾਤਾ ਬਿਧਾਤਾ ਪਛਾਨੈ ।੮੬ ।
ਰਾਜਕੁਮਾਰੀ ਕਹਿੰਦੀ ਹੈ ਕਿ ਸਦਾ ਹੀ ਮਹਾਕਾਲ ਨੂੰ ਸੀਸ ਨਿਵਾਉਣਾ ਚਾਹੀਦਾ ਹੈ। ਜਿਸ ਤੋਂ ਚੌਦਾਂ ਪੁਰੀਆਂ ਡਰਦੀਆਂ ਹਨ। ਜਿਸ ਨੂੰ ਸਾਰੇ ਲੋਕ ਵਿਧਾਤਾ ਵੱਜੋਂ ਪਛਾਣਦੇ ਹਨ। ਉਸ ਦਾ ਕੋਈ ਰੰਗ ਰੂਪ ਨਹੀਂ ਹੈ ਉਸ ਦਾ ਕੋਈ ਪਿਤਾ, ਮਾਤਾ, ਪੁੱਤਰ ਜਾਂ ਭਰਾ ਵੀ ਨਹੀਂ ਹੈ। ਉਸ ਨੇ ਕਈਆਂ ਨੂੰ ਘੜਿਆ ਹੈ ਅਤੇ ਕਈਆਂ ਨੂੰ ਖਪਾ ਦਿੱਤਾ ਹੈ। ਮੈਂ ਉਸ ਦੀ ਮੁਰੀਦ ਹਾਂ ਅਤੇ ਉਹ ਮੇਰਾ ਪੀਰ ਹੈ। ਮੈਂ ਸਦਾ ਮਹਾਕਾਲ ਨੂੰ ਹੀ ਮੰਨਦੀ ਹਾਂ ਪੱਥਰ ਦੀ ਪੂਜਾ ਨਹੀ ਕਰਦੀ।
ਦਿਜ ਹਮ ਮਹਾ ਕਾਲ ਕੋ ਮਾਨੈ । ਪਾਹਨ ਮੈ ਮਨ ਕੋ ਨਹਿ ਆਨੈ ।
ਪਾਹਨ ਕੋ ਪਾਹਨ ਕਰਿ ਜਾਨਤ । ਤਾ ਤੇ ਬੁਰ
ਸਰਵਜੀਤ ਸਿੰਘ ਸੈਕਰਾਮੈਂਟੋ
ਰਾਜ ਕੁਮਾਰੀ ਦਾ ਇਸ਼ਟ ਕੌਣ ਹੈ?
Page Visitors: 2746